ਕਿਤੇ ਸਿਰ ਦਰਦ ਨਾ ਬਣ ਜਾਵੇ ਸਾੱਫ਼ਟ ਡਰਿੰਕਸ ਦਾ ਸੇਵਨ does use of soft drinks cause headache
ਅੱਜ ਦੀ ਨੌਜਵਾਨ ਪੀੜ੍ਹੀ ਅਤੇ ਬੱਚੇ ਸਾੱਫ਼ਟ ਡਰਿੰਕ ਦੇ ਐਨੇ ਆਦੀ ਬਣ ਚੁੱਕ ਹਨ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਬੁਰਾਈ ਸੁਣਨਾ ਬਿਲਕੁਲ ਪਸੰਦ ਨਹੀਂ ਉਨ੍ਹਾਂ ਦਾ ਵੱਸ ਚੱਲੇ ਤਾਂ ਹਰ ਭੋਜਨ ਨਾਲ ਉਨ੍ਹਾਂ ਨੂੰ ਸਾੱਫ਼ਟ ਡਰਿੰਕ ਚਾਹੀਦਾ ਹੈ ਸਾਫ਼ਟ ਡਰਿੰਕ ਦੇ ਇਸ਼ਤਿਹਾਰਾਂ ਤੋਂ ਪ੍ਰਭਾਵਿਤ ਹੋ ਕੇ ਸਾਡੇ ਬੱਚਿਆਂ ਤੇ ਨੌਜਵਾਨਾਂ ਦੇ ਜੀਵਨ ’ਚ ਇਸ ਦਾ ਪ੍ਰਮੁੱਖ ਸਥਾਨ ਬਣ ਚੁੱਕਿਆ ਹੈ ਸਾੱਫ਼ਟ ਡਰਿੰਕ ਮਹਿਮਾਨਾਂ ਨੂੰ ਸਰਵ ਕਰਨਾ ਅੱਜ ਸਟੇਟਸ ਸਿੰਬਲ ਬਣ ਚੁੱਕਿਆ ਹੈ ਜੋ ਲੋਕ ਇਸ ਨੂੰ ਨਹੀਂ ਪੀਂਦੇ, ਉਨ੍ਹਾਂ ਨੂੰ ਨੀਚ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਹੈ
ਇਸ ਨੂੰ ਸਟੇਟਸ ਸਿੰਬਲ ਮੰਨਦੇ ਹੋਏ ਅਸੀਂ ਆਪਣੇ ਬੱਚਿਆਂ ਨੂੰ ਇਸਦੇ ਸੇਵਨ ਲਈ ਮਨ੍ਹਾ ਨਹੀਂ ਕਰਦੇ ਬੱਚਿਆਂ ਦੀ ਤਾਂ ਪਹਿਲੀ ਪਸੰਦ ਹੈ ਕੋਲਡ ਡਰਿੰਕਸ ਇਨ੍ਹਾਂ ਪੀਣ ਵਾਲੇ ਪਦਾਰਥਾਂ ਦਾ ਅਸੀਂ ਬਿਨ੍ਹਾਂ ਹਿਚਕ ਸੇਵਨ ਕਰਦੇ ਹਾਂ ਅਤੇ ਇਨ੍ਹਾਂ ਦਾ ਕੀ ਪ੍ਰਭਾਵ ਸਾਡੀ ਸਿਹਤ ’ਤੇ ਪੈਂਦਾ ਹੈ, ਇਸ ਬਾਰੇ ਅਸੀਂ ਜਾਣਨਾ ਹੀ ਨਹੀਂ ਚਾਹੁੰਦੇ ਆਓ ਦੇਖੀਏ ਕਿੰਨੇ ਖ਼ਤਰਨਾਕ ਹਨ ਇਹ ਇਨ੍ਹਾਂ ਨੂੰ ਸਾੱਫ਼ਟ ਡਰਿੰਕ ਅਸੀਂ ਇਸ ਲਈ ਕਹਿੰਦੇ ਹਾਂ ਕਿਉਂਕਿ ਇਹ ਨਾੱਨ-ਅਲਕੋਲ ਹੁੰਦੇ ਹਨ ਸਾੱਫ਼ਟ ਡਰਿੰਕਾਂ ’ਚ ਗੈਸ (ਕਾਰਬਨ ਡਾਈਆਕਸਾਈਡ) ਹੁੰਦੀ ਹੈ, ਇਸ ਲਈ ਇਹ ਕਾਰਬੋਨੇਟਡ ਡਰਿੰਕਸ ਹੁੰਦੇ ਹਨ
Table of Contents
ਕੀ ਨੁਕਸਾਨ ਪਹੁੰਚਾਉਂਦੇ ਹਨ:-
ਸਾੱਫ਼ਟ ਡਰਿੰਕਸ ’ਚ ਦੋ ਪ੍ਰਮੁੱਖ ਤੱਤ ਹਨ ਸ਼ੂਗਰ ਅਤੇ ਫਾਸਫੋਰਸ ਅਤੇ ਇਹ ਦੋਵੇਂ ਜਿਆਦਾਤਰ ਸਰੀਰ ’ਚ ਨੁਕਸਾਨਦੇਹ ਹੁੰਦੇ ਹਨ ਇਨ੍ਹਾਂ ਦੇ ਲਗਾਤਾਰ ਸੇਵਨ ਨਾਲ ਮੋਟਾਪਾ, ਹੱਡੀਆਂ ਦਾ ਕਮਜ਼ੋਰ ਹੋਣਾ, ਦੰਦਾਂ ’ਚ ਸੜਨ ਪੈਦਾ ਹੋਣਾ, ਸਿਰ ਦਰਦ ਬਣੇ ਰਹਿਣਾ, ਆਮ ਸਮੱਸਿਆਵਾਂ ਹਨ
ਮੋਟਾਪਾ:-
ਸਾੱਫ਼ਟ ਡਰਿੰਕਸ ’ਚ ਨਿਊਟ੍ਰੀਸ਼ਨਲ ਵੈਲਿਊ ਜ਼ੀਰੋ ਹੁੰਦੀ ਹੈ ਬਸ ਸ਼ੂਗਰ ਅਤੇ ਕੈਲੋਰੀ ਜ਼ਿਆਦਾ ਹੋਣ ਕਾਰਨ ਇਸ ਦੇ ਲਗਾਤਾਰ ਸੇਵਨ ਨਾਲ ਸਰੀਰ ’ਤੇ ਜਿਆਦਾ ਚਰਬੀ ਚੜ੍ਹਦੀ ਹੈ ਜੰਕ ਫੂਡ ’ਚ ਸ਼ਾਮਲ ਹੋਣ ਕਾਰਨ ਇਨ੍ਹਾਂ ਦਾ ਸੇਵਨ ਜਦੋਂ ਚਾਹੇ ਉਦੋਂ ਕਰ ਸਕਦੇ ਹਾਂ ਇਸ ਦੇ ਲਈ ਮਿਹਨਤ ਦੀ ਜ਼ਰੂਰਤ ਨਹੀਂ ਪੈਂਦੀ
ਹੱਡੀਆਂ ਨੂੰ ਕਮਜ਼ੋਰ ਕਰਦੇ ਹਨ:
ਇਸ ਦੇ ਅੰਦਰ ਕਾਰਬਨ ਡਾਈਆਕਸਾਈਡ ਗੈਸ ਮੌਜੂਦ ਹੁੰਦੀ ਹੈ ਜਿਸ ਕਾਰਨ ਬੱਚਿਆਂ ਦੀਆਂ ਹੱਡੀਆਂ ’ਚ ਕੈਲਸ਼ੀਅਮ ਦੀ ਘਾਟ ਆਉਂਦੀ ਹੈ ਅਤੇ ਹੱਡੀਆਂ ਕਮਜ਼ੋਰ ਹੁੰਦੀਆਂ ਹਨ ਸਾੱਫ਼ਟ ਡਰਿੰਕਸ ’ਚ ਫਾਸਫੋਰਸ ਦੀ ਜ਼ਿਆਦਾ ਮਾਤਰਾ ਹੋਣ ਨਾਲ ਵੀ ਕੈਲਸ਼ੀਅਮ ਹੱਡੀਆਂ ਤੋਂ ਬਾਹਰ ਨਿਕਲਦੀ ਹੈ
ਨੀਂਦ ਦੀ ਕਮੀ:
ਸਾੱਫ਼ਟ ਡਰਿੰਕਸ ’ਚ ਕੈਫੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਨ੍ਹਾਂ ਦੇ ਜ਼ਿਆਦਾ ਸੇਵਨ ਨਾਲ ਬੱਚਿਆਂ ’ਚ ਅਕਸਰ ਸਿਰ ਦਰਦ, ਨੀਂਦ ਨਾ ਆਉਣਾ ਅਤੇ ਚਿੜਚਿੜਾਪਣ ਦੀ ਸ਼ਿਕਾਇਤ ਬਣੀ ਰਹਿੰਦੀ ਹੈ ਜੇਕਰ ਬੱਚਿਆਂ ਦੀ ਨੀਂਦ ਪੂਰੀ ਨਹੀਂ ਹੋਵੇਗੀ ਤਾਂ ਉਹ ਚਿੜਚਿੜੇ ਹੀ ਰਹਿਣਗੇ
ਦੰਦਾਂ ਲਈ ਗੈਰ ਸੁਰੱਖਿਅਤ:
ਕੋਲਡ ਡਰਿੰਕਸ ’ਚ ਸ਼ੂਗਰ ਅਤੇ ਐਸਿਡ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਦੰਦਾਂ ਨੂੰ ਨੁਕਸਾਨ ਪਹੁੰਚਦਾ ਹੈ ਜਿਸ ਨਾਲ ਦੰਦ ਸੜਨ ਲਗਦੇ ਹਨ ਕੋਲਡ ਡਰਿੰਕਸ ’ਚ ਜੋ ਐਸਿਡ ਹੁੰਦਾ ਹੈ ਉਹ ਦੰਦਾਂ ਦੇ ਰੱਖਿਆ ਕਵਚ ਨੂੰ ਹੌਲੀ-ਹੌਲੀ ਖਾਣ ਲਗਦਾ ਹੈ ਜਿਸ ਨਾਲ ਦੰਦਾਂ ਨੂੰ ਨੁਕਸਾਨ ਹੁੰਦਾ ਹੈ
ਐਨਾ ਸਭ ਕੁਝ ਨੁਕਸਾਨ ਹੋਣ ’ਤੇ ਸਾੱਫ਼ਟ ਡਰਿੰਕਸ ਨੂੰ ਬਾਏ-ਬਾਏ ਕਹਿਣਾ ਹੀ ਬਿਹਤਰ ਹੈ ਨਾ ਕਿ ਸਾੱਫ਼ਟ ਡਰਿੰਕਸ ਦੇ ਆਦੀ ਬਣਨਾ ਜੇਕਰ ਤੁਸੀਂ ਸਭ ਕੁਝ ਜਾਣ ਕੇ ਵੀ ਇਨ੍ਹਾਂ ਨੂੰ ਨਹੀਂ ਛੱਡਦੇ ਤਾਂ ਤੁਹਾਡੀ ਸਿਹਤ ਦਾ ਪਰਮਾਤਮਾ ਹੀ ਰਾਖਾ ਹੈ