Ethical Hacker

ਇੰਟਰਨੈੱਟ ’ਤੇ ਨਿਰਭਰਤਾ ਵਧਣ ਦੇ ਨਾਲ ਗੁਪਤ ਜਾਂ ਨਿੱਜੀ ਸੂਚਨਾਵਾਂ ਲੀਕ ਹੋਣ ਦਾ ਖ਼ਤਰਾ ਵੀ ਵਧਿਆ ਹੈ ਇਸ ਤੋਂ ਇਲਾਵਾ, ਬੈਂਕ ਅਕਾਊਂਟ ’ਚ ਸੰਨ੍ਹ ਲਾਉਣ ਜਾਂ ਪਾਸਵਰਡ ਹੈਕ ਕਰਕੇ ਲੋਕਾਂ ਜਾਂ ਬੈਂਕਾਂ ਨੂੰ ਚੂਨਾ ਲਾਉਣ ਦੀਆਂ ਵਧਦੀਆਂ ਘਟਨਾਵਾਂ ’ਤੇ ਰੋਕ ਲਾਉਣਾ ਅੱਜ ਦੇ ਸਮੇਂ ’ਚ ਵੱਡੀ ਚੁਣੌਤੀ ਹੈ ਇਸ ਨਾਲ ਨਜਿੱਠਣ ਲਈ ਹੀ ‘ਐਥੀਕਲ ਹੈਕਿੰਗ’ ਦੇ ਮਾਹਿਰਾਂ ਦੀ ਜ਼ਰੂਰਤ ਲਗਾਤਾਰ ਵਧ ਰਹੀ ਹੈ। ਜ਼ਰਾ ਸੋਚੋ, ਜੇਕਰ ਤੁਹਾਡੀ ਫੇਸਬੁੱਕ ਵਾਲ ’ਤੇ ਕੋਈ ਅਸ਼ਲੀਲ ਪੋਸਟ ਟੈਗ ਕਰ ਦਿੱਤੀ ਜਾਵੇ ਜਾਂ ਫਿਰ ਤੁਹਾਡਾ ਪਾਸਵਰਡ ਚੋਰੀ ਕਰਕੇ ਤੁਹਾਡੇ ਖਾਤੇ ’ਚੋਂ ਪੈਸਾ ਕੱਢ ਲਿਆ ਜਾਵੇ ਜਾਂ ਤੁਹਾਡੀ ਨਿੱਜੀ ਫੋਟੋ ਚੋਰੀ ਕਰਕੇ ਕੋਈ ਉਸ ਨੂੰ ਜਨਤਕ ਕਰ ਦੇਵੇ, ਤਾਂ ਫਿਰ ਤੁਹਾਡੀ ਹਾਲਤ ਕੀ ਹੋਵੇਗੀ? ਇਸ ਨਾਲ ਤੁਹਾਨੂੰ ਵੱਡਾ ਆਰਥਿਕ ਨੁਕਸਾਨ ਵੀ ਹੋ ਸਕਦਾ ਹੈ ਅਤੇ ਇੰਟਰਨੈੱਟ ਜ਼ਰੀਏ ਅਜਿਹੀਆਂ ਘਟਨਾਵਾਂ ਹਰ ਰੋਜ਼ ਹੋ ਰਹੀਆਂ ਹਨ ਇਸ ਨੂੰ ਹੀ ‘ਹੈਕਿੰਗ’ ਕਹਿੰਦੇ ਹਨ।

ਦਰਅਸਲ ਅੱਜ-ਕੱਲ੍ਹ ਲਗਭਗ ਹਰ ਗਤੀਵਿਧੀ ਆਨਲਾਈਨ ਹੋ ਗਈ ਹੈ ਆਪਣੇ ਦੇਸ਼ ਦੀ ਗੱਲ ਕਰੀਏ, ਤਾਂ ਅੱਜ ਸਾਡੇ ਇੱਥੇ ਕਰੀਬ 35 ਕਰੋੜ ਲੋਕ ਇੰਟਰਨੈੱਟ ਦੀ ਵਰਤੋਂ ਕਰ ਰਹੇ ਹਨ ਉਨ੍ਹਾਂ ਦੇ ਹੱਥਾਂ ’ਚ ਸਮਾਰਟਫੋਨ, ਕੰਪਿਊਟਰ ਜਾਂ ਲੈਪਟਾਪ ਹੈ, ਜਿਸ ’ਤੇ ਉਹ ਪਰਸਨਲ ਅਤੇ ਪ੍ਰੋਫੈਸ਼ਨਲ ਹਰ ਗੱਲ ਸ਼ੇਅਰ ਕਰਨ ਲੱਗੇ ਹਨ ਅਜਿਹੇ ’ਚ ਸਾਈਬਰ ਕ੍ਰਾਈਮ ਦੀਆਂ ਘਟਨਾਵਾਂ ਵੀ ਵਧ ਰਹੀਆਂ ਹਨ। ਸੂਚਨਾ ਤਕਨੀਕ ਮੰਤਰਾਲੇ ਅਨੁਸਾਰ, ਸਾਲ 2016 ’ਚ ਜਨਵਰੀ ਤੋਂ ਮਾਰਚ ਤੱਕ ਦੇਸ਼ ਭਰ ’ਚ ਕਰੀਬ 8 ਹਜ਼ਾਰ ਵੈੱਬਸਾਈਟ ਹੈਕਿੰਗ ਦੀਆਂ ਘਟਨਾਵਾਂ ਹੋਈਆਂ ਸਾਲ 2015 ’ਚ ਸਾਈਬਰ ਜਾਸੂਸੀ ਦੀਆਂ 49,455 ਘਟਨਾਵਾਂ ਹੋਈਆਂ ਜ਼ਾਹਿਰ ਹੈ, ਸਾਈਬਰ ਸਕਿਉਰਿਟੀ ਅੱਜ ਇੱਕ ਵੱਡੀ ਚੁਣੌਤੀ ਹੈ।

ਕੀ ਹੈ ਐਥੀਕਲ ਹੈਕਿੰਗ : ਐਥੀਕਲ ਹੈਕਿੰਗ, ਜਿਵੇਂ ਕਿ ਨਾਂਅ ਤੋਂ ਹੀ ਸਪੱਸ਼ਟ ਹੈ, ਅਨਐਥੀਕਲ ਹੈਕਿੰਗ ਨੂੰ ਰੋਕਣ ਲਈ ਕੀਤੀ ਜਾਂਦੀ ਹੈ ਇਹ ਐਥੀਕਲ (ਨੈਤਿਕ) ਇਸ ਲਈ ਹੈ ਕਿਉਂਕਿ ਇਸ ਨੂੰ ਮਾਲਕ ਦੇ ਕਹਿਣ ’ਤੇ ਹੀ ਕੀਤਾ ਜਾਂਦਾ ਹੈ ਐਥੀਕਲ ਹੈਕਰਸ ਵੀ ਹੈਕਰਸ ਵਾਂਗ ਹੀ ਕੰਪਿਊਟਰ ਅਤੇ ਨੈੱਟਵਰਕ ਦੇ ਚੰਗੇ ਜਾਣਕਾਰ ਹੁੰਦੇ ਹਨ। ਕਿਸੇ ਵੀ ਕੰਪਨੀ ’ਚ ਅਜਿਹੇ ਪ੍ਰੋਫੈਸ਼ਨਲ ਦਾ ਕੰਮ ਇਹ ਤੈਅ ਕਰਨਾ ਹੁੰਦਾ ਹੈ ਕਿ ਕੋਈ ਬਾਹਰੀ ਵਿਅਕਤੀ ਕੰਪਨੀ ਦੇ ਆਈਟੀ ਸਿਸਟਮ ਦੀ ਸਕਿਉਰਿਟੀ ਤੋੜ ਕੇ ਉਸ ਦੀ ਕੋਈ ਸੂਚਨਾ ਨਾ ਚੋਰੀ ਕਰ ਸਕੇ ਅਤੇ ਨਾ ਹੀ ਕਿਸੇ ਫਾਈਲ ਨੂੰ ਕੋਈ ਨੁਕਸਾਨ ਪਹੁੰਚਾ ਸਕੇ।

ਚਾਹੀਦੇ ਹਜ਼ਾਰਾਂ ਮਾਹਿਰ : ਨੈਸਕਾਮ ਦੀ ਇੱਕ ਰਿਪੋਰਟ ਅਨੁਸਾਰ ਦੇਸ਼ ’ਚ ਹੁਣ ਸਿਰਫ 50 ਹਜ਼ਾਰ ਦੇ ਲਗਭਗ ਸਾਈਬਰ ਸਕਿਉਰਿਟੀ ਪ੍ਰੋਫੈਸ਼ਨਲ ਹਨ, ਜਦੋਂਕਿ ਦੂਰ-ਦੁਰਾਡੇ ਦੇ ਖੇਤਰਾਂ ’ਚ ਇੰਟਰਨੈੱਟ ਜਿਸ ਤੇਜ਼ੀ ਨਾਲ ਲੋਕਾਂ ਤੱਕ ਪਹੁੰਚ ਰਿਹਾ ਹੈ, ਉਸ ਨੂੰ ਦੇਖਦੇ ਹੋਏ ਹਰ ਸਾਲ ਕਰੀਬ 77 ਹਜ਼ਾਰ ਐਥੀਕਲ ਹੈਕਰਾਂ ਦੀ ਜ਼ਰੂਰਤ ਹੈ ਇਸ ਤਰ੍ਹਾਂ ਸਥਾਨਕ ਅਤੇ ਸੰਸਾਰਿਕ ਬਾਜਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਭਾਰਤ ਨੂੰ ਸਾਲ 2020 ਤੱਕ ਲਗਭਗ 50 ਲੱਖ ਐਥੀਕਲ ਹੈਕਰ ਚਾਹੀਦੇ ਸਨ, ਪਰ ਵਰਤਮਾਨ ’ਚ ਹਰ ਸਾਲ ਇਸ ਖੇਤਰ ’ਚ ਸਿਰਫ 15 ਹਜ਼ਾਰ ਪ੍ਰੋਫੈਸ਼ਨਲਜ਼ ਵੀ ਆ ਰਹੇ ਹਨ।

ਚਮਕਦਾਰ ਕਰੀਅਰ : ਕੇਂਦਰ ਸਰਕਾਰ ਦੀ ਮਹੱਤਵਪੂਰਨ ਯੋਜਨਾ ‘ਡਿਜ਼ੀਟਲ ਯੋਜਨਾ’ ਹੌਲੀ-ਹੌਲੀ ਰਫ਼ਤਾਰ ਫੜ ਰਹੀ ਹੈ ਸਰਕਾਰੀ ਮਹੱਤਵਪੂਰਨ ਸੂਚਨਾਵਾਂ ਵੀ ਆਨਲਾਈਨ ਕੀਤੀਆਂ ਜਾ ਰਹੀਆਂ ਹਨ ਪਰ ਇਸ ਤੋਂ ਵੀ ਜ਼ਿਆਦਾ ਇਨ੍ਹਾਂ ਸੂਚਨਾਵਾਂ ਦੀ ਸੁਰੱਖਿਆ ਜ਼ਰੂਰੀ ਹੈ ਇੱਕ ਅਨੁਮਾਨ ਮੁਤਾਬਿਕ, ਕੇਂਦਰ ਦੀ ਇਸ ਪਹਿਲ ਨਾਲ ਦੇਸ਼ ਭਰ ’ਚ ਕਰੀਬ 1.7 ਕਰੋੜ ਨਵੀਆਂ ਨੌਕਰੀਆਂ ਦੇ ਮੌਕੇ ਪੈਦਾ ਹੋਣਗੇ, ਜਿਨ੍ਹਾਂ ’ਚ ਸਭ ਤੋਂ ਜ਼ਿਆਦਾ ਮੰਗ ਐਥੀਕਲ ਹੈਕਰਸ ਦੀ ਰਹੇਗੀ ਦੂਜੇ ਪਾਸੇ ਸਾਰੀਆਂ ਵੱਡੀਆਂ ਆਈਟੀ ਕੰਪਨੀਆਂ ਆਪਣਾ ਖੁਦ ਦਾ ਡਾਟਾ-ਸੈਂਟਰ ਬਣਾ ਰਹੀਆਂ ਹਨ ਇਨ੍ਹਾਂ ਨੂੰ ਵੀ ਮਾਹਿਰ ਸਾਈਬਰ ਸਕਿਉਰਿਟੀ ਪ੍ਰੋਫੈਸ਼ਨਲਜ਼ ਚਾਹੀਦੇ ਹਨ ਸਾਈਬਰ ਸਕਿਉਰਿਟੀ ਨੂੰ ਲੈ ਕੇ ਆਉਣ ਵਾਲੇ ਦਿਨਾਂ ’ਚ ਲੋਕ ਵੀ ਪਰਸਨਲ ਸਰਵਿਸੇਜ ਲੈਣਾ ਸ਼ੁਰੂ ਕਰਨਗੇ।

ਜੌਬ ਦੇ ਮੌਕੇ : ਐਥੀਕਲ ਹੈਕਰਾਂ ਦੀ ਅੱਜ ਵੀ ਆਈਟੀ ਕੰਪਨੀਆਂ ’ਚ ਖੂਬ ਮੰਗ ਹੈ ਇਸ ਤੋਂ ਇਲਾਵਾ, ਤੁਸੀਂ ਆਈਟੀ ਸਕਿਉਰਿਟੀ ਸਰਟੀਫਿਕੇਸ਼ਨ ਦੀ ਸਰਵਿਸ ਦੇਣ ਵਾਲੀਆਂ ਕੰਪਨੀਆਂ ਅਤੇ ਆਈਟੀ ਫਰਮਾਂ ’ਚ ਵੀ ਸਾਈਬਰ ਸਕਿਉਰਿਟੀ ਪ੍ਰੋਫੈਸ਼ਨਲ ਦੀ ਨੌਕਰੀ ਪਾ ਸਕਦੇ ਹੋ ਲਾਅ ਫਰਮਾਂ, ਬੈਂਕ, ਟੈਲੀਕਾਮ ਕੰਪਨੀਆਂ ਅਤੇ ਪੁਲਿਸ ਵਿਭਾਗ ਵੀ ਇਨ੍ਹਾਂ ਦੀਆਂ ਸੇਵਾਵਾਂ ਲੈ ਰਿਹਾ ਹੈ।

ਕਿਹੜੇ-ਕਿਹੜੇ ਕੋਰਸ : ਇੰਜੀਨੀਅਰਿੰਗ ਤੋਂ ਬਾਅਦ ਐਥੀਕਲ ਹੈਕਿੰਗ ਵਿਚ ਸਪੈਸ਼ਲਾਈਜੇਸ਼ਨ ਕੀਤਾ ਜਾ ਸਕਦਾ ਹੈ 12ਵੀਂ ਤੋਂ ਬਾਅਦ ਵੀ ਕੋਰਸ ਕਰਨ ਦਾ ਬਦਲ ਹੈ ਕੁਝ ਸੰਸਥਾਨ ਇਹ ਕੋਰਸ 10ਵੀਂ ਤੋਂ ਬਾਅਦ ਵੀ ਕਰਵਾ ਰਹੇ ਹਨ ਇਹ ਕੋਰਸ 6 ਮਹੀਨਿਆਂ ਤੇ ਇੱਕ ਸਾਲ ਦੀ ਮਿਆਦ ਦੇ ਹਨ।

ਸੈਲਰੀ : ਐਥੀਕਲ ਹੈਕਿੰਗ ’ਚ ਕਮਾਈ ਤੁਹਾਡੀ ਕਾਬਲੀਅਤ ’ਤੇ ਨਿਰਭਰ ਕਰਦੀ ਹੈ ਫਿਰ ਵੀ ਅਜਿਹੇ ਪ੍ਰੋਫੈਸ਼ਨਲ ਨੂੰ ਸ਼ੁਰੂਆਤ ’ਚ ਕਿਸੇ ਵੀ ਨਾਮੀ ਕੰਪਨੀ ਤੋਂ 35 ਤੋਂ 40 ਹਜ਼ਾਰ ਰੁਪਏ ਦੀ ਸੈਲਰੀ ਅਸਾਨੀ ਨਾਲ ਮਿਲ ਜਾਂਦੀ ਹੈ ਅਤੇ ਤਜ਼ਰਬਾ ਵਧਣ ’ਤੇ 70 ਤੋਂ 80 ਹਜ਼ਾਰ ਕਮਾਏ ਜਾ ਸਕਦੇ ਹਨ।

ਪ੍ਰਮੁੱਖ ਸੰਸਥਾਨ

  • ਇੰਦਰਾ ਗਾਂਧੀ ਰਾਸ਼ਟਰੀ ਓਪਨ ਯੂਨੀਵਰਸਿਟੀ, ਦਿੱਲੀ
    ੂੂੂ.ੜਲਗ਼ਲ਼ੂ.ਫਭ.ੜਗ਼
  • ਇੰਡੀਅਨ ਸਕੂਲ ਆਫ ਐਥੀਕਲ ਹੈਕਿੰਗ, ਬੈਂਗਲੁਰੂ
    ੂੂੂ.ੜੀਂਲ਼ਯਭਵ.ਭਲ਼ਖ਼
  • ਇੰਸਟੀਚਿਊਟ ਆਫ ਇਨਫਾਰਮੇਸ਼ਨ ਸਕਿਉਰਿਟੀ, ਮੁੰਬਈ
    ੂੜੜੀਂਯਭੂੜਿੁ੍ਰ.ੜਗ਼

ਮਾਹਿਰਾਂ ਦੀ ਸਲਾਹ : ਮਾਹਿਰਾਂ ਅਨੁਸਾਰ, ਸਾਈਬਰ ਸੁਰੱਖਿਆ ਦਾ ਵਿਸਥਾਰ ਅੱਜ ਦੇ ਸਮੇਂ ’ਚ ਬਹੁਤ ਜ਼ਿਆਦਾ ਹੈ ਆਉਣ ਵਾਲੇ ਦਿਨਾਂ ’ਚ ਇਸ ਦੀ ਜ਼ਰੂਰਤ ਹੋਰ ਜ਼ਿਆਦਾ ਪਵੇਗੀ ਕਿਉਂਕਿ ਹੁਣ ਕੰਪਿਊਟਰ ਅਤੇ ਸਮਾਰਟਫੋਨ ਹਰ ਕਿਸੇ ਦੀ ਰੂਟੀਨ ’ਚ ਸ਼ਾਮਲ ਹੋ ਗਏ ਹਨ ਹਰ ਤਰ੍ਹਾਂ ਦੀ ਮਹੱਤਵਪੂਰਨ ਨਿੱਜੀ ਜਾਣਕਾਰੀ ਵੀ ਲੋਕ ਕੰਪਿਊਟਰ ਅਤੇ ਮੋਬਾਈਲ ’ਚ ਹੀ ਰੱਖ ਰਹੇ ਹਨ।

ਕੌਣ ਹਨ ਐਥੀਕਲ ਹੈਕਰਸ : ਐਥੀਕਲ ਹੈਕਰਸ ਉਹ ਲੋਕ ਹਨ ਜੋ ਅਧਿਕਾਰਕ ਮਨਜ਼ੂਰੀ ਨਾਲ ਸਿਸਟਮ ’ਚ ਮੌਜ਼ੂਦ ਲੂਪਹੋਲਸ ਨੂੰ ਠੀਕ ਕਰਨ ਦਾ ਕੰਮ ਕਰਦੇ ਹਨ ਇਹ ਇੱਕ ਬਦਲਵੀਂ ਵਿਵਸਥਾ ਹੈ, ਇਸ ਲਈ ਐਥੀਕਲ ਹੈਕਿੰਗ ਆਈਟੀ ’ਚ ਰੁਚੀ ਰੱਖਣ ਵਾਲਿਆਂ ਲਈ ਬਹੁਤ ਆਕਰਸ਼ਕ ਆਪਸ਼ਨ ਬਣ ਗਿਆ ਹੈ ਅੱਜ-ਕੱਲ੍ਹ ਸਾਰੀਆਂ ਕੰਪਨੀਆਂ ਆਪਣਾ ਨੈੱਟਵਰਕ ਇਸਤੇਮਾਲ ਕਰ ਰਹੀਆਂ ਹਨ ਅਤੇ ਉਸ ਨਾਲ ਕੋਈ ਛੇੜਖਾਨੀ ਨਾ ਕਰ ਸਕੇ, ਇਸ ਲਈ ਆਪਣੇ ਇੱਥੇ ਐਥੀਕਲ ਹੈਕਰਸ ਰੱਖ ਰਹੀਆਂ ਹਨ।

ਇਸ ਖੇਤਰ ’ਚ ਉਹ ਸਾਰੇ ਨੌਜਵਾਨ ਕਰੀਅਰ ਬਣਾ ਸਕਦੇ ਹਨ ਜਿਨ੍ਹਾਂ ਦੀ ਰੁਚੀ ਕੰਪਿਊਟਰ, ਮੋਬਾਈਲ ਅਤੇ ਗੈਜੇਟਸ ਵਿਚ ਹੈ ਜਾਂ ਫਿਰ ਜਿਨ੍ਹਾਂ ਨੇ ਕੋਈ ਆਈਟੀ ਕੋਰਸ ਕੀਤਾ ਹੋਇਆ ਹੈ ਐਥੀਕਲ ਹੈਕਿੰਗ ਦੇ ਮਾਹਿਰ ਬਣ ਕੇ ਗਲਤ ਨੀਅਤ ਵਾਲੇ ਆਈਟੀ ਦੇ ਜਾਣਕਾਰਾਂ ਭਾਵ ਹੈਕਰਸ ਤੋਂ ਲੋਕਾਂ ਅਤੇ ਕੰਪਨੀਆਂ ਨੂੰ ਬਚਾਉਣ ਦੇ ਨਾਲ-ਨਾਲ ਤੁਸੀਂ ਹੈਕਰਸ ਨੂੰ ਸਬਕ ਵੀ ਸਿਖਾ ਸਕਦੇ ਹੋ।

ਨਰਿੰਦਰ ਦੇਵਾਂਗਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!