ਘਰ ਨੂੰ ਪਿੰਜਰਾ ਨਾ ਬਣਾਓ -ਮਾਪਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਬੱਚਿਆਂ ਨੂੰ ਅਜਿਹੀਆਂ ਕਦਰਾਂ-ਕੀਮਤਾਂ ਦੇਣ ਕਿ ਉਹ ਬਜ਼ੁਰਗਾਂ ਦਾ ਕਹਿਣਾ ਮੰਨਣ। ਉਨ੍ਹਾਂ ਦੇ ਕੋਲ ਜਾ ਕੇ ਬੈਠੋ, ਉਨ੍ਹਾਂ ਨਾਲ ਆਪਣੇ ਸਕੂਲ ਅਤੇ ਦੋਸਤਾਂ ਨਾਲ ਜੁੜੀਆਂ ਗੱਲਾਂ ਸਾਂਝੀਆਂ ਕਰੋ। ਉਨ੍ਹਾਂ ਦੇ ਕੋਲ ਬੈਠ ਕੇ ਆਪਣਾ ਸਕੂਲ ਦਾ ਹੋਮਵਰਕ ਕਰੋ, ਟੀਵੀ ਦੇਖੋ ਅਤੇ ਕੁਝ ਇਨਡੋਰ ਗੇਮਾਂ ਖੇਡੋ।

ਪਿੰਜਰਾ ਭਾਵੇਂ ਲੋਹੇ ਦਾ ਹੋਵੇ, ਚਾਂਦੀ ਦਾ ਜਾਂ ਸੋਨੇ ਦਾ ਹੀ ਕਿਉਂ ਨਾ ਹੋਵੇ ਪਰ ਪੰਛੀ ਨੂੰ ਸਦਾ ਇਹ ਯਾਦ ਕਰਵਾਉਂਦਾ ਰਹਿੰਦਾ ਹੈ ਕਿ ਤੇਰੇ ਖੰਭਾਂ ਨੂੰ ਬੰਨ੍ਹ ਦਿੱਤਾ ਗਿਆ ਹੈ ਹੁਣ ਤੂੰ ਚਾਹਵੇਂ ਤਾਂ ਵੀ ਖੁੱਲ੍ਹੇ ਅਸਮਾਨ ਵਿਚ ਆਪਣੀ ਇੱਛਾ ਅਨੁਸਾਰ ਨਹੀਂ ਉੱਡ ਸਕਦਾ ਇਸ  ਦਾ ਕਾਰਨ ਹੈ ਕਿ ਹੁਣ ਉਹ ਮਾਲਕ ਦੀ ਦਇਆ ਦਾ ਮੋਹਤਾਜ਼ ਹੈ ਉਸ ਪੰਛੀ ਨੂੰ ਨਿੱਤ ਕਿੰਨੇ ਹੀ ਵਧੀਆ ਪਕਵਾਨ ਖੁਆ ਦਿੱਤੇ ਜਾਣ ਪਰ ਆਜ਼ਾਦੀ ਦੀ ਕੌੜੀ ਬੁਰਕੀ ਉਸ ਨੂੰ ਜ਼ਿਆਦਾ ਸੁਆਦ ਲੱਗਦੀ ਹੈ ਬੇਸ਼ੱਕ ਉਸ ਨੂੰ ਵੱਡੇ ਪੰਛੀਆਂ ਤੋਂ ਡਰ ਕੇ ਰਹਿਣਾ ਪੈਂਦਾ ਹੈ, ਫਿਰ ਵੀ ਪੰਛੀ ਨੂੰ ਉਸੇ ਲੁਕਣਮੀਚੀ ’ਚ ਅਨੰਦ ਆਉਂਦਾ ਹੈ

ਇਸੇ ਤਰ੍ਹਾਂ ਘਰ ਭਾਵੇਂ ਮਹਿਲ ਹੋਵੇ, ਫਾਰਮ ਹਾਊਸ ਹੋਵੇ, ਫਲੈਟ ਹੋਵੇ ਜਾਂ ਫਿਰ ਟੁੱਟੀ-ਭੱਜੀ ਝੌਂਪੜੀ ਹੋਵੇ, ਪਰ ਉਸ ਘਰ ਦੇ ਲੋਕ ਜੇਕਰ ਆਪਸ ’ਚ ਇੱਕ-ਦੂਜੇ  ਨਾਲ ਮਿਲ ਕੇ ਜਾਂ ਗੱਲਾਂ ਕਰਕੇ ਰਾਜ਼ੀ ਨਹੀਂ ਹੁੰਦੇ ਤਾਂ ਸਭ ਬੇਕਾਰ ਹੋ ਜਾਂਦਾ ਹੈ ਘਰ ਦੇ ਲੋਕਾਂ ’ਚ ਆਪਸੀ ਛੱਤੀ ਦਾ ਅੰਕੜਾ ਹੋਵੇ ਤਾਂ ਉਹ ਆਪਸ ’ਚ ਇੱਕ-ਦੂਜੇ ਮੈਂਬਰ ਦੀ ਸ਼ਕਲ ਦੇਖ ਕੇ ਪਾਗਲ ਹੋ ਜਾਂਦੇ ਹਨ ਅਜਿਹੇ ਹਾਲਾਤ ’ਚ ਉਸ ਘਰ ਦੇ ਸਾਰੇ ਐਸ਼ੋ-ਆਰਾਮ ਮਿੱਟੀ ਲੱਗਣ ਲੱਗਦੇ ਹਨ ਅਜਿਹੇ ਘਰ ’ਚ ਕਿਸੇ ਦਾ ਦਿਲ ਨਹੀਂ ਲੱਗਦਾ, ਉੱਥੋਂ ਭੱਜ ਜਾਣ ਦਾ ਦਿਲ ਕਰਦਾ ਹੈ ਉਸ ਘਰ ’ਚ ਨਿੱਤ ਬਣਨ ਵਾਲੇ ਵਧੀਆ ਪਕਵਾਨਾਂ ’ਚ ਵੀ ਕਿਸੇ ਨੂੰ ਕੋਈ ਅਨੰਦ ਨਹੀਂ ਆਉਂਦਾ

ਘਰ ਦੇ ਮੈਂਬਰਾਂ ’ਚ ਜੇਕਰ ਪਿਆਰ-ਮੁਹੱਬਤ ਹੋਵੇ ਤਾਂ ਛੋਟੇ ਜਿਹੇ ਘਰ ’ਚ ਜਾਂ ਟੁੱਟੀ-ਭੱਜੀ ਝੌਂਪੜੀ ’ਚ ਵੀ ਸੁਖ-ਚੈਨ ਮਿਲਦਾ ਹੈ ਉੱਥੇ ਪਕਣ ਵਾਲੀ ਰੁੱਖੀ-ਮਿੱਸੀ ਰੋਟੀ ’ਚ ਵੀ ਛਪੰਜਾ ਭੋਜਨਾਂ ਵਰਗਾ ਅਨੰਦ ਮਿਲ ਜਾਂਦਾ ਹੈ, ਜਿਸ ਨੂੰ ਸਭ ਇਕੱਠੇ ਬੈਠ ਕੇ ਪਿਆਰ ਨਾਲ ਖਾਂਦੇ ਹਨ ਘਰ ’ਚ ਭਾਵੇਂ ਕਿੰਨੀਆਂ ਹੀ ਘਾਟਾਂ ਜਾਂ ਪ੍ਰੇਸ਼ਾਨੀਆਂ ਕਿਉਂ ਨਾ ਆ ਜਾਣ ਪਰ ਮਿਲ-ਜੁਲ ਕੇ ਹਰ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ ਹੈ ਸਭ ਦੇ ਸਹਿਯੋਗ ਨਾਲ ਉਨ੍ਹਾਂ ਨਾਲ ਨਜਿੱਠਣ ’ਚ ਵੀ ਸੁਵਿਧਾ ਹੁੰਦੀ ਹੈ

Also Read:  Workouts: ਬਿਮਾਰੀਆਂ ਤੋਂ ਰੱਖੇ ਦੂਰ ਵਰਕਆਊਟ

ਘਰ ’ਚ ਨੌਜਵਾਨ ਵਰਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਇਸ ਲਈ ਉਨ੍ਹਾਂ ਨੂੰ ਸਵੇਰ ਤੋਂ ਸ਼ਾਮ ਤੱਕ ਆਪਣੀ ਨੌਕਰੀ ’ਚ ਰੁੱਝੇ ਰਹਿਣਾ ਪੈਂਦਾ ਹੈ ਘਰ ’ਚ ਬਜ਼ੁਰਗ ਅਤੇ ਬੱਚੇ ਹੀ ਪਿੱਛੇ ਰਹਿੰਦੇ ਹਨ ਮਾਪਿਆਂ ਦਾ ਇਹ ਫਰਜ਼ ਹੈ ਕਿ ਉਹ ਬੱਚਿਆਂ ਨੂੰ ਅਜਿਹੇ ਸੰਸਕਾਰ ਦੇਣ ਜਿਸ ਨਾਲ ਬੱਚੇ ਬਜ਼ੁਰਗਾਂ ਦੀ ਗੱਲ ਮੰਨਣ ਉਨ੍ਹਾਂ ਕੋਲ ਜਾ ਕੇ ਬੈਠਣ, ਉਨ੍ਹਾਂ ਨਾਲ ਆਪਣੇ ਸਕੂਲ ਅਤੇ ਸਾਥੀਆਂ ਦੀਆਂ ਗੱਲਾਂ ਨੂੰ ਸਾਂਝਾ ਕਰਨ ਉਨ੍ਹਾਂ ਕੋਲ ਬੈਠ ਕੇ ਆਪਣੇ ਸਕੂਲ ਦਾ ਹੋਮਵਰਕ ਕਰਨ, ਟੀ.ਵੀ. ਦੇਖਣ ਅਤੇ ਕੁਝ ਇੰਡੋਰ ਗੇਮਾਂ ਖੇਡਣ ਇਸ ਤਰ੍ਹਾਂ ਕਰਨ ਨਾਲ ਬਜ਼ੁਰਗਾਂ ਦਾ ਸਮਾਂ ਬੀਤ ਜਾਂਦਾ ਹੈ ਅਤੇ ਉਨ੍ਹਾਂ ਨੂੰ ਇਕੱਲੇਪਣ ਦਾ ਅਹਿਸਾਸ ਨਹੀਂ ਹੁੰਦਾ ਬੱਚਿਆਂ ਦਾ ਦਿਨ ਵੀ ਵਧੀਆ ਬਤੀਤ ਹੋ ਜਾਂਦਾ ਅਤੇ ਉਹ ਬੋਰ ਨਹੀਂ ਹੁੰਦੇ

ਢਿੱਡ ਭਰਨ ਲਈ ਸਮੇਂ ’ਤੇ ਭੋਜਨ ਮਿਲ ਜਾਣਾ ਹੀ ਬਜ਼ੁਰਗਾਂ ਲਈ ਬਹੁਤ ਨਹੀਂ ਹੁੰਦਾ, ਉਨ੍ਹਾਂ ਨੂੰ ਇਹ ਅਹਿਸਾਸ ਕਰਵਾਉਣਾ ਵੀ ਜ਼ਰੂਰੀ ਹੁੰਦਾ ਹੈ ਕਿ ਉਹ ਪਰਿਵਾਰ ’ਤੇ ਬੋਝ ਨਹੀਂ ਹਨ ਉਨ੍ਹਾਂ ਦੀ ਉਨ੍ਹਾਂ ਦੇ ਬੱਚਿਆਂ ਨੂੰ ਬਹੁਤ ਲੋੜ ਹੈ ਉਮਰ ਵਧਣ ਕਾਰਨ ਸਰੀਰ ਦੇ ਕਮਜ਼ੋਰ ਹੋ ਜਾਣ ਕਾਰਨ ਉਹ ਕੰਮ ਕਰਨ ’ਚ ਅਸਮਰੱਥ ਹੋ ਜਾਂਦੇ ਹਨ ਇਸ ਲਈ ਸਮਾਂ ਬਿਤਾਉਣ ਦੀ ਸਮੱਸਿਆ ਉਨ੍ਹਾਂ ਨੂੰ ਸਦਾ ਹੀ ਪ੍ਰੇਸ਼ਾਨ ਕਰਦੀ ਰਹਿੰਦੀ ਹੈ ਉਹ ਉਡੀਕ ਕਰਦੇ ਰਹਿੰਦੇ ਹਨ ਕਿ ਕਦੋਂ ਬੱਚੇ ਸਕੂਲੋਂ ਆਉਣ ਤੇ ਘਰ ’ਚ ਚਹਿਲ-ਪਹਿਲ ਹੋ ਜਾਵੇ ਆਪਣੇ ਇਕੱਲੇਪਣ ਤੋਂ ਘਬਰਾਏ ਹੋਏ ਰਹਿਣ ਵਾਲੇ ਉਹ ਬੱਚਿਆਂ ਦੇ ਘਰ ਆਉਣ ’ਤੇ ਬਹੁਤ ਸਹਿਜ਼ ਮਹਿਸੂਸ ਕਰਦੇ ਹਨ

ਇਹ ਗੱਲ ਬਹੁਤ ਗਲਤ ਹੈ ਅਤੇ ਇਸ ਨੂੰ ਅਸੱਭਿਅਤਾ ਦੀ ਸ਼੍ਰੇਣੀ ’ਚ ਵੀ ਰੱਖਿਆ ਜਾ ਸਕਦਾ ਹੈ ਕਿ ਜੇ ਘਰ ’ਚ ਬੈਠੇ ਵੱਡੇ-ਬਜ਼ੁਰਗ ਬੱਚਿਆਂ ਨੂੰ ਬੁਲਾਉਣ ਅਤੇ ਉਹ ਉਨ੍ਹਾਂ ਕੋਲ ਆਉਣ ਤੋਂ ਮਨ੍ਹਾ ਕਰ ਦੇਣ ਜਾਂ ਬਹੁਤ ਹੀ ਬੇਰੁਖੀ ਨਾਲ ਉਨ੍ਹਾਂ ਨੂੰ ਜਵਾਬ ਦੇਣ ਬਜ਼ੁਰਗ ਸਾਰਾ ਦਿਨ ਘਰ ’ਚ ਇਕੱਲੇ ਰਹਿੰਦੇ ਹਨ ਜੇਕਰ ਘਰ ਦੇ ਬੱਚੇ ਵੀ ਆਪਣੇ ਦਾਦਾ-ਦਾਦੀ ਕੋਲ ਨਹੀਂ ਜਾਣਗੇ ਤਾਂ ਉਹ ਨਿਰਾਸ਼ ਅਤੇ ਹਤਾਸ਼ ਹੋ ਜਾਣਗੇ ਬਜ਼ੁਰਗ ਅਵਸਥਾ ’ਚ ਇਹ ਇਕੱਲਾਪਣ ਕਿਸੇ ਸਰਾਪ ਤੋਂ ਘੱਟ ਨਹੀਂ ਹੁੰਦਾ ਇਸੇ ਇਕੱਲੇਪਣ ਤੋਂ ਘਬਰਾ ਕੇ ਕੁਝ ਲੋਕ ਖੁਦਕੁਸ਼ੀ ਵਰਗਾ ਘਿਨੌਣਾ ਕੰਮ ਤੱਕ ਕਰ ਬੈਠਦੇ ਹਨ ਇਸ ਤੋਂ ਇਲਾਵਾ ਕੁਝ ਲੋਕ ਡਿਪ੍ਰੈਸ਼ਨ ਦੇ ਸ਼ਿਕਾਰ ਵੀ ਹੋ ਜਾਂਦੇ ਹਨ

Also Read:  ਗਰਮੀਆਂ ਦਾ ਸੁਪਰਫੂਡ ਬੇਲਗਿਰੀ

ਘਰ ’ਚ ਰਹਿਣ ਵਾਲੇ ਵੱਡਿਆਂ ਦੇ ਦੋਸਤ ਜਾਂ ਰਿਸ਼ਤੇਦਾਰ ਉਨ੍ਹਾਂ ਨੂੰ ਮਿਲਣ ਲਈ ਆਉਣਗੇ ਜੇਕਰ ਉਨ੍ਹਾਂ ਦੀ ਆਓਭਗਤ ਬੱਚੇ ਨਹੀਂ ਕਰਨਗੇ ਤਾਂ ਇਹ ਉਨ੍ਹਾਂ ਦੇ ਸੰਸਕਾਰਾਂ ਨੂੰ ਦਰਸਾਏਗਾ ਇਸ ਤੋਂ ਇਹ ਵੀ ਪਤਾ ਲੱਗੇਗਾ ਕਿ ਉਹ ਬੱਚੇ ਕਿੰਨੇ ਬੇਦਿਲ ਬਣਦੇ ਜਾ ਰਹੇ ਹਨ ਇੱਕ ਹੋਰ ਗੱਲ ਜੋ ਬਹੁਤ ਮਹੱਤਵਪੂਰਨ ਹੈ ਉਹ ਕਹਿਣਾ ਚਾਹੁੰਦੀ ਹਾਂ ਦਿਨ ਦੇ ਸਮੇਂ ਘਰ ਦੇ ਸਾਰੇ ਮੈਂਬਰ ਆਪਣੇ ਰੁਝੇਵਿਆਂ ਕਾਰਨ ਇਕੱਠੇ ਬੈਠ ਕੇ ਭੋਜਨ ਨਹੀਂ ਕਰ ਸਕਦੇ ਪਰ ਰਾਤ ਦੇ ਸਮੇਂ ਉਨ੍ਹਾਂ ਸਭ ਨੂੰ ਮਿਲ ਕੇ ਭੋਜਨ ਕਰਨਾ ਚਾਹੀਦਾ ਹੈ ਇਸ ਨਾਲ ਘਰ ਦੇ ਮੈਂਬਰਾਂ ’ਚ ਪਿਆਰ ਬਣਿਆ ਰਹਿੰਦਾ ਹੈ ਜੇਕਰ ਕਿਸੇ ਮੈਂਬਰ ਦੀ ਕੋਈ ਸਮੱਸਿਆ ਹੈ ਤਾਂ ਉੱਥੇ ਬੈਠੇ ਹੋਏ ਉਸ ’ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ

ਘਰ ਨੂੰ ਘਰ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ ਉਸ ਨੂੰ ਪਿੰਜਰਾ ਜਾਂ ਜੇਲ੍ਹ ਬਣਨ ਤੋਂ ਬਚਾਉਣਾ ਚਾਹੀਦਾ ਹੈ ਅੱਜ ਜੇਕਰ ਬੱਚਿਆਂ ਨੂੰ ਸੰਸਕਾਰੀ ਨਾ ਬਣਾਇਆ ਗਿਆ ਤਾਂ ਕੱਲ੍ਹ ਉਹ ਜਿੱਦੀ, ਮੂੰਹਫੱਟ ਅਤੇ ਚਿੜਚਿੜੇ ਹੋ ਜਾਣਗੇ ਇਸ ਦਾ ਅਸਰ ਬਜ਼ੁਰਗਾਂ ਦੇ ਨਾਲ-ਨਾਲ ਮਾਪਿਆਂ ’ਤੇ ਵੀ ਪੈਂਦਾ ਹੈ ਘਰ ਦੇ ਸਾਰੇ ਮੈਂਬਰਾਂ ਦਾ ਇਹੀ ਮੁੱਖ ਫਰਜ਼ ਹੈ ਕਿ ਉਹ ਆਪਸ ’ਚ ਮਿਲ-ਜੁਲ ਕੇ ਰਹਿਣ, ਭਾਈਚਾਰਾ ਬਣਾਈ ਰੱਖਣ ਇਸ ਤਰ੍ਹਾਂ ਤਾਲਮੇਲ ਹੋਣ ਦੀ ਸਥਾਪਨਾ ’ਚ ਘਰ ਦੇ ਕਿਸੇ ਵੀ ਮੈਂਬਰ ਨੂੰ ਘੁਟਣ ਮਹਿਸੂਸ ਨਹੀਂ ਹੋਵੇਗੀ ਹੱਸਦੇ-ਖੇਡਦੇ ਜੀਵਨ ਦੇ ਸਫ਼ਰ ’ਚ ਸਭ ਨੂੰ ਸੁਵਿਧਾ ਹੋਵੇਗੀ
-ਚੰਦਰ ਪ੍ਰਭਾ ਸੂਦ