ਏਨੇ ਸਵਾਰਥੀ ਵੀ ਨਾ ਬਣੋ
ਦਿਵਿਆ ਨਹਾ ਕੇ ਨਿੱਕਲੀ ਹੀ ਸੀ ਕਿ ਉਸਦੇ ਦਰਵਾਜ਼ੇ ਦੀ ਘੰਟੀ ਵੱਜੀ ਉਸਨੇ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਸਾਹਮਣੇ ਸੰਗੀਤਾ ਆਪਣੀਆਂ ਦੋਵਾਂ ਬੇਟੀਆਂ ਨਾਲ ਖੜ੍ਹੀ ਸੀ ਦਿਵਿਆ ਨੂੰ ਦੇਖਦੇ ਹੀ ਉਹ ਬੋਲੀ, ‘ਦਿਵਿਆ, ਮੇਰੀ ਨਨਾਣ ਨਾਗਪੁਰ ਤੋਂ ਆਈ ਹੈ ਕੱਲ੍ਹ ਹੀ ਉਸ ਨੇ ਵਾਪਸ ਜਾਣਾ ਹੈ ਮੈਂ ਜ਼ਰਾ ਉਸਨੂੰ ਖਰੀਦਦਾਰੀ ਕਰਵਾਉਣ ਲਿਜਾ ਰਹੀ ਹਾਂ 2-3 ਘੰਟਿਆਂ ’ਚ ਵਾਪਸ ਆਵਾਂਗੀ ਉਦੋਂ ਤੱਕ ਪੂਜਾ, ਨੇਹਾ ਤੇਰੇ ਕੋਲ ਹੀ ਰਹਿਣਗੀਆਂ’।
ਦਿਵਿਆ ਨੂੰ ਕੁਝ ਕਹਿਣ ਦਾ ਮੌਕਾ ਦਿੱਤੇ ਬਗੈਰ ਸੰਗੀਤਾ ਵਾਪਸ ਚਲੀ ਗਈ ਦਿਵਿਆ ਨੇ ਸੋਚਿਆ ਚੱਲੋ 2-3 ਘੰਟੇ ਦੀ ਗੱਲ ਹੈ ਆਖਰ ਸੰਗੀਤਾ ਉਸਦੀ ਗੁਆਂਢਣ ਹੈ। ਪਰ ਜਾਣ ਤੋਂ ਬਾਅਦ ਸੰਗੀਤਾ 5-6 ਘੰਟਿਆਂ ਤੱਕ ਵਾਪਸ ਨਾ ਆਈ ਦਿਵਿਆ ਨੇ ਪੂਜਾ, ਨੇਹਾ ਨੂੰ ਖਾਣਾ ਖੁਆ ਕੇ ਟੀ.ਵੀ. ਦੇਖਣ ਬਿਠਾ ਦਿੱਤਾ ਉਹ ਬਹੁਤ ਬੇਚੈਨੀ ਨਾਲ ਵਾਰ-ਵਾਰ ਘੜੀ ਵੱਲ ਦੇਖੀ ਜਾ ਰਹੀ ਸੀ ਅੱਜ ਉਸਦੇ ਵਿਆਹ ਦੀ ਪਹਿਲੀ ਵਰੇ੍ਹਗੰਢ ਸੀ ਉਸਦੇ ਪਤੀ ਸ਼ੈਲੇਂਦਰ ਨੇ ਅੱਜ ਛੇਤੀ ਘਰ ਆਉਣ ਨੂੰ ਕਿਹਾ ਸੀ ਉਸ ਦਾ ਅੱਜ ਘੁੰਮਣ ਜਾਣ ਦਾ ਪ੍ਰੋਗਰਾਮ ਸੀ।
ਹੌਲੀ-ਹੌਲੀ ਸ਼ੈਲੇਂਦਰ ਦੇ ਆੳਣ ਦਾ ਸਮਾਂ ਹੋ ਗਿਆ ਦਿਵਿਆ ਤਿਆਰ ਹੋ ਕੇ ਬੈਠ ਗਈ ਸ਼ੈਲੇਂਦਰ ਤਾਂ ਆ ਗਿਆ ਪਰ ਸੰਗੀਤਾ ਦਾ ਕੁਝ ਪਤਾ ਨਹੀਂ ਸੀ ਸ਼ਾਮ ਦੇ 7 ਵੱਜ ਗਏ, ਸ਼ੈਲੇਂਦਰ ਅਤੇ ਦਿਵਿਆ ਦੋਵੇਂ ਬੈਠੇ ਸੜੂੰ-ਬਲੂੰ ਕਰ ਰਹੇ ਸਨ ਸੰਗੀਤਾ ਦੀਆਂ ਬੇਟੀਆਂ ਵੀ ਉਦਾਸ ਹੋ ਗਈਆਂ ਸਨ ਰਾਤ ਦੇ 10 ਵਜੇ ਸੰਗੀਤਾ ਵਾਪਸ ਆਈ ਉਸਦੇ ਚਿਹਰੇ ’ਤੇ ਅਫਸੋਸ ਦਾ ਪਰਛਾਵਾਂ ਤੱਕ ਨਹੀਂ ਸੀ ਬਹੁਤ ਆਮ ਜਿਹੇ ਢੰਗ ਨਾਲ ਬੋਲੀ, ‘ਦਿਵਿਆ, ਜ਼ਰਾ ਦੇਰ ਹੋ ਗਈ ਬਾਜ਼ਾਰ ਦੇ ਨੇੜੇ ਹੀ ਮੇਰੀ ਦਰਾਣੀ ਦਾ ਘਰ ਹੈ ਸੋਚਿਆ ਨਨਾਣ ਨੂੰ ਉੱਥੇ ਵੀ ਘੁਮਾ ਲਿਆਵਾਂ ਦਰਾਣੀ ਨੇ ਤਾਂ ਖਾਣਾ ਖੁਆ ਕੇ ਹੀ ਭੇਜਿਆ ਪੂਜਾ, ਨੇਹਾ ਤਾਂ ਤੇਰੇ ਕੋਲ ਸਨ, ਇਸ ਲਈ ਮੈਂ ਬੇਫ਼ਿਕਰ ਸੀ’।
ਸੰਗੀਤਾ ਦੇ ਵਾਪਸ ਜਾਣ ਤੋਂ ਬਾਅਦ ਸ਼ੈਲੇਂਦਰ ਨੇ ਦਿਵਿਆ ਨੂੰ ਕਰੜੇ ਹੱਥੀਂ ਲਿਆ ਵਿਆਹ ਦੀ ਪਹਿਲੀ ਵਰ੍ਹੇਗੰਢ ’ਤੇ ਦਿਵਿਆ ਨੂੰ ਸ਼ੈਲੇਂਦਰ ਦੀ ਡਾਂਟ ਖਾ ਕੇ ਸੌਣਾ ਪਿਆ ਦੇਖਿਆ, ਤੁਸੀਂ, ਸੰਗੀਤਾ ਦੀ ਬੇਪਰਵਾਹੀ ਦੀ ਵਜ੍ਹਾ ਨਾਲ ਦਿਵਿਆ ਅਤੇ ਸ਼ੈਲੇਂਦਰ ਨੂੰ ਕਿੰਨੀ ਅਸੁਵਿਧਾ ਹੋਈ ਜੇਕਰ ਸੰਗੀਤਾ ਆਪਣੀਆਂ ਬੇਟੀਆਂ ਨੂੰ ਦਿਵਿਆ ਕੋਲ ਛੱਡਣ ਤੋਂ ਪਹਿਲਾਂ ਪੁੱਛ ਲੈਂਦੀ ਤਾਂ ਦਿਵਿਆ ਉਸਨੂੰ ਆਪਣੇ ਪ੍ਰੋਗਰਾਮ ਤੋਂ ਜਾਣੂ ਕਰਵਾ ਸਕਦੀ ਸੀ ਅਤੇ ਵਿਆਹ ਦੀ ਵਰੇ੍ਹਗੰਢ ਦਾ ਦਿਨ ਬਰਬਾਦ ਹੋਣ ਤੋਂ ਬਚ ਸਕਦਾ ਸੀ।
ਬਹੁਤ ਸਾਰੀਆਂ ਔਰਤਾਂ ਦਾ ਸੁਭਾਅ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਜਿੱਥੇ ਕਿਸੇ ਗੁਆਂਢਣ ਨੇ ਚੰਗੀ ਤਰ੍ਹਾਂ ਗੱਲ ਕੀਤੀ ਜਾਂ ਨਿਮਰਤਾ ਨਾਲ ਪੇਸ਼ ਆਈ ਤਾਂ ਉਹ ਉਸ ਦੇ ਪਿੱਛੇ ਹੀ ਪੈ ਜਾਂਦੀਆਂ ਹਨ ਜ਼ਬਰਦਸਤੀ ਕਿਸੇ ’ਤੇ ਅਧਿਕਾਰ ਜਮਾਉਣਾ ਉਨ੍ਹਾਂ ਨੂੰ ਖੂਬ ਆਉਂਦਾ ਹੈ ਉਹ ਸਿਰਫ ਆਪਣੀ ਸੁਵਿਧਾ ਹੀ ਦੇਖਦੀਆਂ ਹਨ ਭਾਵੇਂ ਉਸ ਨਾਲ ਕਿਸੇ ਨੂੰ ਕਿੰਨੀ ਹੀ ਅਸੁਵਿਧਾ ਹੋਵੇ। ਉਂਜ ਇੱਕ-ਦੂਜੇ ਦੇ ਸੁੱਖ-ਦੁੱਖ ’ਚ ਮੱਦਦ ਕਰਨਾ, ਆਪਸ ’ਚ ਮਿਲਣਾ-ਜੁਲਣਾ ਸੁਭਾਵਿਕ ਵੀ ਹੈ ਅਤੇ ਜ਼ਰੂਰੀ ਵੀ, ਪਰ ਜ਼ਬਰਨ ਕਿਸੇ ’ਤੇ ਆਪਣਾ ਕੰਮ ਥੋਪਣਾ ਜਾਂ ਕਿਸੇ ਦਾ ਕੀਮਤੀ ਸਮਾਂ ਬਰਬਾਦ ਕਰਨਾ ਠੀਕ ਨਹੀਂ ਹੈ ਉਪਰੋਕਤ ਉਦਾਹਰਨਾਂ ਤੋਂ ਇਹ ਸਪੱਸ਼ਟ ਹੈ ਕਿ ਤੁਸੀਂ ਆਪਣੇ ਬੇਫਿਕਰੀ ਵਾਲੇ ਸੁਭਾਅ ਨਾਲ ਦੂਜਿਆਂ ਨੂੰ ਅਸੁਵਿਧਾ ’ਚ ਪਾ ਕੇ ਆਪਣਾ ਉੱਲੂ ਬੇਸ਼ੱਕ ਹੀ ਸਿੱਧਾ ਕਰ ਲਓ ਪਰ ਇਸ ਨਾਲ ਨਿਸ਼ਚਿਤ ਤੌਰ ’ਤੇ ਤੁਹਾਡੇ ਪ੍ਰਤੀ ਹੋਰਾਂ ਦੇ ਮਨ ’ਚ ਪ੍ਰੇਮ ਅਤੇ ਸਨਮਾਨ ਦੀ ਭਾਵਨਾ ਜ਼ਿਆਦਾ ਦਿਨਾਂ ਤੱਕ ਕਾਇਮ ਨਹੀਂ ਰਹਿ ਸਕੇਗੀ।
-ਕੁ. ਐੱਮ. ਕ੍ਰਿਸ਼ਨਾ ਰਾਓ ‘ਰਾਜ’