Gram Flour Barfi

ਵੇਸਣ ਦੀ ਬਰਫੀ

Gram Flour Barfi: ਸਮੱਗਰੀ:

  • 200 ਗ੍ਰਾਮ ਵੇਸਣ,
  • 100 ਗ੍ਰਾਮ ਦੇਸੀ ਘਿਓ,
  • 100 ਗ੍ਰਾਮ ਖੰਡ,
  • 1 ਵੱਡਾ ਚਮਚ ਦੁੱਧ,
  • ਥੋੜ੍ਹੇ ਜਿਹੇ ਬਰੀਕ ਕੱਟੇ ਸੁੱਕੇ ਮੇਵੇ,
  • ਇਲਾਇਚੀ ਪਾਊਡਰ,
  • ਕੁਝ ਧਾਗੇ ਕੇਸਰ ਦੇ (ਆੱਪਸ਼ਨਲ)

Gram Flour Barfi: ਤਰੀਕਾ:

  • ਸਭ ਤੋਂ ਪਹਿਲਾਂ ਇੱਕ ਬਾਊਲ ’ਚ ਵੇਸਣ ਲਓ ਹੁਣ ਇਸ ’ਚ 1 ਵੱਡਾ ਚਮਚ ਦੇਸੀ ਘਿਓ ਅਤੇ 1 ਵੱਡਾ ਚਮਚ ਦੁੱਧ ਪਾਓ ਦੋਵਾਂ ਨੂੰ ਹੱਥਾਂ ਨਾਲ ਮਲ਼ਦੇ ਹੋਏ ਚੰਗੀ ਤਰ੍ਹਾਂ ਮਿਕਸ ਕਰੋ ਇਸ ਦਾ ਪੇੜਾ ਬਣਾਉਣਾ ਹੈ ਜੇਕਰ ਦੁੱਧ ਘੱਟ ਲੱਗੇ ਤਾਂ ਥੋੜ੍ਹਾ ਦੁੱਧ ਹੋਰ ਪਾ ਲਓ ਅਤੇ ਇਸ ਦਾ ਪੇੜਾ ਬਣਾ ਲਓ ਹੁਣ ਇਸ ਨੂੰ ਢੱਕ ਕੇ 10 ਮਿੰਟਾਂ ਲਈ ਰੱਖ ਦਿਓ
  • 10 ਮਿੰਟਾਂ ਬਾਅਦ ਵੇਸਣ ਦੇ ਪੇੜੇ ਦੇ ਟੁਕੜੇ ਕਰ ਲਓ ਹੁਣ ਕੜਾਹੀ ’ਚ ਦੇਸੀ ਘਿਓ ਪਾਓ ਅਤੇ ਹਲਕਾ ਗਰਮ ਕਰੋ ਘਿਓ ਜਦੋਂ ਥੋੜ੍ਹਾ ਗਰਮ ਹੋ ਜਾਵੇ, ਤਾਂ ਇਸ ’ਚ ਵੇਸਣ ਦੇ ਪੇੜੇ ਦੇ ਟੁਕੜੇ ਪਾਓ ਗੈਸ ਦੇ ਸੇਕੇ ਨੂੰ ਮੱਧਮ ਤੋਂ ਘੱਟ ਰੱਖਦੇ ਹੋਏ ਕੜਛੀ ਨਾਲ ਟੁਕੜੇ ਨੂੰ ਦਬਾਉਂਦੇ ਹੋਏ ਸੇਕੋ ਥੋੜ੍ਹੀ ਦੇਰ ’ਚ ਵੇਸਣ ਪੂਰੇ ਤਰੀਕੇ ਨਾਲ ਖੁੱਲ੍ਹ ਕੇ ਦਾਣੇਦਾਰ ਵੇਸਣ ’ਚ ਬਦਲ ਜਾਵੇਗਾ ਹੁਣ ਇਸ ਨੂੰ ਮਿੰਨ੍ਹੀ-ਮਿੰਨ੍ਹੀ ਖੁਸ਼ਬੂ ਆਉਣ ਤੱਕ ਤੇ ਇਸਦਾ ਰੰਗ ਬਦਲਣ ਤੱਕ ਸੇਕੋ
  • ਵੇਸਣ ਨੂੰ ਸੇਕਣ ’ਚ ਲਗਭਗ 15 ਤੋਂ 20 ਮਿੰਟਾਂ ਦਾ ਸਮਾਂ ਲੱਗੇਗਾ ਹੁਣ ਵੇਸਣ ’ਚੋਂ ਚੰਗੀ ਖੁਸ਼ਬੂ ਆਉਣ ਲੱਗੇ ਤਾਂ ਵੇਸਣ ਨੂੰ ਕਿਸੇ ਭਾਂਡੇ ’ਚ ਕੱਢ ਲਓ ਹੁਣ ਇਸੇ ਕੜਾਹੀ ’ਚ ਬਰਫੀ ਲਈ ਚਾਸ਼ਨੀ ਬਣਾਵਾਂਗੇ
  • ਇਸ ਲਈ ਕੜਾਹੀ ’ਚ ਖੰਡ ਪਾਓ ਇੱਕ ਕੱਪ ਪਾਣੀ ਪਾਓ ਤੇ ਚਿਪਚਿਪੀ ਚਾਸ਼ਨੀ ਬਣਾ ਲਓ ਲਗਭਗ 5 ਤੋਂ 7 ਮਿੰਟਾਂ ’ਚ ਚਾਸ਼ਨੀ ਬਣ ਕੇ ਤਿਆਰ ਹੋ ਜਾਵੇਗੀ ਇਸ ਤੋਂ ਬਾਅਦ ਇਸ ’ਚ ਇਲਾਇਚੀ ਪਾਊਡਰ, ਕੇਸਰ ਦੇ ਧਾਗੇ ਅਤੇ ਬਾਰੀਕ ਕੱਟੇ ਹੋਏ ਬਾਦਾਮ ਪਾਓ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰੋ
  • ਹੁਣ ਚਾਸ਼ਨੀ ’ਚ ਵੇਸਣ ਪਾਓ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਜੰਮਣ ਵਾਲੀ ਕੰਸਿਸਟੈਂਸੀ ’ਚ ਆਉਣ ਤੱਕ ਗੈਸ ਚਲਾਓ ਹੁਣ ਗੈਸ ਬੰਦ ਕਰ ਦਿਓ ਅਤੇ ਪਹਿਲਾਂ ਤੋਂ ਗਰੀਸ ਕੀਤੀ ਹੋਈ ਕਿਸੇ ਪਲੇਟ, ਥਾਲੀ ਜਾਂ ਟੀਨ ’ਚ ਵੇਸਣ ਨੂੰ ਪਲਟ ਦਿਓ
  • ਪਲਟੇ ਨਾਲ ਦਬਾ-ਦਬਾ ਕੇ ਇੱਕਸਾਰ ਕਰ ਲਓ ਉੱਪਰੋਂ ਬਰੀਕ ਕੱਟੇ ਹੋਏ ਬਾਦਾਮ ਪਾਓ ਕਿਸੇ ਕੜਛੀ, ਪਲਟੇ ਜਾਂ ਕੌਲੀ ਨਾਲ ਦਬਾਓ, ਜਿਸ ਨਾਲ ਕਿ ਸਾਰੇ ਬਾਦਾਮ ਬਰਫੀ ’ਚ ਚੰਗੀ ਤਰ੍ਹਾਂ ਚਿਪਕ ਜਾਣ ਹਲਕਾ ਠੰਢਾ ਹੋਣ ’ਤੇ ਚਾਕੂ ਨਾਲ ਇਸ ’ਚ ਕੱਟ ਦੇ ਨਿਸ਼ਾਨ ਬਣਾ ਲਓ
  • ਹੁਣ ਜਦੋਂ ਬਰਫੀ ਚੰਗੀ ਤਰ੍ਹਾਂ ਠੰਢੀ ਹੋ ਜਾਵੇ, ਤਾਂ ਇਸ ਦੇ ਪੀਸ ਕੱਢ ਲਓ 15 ਤੋਂ 20 ਦਿਨਾਂ ਤੱਕ ਇਸ ਨੂੰ ਆਰਾਮ ਨਾਲ ਇਸਤੇਮਾਲ ਕਰ ਸਕਦੇ ਹੋ
Also Read:  ਗਰ ਤੁਸੀਂ ਚਾਹੁੰਦੇ ਹੋ ਅਧਿਆਤਮਿਕ ਵਿਕਾਸ