ਸਰਦੀਆਂ ਦਾ ਲਓ ਭਰਪੂਰ ਅਨੰਦ
ਸਰਦੀ ਦਾ ਮੌਸਮ ਭਾਵ ਜੀ ਭਰ ਕੇ ਸ਼ਿੰਗਾਰ ਕਰਨ ਦਾ ਮੌਸਮ, ਚੈਟਿੰਗ, ਗੱਪਸ਼ੱਪ ਕਰਨ ਦਾ ਮੌਸਮ ਅਤੇ ਕੱਪੜੇ ਪਹਿਨਣ ਦਾ ਮੌਸਮ ਮੌਸਮ ਤਾਂ ਸਰਦੀ ਦਾ ਹੁੰਦਾ ਹੈ ਪਰ ਫਿਜ਼ਾ ’ਚ ਗਰਮੀ ਦਾ ਮਾਹੌਲ ਅਤੇ ਗਰਮਾਹਟ ਦਾ ਅਹਿਸਾਸ ਹੁੰਦਾ ਹੈ ਖੁਸ਼ੀਆਂ ਭਰਿਆ ਸੁਹਾਵਣਾ ਮੌਸਮ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੁੰਦਾ ਚਾਰੇ ਪਾਸੇ ਅਨੇਕਾਂ ਤਰ੍ਹਾਂ ਦੇ ਫੁੱਲਾਂ ਨਾਲ ਫ਼ਿਜਾ ਸੱਜ ਉੱਠਦੀ ਹੈ ਜਿਵੇਂ ਮੌਸਮ ਖੁਦ ਹੀ ਉਸਦਾ ਸ਼ਿੰਗਾਰ ਕਰਨਾ ਚਾਹ ਰਿਹਾ ਹੋਵੇ।
ਧੂਣੀ ਸੇਕਣਾ, ਰਜਾਈ ’ਚ ਵੜ ਕੇ ਸੌਣਾ, ਗਰਮਾ-ਗਰਮ ਪਕੌੜੇ ਖਾਣਾ ਅਤੇ ਗਰਮ ਚਾਹ-ਕੌਫੀ ਪੀਣਾ ਕਿਸਨੂੰ ਨਹੀਂ ਭਾਉਂਦਾ ਬਜ਼ੁਰਗ ਕਹਿ ਗਏ ਹਨ ਕਿ ਠੰਢ ਦਾ ਖਾਧਾ-ਪੀਤਾ ਸਾਰਾ ਸਾਲ ਸਰੀਰ ਨੂੰ ਸਿਹਤਮੰਦ ਰੱਖਦਾ ਹੈ ਫਿਰ ਸੂਰਜ-ਇਸ਼ਨਾਨ ਕਰਨਾ ਜਾਂ ਸਮੁੰਦਰ ਦੇ ਕਿਨਾਰੇ ਲੇਟ ਕੇ ਕੁਦਰਤ ਦਾ ਮਜ਼ਾ ਲੈਣਾ, ਇਹ ਸੀਤ ਰੁੱਤ ’ਚ ਹੀ ਸੰਭਵ ਹੈ। ਸਰਦੀ ਦਾ ਮੌਸਮ ਜਿੰਨਾ ਮਨ ਭਾਉਂਦਾ ਹੈ, ਓਨੀ ਹੀ ਵਿਸ਼ੇਸ਼ ਦੇਖਭਾਲ ਦੀ ਮੰਗ ਕਰਦਾ ਹੈ ਸਰਦੀ ਦੀ ਰੁੱਤ ’ਚ ਮਾਲਿਸ਼ ਦਾ ਆਪਣਾ ਹੀ ਮਜ਼ਾ ਹੈ।
ਤੇਲ ਲਾ ਕੇ ਮਾਲਿਸ਼ ਕਰੋ ਅਤੇ ਕੁਝ ਦੇਰ ਸਵੇਰ ਦੀ ਧੁੱਪ ਸੇਕਣ ਦਾ ਮਜ਼ਾ ਲਓ ਫਿਰ ਕੋਸੇ ਪਾਣੀ ਨਾਲ ਸਰੀਰ ਸਕਰਬਰ ਨਾਲ ਰਗੜ-ਰਗੜ ਕੇ ਨਹਾਓ ਹੋ ਸਕੇ ਤਾਂ ਕਿਸੇ ਸੁਗੰਧਿਤ ਖੁਸ਼ਬੂ ਜਿਵੇਂ ਗੁਲਾਬ, ਚਮੇਲੀ, ਕੇਵੜਾ, ਮੋਗਰਾ ਦੀ ਖੁਸ਼ਬੂ ਪਾ ਕੇ ਨਹਾਓ ਨਹਾਉਣ ਦਾ ਮਜ਼ਾ ਦੁੱਗਣਾ ਹੋ ਜਾਵੇਗਾ ਯੂਡੀਕੋਲੋਨ ਦੀਆਂ ਕੁਝ ਬੂੰਦਾਂ ਨਹਾਉਣ ਦੇ ਪਾਣੀ ’ਚ ਮਿਲਾ ਕੇ ਨਹਾਓ ਸਾਰਾ ਦਿਨ ਸਰੀਰ ਸਪੈਸ਼ਲ ਖੁਸ਼ਬੂ ਦਾ ਮਿੰਨ੍ਹਾ-ਮਿੰਨ੍ਹਾ ਅਹਿਸਾਸ ਕਰਕੇ ਮਸਤ ਅਤੇ ਚੁਸਤ ਰਹੇਗਾ।
ਉਂਜ ਤਾਂ ਤੁਸੀਂ ਪੂਰਾ ਸਾਲ ਹਰ ਮੌਸਮ ’ਚ ਆਪਣੀ ਚਮੜੀ ਅਤੇ ਸਰੀਰ ਦੀ ਸੁੰਦਰਤਾ ਦਾ ਖਿਆਲ ਰੱਖਦੇ ਹੋ ਪਰ ਠੰਢ ਦੀ ਰੁੱਤ ’ਚ ਜੇਕਰ ਤੁਸੀਂ ਜਿੰਨਾ ਵੀ ਹੋ ਸਕੇ, ਆਪਣੇ ਸਰੀਰ ਨੂੰ ਢੱਕਣ ਵਾਲੇ ਡਿਜ਼ਾਇਨ ਦੇ ਕੱਪੜੇ ਪਹਿਨੋ ਫੈਸ਼ਨ ਦਾ ਫੈਸ਼ਨ ਅਤੇ ਸਰੀਰ ਦੀ ਬਾਹਰੀ ਠੰਢੀ ਹਵਾ ਤੋਂ ਸੁਰੱਖਿਆ ਵੀ ਨਾਲ ਹੀ ਸਰਦੀ ਦੇ ਮੌਸਮ ’ਚ ਸਕਾਰਫ ਹੋਵੇ ਜਾਂ ਕੈਪ, ਚੁੰਨੀ ਹੋਵੇ ਜਾਂ ਸਾੜ੍ਹੀ ਦਾ ਪੱਲਾ ਸਿਰ, ਕੰਨ ਜ਼ਰੂਰ ਢੱਕ ਕੇ ਰੱਖੋ ਇਸ ਤਰ੍ਹਾਂ ਜ਼ੁਰਾਬਾਂ ਅਤੇ ਹੱਥਾਂ ਵਿੱਚ ਦਸਤਾਨੇਂ ਵੀ ਜ਼ਰੂਰ ਪਹਿਨੋ ਠੰਢ ’ਚ ਮਾਸ਼ਚਰਾਈਜ਼ਰ ਜਾਂ ਵਿੰਟਰ ਕੇਅਰ ਲੋਸ਼ਨ ਲਾਉਣਾ ਨਾ ਭੁੱਲੋ ਅਤੇ ਔਸ਼ਧੀ ਗੁਣਾਂ ਨਾਲ ਭਰਪੂਰ ਸੁੰਦਰਤਾ ਹਰਬਲ ਕਾਸਮੈਟਿਕਸ ਨੂੰ ਅਪਣਾਓ ਦੇਖੋ ਖਿੜ ਉੱਠੇਗੀ ਤੁਹਾਡੀ ਚਮੜੀ।
ਠੰਢ ’ਚ ਤੁਸੀਂ ਬਾਲਕਨੀ ਜਾਂ ਗਲਿਆਰੇ ’ਚ ਬੈਠ ਕੇ ਸਾਹਿਤ ਦਾ ਅਨੰਦ ਲਓ ਅਤੇ ਫਿਰ ਈਅਰਫੋਨ ਕੰਨਾਂ ’ਚ ਲਾ ਕੇ ਮਨਪਸੰਦ ਗੀਤ ਕੁਝ ਦੇਰ ਲਈ ਜ਼ਰੂਰ ਸੁਣੋ ਮਨ ਚੰਦਨ ਵਾਂਗ ਮਹਿਕ ਉੱਠੇਗਾ ਇਹ ਠੀਕ ਹੈ ਕਿ ਅੱਜ ਕੰਪਿਊਟਰ ਅਤੇ ਇੰਟਰਨੈੱਟ ਦਾ ਜ਼ਮਾਨਾ ਹੈ ਪਰ ਹਰ ਸਮੇਂ ਕੰਪਿਊਟਰ ਦੇ ਅੱਗੇ ਅੱਖਾਂ ਗੱਡ ਕੇ ਬੈਠਿਆ ਤਾਂ ਨਹੀਂ ਜਾ ਸਕਦਾ ਨਾ? ਅਤੇ ਮਨ ਵੀ ਹੈ ਕਿ ਤਬਦੀਲੀ ਚਾਹੁੰਦਾ ਹੈ ਇਸ ਲਈ ਕਦੇ ਪੱਤਰ-ਪੱਤ੍ਰਿਕਾਵਾਂ ਪੜ੍ਹੋ, ਕਦੇ ਕਵੀ ਸੰਮੇਲਨਾਂ ਜਾਂ ਸੈਮੀਨਾਰਾਂ ’ਚ ਜਾਓ, ਦੂਜਿਆਂ ਨੂੰ ਦਾਦ ਦਿਓ ਅਤੇ ਖੁਦ ਵੀ ਵਾਹਵਾਹੀ ਪਾਓ
ਸਰਦੀਆਂ ’ਚ ਫੈਮਿਲੀ ਪਾਰਟੀ, ਗਾਸਿਪ ਪਾਰਟੀ ਕਰੋ।
ਰੰਗਾਰੰਗ ਪ੍ਰੋਗਰਾਮ ਵੀ ਕਰੋ ਵੀਹਵੀਂ ਸਦੀ ਤੋਂ ਇੱਕੀਵੀਂ ਸਦੀ ਦੇ ਸਫਰ ਦਾ ਲੇਖਾਜੋਖਾ ਕਰੋ ਮਨ ਨੂੰ ਤਿੱਤਲੀਆਂ ਵਾਂਗ ਉੱਡਣ ਅਤੇ ਭੌਰਿਆਂ ਵਾਂਗ ਗੂੰਜਣ ਲਈ ਪ੍ਰੇਰਿਤ ਅਤੇ ਮਜ਼ਬੂਰ ਕਰੋ ਵਿੰਟਰ ਫੈਸ਼ਨ ਦੇ ਨਵੇਂ ਅੰਦਾਜ ਨੂੰ ਮਨ ਨਾਲ ਪਰਖੋ ਅਤੇ ਖੁਸ਼ ਹੋਵੋ ਬੱਚਿਆਂ ਦੀ ਖੁਸ਼ੀ ਲਈ ਵੀ ਕਦੇ-ਕਦੇ ਕਟਲੇਟ ਤਾਂ ਕਦੇ-ਕਦੇ ਕੇਕ ਬਣਾਓ ਆਲੂ ਦੇ ਪਰੌਂਠੇ ਅਤੇ ਵੱਖ-ਵੱਖ ਤਰ੍ਹਾਂ ਦੇ ਆਚਾਰ ਹੋਰ ਨਹੀਂ ਤਾਂ ਆਂਵਲੇ ਦਾ ਮੁਰੱਬਾ ਬੱਚੇ ਆਪਣੇ ਮਨਪਸੰਦ ਭੋਜਨ ਪਦਾਰਥ ਬਣੇ ਦੇਖ ਕੇ ਤੁਹਾਨੂੰ ਪਿਆਰ ਕਰਦੇ ਨਹੀਂ ਥੱਕਣਗੇ।
ਉੱਪਰੋਂ ਜੇਕਰ ਤੁਸੀਂ ਨਵੀਂ ਸਦੀ ਦੇ ਸਵਾਗਤ ਲਈ ਕੁਝ ਖਾਸ ਅਤੇ ਬੰਪਰ ਸੋਚ ਲਿਆ ਹੈ ਤਾਂ ਬੱਚੇ ਆਪਣੀ ਮੌਮ -ਡੈਡ ਦੇ ਦੀਵਾਨੇ ਹੀ ਹੋ ਜਾਣਗੇ ਛੋਟੀਆਂ-ਛੋਟੀਆਂ ਖੁਸ਼ੀਆਂ ਨਾਲ ਘਰ ਦਾ ਕੋਨਾ-ਕੋਨਾ ਭਰ ਦਿਓ ਇੱਕੀਵੀਂ ਸਦੀ ਨਿਸ਼ਚਿਤ ਹੀ ਤੁਹਾਡੇ ਲਈ ਮੰਗਲਕਾਰੀ ਹੋਵੇਗੀ। ਛੋਟੀਆਂ-ਛੋਟੀਆਂ ਪਾਣੀ ਦੀਆਂ ਬੂੰਦਾਂ ਸਾਗਰ ਨੂੰ ਭਰ ਦਿੰਦੀਆਂ ਹਨ ਠੀਕ ਇਸੇ ਤਰ੍ਹਾਂ ਛੋਟੀਆਂ-ਛੋਟੀਆਂ ਖੁਸ਼ੀਆਂ ਨੂੰ ਆਪਣੀਆਂ ਯਾਦਾਂ ’ਚ ਸੰਜੋ ਲਓ ਕਿਵੇਂ ਬੀਤਿਆਂ ਤੁਹਾਡਾ ਸਾਲ, ਸੋਚ ਕੇ ਤੁਸੀਂ ਖੁਦ ਹੀ ਹੈਰਾਨ ਹੋ ਜਾਓਗੇ ਅਤੇ ਖੁਸ਼ੀਆਂ ਦਾ ਪੂਰਾ ਨਵਾਂ ਸਾਲ ਤੁਹਾਡੇ ਸਵਾਗਤ ਲਈ ਤਿਆਰ ਹੈ।
-ਸੇਤੂ ਜੈਨ