ਆਰਗੈਨਿਕ ਗੁੜ ਦੀ ਕੁਦਰਤੀ ਮਿਠਾਸ ਦਾ ਹਰ ਕੋਈ ਦੀਵਾਨਾ -ਡੇਰਾ ਸੱਚਾ ਸੌਦਾ ’ਚ ਆਰਗੈਨਿਕ ਗੰਨੇ ਤੋਂ ਗੁੜ ਬਣਾਉਣ ਦਾ ਦੇਸੀ ਤਰੀਕਾ

  • 10 ਕੁਇੰਟਲ ਗੰਨੇ ਤੋਂ ਇੱਕ ਕੁਇੰਟਲ ਗੁੜ ਤਿਆਰ ਹੁੰਦਾ ਹੈ
  • ਕਰੀਬ 4 ਤੋਂ 6 ਘੰਟੇ ਦਾ ਸਮਾਂ ਲੱਗਦਾ ਹੈ

ਮਿਲਾਵਟ ਦੇ ਇਸ ਦੌਰ ’ਚ ਸ਼ੁੱਧਤਾ ਦੀ ਗੱਲ ਕਰਨਾ ਬੇਮਤਲਬ ਜਿਹਾ ਲੱਗਦਾ ਹੈ ਪਰ ਡੇਰਾ ਸੱਚਾ ਸੌਦਾ ਹਮੇਸ਼ਾ ਤੋਂ ਆਮ ਜਨਤਾ ਦੀ ਸਿਹਤ ਪ੍ਰਤੀ ਜਾਗਰੂਕ ਰਿਹਾ ਹੈ ਖਾਸ ਕਰਕੇ ਔਸ਼ਧੀ ਗੁਣਾਂ ਨਾਲ ਭਰਪੂਰ ਗੁੜ ਦੀ ਗੱਲ ਕਰੀਏ ਤਾਂ ਡੇਰਾ ਸੱਚਾ ਸੌਦਾ ਅੱਜ ਵੀ ਗੁੜ ਦੇ ਕੁਦਰਤੀ ਸਵਾਦ ਅਤੇ ਉਸ ਦੀ ਪੌਸ਼ਟਿਕਤਾ ਨੂੰ ਬਰਕਰਾਰ ਰੱਖੇ ਹੋਏ ਹੈ ਜੀ ਹਾਂ, ਡੇਰਾ ਸੱਚਾ ਸੌਦਾ ’ਚ ਦੇਸੀ ਤਰੀਕੇ ਨਾਲ ਗੁੜ ਤਿਆਰ ਕੀਤਾ ਜਾਂਦਾ ਹੈ ਜਿਸ ਦੀ ਮਿਠਾਸ ਅੱਜ ਹਰ ਜ਼ੁਬਾਨ ’ਤੇ ਹੈ ਆਰਗੈਨਿਕ ਗੰਨੇ ਤੋਂ ਬਣਨ ਵਾਲੇ ਇਸ ਕੁਦਰਤੀ ਗੁੜ ਦੀ ਮੰਗ ਦੇਸ਼ ਭਰ ’ਚ ਹੀ ਨਹੀਂ, ਸਗੋਂ ਵਿਦੇਸ਼ਾਂ ’ਚ ਵੀ ਹੈ

Jaggeryਗੁੜ ਸਵਾਦ ਦੇ ਨਾਲ-ਨਾਲ ਖੁਦ ’ਚ ਔਸ਼ਧੀ ਗੁਣਾਂ ਦਾ ਖਜ਼ਾਨਾ ਵੀ ਲੁਕਾਏ ਹੋਏ ਹੈ ਜਿਸ ਦੀ ਵਜ੍ਹਾ ਨਾਲ ਇਸ ਨੂੰ ਸਾਲ ਭਰ ਖਾਧਾ ਜਾਂਦਾ ਹੈ ਬਹੁਤ ਸਾਰੇ ਲੋਕ ਨਾਸ਼ਤੇ ਤੋਂ ਬਾਅਦ ਜਾਂ ਭੋਜਨ ’ਚ ਇੱਕ ਡਲ਼ੀ ਗੁੜ ਦੀ ਖਾਂਦੇ ਹਨ, ਜਿਸ ਦੇ ਬਹੁਤ ਸਾਰੇ ਫਾਇਦੇ ਹਨ ਲੋਕਾਂ ਦੇ ਮਿਠਾਸ ਦੇ ਇਸ ਜਾਇਕੇ ਨੂੰ ਪੂਰਨ ਤੌਰ ’ਤੇ ਕੁਦਰਤੀ ਬਣਾਉਂਦੇ ਹੋਏ ਡੇਰਾ ਸੱਚਾ ਸੌਦਾ ਸਾਲਾਂ ਤੋਂ ਦੇਸੀ ਤਰੀਕੇ ਨਾਲ ਆਰਗੈਨਿਕ ਗੁੜ ਤਿਆਰ ਕਰ ਰਿਹਾ ਹੈ ਮੋਟਰ ਨੰਬਰ 20 ’ਤੇ ਗੁੜ ਬਣਾਉਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦੇ ਹੋਏ ਜੀ.ਐੱਸ.ਐੱਮ. ਨਾਜ਼ਮ ਸਿੰਘ ਇੰਸਾਂ ਨੇ ਦੱਸਿਆ ਕਿ ਪੁਰਾਣੇ ਜ਼ਮਾਨੇ ਦੀ ਜੇਕਰ ਗੱਲ ਕਰੀਏ ਤਾਂ ਲੋਕ ਦੇਸੀ ਤਰੀਕੇ ਨਾਲ ਗੁੜ ਤਿਆਰ ਕਰਦੇ ਸਨ,

ਜਿਸ ਵਿਚ ਮਿਲਾਵਟ ਦੀ ਰੱਤੀ ਭਰ ਵੀ ਗੁੰਜਾਇਸ਼ ਨਹੀਂ ਹੁੰਦੀ ਸੀ ਪਰ ਸਮੇਂ ਦੇ ਨਾਲ-ਨਾਲ ਲੋਕਾਂ ਨੇ ਇਸ ਦਾ ਵਪਾਰੀਕਰਨ ਕਰ ਦਿੱਤਾ ਜਿਸ ਦੇ ਚੱਲਦਿਆਂ ਇਸ ਦੀ ਮਿਠਾਸ ਨਾਲ ਛੇੜਛਾੜ ਹੋਣ ਲੱਗੀ ਹੈ ਨਾਜ਼ਮ ਸਿੰਘ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ’ਚ ਕਈ ਸਾਲਾਂ ਤੋਂ ਗੁੜ ਤਿਆਰ ਕੀਤਾ ਜਾ ਰਿਹਾ ਹੈ, ਜਿਸ ਦੀ ਸ਼ੁੱਧਤਾ ਅਤੇ ਕੁਆਲਿਟੀ ਨੂੰ ਹਮੇਸ਼ਾ ਤੋਂ ਬਰਕਰਾਰ ਰੱਖਿਆ ਗਿਆ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਮਾਰਗਦਰਸ਼ਨ ’ਚ ਗੁੜ ਦੀ ਸ਼ੁੱਧਤਾ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ ਡੇਰਾ ਸੱਚਾ ਸੌਦਾ ਦੇ ਖੇਤਾਂ ’ਚ ਆਰਗੈਨਿਕ ਗੰਨਾ ਹੀ ਬੀਜਿਆ ਜਾਂਦਾ ਹੈ, ਜਿਸ ਨਾਲ ਗੁੜ ਤਿਆਰ ਕੀਤਾ ਜਾਂਦਾ ਹੈ

ਜੰਗਲੀ ਭਿੰਡੀ ਦੇ ਰਸ ਨਾਲ ਨਿੱਖਰਦੈ ਗੁੜ ਦਾ ਰੰਗ ਅਤੇ ਸਵਾਦ

ਉਨ੍ਹਾਂ ਦੱਸਿਆ ਕਿ ਆਧੁਨਿਕਤਾ ਦੇ ਦੌਰ ’ਚ ਹੁਣ ਰਸਾਇਣਾਂ ਦੀ ਵਰਤੋਂ ਬਹੁਤ ਵਧਦੀ ਜਾ ਰਹੀ ਹੈ ਜ਼ਿਆਦਾਤਰ ਲੋਕ ਗੁੜ ਦੀ ਸ਼ੁੱਧਤਾ ਦੇ ਨਾਂਅ ’ਤੇ ਇਸ ’ਚ ਕੈਮੀਕਲ ਦੀ ਵਰਤੋਂ ਕਰਨ ਲੱਗੇ ਹਨ ਪਰ ਡੇਰਾ ਸੱਚਾ ਸੌਦਾ ’ਚ ਗੁੜ ਦੀ ਚਾਸਣੀ ਤੋਂ ਮੈਲ ਲਾਹੁਣ ਲਈ ਇਸ ’ਚ ਖਾਸ ਤਰ੍ਹਾਂ ਦੀ ਭਿੰਡੀ ਦੇ ਰਸ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜੋ ਇਸ ਦੀ ਕੁਆਲਿਟੀ ’ਚ ਹੋਰ ਨਿਖਾਰ ਲਿਆਉਂਦਾ ਹੈ ਅਤੇ ਸਵਾਦ ਵੀ ਲਾਜਵਾਬ ਬਣਾ ਦਿੰਦਾ ਹੈ ਪੰਜਾਬੀ ਭਾਸ਼ਾ ’ਚ ਜਿੱਥੇ ਇਸ ਨੂੰ ਭਿੰਡੀ ਕਿਹਾ ਜਾਂਦਾ ਹੈ, ਉੱਥੇ ਕਿਤੇ ਇਸ ਨੂੰ ਸਕੁਲਾਈ ਜਾਂ ਮਸਕਦਾਣਾ ਵੀ ਕਹਿ ਦਿੰਦੇ ਹਨ

10 ਕੁਇੰਟਲ ਗੰਨੇ ਤੋਂ ਤਿਆਰ ਹੁੰਦੈ ਇੱਕ ਕੁਇੰਟਲ ਗੁੜ

ਨਾਜ਼ਮ ਇੰਸਾਂ ਨੇ ਦੱਸਿਆ ਕਿ 10 ਕੁਇੰਟਲ ਗੰਨੇ ਤੋਂ ਇੱਕ ਕੁਇੰਟਲ ਗੁੜ ਤਿਆਰ ਹੁੰਦਾ ਹੈ, ਜਿਸ ਨੂੰ ਬਣਾਉਣ ਦੀ ਪ੍ਰਕਿਰਿਆ ’ਚ ਕਰੀਬ 4 ਤੋਂ 6 ਘੰਟੇ ਦਾ ਸਮਾਂ ਲੱਗਦਾ ਹੈ ਦੂਜੇ ਪਾਸੇ ਗੰਨੇ ਦੀ ਪੈਦਾਵਾਰ ਦੀ ਗੱਲ ਕਰੀਏ ਤਾਂ ਇੱਕ ਏਕੜ ’ਚ 300 ਕੁਇੰਟਲ ਦੇ ਕਰੀਬ ਗੰਨੇ ਦਾ ਉਤਪਾਦਨ ਹੁੰਦਾ ਹੈ ਹਾਲਾਂਕਿ ਇਸ ਦਾ ਉਤਪਾਦਨ ਜ਼ਮੀਨ ਦੀ ਉਪਜਾਊ ਸ਼ਕਤੀ ’ਤੇ ਨਿਰਭਰ ਕਰਦਾ ਹੈ ਉਨ੍ਹਾਂ ਦੱਸਿਆ ਕਿ ਅੱਜ-ਕੱਲ੍ਹ ਲੋਕ ਗੁੜ ਦੀ ਮਿਠਾਸ ਨੂੰ ਬਣਾਉਟੀ ਤਰੀਕੇ ਨਾਲ ਵਧਾਉਣ ਦਾ ਵੀ ਯਤਨ ਕਰਦੇ ਹਨ ਜਿਵੇਂ ਜਨਵਰੀ ਮਹੀਨੇ ਦੇ ਆਸ-ਪਾਸ ਗੰਨੇ ਦਾ ਪੌਦਾ ਪੂਰੀ ਤਰ੍ਹਾਂ ਵਿਕਸਤ ਨਹੀਂ ਹੋਇਆ ਹੁੰਦਾ, ਅਜਿਹੇ ’ਚ ਕੱਚੇ ਗੰਨੇ ’ਚ ਪੂਰੀ ਮਿਠਾਸ ਨਹੀਂ ਬਣਦੀ ਪਰ ਗੁੜ ਬਣਾਉਣ ਵਾਲੇ ਅਜਿਹੇ ਕੱਚੇ ਗੰਨੇ ਤੋਂ ਜਦੋਂ ਗੁੜ ਤਿਆਰ ਕਰਨ ਦਾ ਯਤਨ ਕਰਦੇ ਹਨ ਤਾਂ ਉਸ ਦੀ ਮਿਠਾਸ ਵਧਾਉਣ ਲਈ ਖੰਡ ਦੇ ਘੋਲ ਦੀ ਵਰਤੋਂ ਕਰਦੇ ਹਨ ਜੋ ਗੁੜ ਦੇ ਕੁਦਰਤੀ ਗੁਣਾਂ ਨੂੰ ਖ਼ਤਮ ਕਰ ਦਿੰਦੀ ਹੈ

ਗੁੜ ਖਾਣ ਦੇ ਫਾਇਦੇ

  • ਗੈਸ ਜਾਂ ਐਸੀਡਿਟੀ ਅਤੇ ਖੱਟੇ ਡਕਾਰਾਂ ’ਚ ਫਾਇਦੇਮੰਦ ਹੁੰਦਾ ਹੈ
  • ਇਹ ਪਾਚਣ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ
  • ਹਿਮੋਗਲੋਬਿਨ ਅਤੇ ਲਾਲ ਖੂਨ ਦੇ ਸੈੱਲਾਂ ਦੀ ਮਾਤਰਾ ਵਧਦੀ ਹੈ
  • ਗਰਭਵਤੀ ਔਰਤਾਂ ’ਚ ਖੂਨ ਦੀ ਕਮੀ ਦੂਰ ਹੁੰਦੀ ਹੈ
  • ਬੱਚਿਆਂ ਦੀਆਂ ਹੱਡੀਆਂ ਮਜ਼ਬੂਤ ਬਣਾਉਂਦਾ ਹੈ
  • ਗੁੜ ਦਾ ਸੇਵਨ ਦੁੱਧ ਨਾਲ ਰੋਜ਼ਾਨਾ ਕਰਨ ਨਾਲ ਥਕਾਵਟ ਦੂਰ ਹੁੰਦੀ ਹੈ