ਸੂਰਜ ਜਿਹੀ ਊਰਜਾ ਪਾਉਣ ਲਈ ਕਰੋ ਨਮਸਕਾਰ

ਧਰਤੀ ’ਤੇ ਊਰਜਾ ਅਤੇ ਜੀਵਨ ਸ਼ਕਤੀ ਦਾ ਸਭ ਤੋਂ ਵੱਡਾ ਸਰੋਤ ਹੈ ‘ਸੂਰਜ’ ਇਸ ਲਈ ਪ੍ਰਾਚੀਨ ਗ੍ਰੰਥਾਂ ’ਚ ਸੂਰਜ-ਪੂਜਨ ਬਾਰੇ ਕਾਫੀ ਲਿਖਿਆ ਗਿਆ ਹੈ ਵਿਗਿਆਨਕ ਨਜ਼ਰੀਏ ਤੋਂ ਤਾਂ ਸੂਰਜ ਇੱਕ ਅੱਗ ਦਾ ਗੋਲਾ ਹੈ, ਪਰ ਹਿੰਦੂ ਧਰਮ ’ਚ ਸੂਰਜ ਦੇਵਤਾ ਦਾ ਜ਼ਿਕਰ ਕੀਤਾ ਗਿਆ ਹੈ, ਜੋ ਕਿ ਸੂਰਜ ਨੂੰ ਚਲਾਉਂਦੇ ਹਨ ਜੇਕਰ ਇੱਕ ਦਿਨ ਵੀ ਸੂਰਜ ਨਾ ਨਿੱਕਲੇ ਤਾਂ ਸ੍ਰਿਸ਼ਟੀ ’ਤੇ ਹਨ੍ਹੇਰਾ ਛਾ ਜਾਵੇਗਾ ਅਤੇ ਸਾਰੇ ਕੰਮ ਠੱਪ ਹੋ ਜਾਣਗੇ ਸੂਰਜ ਨਾ ਹੋਵੇ ਤਾਂ ਧਰਤੀ ’ਤੇ ਜੀਵਨ ਸੰਭਵ ਹੀ ਨਹੀਂ ਹੈ ਜਿਸ ਤਰ੍ਹਾਂ ਸੂਰਜ ਦੀ ਸਾਡੇ ਜੀਵਨ ’ਚ ਬਹੁਤ ਜ਼ਰੂਰਤ ਹੈ, ਉਸੇ ਤਰ੍ਹਾਂ ‘ਸੂਰਜ-ਨਮਸਕਾਰ’ ਦਾ ਵੀ ਸਾਡੇ ਪੂਰੇ ਸਰੀਰ ਦੇ ਅੰਗਾਂ ਲਈ ਮਹੱਤਵਪੂਰਨ ਯੋਗਦਾਨ ਹੈ

ਸੂਰਜ ਨਮਸਕਾਰ ਦੇ 12 ਆਸਣ ਹੁੰਦੇ ਹਨ, ਜਿਨ੍ਹਾਂ ਨੂੰ ਇੱਕ ਤੋਂ ਬਾਅਦ ਇੱਕ ਲਗਾਤਾਰ ਕੀਤਾ ਜਾਂਦਾ ਹੈ ਇਨ੍ਹਾਂ ਸਾਰੇ 12 ਆਸਣਾਂ ਨੂੰ ਇੱਕ ਚੱਕਰ ਮੰਨਿਆ ਜਾਂਦਾ ਹੈ, ਜਿਸ ਨੂੰ ਘੜੀ ਦੇ 12 ਪੜਾਵਾਂ ਵਾਂਗ ਹੀ ਸਮਝ ਸਕਦੇ ਹਾਂ ਜਿਸ ਤਰ੍ਹਾਂ ਘੜੀ ਦੀਆਂ ਸੂਈਆਂ 12 ’ਤੇ ਆ ਕੇ ਆਪਣਾ ਇੱਕ ਚੱਕਰ ਪੂਰਾ ਕਰਦੀਆਂ ਹਨ, ਉਸੇ ਤਰ੍ਹਾਂ ਸੂਰਜ ਨਮਸਕਾਰ ਦੇ 12 ਪੜਾਅ ਪੂਰੇ ਕਰਨ ਤੋਂ ਬਾਅਦ ਇੱਕ ਚੱਕਰ ਪੂਰਾ ਹੁੰਦਾ ਹੈ ਯੋਗ ਦੇ ਅਨੁਸਾਰ ਹਰ ਰੋਜ਼ ਸਾਨੂੰ 12 ਚੱਕਰ ਕਰਨੇ ਚਾਹੀਦੇ ਹਨ, ਜਿਸ ਨਾਲ ਅਸੀਂ ਸੂਰਜ ਨਮਸਕਾਰ ਦਾ ਪੂਰਨ ਤੌਰ ’ਤੇ ਲਾਭ ਲੈ ਸਕਦੇ ਹਾਂ ਇਸਦਾ ਨਿਯਮਿਤ ਅਭਿਆਸ ਬਾਹਰੀ ਅਤੇ ਅੰਦਰੂਨੀ ਅੰਗਾਂ ਦੀਆਂ ਸਾਰੀਆਂ ਸਮੱਸਿਆਵਾਂ ਅਤੇ ਬਿਮਾਰੀਆਂ ਨੂੰ ਸਰੀਰ ਤੋਂ ਦੂਰ ਰੱਖ ਸਕਦਾ ਹੈ

ਇਸ ਆਸਣ ਨੂੰ ਲਗਾਤਾਰ ਕਰਨ ਨਾਲ ਸੂਰਜ ਤੋਂ ਪ੍ਰਾਪਤ ਹੋਣ ਵਾਲੀ ਊਰਜਾ ਨੂੰ ਵੀ ਗ੍ਰਹਿਣ ਕੀਤਾ ਜਾ ਸਕਦਾ ਹੈ, ਜੋ ਸਾਨੂੰ ਪੂਰਾ ਦਿਨ ਤਰੋਤਾਜ਼ਾ ਅਤੇ ਸਿਹਤਮੰਦ ਮਹਿਸੂਸ ਕਰਵਾਉਣ ’ਚ ਮੱਦਦ ਕਰਦਾ ਹੈ ਸ਼ਾਮ ਨੂੰ ਸੂਰਜ ਛਿਪਣ ਤੋਂ ਬਾਅਦ ਵੀ ਸੂਰਜ ਨਮਸਕਾਰ ਕਰ ਸਕਦੇ ਹਾਂ, ਪਰ ਸਵੇਰੇ ਜ਼ਲਦੀ ਕਰਨਾ ਸਭ ਤੋਂ ਜ਼ਿਆਦਾ ਲਾਹੇਵੰਦ ਹੈ ਪੂਜਨੀਕ ਗੁਰੂ ਡਾ. ਐੱਮਐੱਸਜੀ ਨੇ ਸੂਰਜ ਨਮਸਕਾਰ ਨੂੰ ਇੱਕ ਸੰਪੂਰਨ ਕਸਰਤ ਦੇ ਤੌਰ ’ਤੇ ਰੋਜ਼ਾਨਾ ਜੀਵਨ ’ਚ ਅਪਨਾਉਣ ਲਈ ਫ਼ਰਮਾਇਆ ਹੈ ਸੂਰਜ ਨਮਸਕਾਰ ਦੇ 12 ਆਸਣਾਂ ਦਾ ਸਰੀਰ ’ਤੇ ਵੱਖ-ਵੱਖ ਅਸਰ ਪੈਂਦਾ ਹੈ

ਪ੍ਰਣਾਮ ਮੁਦਰਾ, ਹਸਤ ਉੱਤਾਨਾਸਣ, ਹਸਤ ਪਾਦਾਸਣ, ਅਸ਼ਵ ਸੰਚਾਲਨ ਆਸਣ, ਪਰਵਤਾਸਣ, ਅਸ਼ਟਾਂਗ ਪ੍ਰਾਣਾਯਾਮ, ਭੁਜੰਗ ਆਸਣ, ਪਰਵਤਾਸਣ, ਅਸ਼ਵ ਸੰਚਾਲਨ ਆਸਣ, ਹਸਤ ਪਾਦਾਸਨ, ਹਸਤ ਉੱਤਾਨਾਸਣ, ਪ੍ਰਣਾਮ ਮੁਦਰਾ ਸੂਰਜ ਨਮਸਕਾਰ ’ਚ ਵਰਤੇ ਜਾਣ ਵਾਲੇ

12 ਆਸਣਾਂ ਨੂੰ ਕਰਨ ਦਾ ਤਰੀਕਾ ਅਤੇ ਲਾਭ ਹੇਠ ਲਿਖੇ ਅਨੁਸਾਰ ਹਨ:-

ਪ੍ਰਣਾਮ ਮੁਦਰਾ ਵਿਧੀ:-

  • ਆਪਣੇ ਯੋਗਾ ਮੈਟ ਜਾਂ ਚੱਟਾਈ ਦੇ ਕਿਨਾਰੇ ’ਤੇ ਹੱਥ ਜੋੜ ਕੇ ਖੜ੍ਹੇ ਹੋ ਜਾਓ ਅੱਖਾਂ ਵੀ ਬੰਦ ਕਰ ਸਕਦੇ ਹੋ
  • ਸਰੀਰ ਨੂੰ ਆਰਾਮ ਦੀ ਸਥਿਤੀ ’ਚ ਰੱਖੋ

ਹਸਤ ਉੱਤਾਨਾਸਣ ਵਿਧੀ:-

  • ਸਾਹ ਲੈਂਦੇ ਹੋਏ ਹੱਥਾਂ ਨੂੰ ਉੱਪਰ ਚੁੱਕਦੇ ਹੋਏ ਪਿੱਛੇ ਨੂੰ ਕਮਰ ਝੁਕਾਓ ਸਮਰੱਥਾ ਅਨੁਸਾਰ ਹੀ ਪਿੱਛੇ ਨੂੰ ਝੁਕੋ
  • ਚਾਹੋ ਤਾਂ ਪੈਰਾਂ ਨੂੰ ਖੋਲ੍ਹ ਵੀ ਸਕਦੇ ਹੋ

ਹਸਤਪਾਦਾਸਣ ਵਿਧੀ:-

  • ਸਾਹ ਛੱਡਦੇ ਹੋਏ ਅੱਗੇ ਨੂੰ ਝੁਕੋ
  • ਆਪਣੇ ਦੋਵਾਂ ਹੱਥਾਂ ਨੂੰ ਦੋਵਾਂ ਪੈਰਾਂ ਦੇ ਬਾਹਰ ਵੱਲ ਧਰਤੀ ’ਤੇ ਹੇਠਾਂ ਲੈ ਕੇ ਜਾਓ
  • ਲਗਾਤਾਰ ਅਭਿਆਸ ਨਾਲ ਪੇਟ ਅੰਦਰ ਕਰਕੇ ਛਾਤੀ ਨੂੰ ਲੱਤਾਂ ਨਾਲ ਛੂਹਣ ਦੀ ਕੋਸ਼ਿਸ਼ ਕਰੋ

ਅਸ਼ਵ ਸੰਚਾਲਨ ਆਸਣ:-

  • ਖੜ੍ਹੇ ਹੋ ਕੇ ਸਾਹ ਲੈਂਦੇ ਹੋਏ ਸੱਜੇ ਪੈਰ ਨੂੰ ਪਿੱਛੇ ਲਿਜਾ ਕੇ ਗੋਡੇ ਨੂੰ ਥੱਲੇ ਲਾਓ
  • ਆਪਣੇ ਖੱਬੇ ਗੋਡੇ ਨੂੰ ਮੋੜੋ ਅਤੇ ਤਲੀਆਂ ਹੇਠਾਂ ਰੱਖੋ
  • ਮੋਢਿਆਂ ਨੂੰ ਪਿੱਛੇ ਨੂੰ ਮੋੜੋ ਅਤੇ ਉੱਪਰ ਜਾਂ ਸਿੱਧੇ ਦੇਖੋ

ਦੰਡ ਆਸਣ ਵਿਧੀ:-

  • ਸਾਹ ਛੱਡਦੇ ਹੋਏ ਖੱਬਾ ਪੈਰ ਪਿੱਛੇ ਲੈ ਜਾਓ
  • ਤਲੀਆਂ ਹੇਠਾਂ ਰੱਖਦੇ ਹੋਏ ਕੂਹਣੀਆਂ ਨੂੰ ਉੱਪਰ ਚੁੱਕੋ
  • ਅੱਡੀਆਂ ਹੇਠਾਂ ਲਾਈ ਰੱਖਣ ਦੀ ਕੋਸ਼ਿਸ਼ ਕਰੋ

ਅਸ਼ਟਾਂਗ ਨਮਸਕਾਰ ਵਿਧੀ:-

  • ਪੈਰਾਂ ਦੀਆਂ ਉਂਗਲਾਂ ਮੋੜਦੇ ਹੋਏ ਗੋਡਿਆਂ ਨੂੰ ਹੇਠਾਂ ਲਾਓ
  • ਕੂਹਣੀਆਂ ਨੂੰ ਉੱਪਰ ਰੱਖਦੇ ਹੋਏ ਮੋੋਢਿਆਂ, ਛਾਤੀ ਅਤੇ ਮੱਥੇ ਨੂੰ ਧਰਤੀ ’ਤੇ ਛੂਹਣ ਦਿਓ
  • ਕੂਹਣੀਆਂ ਉੱਪਰ ਵੱਲ ਰਹਿਣਗੀਆਂ

ਭੁਜੰਗ ਆਸਣ ਵਿਧੀ:-

  • ਸਾਹ ਲੈਂਦੇ ਹੋਏ ਨੂੰ ਖਿਸਕੋ ਅਤੇ ਛਾਤੀ ਨੂੰ ਕੋਬਰਾ ਦੀ ਸਥਿਤੀ ’ਚ ਉਠਾਓ
  • ਮੋਢੇ ਉੱਪਰ ਵੱਲ ਰਹਿਣਗੇ
  • ਕਮਰ ਮੋੜਦੇ ਹੋਏ ਆਸਮਾਨ ਵੱਲ ਦੇਖੋ

ਪਰਵਤਾਸਨ ਵਿਧੀ:-

  • ਸਾਹ ਛੱਡਦੇ ਹੋਏ ਦੁਬਾਰਾ ਕੂਹਲਿਆਂ ਨੂੰ ਉੱਪਰ ਚੁੱਕੋ
  • ਅੱਡੀਆਂ ਅਤੇ ਤਲੀਆਂ ਧਰਤੀ ’ਤੇ ਰਹਿਣਗੀਆਂ

ਅਸ਼ਵ ਸੰਚਾਲਨ ਆਸਣ ਵਿਧੀ:-

  • ਸਾਹ ਲੈਂਦੇ ਹੋਏ ਖੱਬੇ ਪੈਰ ਨੂੰ ਦੋਵਾਂ ਹੱਥਾਂ ਦੇ ਵਿਚਾਲੇ ਲੈ ਕੇ ਆਓ
  • ਫਿਰ ਆਪਣੇ ਧੜ ਅਤੇ ਮੋਢਿਆਂ ਨੂੰ ਉੱਪਰ ਵੱਲ ਲੈ ਕੇ ਜਾਓ
  • ਨਜ਼ਰ ਆਸਮਾਨ ਵੱਲ ਹੋਵੇ

ਹਸਤਪਾਦਾਸਨ ਵਿਧੀ:-

  • ਸਾਹ ਛੱਡਦੇ ਹੋਏ ਸੱਜੇ ਪੈਰ ਨੂੰ ਖੱਬੇ ਪੈਰ ਕੋਲ ਲੈ ਕੇ ਆਓ
  • ਦੋਵਾਂ ਹੱਥਾਂ ਨੂੰ ਪੈਰਾਂ ਕੋਲ ਰੱਖੋ
  • ਛਾਤੀ ਅਤੇ ਸਿਰ ਨੂੰ ਠੋਡੀ ਨਾਲ ਲਾਉਣ ਦੀ ਕੋਸ਼ਿਸ਼ ਕਰੋ

ਹਸਤ ਉੱਤਾਨਾਸਣ ਵਿਧੀ:-

  • ਸਾਹ ਲੈਂਦੇ ਹੋਏ ਬਾਹਵਾਂ ਨੂੰ ਪਿੱਛੇ ਵੱਲ ਲੈ ਜਾਓ
  • ਪਿੱਛੇ ਵੱਲ ਆਰਚ ਬਣਾਉਣ ਦੀ ਕੋਸ਼ਿਸ਼ ਕਰੋ

ਪ੍ਰਣਾਮਾਸਣ ਮੁਦਰਾ:-

  • ਸਾਹ ਛੱਡਦੇ ਹੋਏ ਸਿੱਧੇ ਹੋ ਕੇ ਪ੍ਰਣਾਮ ਮੁਦਰਾ ’ਚ ਹੱਥ ਜੋੜੋ

ਸਾਵਧਾਨੀਆਂ:-

  • ਕਮਰ, ਗੋਡੇ ਅਤੇ ਸਰਵਾਈਕਲ ਦਰਦ ’ਚ ਸੂਰਜ ਨਮਸਕਾਰ ਨਾ ਕਰੋ
  • ਔਰਤਾਂ ਮਾਹਵਾਰੀ ਦੇ ਸਮੇਂ ਦੋ ਜਾਂ ਤਿੰਨ ਦਿਨ ਨਾ ਕਰਨ
  • ਅਭਿਆਸ ਸਾਫ-ਸੁਥਰੀ ਅਤੇ ਹਵਾਦਾਰ ਥਾਂ ’ਤੇ ਹੀ ਹੋਣਾ ਚਾਹੀਦੈ
  • ਸੂਰਜ ਨਮਸਕਾਰ  ਸਵੇਰ ਦੇ ਸਮੇਂ ਹੀ ਕਰੋ ਦੁਪਹਿਰ ਨੂੰ ਬਿਲਕੁਲ ਨਾ ਕਰੋ, ਕਿਉਂਕਿ ਉਸ ਸਮੇਂ ਸੂਰਜ ਦੀ ਤਪਿਸ਼ ਹੁੰਦੀ ਹੈ ਸ਼ਾਮ ਦੇ ਸਮੇਂ ਵੀ ਕਰ ਸਕਦੇ ਹੋ

ਸੂਰਜ ਨਮਸਕਾਰ ਆਸਣ ਦੇ ਫਾਇਦੇ

  • ਨਾੜੀ ਤੰਤਰ ਨੂੰ ਆਰਾਮ ਮਿਲਦਾ ਹੈ
  • ਤਣਾਅ ਨੂੰ ਦੂਰ ਕਰਦਾ ਹੈ
  • ਸਰੀਰ ਨੂੰ ਊਰਜਾਵਾਨ ਰੱਖਣ ’ਚ ਮੱਦਦ ਕਰਦਾ ਹੈ
  • ਆਤਮ ਜਾਗਰੂਕਤਾ ਨੂੰ ਵਧਾਉਂਦਾ ਹੈ
  • ਲੰਬਾਈ ਵਧਾਉਂਦਾ ਹੈ
  • ਸਰੀਰਕ ਸੰਤੁਲਨ ਬਣਾਉਂਦਾ ਹੈ
  • ਮੋਢਿਆਂ ਨੂੰ ਮਜ਼ਬੂਤ ਬਣਾਉਂਦਾ ਹੈ
  • ਮਾਨਸਿਕ ਰੋਗ ਦੂਰ ਕਰਨ ’ਚ ਸਹਾਇਕ ਹੈ
  • ਅੱਖਾਂ ਨੂੰ ਆਰਾਮ ਮਿਲਦਾ ਹੈ
  • ਫੇਫੜਿਆਂ ਦੀ ਕਾਰਜ ਸਮਰੱਥਾ ਵਧਦੀ ਹੈ
  • ਯਾਦਾਸ਼ਤ ਤੇਜ਼ ਹੁੰਦੀ ਹੈ
  • ਰੀੜ੍ਹ ਦੀ ਹੱਡੀ ’ਚ ਲਚੀਲਾਪਣ ਵਧਦਾ ਹੈ
  • ਦਿਲ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਦਾ ਹੈ
  • ਪਾਚਣ ਤੰਤਰ ਨੂੰ ਮਜ਼ਬੂਤ ਕਰਦਾ ਹੈ
  • ਅਸਥਮਾ ’ਚ ਫਾਇਦੇਮੰਦ ਹੈ
  • ਉਨੀਂਦਰੇ ਦੀ ਸ਼ਿਕਾਇਤ ਨੂੰ ਦੂਰ ਕਰਦਾ ਹੈ
  • ਜੋੜਾਂ ਅਤੇ ਗੋਡਿਆਂ ਨੂੰ ਮਜ਼ਬੂਤ ਬਣਾਉਂਦਾ ਹੈ
  • ਮੈਟਾਬੋਲਿਜ਼ਮ ’ਚ ਸੁਧਾਰ ਕਰਦਾ ਹੈ
  • ਮਾਨਸਿਕ ਸ਼ਕਤੀ ਵਧਾਉਣ ’ਚ ਸਹਾਇਕ ਹੈ
  • ਮਾਸਪੇਸ਼ੀਆਂ ਨੂੰ ਸ਼ਕਤੀ ਦੇ ਕੇ ਉਨ੍ਹਾਂ ’ਚ ਲਚੀਲਾਪਣ ਲਿਆਉਂਦਾ ਹੈ
  • ਸਰੀਰ ਦੀ ਮੁਦਰਾ ’ਚ ਸੁਧਾਰ ਲਿਆਉਂਦਾ ਹੈ
  • ਇਕਾਗਰਤਾ ਵਧਾਉਣ ’ਚ ਮੱਦਦ ਕਰਦਾ ਹੈ
  • ਸਰੀਰ ਦੇ ਸਾਰੇ ਅੰਗਾਂ ’ਚ ਸੁਧਾਰ ਕਰਦਾ ਹੈ
  • ਮਾਨਸਿਕ ਸਿਹਤ ’ਚ ਸੁਧਾਰ ਕਰਦਾ ਹੈ
  • ਪੇਟ ਦੀ ਚਰਬੀ ਘੱਟ ਕਰਦਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!