ਆਪਣੇ ਆਪ ਮਸ਼ਹੂਰੀ ਹੋ ਗਈ – ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਰਹਿਮਤ
ਸੱਚਖੰਡਵਾਸੀ ਗਿਆਨੀ ਦਲੀਪ ਸਿੰਘ ਰਾਗੀ ਕਲਿਆਣ ਨਗਰ, ਸਰਸਾ, ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਇੱਕ ਅਲੌਕਿਕ ਕਰਿਸ਼ਮੇ ਦਾ ਇਸ ਪ੍ਰਕਾਰ ਵਰਣਨ ਕਰਦਾ ਹੈ:-
ਸੰਨ 1956 ਦੀ ਗੱਲ ਹੈ ਉਸ ਸਮੇਂ ਸਾਡਾ ਸਾਰਾ ਪਰਿਵਾਰ ਡੱਬਵਾਲੀ ਮੰਡੀ ’ਚ ਰਿਹਾ ਕਰਦਾ ਸੀ ਮੈਂ ਆਮ ਲੋਕਾਂ ਤੋਂ ਸੁਣਿਆ ਸੀ ਕਿ ਸੱਚਾ ਸੌਦਾ ਸਰਸਾ ’ਚ ਇੱਕ ਫਕੀਰ ਰਹਿੰਦਾ ਹੈ ਜੋ ਮਕਾਨ ਬਣਵਾਉਂਦਾ ਹੈ ਅਤੇ ਗਿਰਵਾ ਦਿੰਦਾ ਹੈ, ਫਿਰ ਬਣਵਾਉਂਦਾ ਹੈ, ਫਿਰ ਗਿਰਵਾ ਦਿੰਦਾ ਹੈ ਅਤੇ ਲੋਕਾਂ ’ਚ ਸੋਨਾ, ਚਾਂਦੀ, ਨਵੇਂ-ਨਵੇਂ ਨੋਟ, ਕੱਪੜੇ ਵੰਡਦਾ ਹੈ ਮੈਂ ਆਪਣੇ ਮਨ ’ਚ ਨਿਸ਼ਚੈ ਕਰ ਲਿਆ ਕਿ ਫਿਰ ਤਾਂ ਅਜਿਹੇ ਫਕੀਰ ਦੇ ਦਰਸ਼ਨ ਕਰਨੇ ਚਾਹੀਦੇ ਹਨ
ਉਨ੍ਹਾਂ ਦਿਨਾਂ ’ਚ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਡੇਰਾ ਸੱਚਾ ਸੌਦਾ ਕਿੱਕਰਾਂਵਾਲੀ (ਰਾਜਸਥਾਨ) ’ਚ ਠਹਿਰੇ ਹੋਏ ਸਨ ਮੈਂ ਡੱਬਵਾਲੀ ਦੇ ਪ੍ਰੇਮੀਆਂ ਦੇ ਨਾਲ ਸ਼ਹਿਨਸ਼ਾਹ ਜੀ ਦੇ ਦਰਸ਼ਨ ਕਰਨ ਲਈ ਕਿੱਕਰਾਂਵਾਲੀ ਚਲਿਆ ਗਿਆ ਜਦੋਂ ਮੈਂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਤਾਂ ਮੇਰੀ ਰੂਹ ਖੁਸ਼ੀ ’ਚ ਨੱਚ ਉੱਠੀ ਸ਼ਹਿਨਸ਼ਾਹ ਜੀ ਦੇ ਚਿਹਰੇ ਦਾ ਨੂਰ ਮੈਨੂੰ ਇੰਜ ਦਿਖਾਈ ਦਿੱਤਾ ਜਿਵੇਂ ਚੜ੍ਹਦੇ ਸੂਰਜ ਦੀ ਲਾਲੀ ਹੁੰਦੀ ਹੈ ਮੈਂ ਬੇਪਰਵਾਹ ਜੀ ਦਾ ਸਤਿਸੰਗ ਬੜੇ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਦੇ ਬਚਨਾਂ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ ਸਤਿਗੁਰੂ ਜੀ ਦੀ ਦਇਆ-ਮਿਹਰ ਨਾਲ ਮੈਂ ਉਸੇ ਸਤਿਸੰਗ ’ਤੇ ਨਾਮ-ਸ਼ਬਦ ਲੈ ਲਿਆ ਉਸ ਤੋਂ ਬਾਅਦ ਵੀ ਮੈਂ ਸਤਿਸੰਗਾਂ ’ਚ ਜਾਂਦਾ ਰਿਹਾ ਅਤੇ ਮੈਨੂੰ ਆਪਣੇ ਸਤਿਗੁਰੂ ’ਤੇ ਪੂਰਾ ਵਿਸ਼ਵਾਸ ਹੋ ਗਿਆ
ਕੁਝ ਸਮੇਂ ਤੋਂ ਬਾਅਦ ਇੱਕ ਦਿਨ ਮੈਂ ਡੱਬਵਾਲੀ ਬਾਜ਼ਾਰ ’ਚੋਂ ਜਾ ਰਿਹਾ ਸੀ ਕਈ ਲੋਕਾਂ ਨੇ ਬਾਜ਼ਾਰ ’ਚ ਮੈਨੂੰ ਦੱਸਿਆ ਕਿ ਡੇਰਾ ਸੱਚਾ ਸੌਦਾ ਸਰਸਾ ਵਾਲਾ ਮਸ਼ਹੂਰ ਸਾਧੂ ਮਸਤਾਨਾ ਜੀ ਫੜਿਆ ਗਿਆ ਹੈ ਕੋਈ ਕਹਿ ਰਿਹਾ ਸੀ ਕਿ ਮਸਤਾਨਾ ਜੀ ਨੂੰ ਪੁਲਿਸ ਅਫਸਰ ਲੈ ਜਾ ਰਹੇ ਸਨ ਕੋਈ ਕਹਿ ਰਿਹਾ ਸੀ ਕਿ ਮਸਤਾਨਾ ਜੀ ਤੋਂ ਨੋਟ ਬਣਾਉਣ ਵਾਲੀ ਮਸ਼ੀਨ ਫੜੀ ਗਈ ਹੈ ਕੋਈ ਕਹਿ ਰਿਹਾ ਸੀ ਕਿ ਮਸਤਾਨਾ ਜੀ ਪਾਕਿਸਤਾਨ ਦਾ ਬਾਰਡਰ ਪਾਰ ਕਰਦਾ ਹੋਇਆ ਫੜਿਆ ਗਿਆ ਹੈ ਕੋਈ ਕਹਿ ਰਿਹਾ ਸੀ
ਕਿ ਮਸਤਾਨਾ ਪਾਕਿਸਤਾਨ ਦਾ ਜਾਸੂਸ ਹੈ ਉਨ੍ਹਾਂ ਦੇ ਕਬਜ਼ੇ ’ਚੋਂ ਇੱਕ ਟਰਾਂਸਮੀਟਰ ਮਿਲਿਆ ਹੈ ਜਿਸ ਨਾਲ ਉਹ ਪਾਕਿਸਤਾਨ ਨੂੰ ਖ਼ਬਰਾਂ ਭੇਜਿਆ ਕਰਦਾ ਸੀ ਕੋਈ ਕਹਿ ਰਿਹਾ ਸੀ ਕਿ ਫੌਜ ਤੇ ਪੁਲਿਸ ਨੇ ਛਾਪਾ ਮਾਰ ਕੇ ਮਸਤਾਨਾ ਜੀ ਨੂੰ ਫੜ ਲਿਆ ਉਸ ਤੋਂ ਬਹੁਤ ਸਾਰਾ ਅਜਿਹਾ ਸਮਾਨ ਮਿਲਿਆ ਹੈ ਜੋ ਪਾਕਿਸਤਾਨ ਨਾਲ ਸਬੰਧ ਰੱਖਦਾ ਹੈ ਕੋਈ ਕੁਝ ਤਾਂ ਕੋਈ ਕੁਝ, ਜਿੰਨੇ ਮੂੰਹ ਓਨੀਆਂ ਗੱਲਾਂ ਜਦੋਂ ਮੈਂ ਇਹ ਗੱਲਾਂ ਸੁਣੀਆਂ ਤਾਂ ਮੈਨੂੰ ਬਹੁਤ ਦੁੱਖ ਹੋਇਆ ਮੈਂ ਆਪਣੇ ਮਨ ’ਚ ਸੋਚਿਆ ਕਿ ਦੇਖੋ! ਇਹ ਮੂਰਖ ਲੋਕ ਮਹਾਂਪੁਰਸ਼ਾਂ ’ਤੇ ਕਿਹੋ-ਜਿਹੇ ਬੇਕਾਰ, ਨਿਰਾਧਾਰ ਦੋਸ਼ ਲਾ ਰਹੇ ਹਨ? ਭਲਾ ਸੋਚੋ ਤਾਂ ਸਹੀ ਕਿ ਖੁਦ-ਖੁਦਾ ਨੂੰ ਕੌਣ ਫੜ ਸਕਦਾ ਹੈ?
ਮੈਂ ਆਪਣੇ ਘਰ ’ਚ ਆ ਕੇ ਇੱਕ ਕਮਰੇ ’ਚ ਸਰਵ ਸਮਰੱਥ ਪੂਰਨ ਸਤਿਗੁਰੂ ਵੱਲੋਂ ਬਖ਼ਸ਼ੇ ਹੋਏ ਨਾਮ ਦਾ ਸਿਮਰਨ ਕਰਨ ਬੈਠ ਗਿਆ ਮੈਂ ਆਪਣੇ ਸਰਵ-ਸਮਰੱਥ ਪੂਰਨ ਸਤਿਗੁਰੂ ਜੀ ਦੇ ਅੱਗੇ ਅਰਜ਼ ਕੀਤੀ ਕਿ ‘ਹੇ ਸਾਈਂ ਜੀ! ਤੁਸੀਂ ਜਿੱਥੇ ਵੀ ਹੋ, ਜਿਸ ਰੰਗ ’ਚ ਹੋ, ਜਿਸ ਢੰਗ ’ਚ ਹੋ ਮੈਨੂੰ ਦਰਸ਼ਨ ਦਿਓ ਪੰਜ ਮਿੰਟ ਦੇ ਅੰਦਰ ਪਰਮ ਦਿਆਲੂ ਦਾਤਾਰ ਜੀ ਨੇ ਆਪਣੀ ਦਇਆ-ਮਿਹਰ ਨਾਲ ਮੈਨੂੰ ਡੇਰਾ ਸੱਚਾ ਸੌਦਾ ਚੋਰਮਾਰ ਦਿਖਾਇਆ ਅਤੇ ਆਪਣੇ ਪਵਿੱਤਰ ਦਰਸ਼ਨ ਵੀ ਦਿੱਤੇ ਉਸ ਸਮੇਂ ਸ਼ਹਿਨਸ਼ਾਹ ਜੀ ਦੇ ਸਫੈਦ ਕੱਪੜੇ ਪਹਿਨੇ ਹੋਏ ਸਨ
ਅਤੇ ਸਿਰ ਦੇ ਉੱਪਰ ਟੋਪੀ ਪਹਿਨੀ ਹੋਈ ਸੀ ਦਰਸ਼ਨ ਕਰਨ ਨਾਲ ਮੈਨੂੰ ਪਤਾ ਚੱਲ ਗਿਆ ਕਿ ਸਤਿਗੁਰੂ ਜੀ ਡੇਰਾ ਸੱਚਾ ਸੌਦਾ, ਚੋਰਮਾਰ ’ਚ ਹਨ ਫਿਰ ਮੈਂ ਚੋਰਮਾਰ ਜਾਣ ਲਈ ਮਲੋਟ-ਸਰਸਾ ਵਾਲੀ ਸੜਕ ’ਤੇ ਬਣੇ ਰੇਲਵੇ ਫਾਟਕ ਕੋਲ ਪਹੁੰਚਿਆ ਉੱਥੇ ਪਹਿਲਾਂ ਹੀ ਬਹੁਤ ਸਾਰੀ ਸਾਧ-ਸੰਗਤ ਖੜ੍ਹੀ ਹੋਈ ਸੀ ਜੋ ਡੇਰਾ ਸੱਚਾ ਸੌਦਾ ਚੋਰਮਾਰ ਜਾ ਰਹੀ ਸੀ ਉਨ੍ਹਾਂ ਦਿਨਾਂ ’ਚ ਸ਼ਹਿਨਸ਼ਾਹ ਮਸਤਾਨਾ ਜੀ ਡੇਰਾ ਸੱਚਾ ਸੌਦਾ ਚੋਰਮਾਰ ’ਚ ਸਾਧ-ਸੰਗਤ ਤੋਂ ਮਕਾਨਾਂ ਦੀ ਚਿਣਾਈ ਦੀ ਸੇਵਾ ਕਰਵਾ ਰਹੇ ਸਨ
ਮੈਂ ਸਾਧ-ਸੰਗਤ ਨਾਲ ਰੇਲਵੇ ਫਾਟਕ ਤੋਂ ਟਰੱਕ ’ਤੇ ਚੜ੍ਹ ਕੇ ਡੇਰਾ ਸੱਚਾ ਸੌਦਾ ਚੋਰਮਾਰ ਪਹੁੰਚ ਗਿਆ ਉਸ ਸਮੇਂ ਕਾਫੀ ਰਾਤ ਹੋ ਗਈ ਸੀ ਉੱਥੇ ਬਹੁਤ ਜ਼ਿਆਦਾ ਸੰਗਤ ਸੀ ਅਤੇ ਆ ਵੀ ਰਹੀ ਸੀ ਡੱਬਵਾਲੀ, ਅਬੋਹਰ, ਸਰਸਾ ਅਤੇ ਦੂਰ-ਦੂਰ ਤੋਂ ਸੰਗਤ ਪਹੁੰਚ ਰਹੀ ਸੀ ਸਾਰੇ ਪ੍ਰੇਮੀ ਉਪਰੋਕਤ ਝੂਠੀਆਂ ਅਫ਼ਵਾਹਾਂ ਦੀਆਂ ਗੱਲਾਂ ਕਰ ਰਹੇ ਸਨ
ਅਗਲੇ ਦਿਨ ਸਵੇਰੇ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਸਾਧ-ਸੰਗਤ ਨੂੰ ਦਰਸ਼ਨ ਦੇਣ ਲਈ ਬਾਹਰ ਆਏ ਤਾਂ ਸਾਰਿਆਂ ਦੀ ਕੁਸ਼ਲਤਾ ਪੁੱਛੀ ਅਤੇ ਇਕੱਲੇ-ਇਕੱਲੇ ਪ੍ਰੇਮੀ ਨੂੰ ਖੜ੍ਹਾ ਕਰਕੇ ਪੁੱਛਿਆ ਕਿ ਤੂੰ ਕੀ ਸੁਣਿਆ ਹੈ? ਸਾਰੇ ਪ੍ਰੇਮੀਆਂ ਨੇ ਉਪਰੋਕਤ ਸਾਰੀਆਂ ਗੱਲਾਂ ਦੱਸੀਆਂ ਜੋ ਡੇਰਾ ਸੱਚਾ ਸੌਦਾ ਬਾਰੇ ਝੂਠੀਆਂ ਅਫ਼ਵਾਹਾਂ ਫੈਲਾਈਆਂ ਗਈਆਂ ਸਨ ਸਤਿਗੁਰੂ ਜੀ ਹੱਸੇ ਅਤੇ ਬਚਨ ਫਰਮਾਇਆ, ‘‘ਅਗਰ ਜ਼ਿੰਦਾਰਾਮ ਕੀ ਮਸ਼ਹੂਰੀ ਕਰਵਾਤੇ ਤੋ ਕਿਤਨਾ ਪੈਸਾ ਖਰਚ ਹੋਤਾ ਯਹ ਆਪਣੇ ਆਪ ਮਸ਼ਹੂਰੀ ਹੋ ਗਈ ਹੈ’’ ਅਸਲੀਅਤ ਇਹ ਸੀ ਕਿ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਇੱਕ ਦਿਨ ਪਹਿਲਾਂ ਡੇਰਾ ਸੱਚਾ ਸੌਦਾ, ਸਰਸਾ ਦਰਬਾਰ ਦੇ ਮੇਨ ਗੇਟ ’ਤੇ ਖੜ੍ਹੇ ਸਨ ਅਚਾਨਕ ਹੀ ਉੱਥੇ ਇੱਕ ਪੁਲਿਸ ਦੀ ਜੀਪ ਆਈ ਪੁਲਿਸ ਵਾਲਿਆਂ ਨੇ ਸ਼ਹਿਨਸ਼ਾਹ ਜੀ ਨੂੰ ਹੱਥ ਜੋੜ ਕੇ ਸਜਦਾ ਕੀਤਾ
ਸ਼ਹਿਨਸ਼ਾਹ ਜੀ ਨੇ ਪੁਲਿਸ ਵਾਲਿਆਂ ਨੂੰ ਬਚਨ ਫਰਮਾਇਆ, ‘‘ਆਪ ਲੋਗ ਹਮਾਰੀ ਬਾਤ ਮਾਨੋਂਗੇ’’ ਪੁਲਿਸ ਵਾਲਿਆਂ ਨੇ ਕਿਹਾ ਕਿ ਸਾਈਂ ਜੀ! ਤੁਸੀਂ ਹੁਕਮ ਕਰੋ ਸ਼ਹਿਨਸ਼ਾਹ ਜੀ ਨੇ ਬਚਨ ਫਰਮਾਇਆ ‘‘ਅਸੀਂ ਸ਼ਹਿਰ ਦੇਖਣਾ ਹੈ’’ ਪੁਲਿਸ ਵਾਲੇ ਕਹਿਣ ਲੱਗੇ ਕਿ ਸਾਈਂ ਜੀ! ਗੱਡੀ ’ਚ ਅੱਗੇ ਬੈਠੋ ਜੀ ਸ਼ਹਿਨਸ਼ਾਹ ਜੀ ਨੇ ਇੱਕ ਛੋਟਾ ਜਿਹਾ ਮੂੜ੍ਹਾ ਮੰਗਵਾਇਆ ਅਤੇ ਜੀਪ ਦੇ ਪਿਛਲੇ ਪਾਸੇ ਵੱਲ ਬੈਠ ਗਏ ਪੁਲਿਸ ਵਾਲਿਆਂ ਨੇ ਸ਼ਹਿਨਸ਼ਾਹ ਜੀ ਨੂੰ ਅੱਗੇ ਬੈਠਣ ਲਈ ਬੇਨਤੀ ਕੀਤੀ ਪਰ ਸ਼ਹਿਨਸ਼ਾਹ ਜੀ ਨਹੀਂ ਮੰਨੇ ਪੁਲਿਸ ਵਾਲੇ ਕੁਝ ਅੱਗੇ ਅਤੇ ਕੁਝ ਪਿੱਛੇ ਸ਼ਹਿਨਸ਼ਾਹ ਜੀ ਦੇ ਚਾਰੇ ਪਾਸੇ ਜੀਪ ’ਚ ਬੈਠ ਗਏ ਸ਼ਹਿਨਸ਼ਾਹ ਜੀ ਪੁਲਿਸ ਨੂੰ ਕਹਿ ਕੇ ਸਰਸਾ ਸ਼ਹਿਰ ਦੇ ਦੋ-ਤਿੰਨ ਬਜ਼ਾਰਾਂ ’ਚ ਗਏ ਅਤੇ ਵਾਪਸ ਦਰਬਾਰ ਆ ਗਏ ਇਹ ਗੱਲ ਸਾਰੇ ਸਰਸਾ ਸ਼ਹਿਰ ’ਚ ਜੰਗਲ ਦੀ ਅੱਗ ਵਾਂਗ ਫੈਲ ਗਈ ਕਿ ਮਸਤਾਨਾ ਜੀ ਫੜੇ ਗਏ ਹਨ ਉਸੇ ਦਿਨ, ਰਾਤ ਨੂੰ ਸ਼ਹਿਨਸ਼ਾਹ ਜੀ ਡੇਰਾ ਸੱਚਾ ਸੌਦਾ ਚੋਰਮਾਰ ’ਚ ਪਹੁੰਚ ਗਏ
Table of Contents
ਇਸੇ ਤਰ੍ਹਾਂ ਇੱਕ ਵਾਰ ਅਖਬਾਰਾਂ ਨੇ ਵੀ ਲਿਖ ਦਿੱਤਾ ਕਿ ਮਸਤਾਨਾ ਜੀ ਫੜੇ ਗਏ ਕੁਝ ਅਖਬਾਰਾਂ ਦੇ ਨਮੂਨੇ ਇਸ ਪ੍ਰਕਾਰ ਹਨ:-
ਅਖਬਾਰ ਵਕਤ ਕੀ ਆਵਾਜ਼ (ਹਿੰਦੀ) ਹਿਸਾਰ- 02-04-1957 ਸਰਸਾ ਦੇ ਸੱਚੇ ਮੀਆਂ ਗ੍ਰਿਫ਼ਤਾਰ-
ਸਰਸਾ ਜ਼ਿਲ੍ਹਾ ਹਿਸਾਰ ’ਚ ਇੱਕ ਜਾਸੂਸ ਅਰਸਾ ਚਾਰ-ਪੰਜ ਸਾਲ ਤੋਂ ਆਏ ਹੋਏ ਸਨ ਇਹ ਸਰਸਾ ’ਚ ਮਕਾਨ ਬਣਵਾਉਂਦੇ ਸਨ ਅਤੇ ਗਿਰਵਾ ਦਿੰਦੇ ਸਨ ਇਹੀ ਕੰਮ ਚਾਰ ਸਾਲ ਤੋਂ ਚੱਲ ਰਿਹਾ ਸੀ ਜਿਸ ਦੁਕਾਨ ’ਤੇ ਜਾਂਦੇ ਸਨ ਉੱਥੋਂ ਸਾਰਾ ਸਮਾਨ ਜਿੰਨੇ ਪੈਸੇ ਦੁਕਾਨਦਾਰ ਮੰਗਦਾ ਸੀ ਦੇ ਕੇ ਖਰੀਦ ਲੈੈਂਦੇ ਸਨ ਹੁਣ ਇਹ ਆਮ ਚਰਚਾ ਹੈ ਕਿ ਉਹ ਸਰਸਾ ’ਚ ਇੱਕ ਗੁਫ਼ਾ ਦੇ ਅੰਦਰ ਵਾਇਰਲੈੱਸ ਨਾਲ ਗੱਲਾਂ ਕਰਦੇ ਹੋਏ ਗ੍ਰਿਫ਼ਤਾਰ ਕਰ ਲਏ ਹਨ ਕਹਿੰਦੇ ਹਨ ਕਿ ਮਿਲਟਰੀ ਦਾ ਆਪਣਾ ਵਾਇਰਲੈੱਸ ਲੱਗਿਆ ਹੋਇਆ ਸੀ ਉਨ੍ਹਾਂ ਨੇ ਇਸ ਵਾਇਰਲੈੱਸ ਨਾਲ ਆਪਣਾ ਕੁਨੈਕਸ਼ਨ ਜੋੜ ਲਿਆ ਅਤੇ ਸਾਰੇ ਹਾਲਾਤ ਪਤਾ ਕਰ ਲਏ ਅਤੇ ਫਿਰ ਪੁਲਿਸ ਨਾਲ ਬਿਨਾਂ ਵਰਦੀ ’ਚ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਕਾਫ਼ੀ ਖੂਫੀਆ ਸਮਾਨ ਮਿਲਿਆ ਹੈ
ਅਖਬਾਰ ਹਿੰਦੁਸਤਾਨ (ਹਿੰਦੀ) 25-04-1957 ਸੱਚਾ ਸੌਦਾ ਗ੍ਰਿਫ਼ਤਾਰ-
ਪਾਕਿਸਤਾਨੀ ਜਾਸੂਸ (ਸਾਡੇ ਪੱਤਰਕਾਰ ਵੱਲੋਂ)- ਹਿਸਾਰ (ਡਾਕ ਤੋਂ) ਸੱਚਾ ਸੌਦਾ ਨਾਂਅ ਦੇ ਸਾਧੂ ਨੂੰ ਸੈਨਿਕ ਪੁਲਿਸ ਨੇ ਛਾਪਾ ਮਾਰ ਕੇ ਗ੍ਰਿਫਤਾਰ ਕੀਤਾ ਅਤੇ ਉਸ ਦੇ ਕੋਲ ਬਰਾਮਦ ਮਾਲ ਤੋਂ ਉਸ ਦੇ ਜਾਸੂਸ ਹੋਣ ਦਾ ਸ਼ੱਕ ਕੀਤਾ ਜਾਂਦਾ ਹੈ ਜ਼ਿਲ੍ਹਾ ਹਿਸਾਰ ਦਾ ਅਜਿਹਾ ਕਿਹੜਾ ਵਿਅਕਤੀ ਹੋਵੇਗਾ ਜੋ ਸੱਚਾ ਸੌਦਾ ਨੂੰ ਨਾ ਜਾਣਦਾ ਹੋਵੇ ਹਜ਼ਾਰਾਂ ਵਿਅਕਤੀ ਉਸ ਦੇ ਭਗਤ ਬਣ ਚੁੱਕੇ ਸਨ ਜੋ ਵੀ ਉਨ੍ਹਾਂ ਮਹਾਤਮਾ ਦੀ ਸ਼ਰਨ ’ਚ ਗਿਆ ਉਸ ਨੇ ਕੁਝ ਨਾ ਕੁਝ ਪ੍ਰਾਪਤ ਜ਼ਰੂਰ ਕੀਤਾ ਜਦੋਂ ਵੀ ਕਦੇ ਇਹ ਮਹਾਤਮਾ ਬਾਜ਼ਾਰ ’ਚ ਨਿਕਲਦੇ ਸਨ ਤਾਂ ਦੁਕਾਨਾਂ ਦਾ ਸਾਰਾ ਸਮਾਨ ਮੁੱਲ ਲੈ ਕੇ ਉੱਥੇ ਖੜ੍ਹੇ ਵਿਅਕਤੀਆਂ ’ਚ ਮੁਫ਼ਤ ਵੰਡ ਦਿੰਦੇ ਸਨ ਅਤੇ ਇਸ ਪ੍ਰਕਾਰ ਸਿੱਖਿਅਤ ਖੇਤਰ ’ਚ ਇੱਕ ਸ਼ੱਕ ਦਾ ਵਿਸ਼ਾ ਬਣਿਆ ਹੋਇਆ ਸੀ ਅਤੇ ਜਦੋਂ ਵੀ ਉਸ ਮਹਾਤਮਾ ਦੀ ਚਰਚਾ ਹੁੰਦੀ ਸੀ ਤਾਂ ਆਮ ਜਨਤਾ ’ਚ ਹੈਰਾਨੀ ਪੈਦਾ ਹੋ ਜਾਂਦੀ ਸੀ ਸਰਸਾ ਦੇ ਨੇੜੇ ਉਸ ਮਹਾਤਮਾ ਨੇ ਇੱਕ ਗੁਫ਼ਾ ਬਣਾ ਰੱਖੀ ਸੀ
ਉਸ ਮਹਾਤਮਾ ਦੇ ਪਿੱਛੇ ਸੀ.ਆਈ.ਡੀ ਕਈ ਸਾਲਾਂ ਤੋਂ ਲੱਗੀ ਹੋਈ ਸੀ ਪਰ ਜ਼ਾਹਿਰਾ ਕੁਝ ਵੀ ਭੇਦ ਨਾ ਕੱਢ ਸਕੀ ਹੁਣ ਇਹ ਮਹਾਤਮਾ ਜੀ ਫੜੇ ਗਏ ਹਨ ਸੈਨਿਕ ਪੁਲਿਸ ਨੇ ਅਚਾਨਕ ਛਾਪਾ ਮਾਰਿਆ ਉਸ ਮਹਾਤਮਾ ਜੀ ਦੇ ਕੋਲ ਇੱਕ ਵਾਇਰਲੈੱਸ ਸੈੱਟ ਵੀ ਫੜਿਆ ਗਿਆ ਦੱਸਦੇ ਹਨ ਅਤੇ ਉਨ੍ਹਾਂ ਨੂੰ ਪਾਕਿਸਤਾਨ ਦਾ ਜਾਸੂਸ ਦੱਸਿਆ ਜਾਂਦਾ ਹੈ ਕਹਿੰਦੇ ਹਨ ਕਿ ਪੁਲਿਸ ਨੇ ਕੁਝ ਅਜਿਹੀਆਂ ਵਸਤੂਆਂ ਵੀ ਪ੍ਰਾਪਤ ਕੀਤੀਆਂ ਹਨ ਜੋ ਪਾਕਿਸਤਾਨ ਨਾਲ ਸਬੰਧ ਰੱਖਦੀਆਂ ਹਨ ਸੱਚਾ ਸੌਦਾ ਦੀ ਗ੍ਰਿਫ਼ਤਾਰੀ ਨਾਲ ਇਹ ਆਸ਼ਚਰਿਆ ਹੈ
ਜਦੋਂ ਉਪਰੋਕਤ ਖਬਰਾਂ ਅਖਬਾਰਾਂ ’ਚ ਛਪੀਆਂ, ਉਸ ਸਮੇਂ ਸੱਚੇ ਪਾਤਸ਼ਾਹ ਜੀ ਡੇਰਾ ਸੱਚਾ ਸੌਦਾ ਮਹਿਮਦਪੁਰ ਰੋਹੀ, ਜ਼ਿਲ੍ਹਾ ਫਤਿਆਬਾਦ (ਹਰਿਆਣਾ) ’ਚ ਬਿਰਾਜ਼ਮਾਨ ਸਨ ਚੋਜ਼ੀ ਪਾਤਸ਼ਾਹ ਜੀ ਜਾਣਬੁੱਝ ਕੇ ਇੱਕ ਪੁਲਿਸ ਦੀ ਗੱਡੀ ’ਚ ਚੜ੍ਹ ਗਏ ਸਨ ਤਾਂ ਲੋਕਾਂ ਨੇ ਗੱਲਾਂ ਬਣਾ ਦਿੱਤੀਆਂ ਅਤੇ ਅਖਬਾਰਾਂ ਨੇ ਛਾਪ ਦਿੱਤਾ
ਜਦੋਂ ਅਖਬਾਰ ਵਾਲੇ ਨੂੰ ਸੱਚਾਈ ਦਾ ਪਤਾ ਚੱਲਿਆ ਤਾਂ ਉਹ ਬੇਪਰਵਾਹ ਜੀ ਤੋਂ ਮੁਆਫ਼ੀ ਮੰਗਣ ਆਇਆ ਉਸ ਸਮੇਂ ਸ਼ਹਿਨਸ਼ਾਹ ਜੀ ਡੇਰਾ ਸੱਚਾ ਸੌਦਾ ਨੇਜ਼ੀਆ ’ਚ ਬਿਰਾਜ਼ਮਾਨ ਸਨ ਜਦੋਂ ਸੇਵਾਦਾਰਾਂ ਨੇ ਸ਼ਹਿਨਸ਼ਾਹ ਜੀ ਦੇ ਚਰਨਾਂ ’ਚ ਅਰਜ਼ ਕੀਤੀ ਕਿ ਅਖਬਾਰ ਵਾਲਾ ਮੁਆਫ਼ੀ ਮੰਗਣ ਆਇਆ ਹੈ ਤਾਂ ਸੱਚੇ ਪਾਤਸ਼ਾਹ ਜੀ ਨੇ ਉਸ ਦੇ ਗਲੇ ’ਚ ਨੋਟਾਂ ਦੇ ਹਾਰ ਪਾ ਕੇ ਉਸ ਦਾ ਸਨਮਾਨ ਕੀਤਾ ਅਤੇ ਬਚਨ ਫਰਮਾਇਆ, ‘‘ਤੂਨੇ ਤੋ ਮੁਫ਼ਤ ਮੇਂ ਸੱਚਾ ਸੌਦਾ ਕੀ ਮਸ਼ਹੂਰੀ ਕੀ ਹੈ ਅਗਰ ਸੱਚਾ ਸੌਦਾ ਕੀ ਮਸ਼ਹੂਰੀ ਕਰਵਾਤੇ ਤੋ ਕਿਤਨਾ ਪੈਸਾ ਖਰਚ ਹੋਤਾ’
ਸ਼ਹਿਨਸ਼ਾਹ ਜੀ ਕਦੇ ਵੀ ਆਪਣੇ ਆਪ ਨੂੰ ਜ਼ਾਹਿਰ ਨਹੀਂ ਕਰਦੇ ਸਨ
ਜੋ ਕੋਈ ਸ਼ਹਿਨਸ਼ਾਹ ਜੀ ਨੂੰ ਸ਼ਾਹ ਮਸਤਾਨਾ ਜਾਂ ਕੋਈ ਵਡਿਆਈ ਵਾਲੇ ਸ਼ਬਦਾਂ ਨਾਲ ਪੁਕਾਰਦਾ ਸੀ ਤਾਂ ਉਸ ਦੀ ਸ਼ਾਮਤ ਆ ਜਾਂਦੀ ਸੀ ਉਸਨੂੰ ਸ਼ਹਿਨਸ਼ਾਹ ਜੀ ਦੇ ਹੁਕਮ ਨਾਲ ਲਾਠੀਆਂ ਨਾਲ ਕੁੱਟਿਆ ਜਾਂਦਾ ਸੀ ਪਰ ਆਪਣੇ ਅਭਿਆਸੀ ਖਾਸ ਜੀਵਾਂ ਸਾਹਮਣੇ ਆਪਣੇ ਆਪ ਨੂੰ ਜ਼ਾਹਿਰ ਵੀ ਕਰ ਦਿੰਦੇ ਸਨ
ਇੱਕ ਵਾਰ ਇੱਕ ਸੇਵਾਦਾਰ ਨੇ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਚਰਨਾਂ ’ਚ ਅਰਜ਼ ਕੀਤੀ, ਸਾਈਂ ਜੀ! ਇਹ ਜੋ ਤੁਸੀਂ ਦੁਨੀਆਂ ਤੋਂ ਵੱਖ ਕੰਮ ਕਰਦੇ ਹੋ, ਜਿਵੇਂ ਮਕਾਨ ਬਣਵਾਉਣਾ ਫਿਰ ਗਿਰਵਾਉਣਾ, ਆਪਣੀ ਨਿੰਦਾ ਕਰਵਾਉਣਾ, ਸੋਨਾ-ਚਾਂਦੀ, ਨੋਟ ਵੰਡਣਾ ਆਦਿ ਇਨ੍ਹਾਂ ਗੱਲਾਂ ਦੀ ਸਮਝ ਨਹੀਂ ਆਉਂਦੀ ਇਸ ’ਤੇ ਸਰਵ-ਸਮਰੱਥ ਸਤਿਗੁਰੂ ਜੀ ਨੇ ਫਰਮਾਇਆ,
‘‘ਪਹਿਲੇ ਅੰਦਰ ਦੇਖਾ ਹੈ ਤੋ ਬੋਲੋ ਕਬੀਰ ਸਾਹਿਬ ਨੇ ਯਹੀ ਕਹਾ ਗੁਰੂ ਨਾਨਕ ਸਾਹਿਬ ਨੇ ਵੀ ਯਹੀ ਕਹਾ ਅਗਰ ਅਸੀਂ ਬੋਲਤੇ ਕਿ ਸੱਚਾ ਸੌਦਾ ਮੇਂ ਖੁਦਾ ਆਇਆ ਹੈ ਤੋ ਕੋਈ ਨਾ ਮੰਨਦਾ ਪਹਿਲੇ ਜਿਤਨੇ ਫਕੀਰ ਆਏ ਥੇ ਵੋ ਹਮਾਰੇ ਭੇਜੇ ਆਏ ਥੇ ਅਬ ਹਮ ਇਸ ਬਾੱਡੀ ਮੇਂ ਉਤਰ ਕਰ ਆਏ ਹੈ ਪੁੱਠਾ ਸਿੱਧਾ ਕੰਮ ਕੀਤਾ ਤੋ ਦੁਨੀਆਂ ਆਈ ਜਿਸਮੇਂ ਰਾਮ ਨਾਮ ਕੇ ਸੌਦੇ ਕੇ ਗ੍ਰਾਹਕ ਭੀ ਆਏ’’
ਇਸ ਪ੍ਰਕਾਰ ਦੀਆਂ ਗੱਲਾਂ ਨਾਲ ਡੇਰਾ ਸੱਚਾ ਸੌਦਾ ਦੁਨੀਆਂ ’ਚ ਦੂਰ-ਦੂਰ ਤੱਕ ਮਸ਼ਹੂਰ ਹੋ ਗਿਆ ਸਪੱਸ਼ਟ ਹੈ ਕਿ ਆਮ ਇਨਸਾਨ ਸੰਤ-ਮਹਾਂਪੁਰਸ਼ਾਂ ਦੇ ਰਹੱਸ ਨੂੰ ਨਹੀਂ ਸਮਝ ਸਕਦਾ