give-up-worry-live

give-up-worry-liveਚਿੰਤਾ ਛੱਡੋ, ਮਸਤੀ ਨਾਲ ਜੀਓ give-up-worry-live

ਹਰ ਕੋਈ ਮਸਤੀ ਅਤੇ ਖੁਸ਼ੀ ਦੀ ਜ਼ਿੰਦਗੀ ਜਿਉਣਾ ਚਾਹੁੰਦਾ ਹੈ ਪਰ ਅੱਜ ਦਾ ਮਾਹੌਲ ਅਜਿਹਾ ਹੈ ਕਈ ਤਰ੍ਹਾਂ ਦੀਆਂ ਚਿੰਤਾਵਾਂ ਮਨ ਨੂੰ ਬੇਚੈਨ ਕਰ ਦਿੰੰਦੀਆਂ ਹਨ ਅਤੇ ਜ਼ਿੰਦਗੀ ਬੋਝ ਜਿਹੀ ਬਣ ਗਈ ਹੈ ਅਜਿਹੇ ‘ਚ ਕੁਝ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖੋ ਅਤੇ ਆਪਣੇ ਨਜ਼ਰੀਏ ਤੇ ਲਾਈਫ-ਸਟਾਇਲ ‘ਚ ਜ਼ਰਾ ਜਿਹਾ ਬਦਲਾਅ ਕਰ ਲਓ ਤਾਂ ਜ਼ਿੰਦਗੀ ਨੂੰ ਮਸਤੀ ਨਾਲ ਜਿਉਣਾ ਜ਼ਿਆਦਾ ਮੁਸ਼ਕਲ ਨਹੀਂ ਰਹੇਗਾ

ਬੇਫਾਲਤੂ ਦੀ ਚਿੰਤਾ ਛੱਡੋ

ਅੰਤਰਾਸ਼ਟਰੀ ਬੈਸਟਸੇਲਰ ਕਿਤਾਬਾਂ ਲਿਖਣ ਵਾਲੇ ਪੇਸ਼ੇਵਰ ਸਲਾਹਕਾਰ ਜੋਸ਼ ਕੌਫਮੈਨ ਨੇ ਲਿਖਿਆ ਹੈ ਕਿ ਤੁਸੀਂ ਜਿਨ੍ਹਾਂ ਚੀਜ਼ਾਂ ਨੂੰ ਪ੍ਰਭਾਵਿਤ ਕਰ ਸਕਦੇ ਹੋ, ਉਨ੍ਹਾਂ ‘ਤੇ ਆਪਣੀ ਜ਼ਿਆਦਾਤਰ ਊਰਜਾ ਕੇਂਦਰਿਤ ਕਰੋ ਅਤੇ ਬਾਕੀ ਹਰ ਚੀਜ਼ ਨੂੰ ਆਪਣੇ ਤਰੀਕੇ ਨਾਲ ਹੋਣ ਦਿਓ ਤੁਸੀਂ ਜੋ ਜੀਵਨ ਜਿਉਣਾ ਚਾਹੁੰਦੇ ਹੋ ਉਸ ਨੂੰ ਬਣਾਉਣ ਲਈ ਤੁਸੀਂ ਜੋ ਕਰ ਰਹੇ ਹੋ ਉਸ ‘ਤੇ ਪੂਰਾ ਧਿਆਨ ਕੇਂਦਰਿਤ ਕਰੋ ਅਤੇ ਆਪਣੀ ਮੰਜਿਲ ‘ਤੇ ਪਹੁੰਚ ਜਾਓ ਮਸ਼ਹੂਰ ਮੋਟੀਵੈਸ਼ਨਲ ਰਾਈਟਰ ਸਵੈਟ ਮਾਰਡਨ ਨੇ ਕਿਹਾ ਕਿ ਚਿੰਤਾ,

ਈਰਖਾ ਅਤੇ ਡਰ ਆਦਿ ਮਨ ਦੇ ਵਿਕਾਰਾਂ ਦਾ ਕਦੇ ਵੀ ਸਰੀਰ ਦੀਆਂ ਕੋਸ਼ਿਕਾਵਾਂ ‘ਤੇ ਚੰਗਾ ਪ੍ਰਭਾਵ ਨਹੀਂ ਪੈਂਦਾ ਚਿੰਤਾ ਛੱਡਣ ਦੇ ਸੰਬੰਧ ‘ਚ ਕਿਸੇ ਦੇਸ਼ ਦੀ ਸ਼ਾਂਤੀ ਪ੍ਰਾਰਥਨਾ ‘ਚ ਬਹੁਤ ਚੰਗੀਆਂ ਗੱਲਾਂ ਕਹੀਆਂ ਗਈਆਂ ਹਨ- ਹੇ ਪ੍ਰਭੂ! ਮੈਨੂੰ ਉਨ੍ਹਾਂ ਚੀਜ਼ਾਂ ਨੂੰ ਸਵੀਕਾਰ ਕਰਨ ਦੀ ਸ਼ਕਤੀ ਦਿਓ ਜਿਨ੍ਹਾਂ ਨੂੰ ਮੈਂ ਬਦਲ ਨਹੀਂ ਸਕਦਾ, ਉਨ੍ਹਾਂ ਚੀਜ਼ਾਂ ਨੂੰ ਬਦਲਣ ਦਾ ਸਾਹਸ ਦਿਓ ਜਿਨ੍ਹਾਂ ਨੂੰ ਮੈਂ ਬਦਲ ਸਕਦਾ ਹਾਂ ਅਤੇ ਇਨ੍ਹਾਂ ਦਾ ਫਰਕ ਸਮਝਣ ਦੀ ਬੁੱਧੀ ਦਿਓ ਅਸਲ ‘ਚ ਜਿਨ੍ਹਾਂ ਚੀਜ਼ਾਂ ਨੂੰ ਤੁਸੀਂ ਬਦਲ ਨਹੀਂ ਸਕਦੇ, ਉਨ੍ਹਾਂ ਬਾਰੇ ਚਿੰਤਾ ਕਰਨਾ ਸਮਾਂ ਅਤੇ ਊਰਜਾ ਦੀ ਬਰਬਾਦੀ ਦੇ ਨਾਲ-ਨਾਲ ਗੈਰ-ਜ਼ਰੂਰਤਮੰਦ ਆਨੰਦ ‘ਚ ਰੁਕਾਵਟ ਪਾਉਣਾ ਹੈ, ਇਸ ਲਈ ਅਜਿਹਾ ਕਰਨਾ ਛੱਡ ਦਿਓ

ਅੱਜ ਦਾ ਬੋਝ ਕੱਲ੍ਹ ਤੱਕ ਨਾ ਢੋਵੋ

ਪ੍ਰਸਿੱਧ ਕਵੀ ਅਤੇ ਨਿਬੰਧਕਾਰ ਰੇਲਫ ਵਾਲਡੋ ਇਮਰਸਨ ਕਹਿੰਦੇ ਹਨ ਕਿ ਹਰ ਦਿਨ ਨੂੰ ਪੂਰਾ ਕਰੋ ਅਤੇ ਉਸ ਨੂੰ ਖਤਮ ਕਰ ਦਿਓ ਤੁਸੀਂ ਜਿੰਨਾ ਕਰ ਸਕਦੇ ਸੀ, ਤੁਸੀਂ ਕੀਤਾ ਕੁਝ ਗਲਤੀਆਂ ਅਤੇ ਮੂਰਖਤਾਵਾਂ ਨਿਸ਼ਚਿਤ ਰੂਪ ਨਾਲ ਤੁਹਾਡੇ ਤੋਂ ਹੋਈਆਂ ਹੋਣਗੀਆਂ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਭੁੱਲ ਜਾਓ ਹਰ ਕੱਲ੍ਹ ਇੱਕ ਨਵਾਂ ਦਿਨ ਹੋਵੇ ਉਸ ਨੂੰ ਚੰਗੀ ਤਰ੍ਹਾਂ ਸ਼ੁਰੂ ਕਰੋ ਅਤੇ ਏਨੀ ਸ਼ਾਂਤੀ ਤੇ ਉਤਸ਼ਾਹ ਨਾ ਕਰੋ ਕਿ ਤੁਹਾਡੀਆਂ ਪੁਰਾਣੀਆਂ ਗਲਤੀਆਂ ਦਾ ਬੋਝ ਉਸ ‘ਤੇ ਨਾ ਲੱਦਿਆ ਹੋਵੇ

ਕਦੇ ਵੀ ਇਹ ਨਾ ਸੋਚੋ ਕਿ ਤੁਹਾਨੂੰ ਹੋਣ ਵਾਲੀਆਂ ਚੀਜ਼ਾਂ ਬਾਰੇ ਪਹਿਲਾਂ ਤੋਂ ਪਤਾ ਹੋਣਾ ਚਾਹੀਦਾ ਸੀ ਅਜਿਹਾ ਕਦੇ ਵੀ ਨਹੀਂ ਹੋ ਸਕਦਾ ਉਨ੍ਹਾਂ ਚੀਜ਼ਾਂ ਬਾਰੇ ਬੁਰਾ ਮਹਿਸੂਸ ਨਾ ਕਰੋ ਜੋ ਤੁਹਾਨੂੰ ਕਰਨੀਆਂ ਚਾਹੀਦੀਆਂ ਸੀ ਜਾਂ ਦੇਖਣੀਆਂ ਚਾਹੀਦੀਆਂ ਸੀ ਕਿਉਂਕਿ ਅਤੀਤ ਨੂੰ ਬਦਲਣਾ ਸੰਭਵ ਨਹੀਂ, ਇਸ ਲਈ ਇਸ ਨੂੰ ਲੈ ਕੇ ਮੂਡ ਆੱਫ਼ ਨਾ ਕਰੋ ਪੁਰਾਣੀਆਂ ਗਲਤੀਆਂ ਦੀ ਸ੍ਰਿਜਨਾਤਮਕ ਰੌਸ਼ਨੀ ‘ਚ ਫਿਰ ਤੋਂ ਵਿਆਖਿਆ ਕਰੋ ਅਤੇ ਆਪਣੀ ਊਰਜਾ ਉਸ ‘ਤੇ ਕੇਂਦਰਿਤ ਕਰੋ ਜੋ ਤੁਸੀਂ ਇਸ ਸਮੇਂ ਸਕਾਰਾਤਮਕ ਦਿਸ਼ਾ ‘ਚ ਜਾਣ ਲਈ ਕਰ ਸਕਦੇ ਹੋ

ਅਧਿਆਤਮ ਨਾਲ ਨਾਤਾ ਜੋੜੋ

ਧਿਆਨ ਅਤੇ ਅਧਿਆਤਮ ‘ਚ ਮਨ ਨੂੰ ਸ਼ਾਂਤ ਕਰਨ ਦੀ ਵੱਡੀ ਤਾਕਤ ਹੁੰਦੀ ਹੈ ਇਨ੍ਹਾਂ ਨਾਲ ਮਨ ਦੀ ਸ਼ਕਤੀ, ਇਕਾਗਰਤਾ ਅਤੇ ਆਤਮਵਿਸ਼ਵਾਸ ਵੀ ਵਧਦਾ ਹੈ, ਇਸ ਲਈ ਹਰ ਰੋਜ਼ ਕੁਝ ਸਮਾਂ ਪ੍ਰਾਰਥਨਾ, ਧਿਆਨ ਅਤੇ ਅਧਿਆਤਮ ਵਰਗੀਆਂ ਗਤੀਵਿਧੀਆਂ ‘ਚ ਜ਼ਰੂਰ ਬਤੀਤ ਕਰੋ ਮੇਨ-ਦ ਅਣ-ਨੋਨ’ ਪੁਸਤਕ ਦੀ ਲੇਖਿਕਾ ਡਾ. ਅਲੈਕਸਿਸ ਕੈਰੋਲ, ਜੋ ਨੋਬੇਲ ਪੁਰਸਕਾਰ ਵਿਜੇਤਾ ਵੀ ਹਨ, ਨੇ ਲਿਖਿਆ ਹੈ ਕਿ ਪ੍ਰਾਰਥਨਾ ਕਿਸੇ ਵੱਲੋਂ ਪੈਦਾ ਊਰਜਾ ਦਾ ਸਭ ਤੋਂ ਮਜ਼ਬੂਤ ਰੂਪ ਹੈ ਇਹ ਸ਼ਕਤੀ ਓਨੀ ਹੀ ਸੱਚ ਹੈ ਜਿੰਨਾ ਕਿ ਗੁਰੂਤਵਾਕਰਸ਼ਣ ਇੱਕ ਡਾਕਟਰ ਹੋਣ ਦੇ ਨਾਤੇ ਮੈਂ ਦੇਖਿਆ ਹੈ ਕਿ ਸਾਰੇ ਮਾਹਿਰਾਂ ਦੇ ਅਸਫਲ ਹੋ ਜਾਣ ਤੋਂ ਬਾਅਦ ਵੀ ਲੋਕ ਪ੍ਰਾਰਥਨਾ ਦੇ ਸ਼ਾਂਤ ਯਤਨ ਨਾਲ ਰੋਗ ਮੁਕਤ ਹੋ ਜਾਂਦੇ ਹਨ ਪ੍ਰਾਰਥਨਾ ਰੇਡੀਅਮ ਵਾਂਗ ਚਮਕੀਲੀ ਅਤੇ ਆਪਣੇ ਆਪ ‘ਚ ਪੈਦਾ ਹੋਣ ਵਾਲੀ ਊਰਜਾ ਹੈ

ਵਿਲੀਅਮ ਜੇਮਸ ਕਹਿੰਦੇ ਹਨ ਕਿ ਸੱਚਾ ਧਾਰਮਿਕ ਵਿਅਕਤੀ ਸਥਿਰ ਅਤੇ ਸ਼ਾਂਤੀ ਨਾਲ ਭਰਿਆ ਰਹਿੰਦਾ ਹੈ ਅਤੇ ਸ਼ਾਂਤੀ ਨਾਲ ਹਰ ਉਸ ਫਰਜ਼ ਲਈ ਤਿਆਰ ਰਹਿੰਦਾ ਹੈ ਜੋ ਉਸ ਦੇ ਸਾਹਮਣੇ ਆਉਣਗੇ ਜੋ ਲੋਕ ਧਰਮ ਅਤੇ ਅਧਿਆਤਮ ਦਾ ਮਖੌਲ ਉਡਾਉਂਦੇ ਹਨ, ਉਨ੍ਹਾਂ ਲਈ ਫਰਾਂਸਿਸ ਬੇਕਨ ਨੇ ਕਿਹਾ ਕਿ ਥੋੜ੍ਹਾ ਜਿਹੇ ਗਿਆਨ ਨਾਲ ਮਨੁੱਖ ਦਾ ਦਿਮਾਗ ਨਾਸਤਿਕਤਾ ਵੱਲ ਝੁਕਦਾ ਹੈ ਪਰ ਜਦੋਂ ਗਿਆਨੀ ਹੋ ਜਾਂਦਾ ਹੈ ਤਾਂ ਉਸ ਦਾ ਦਿਮਾਗ ਧਰਮ ਵੱਲ ਝੁਕ ਜਾਂਦਾ ਹੈ ਮਹਾਤਮਾ ਗਾਂਧੀ ਨੇ ਕਿਹਾ ਸੀ, ਬਿਨਾਂ ਪ੍ਰਾਰਥਨਾ ਦੇ ਤਾਂ ਮੈਂ ਕਦੋਂ ਦਾ ਪਾਗਲ ਹੋ ਗਿਆ ਹੁੰਦਾ

ਖੁਸ਼ ਰਹਿਣ ਦੀ ਆਦਤ ਪਾਓ

ਖੁਸ਼-ਮਿਜਾਜ਼ੀ ‘ਚ ਕੀਤੇ ਗਏ ਜ਼ਿਆਦਾਤਰ ਕੰਮ ਸਫ਼ਲ ਅਤੇ ਸਾਰਥਕ ਹੁੰਦੇ ਹਨ ਕਿਉਂਕਿ ਉਦੋਂ ਤੱਕ ਅਸੀਂ ਜ਼ਿਆਦਾ ਉਤਸ਼ਾਹ ਅਤੇ ਊਰਜਾ ਨਾਲ ਕੰਮ ਕਰ ਪਾਉਂਦੇ ਹਾਂ ਵਾਲਟੇਅਰ ਨੇ ਕਿਹਾ ਸੀ, ਮੈਂ ਖੁਸ਼ ਰਹਿਣਾ ਚੁਣਿਆ ਕਿਉਂਕਿ ਇਹ ਮੇਰੀ ਸਿਹਤ ਲਈ ਲਾਭਦਾਇਕ ਹੈ ਯਕੀਨ ਮੰਨੋ ਖੁਸ਼-ਮਿਜਾਜ਼ੀ ਇੱਕ ਆਦਤ ਹੈ ਜਿਸ ਨੂੰ ਤੁਸੀਂ ਜ਼ਰਾ ਜਿੰਨੇ ਅਭਿਆਸ ਨਾਲ ਖੁਦ ‘ਚ ਵਿਕਸਤ ਕਰ ਸਕਦੇ ਹੋ ਅਬ੍ਰਾਹਿਮ ਲਿੰਕਨ ਨੇ ਵੀ ਕਿਹਾ ਹੈ, ਜ਼ਿਆਦਾਤਰ ਲੋਕ ਲਗਭਗ ਓਨੇ ਹੀ ਖੁਸ਼ ਹੁੰਦੇ ਹਨ ਜਿੰਨਾ ਖੁਸ਼ ਰਹਿਣ ਦਾ ਮਨ ਬਣਾਉਂਦੇ ਹਾਂ ਪ੍ਰਸਿੱਧ ਮਨੋਵਿਗਿਆਨਕ ਚੋਪਲ ਨੇ ਕਿਹਾ ਹੈ, ਖੁਸ਼ੀ ਪੂਰੀ ਤਰ੍ਹਾਂ ਅੰਦਰੂਨੀ ਹੁੰਦੀ ਹੈ ਇਹ ਵਸਤੂਆਂ ਨਾਲ ਨਹੀਂ ਸਗੋਂ ਵਿਚਾਰਾਂ ਅਤੇ ਐਟੀਚਿਊਡ ਨਾਲ ਪੈਦਾ ਹੁੰਦੀ ਹੈ ਜਿਨ੍ਹਾਂ ਨੂੰ ਕਿਸੇ ਵੀ ਮਾਹੌਲ ‘ਚ ਇਨਸਾਨ ਦੀਆਂ ਖੁਦ ਦੀਆਂ ਗਤੀਵਿਧੀਆਂ ਰਾਹੀਂ ਵਿਕਸਤ ਅਤੇ ਨਿਰਮਤ ਕੀਤਾ ਜਾ ਸਕਦਾ ਹੈ
ਸ਼ਿਖਰ ਚੰਦ ਜੈਨ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!