ਗਰਮੀ ਨੂੰ ਨਾ ਬਣਨ ਦਿਓ ਆਫਤ
ਗਰਮੀ ਦਾ ਮੌਸਮ ਤਾਂ ਖ਼ਤਮ ਕੀਤਾ ਨਹੀਂ ਜਾ ਸਕਦਾ ਅਤੇ ਨਾ ਹੀ ਤਪਦੀ ਧੁੱਪ ਖ਼ਤਮ ਕਰਨਾ ਮਨੁੱਖ ਦੇ ਵੱਸ ’ਚ ਹੈ ਪਰ ਮਨੁੱਖ ਦੇ ਹੱਥ ’ਚ ਐਨਾ ਤਾਂ ਹੈ ਹੀ ਕਿ ਉਹ ਜਿੰਨਾ ਹੋ ਸਕੇ ਵੱਧ ਤੋਂ ਵੱਧ ਪੇੜ-ਪੌਦੇ ਲਾਉਣ ਅਤੇ ਜੋ ਲੋਕ ਜੰਗਲ ਕੱਟ ਰਹੇ ਹਨ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣ ਅਤੇ ਉਹ ਕੁਝ ਉਪਾਅ ਕਰਕੇ ਗਰਮੀ ਤੋਂ ਕੁਝ ਰਾਹਤ ਤਾਂ ਪਾ ਹੀ ਸਕਦਾ ਹੈ ਆਪਣੇ ਰੂਟੀਨ, ਖਾਣ-ਪੀਣ ਆਦਿ ’ਚ ਥੋੜ੍ਹਾ ਜਿਹਾ ਹੇਰ-ਫੇਰ ਕਰਕੇ ਗਰਮੀ ਤੋਂ ਨਿਜ਼ਾਤ ਪਾਈ ਜਾ ਸਕਦੀ ਹੈ
ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਕਿਤੇ ਤੁਸੀਂ ਦੇਰ ਤੱਕ ਸੌਣ ਦੇ ਆਦੀ ਤਾਂ ਨਹੀਂ? ਜੇਕਰ ਹਾਂ ਤਾਂ ਘੱਟ ਤੋਂ ਘੱਟ ਗਰਮੀ-ਭਰ ਆਪਣੀ ਇਸ ਆਦਤ ਨੂੰ ਬਦਲ ਦਿਓ ਸਵੇਰੇ ਜਲਦੀ ਉੱਠਣ ਦੀ ਆਦਤ ਪਾਓ ਕਿਉਂਕਿ ਦੇਰ ਤੱਕ ਸੌਣ ਨਾਲ ਗਰਮੀ ਆਪਣਾ ਪ੍ਰਕੋਪ ਦਿਖਾਉਣ ਤੋਂ ਬਾਜ਼ ਨਹੀਂ ਆਵੇਗੀ ਦੇਰ ਤੱਕ ਸੌਣ ਨਾਲ ਚੜ੍ਹਦੇ ਸੂਰਜ ਦੀ ਗਰਮੀ ਸਿੱਧੀ ਦਿਮਾਗ ਨੂੰ ਚੜ੍ਹ ਜਾਵੇਗੀ ਇਸ ਦਾ ਨਤੀਜਾ ਇਹ ਹੋਵੇਗਾ ਕਿ ਸਾਰਾ ਦਿਨ ਤੁਸੀਂ ਗਰਮੀ-ਗਰਮੀ ਕਰਦੇ ਰਹੋਗੇ ਅਤੇ ਜਲਦੀ ਸੌਂ ਕੇ ਉੱਠਣ ਦਾ ਅਸਰ ਇਹ ਹੋਵੇਗਾ ਕਿ ਸਾਰਾ ਦਿਨ ਤੁਸੀਂ ਤਰੋਤਾਜ਼ਾ ਮਹਿਸੂਸ ਕਰੋਗੇ ਐਨਾ ਹੀ ਨਹੀਂ, ਸਵੇਰੇ ਹੀ ਠੰਢੇ ਪਾਣੀ ਨਾਲ ਨਹਾ ਕੇ ਤੁਸੀਂ ਖੁਦ ਨੂੰ ਤਰੋਤਾਜ਼ਾ ਰੱਖ ਸਕਦੇ ਹੋ, ਨਹੀਂ ਤਾਂ ਗਰਮੀ ਤੇ ਆਲਸ ਆਪਸ ’ਚ ਮਿਲ ਕੇ ਤੁਹਾਨੂੰ ਬਿਮਾਰ ਮਹਿਸੂਸ ਕਰਵਾਉਣ ਲੱਗਣਗੇ
ਦੂਜੀ ਅਹਿਮ ਗੱਲ ਇਹ ਹੈ ਕਿ ਚਾਹ, ਕੌਫੀ ਆਦਿ ਦਾ ਸੇਵਨ ਬਹੁਤ ਘੱਟ ਕਰੋ ਜੇਕਰ ਇਸ ਦੇ ਆਦੀ ਨਹੀਂ ਹੋ ਤਾਂ ਬਿਲਕੁਲ ਹੀ ਨਾ ਕਰੋ ਜੇਕਰ ਤੁਸੀਂ ਚਾਹ ਪੀਣ ਦੀ ਆਦਤ ਤੋਂ ਮਜ਼ਬੂਰ ਹੋ ਤਾਂ ਪੂਰੇ ਦਿਨ ’ਚ ਇੱਕ ਜਾਂ ਦੋ ਕੱਪ ਤੋਂ ਜ਼ਿਆਦਾ ਦਾ ਸੇਵਨ ਨਾ ਕਰੋ ਇਸ ਦੇ ਬਦਲੇ ਨਿੰਬੂ ਪਾਣੀ, ਫਾਲਸੇ, ਬੇਲ ਆਦਿ ਦਾ ਸ਼ਰਬਤ, ਫਲਾਂ ਦਾ ਰਸ ਆਦਿ ਦਾ ਸੇਵਨ ਕਰੋ ਇਹ ਸਿਹਤ ਲਈ ਵੀ ਫਾਇਦੇਮੰਦ ਹਨ ਅਤੇ ਗਰਮੀ ਤੋਂ ਰਾਹਤ ਵੀ ਦਿਵਾਉਂਦੇ ਹਨ
ਉਂਜ ਵੀ ਗਰਮੀ ’ਚ ਪਾਣੀ ਦੀ ਜ਼ਿਆਦਾ ਮਾਤਰਾ ’ਚ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਗਰਮੀ ਨਾਲ ਸਰੀਰ ਦਾ ਪਾਣੀ ਪਸੀਨੇ ਦੇ ਰੂਪ ’ਚ ਇੱਕ ਵੱਡੀ ਮਾਤਰਾ ’ਚ ਬਾਹਰ ਨਿੱਕਲ ਜਾਂਦਾ ਹੈ ਜਿਸ ਨਾਲ ਜੇਕਰ ਉਸ ਦੀ ਪੂਰਤੀ ਨਾ ਕੀਤੀ ਜਾਵੇ ਤਾਂ ਡੀ-ਹਾਈਡੇ੍ਰਸ਼ਨ ਹੋ ਜਾਂਦੀ ਹੈ ਬਹੁਤ ਲੋਕਾਂ ਨੂੰ ਜ਼ਿਆਦਾ ਪਾਣੀ ਪੀਣ ਦੀ ਆਦਤ ਨਹੀਂ ਹੁੰਦੀ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਪਾਣੀ ’ਚ ਗਲੂਕੋਜ਼, ਇਲੈਕਟ੍ਰਾੱਲ, ਨਿੰਬੂ ਪਾਣੀ, ਸ਼ਰਬਤ, ਬ੍ਰਹਮੀ ਆਦਿ ਪਾ ਕੇ ਵਾਰ-ਵਾਰ ਪੀਣ ਇਸ ਨਾਲ ਪਾਣੀ ਦੀ ਪੂਰਤੀ ਹੋਵੇਗੀ ਅਤੇ ਵਾਧੂ ਸ਼ਕਤੀ ਮਿਲੇਗੀ
ਗਰਮੀ ’ਚ ਤਲਿਆ, ਭੁੰਨਿ੍ਹਆ ਅਤੇ ਜ਼ਿਆਦਾ ਚਿਕਨਾਈ ਵਾਲਾ ਭੋਜਨ ਨਾ ਸਿਰਫ ਤਕਲੀਫਦੇਹ ਹੁੰਦਾ ਹੈ ਸਗੋਂ ਹਜਮ ਵੀ ਨਹੀਂ ਹੁੰਦਾ ਅਪੱਚ, ਖੱਟੇ ਡਕਾਰ ਆਉਣੇ ਸ਼ੁਰੂ ਹੋ ਜਾਂਦੇ ਹਨ ਇਸ ਲਈ ਇਸ ਮੌਸਮ ’ਚ ਹਲਕਾ-ਫੁਲਕਾ, ਚਿਕਨਾਈ ਰਹਿਤ ਭੋਜਨ ਕਰਨਾ ਚਾਹੀਦਾ ਹੈ ਹਰੀਆਂ ਸਬਜ਼ੀਆਂ, ਸਲਾਦ, ਫਲ-ਫਰੂਟ, ਦਹੀਂ ਆਦਿ ਸਿਹਤਮੰਦ ਚੀਜ਼ਾਂ ਹਨ ਅਤੇ ਇਹ ਹਾਜ਼ਮਾ ਵੀ ਠੀਕ ਰੱਖਦੇ ਹਨ
ਇਹ ਤਾਂ ਸੀ ਖਾਣ-ਪੀਣ ਦੀ ਗੱਲ, ਪਰ ਇੱਕ ਮਹੱਤਵਪੂਰਨ ਤੱਥ ਹੈ ਕੱਪੜਿਆਂ ਦੀ ਚੋਣ ਗਰਮੀਆਂ ’ਚ ਕੱਪੜਿਆਂ ਦੀ ਚੋਣ ਕਿਵੇਂ ਕੀਤੀ ਜਾਵੇ ਇਸ ਮੌਸਮ ’ਚ ਹਲਕੇ-ਫੁਲਕੇ ਕੱਪੜੇ ਹੀ ਸਹੀ ਰਹਿੰਦੇ ਹਨ ਫਿੱਕੇ ਰੰਗਾਂ ਦੇ ਕੱਪੜੇ ਸਰੀਰ ਨੂੰ ਆਰਾਮ ਦਿੰਦੇ ਹਨ ਨਾਲ ਹੀ ਦੇਖਣ ਵਾਲਿਆਂ ਦੀਆਂ ਅੱਖਾਂ ਨੂੰ ਠੰਢਕ ਵੀ ਦਿੰਦੇ ਹਨ ਜੇਕਰ ਜ਼ਿਆਦਾ ਤੜਕ-ਭੜਕ ਵਾਲੇ ਕੱਪੜੇ ਤੁਸੀਂ ਪਹਿਨੋਗੇ ਤਾਂ ਖੁਦ ਤਾਂ ਗਰਮੀ ਤੋਂ ਪ੍ਰੇਸ਼ਾਨ ਹੋ ਹੀ ਜਾਓਗੇ, ਨਾਲ ਹੀ ਦੂਜਿਆਂ ਦੀਆਂ ਨਜ਼ਰਾਂ ’ਚ ਮਜਾਕ ਦਾ ਪਾਤਰ ਵੀ ਬਣੋਗੇ ਗਰਮੀ ’ਚ ਸੂਤੀ ਕੱਪੜੇ ਪਹਿਨੋ, ਸਿੰਥੈਟਿਕ ਨਹੀਂ ਸਿੰਥੈਟਿਕ ਕੱਪੜਿਆਂ ’ਚੋਂ ਹਵਾ ਆਰ-ਪਾਰ ਨਹੀਂ ਹੁੰਦੀ ਇਹ ਕੱਪੜੇ ਪਸੀਨਾ ਸੁਕਾਉਣ ’ਚ ਵੀ ਅਸਮਰੱਥ ਹੁੰਦੇ ਹਨ ਸਗੋਂ ਅਜਿਹੇ ਮੌਸਮ ’ਚ ਤਾਂ ਵਿਆਹ, ਪਾਰਟੀ ਆਦਿ ਦੇ ਸਮੇਂ ਵੀ ਹਲਕੇ-ਫੁਲਕੇ ਕੱਪੜੇ ਮਾਣ ਵਧਾਉਂਦੇ ਹਨ
ਗਰਮੀ ਦੇ ਮੌਸਮ ’ਚ ਸਿੱਧੀ ਧੁੱਪ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ ਸਭ ਤੋਂ ਪਹਿਲਾਂ ਤਾਂ ਕੋਸ਼ਿਸ਼ ਕਰੋ ਕਿ ਧੁੱਪ ’ਚ ਨਿੱਕਲੋ ਹੀ ਨਾ ਪਰ ਜੇਕਰ ਮਜਬੂਰੀ ਵੱਸ ਨਿੱਕਲਣਾ ਹੀ ਪਵੇ ਤਾਂ ਅੱਖਾਂ ’ਤੇ ਧੁੱਪ ਦੀਆਂ ਐਨਕਾਂ ਦੀ ਵਰਤੋਂ ਜ਼ਰੂਰ ਕਰੋ ਕਿਉਂਕਿ ਅੱਖਾਂ ਦੇ ਹੇਠਾਂ ਦੀ ਚਮੜੀ ਜ਼ਿਆਦਾ ਕੋਮਲ ਹੁੰਦੀ ਹੈ ਉਸ ’ਤੇ ਧੁੱਪ ਦਾ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਸਿਰ ਹਮੇਸ਼ਾ ਢੱਕਿਆ ਹੋਣਾ ਚਾਹੀਦਾ ਛੱਤਰੀ ਲੈ ਕੇ ਹੀ ਧੁੱਪ ’ਚ ਨਿੱਕਲੋ ਇਸ ਨਾਲ ਸਿਰ ’ਤੇ ਸਿੱਧੀ ਧੁੱਪ ਨਹੀਂ ਪਵੇਗੀ ਅਤੇ ਲੂ ਨਾਲ ਉੱਡਣ ਵਾਲੀ ਧੂੜ ਤੋਂ ਵੀ ਛੁਟਕਾਰਾ ਮਿਲੇਗਾ
ਗਰਮੀ ’ਚ ਘੱਟ ਤੋਂ ਘੱਟ ਦੋ ਵਾਰ ਜ਼ਰੂਰ ਨਹਾਉਣਾ ਚਾਹੀਦਾ ਹੈ, ਸੁਬ੍ਹਾ-ਸਵੇਰੇ ਅਤੇ ਦੁਬਾਰਾ ਜਦੋਂ ਪੂਰੇ ਦਿਨ ਤੋਂ ਬਾਅਦ ਘਰ ਵਾਪਸ ਮੁੜੋ ਉਦੋਂ ਇਸ ਨਾਲ ਦਿਨ ਭਰ ਦੀ ਥਕਾਵਟ ਅਤੇ ਸਰੀਰ ਦੀ ਗੰਦਗੀ ਤਾਂ ਦੂਰ ਹੋਵੇਗੀ ਹੀ, ਨਾਲ ਹੀ ਪੂਰੇ ਦਿਨ ਦੀ ਥਕਾਵਟ ਤੋਂ ਬਾਅਦ ਤਾਜ਼ਗੀ ਅਤੇ ਤਰਾਵਟ ਮਿਲੇਗੀ ਜਿਸ ਨਾਲ ਰਾਤ ਨੂੰ ਵਧੀਆ ਨੀਂਦ ਆਵੇਗੀ ਇਹ ਸੱਚ ਹੈ ਕਿ ਗਰਮੀ ਦਾ ਮੌਸਮ ਤਕਲੀਫ਼ਦੇਹ ਹੁੰਦਾ ਹੈ ਫਿਰ ਵੀ ਕੁਦਰਤ ਦੇ ਇਸ ਨਿਯਮ ਨੂੰ ਸਵੀਕਾਰ ਕਰਨਾ ਹੀ ਪਵੇਗਾ ਪਰ ਯਤਨਾਂ ਰਾਹੀਂ ਇਸ ਭਿਆਨਕ ਤਕਲੀਫ਼ਦੇਹ ਗਰਮੀ ਤੋਂ ਨਿਜ਼ਾਤ ਤਾਂ ਪਾ ਹੀ ਸਕਦੇ ਹਾਂ ਇਸ ਤੋਂ ਇਲਾਵਾ ਦਿਮਾਗ ਨੂੰ ਠੰਢਾ ਤੇ ਸੰਤੁਲਿਤ ਰੱਖੋ ਚਿੜਚਿੜਾਪਣ, ਗੁੱਸੇ ਤੋਂ ਦੂਰ ਰਹੋ ਤਾਂ ਕਿ ਗਰਮੀ ਦਾ ਅਹਿਸਾਸ ਘੱਟ ਹੋਵੇ
-ਰਸ਼ਮੀ ਅਸਥਾਨਾ