ਲਾਜਵਾਬ ਹੈ ਵੇਸਣ ਵਾਲੀ ਸ਼ਿਮਲਾ ਮਿਰਚ
Table of Contents
ਸਮੱਗਰੀ
- ਸ਼ਿਮਲਾ ਮਿਰਚ3,
- ਵੇਸਣ 2 ਟੇਬਲ ਸਪੂਨ,
- ਹਰਾ ਧਨੀਆ,
- 2 ਟੇਬਲ ਸਪੂਨ ਬਾਰੀਕ ਕੱਟਿਆ ਹੋਇਆ,
- ਤੇਲ 2-3 ਟੇਬਲ ਸਪੂਨ,
- ਹਲਦੀ ਪਾਊਡਰ 1/3 ਛੋਟਾ ਚਮਚ,
- ਧਨੀਆ ਪਾਊਡਰ 1 ਛੋਟਾ ਚਮਚ,
- ਲਾਲ ਮਿਰਚ ਪਾਊਡਰ 1/5 ਛੋਟਾ ਚਮਚ,
- ਸੌਂਫ਼ ਪਾਊਡਰ 1 ਛੋਟਾ ਚਮਚ, ਹਿੰਗ 1-2 ਪਿੰਚ,
- ਜ਼ੀਰਾ ਅੱਧਾ ਛੋਟਾ ਚਮਚ,
- ਅਦਰਕ ਇੱਕ ਇੰਚ ਟੁਕੜਾ,
- ਗਰਮ ਮਸਾਲਾ-1/3 ਛੋਟਾ ਚਮਚ,
- ਨਮਕ ਸਵਾਦ ਅਨੁਸਾਰ
Also Read :-
ਤਰੀਕਾ
ਸ਼ਿਮਲਾ ਮਿਰਚ ਨੂੰ ਧੋ ਕੇ ਉਸ ਦੇ ਬੀਜ ਕੱਢ ਕੇ ਅੱਧੇ ਇੰਚ ਤੋਂ ਲੈ ਕੇ ਇੱਕ ਇੰਚ ਦੇ ਚੋਕੋਰ ਟੁਕੜਿਆਂ ’ਚ ਕੱਟ ਲਓ
ਪੈਨ ਗੈਸ ’ਤੇ ਰੱਖੋ ਅਤੇ ਇਸ ’ਚ ਵੇਸਣ ਪਾ ਕੇ ਲਗਾਤਾਰ ਚਲਾਉਂਦੇ ਹੋਏ, ਵੇਸਣ ਦਾ ਹਲਕਾ ਰੰਗ ਬਦਲਣ ਤੱਕ ਰੋਸਟ ਕਰਕੇ ਕੱਪ ’ਚ ਕੱਢ ਲਓ ਪੈਨ ’ਚ ਤੇਲ ਪਾ ਕੇ ਗਰਮ ਕਰੋ ਗਰਮ ਤੇਲ ’ਚ ਹਿੰਗ ਅਤੇ ਜੀਰਾ ਪਾਓ,
ਜੀਰਾ ਭੁੰਨਣ ਤੋਂ ਬਾਅਦ, ਹਲਦੀ ਪਾਊਡਰ, ਧਨੀਆ ਪਾਊਡਰ ਅਤੇ ਅਦਰਕ ਪੇਸਟ ਪਾ ਕੇ ਹਲਕਾ ਜਿਹਾ ਭੁੰਨੋ ਹੁਣ ਕੱਟੀ ਸ਼ਿਮਲਾ ਮਿਰਚ ਪਾਓ, ਨਮਕ, ਲਾਲ ਮਿਰਚ ਪਾਊਡਰ, ਸੌਂਫ਼ ਪਾਊਡਰ, ਭੁੰਨਿਆ ਹੋਇਆ ਵੇਸਣ ਅਤੇ ਅਮਚੂਰ ਪਾਊਡਰ, ਗਰਮ ਮਸਾਲਾ ਵੀ ਪਾ ਦਿਓ ਅਤੇ ਸਬਜੀ ਨੂੰ ਕੜਛੀ ਨਾਲ ਚਲਾਉਂਦੇ ਹੋਏ ਉਦੋਂ ਤੱਕ ਭੁੰਨੋ ਜਦੋਂ ਤੱਕ ਕਿ ਸ਼ਿਮਲਾ ਮਿਰਚ ਦੇ ਉੱਪਰ ਮਸਾਲੇ ਦੀ ਕੋਟਿੰਗ ਨਾ ਆ ਜਾਵੇ ਸ਼ਿਮਲਾ ਮਿਰਚ ਨੂੰ ਥੋੜ੍ਹਾ ਨਰਮ ਹੋਣ ਤੱਕ ਪਕਾਓ ਤੁਹਾਡੀੇ ਵੇਸਣ ਵਾਲੀ ਸ਼ਿਮਲਾ ਮਿਰਚ ਤਿਆਰ ਹੈ
ਵੇਸਣ ਵਾਲੀ ਸ਼ਿਮਲਾ ਮਿਰਚ ਨੂੰ ਤੁਸੀਂ ਚੌਲ ਤੇ ਪਰੌਂਠੇ ਨਾਲ ਵੀ ਖਾ ਸਕਦੇ ਹੋ