Aerobics

ਚੁਸਤੀ-ਫੁਰਤੀ ਲਈ ਕਰੋ ਐਰੋਬਿਕਸ Aerobics : ਜਦੋਂ ਤੋਂ ਔਰਤਾਂ ’ਚ ਜਾਗਰੂਕਤਾ ਆਈ ਹੈ, ਉਨ੍ਹਾਂ ਨੇ ਹਰ ਫਰੰਟ ’ਤੇ ਆਪਣੇ-ਆਪ ਨੂੰ ਸਵਾਰਨ ਦੀ ਧਾਰ ਲਈ ਹੈ, ਭਾਵੇਂ ਦਿਮਾਗੀ ਤੌਰ ’ਤੇ ਹੋਵੇ ਜਾਂ ਸਰੀਰਕ ਤੌਰ ’ਤੇ ਅੱਜ ਦੀ ਔਰਤ ਮਲਟੀ ਡਾਇਮੈਂਸ਼ਨਲ ਪਰਸਨੈਲਿਟੀ ’ਚ ਵਿਸ਼ਵਾਸ ਰੱਖਦੀ ਹੈ ਐਰੋਬਿਕਸ, ਸਵੀਮਿੰਗ, ਸਕੇਟਿੰਗ, ਟੈਨਿਸ, ਬੈਡਮਿੰਟਨ, ਟੇਬਲ ਟੈਨਿਸ, ਗੋਲਫ ਵਰਗੀਆਂ ਖੇਡਾਂ ਅਤੇ ਕਸਰਤ ਰਾਹੀਂ ਉਹ ਆਪਣੇ-ਆਪ ਨੂੰ ਫਿੱਟ ਰੱਖਣ ਦਾ ਯਤਨ ਕਰਦੀਆਂ ਹਨ। ਅੱਜ ਦੀਆਂ ਔਰਤਾਂ ਬਿਊਟੀ ਕਾਂਸ਼ੀਅਸ ਵੀ ਖੂਬ ਹਨ ਸੁੰਦਰਤਾ ਲਈ ਉਹ ਸਰਜਰੀ ਵਰਗੀ ਤਕਲੀਫ਼ਦੇਹ ਪ੍ਰਕਿਰਿਆ ’ਚੋਂ ਲੰਘਣ ਨੂੰ ਤਿਆਰ ਰਹਿੰਦੀਆਂ ਹਨ ਉਨ੍ਹਾਂ ਨੂੰ ਸਰੀਰ ਦੀ ਬਹੁਤ ਚਿੰਤਾ ਰਹਿੰਦੀ ਹੈ ਇਸ ਲਈ ਉਹ ਡਾਈਟਿੰਗ ਅਤੇ ਕਸਰਤ ’ਤੇ ਪੂਰਾ ਧਿਆਨ ਦਿੰਦੀਆਂ ਹਨ ਮਾਡÇਲੰਗ ਦਾ ਵੱਧਦਾ ਕਰੇਜ ਇਸ ਗੱਲ ਦਾ ਗਵਾਹ ਹੈ।

ਬਚਪਨ ਤੋਂ ਲੈ ਕੇ ਕਿਸ਼ੋਰ ਅਵਸਥਾ ਦੀ ਦਹਿਲੀਜ਼ ਤੱਕ ਪਹੁੰਚਣ ਦੇ ਨਾਲ ਹੀ ਸਰੀਰਕ ਬਦਲਾਅ ਹੋਣ ਲੱਗਦੇ ਹਨ ਕਸਰਤ ਅਤੇ ਖੇਡਾਂ ਨਾਲ ਜਿੱਥੇ ਹੱਡੀਆਂ ਮਜ਼ਬੂਤ ਬਣਦੀਆਂ ਹਨ, ਸਰੀਰ ਸੁਢੋਲ ਬਣਦਾ ਹੈ, ਬਿਮਾਰੀਆਂ ਨਾਲ ਲੜਨ ਦੀ ਤਾਕਤ ਵੱਧਦੀ ਹੈ, ਨਾਲ ਹੀ ਸਰੀਰ ’ਚ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਹਰ ਲੜਕੀ ਚਾਹੁੰਦੀ ਹੈ ਕਿ ਉਸਦੇ ਕੋਲ ਇੱਕ ਪਰਫੈਕਟ ਸਰੀਰ ਹੋਵੇ ਉਸਦਾ ਆਦਰਸ਼ ਪਰਫੈਕਟ ਸਰੀਰ ਵਾਲੀਆਂ ਸਿਨੇ ਸਟਾਰ ਹੁੰਦੀਆਂ ਹਨ ਇਸ ਲਈ ਉਹ ਸੁਝਾਅ ਮੰਨਣ ਨੂੰ ਤਿਆਰ ਰਹਿੰਦੀਆਂ ਹਨ ਕਿਉਂਕਿ ਇਸ ਉਮਰ ’ਚ ਹਰ ਗੱਲ ਲਈ ਪੂਰਾ ਜੋਸ਼ ਹੁੰਦਾ ਹੈ ਮਨ ’ਚ ਲਗਨ ਹੁੰਦੀ ਹੈ।

Aerobics

ਸਰੀਰ ਨੂੰ ਚੁਸਤ-ਦਰੁਸਤ ਰੱਖਣ ਲਈ ਅੱਜ-ਕੱਲ੍ਹ ਐਰੋਬਿਕਸ Aerobics ਇੱਕ ਅਤਿਅੰਤ ਹਰਮਨਪਿਆਰੀ ਕਸਰਤ ਮੰਨੀ ਜਾਂਦੀ ਹੈ ਐਰੋਬਿਕ ਕਸਰਤ ਦੀ ਇੱਕ ਵਿਗਿਆਨਕ ਸ਼ੈਲੀ ਹੈ ਐਰੋਬਿਕ ਸ਼ਬਦ ਏਅਰ ਤੋਂ ਬਣਿਆ ਹੈ ਇਸ ਦਾ ਵਿਗਿਆਨਕ ਅਰਥ ਹੈ ਸਰੀਰ ’ਚ ਆਕਸੀਜ਼ਨ ਦੀ ਜ਼ਿਆਦਾ ਮਾਤਰਾ ਭਾਵ ਸ਼ੁੱਧ ਹਵਾ ਨੂੰ ਸਾਹ ਦੇ ਜ਼ਰੀਏ ਸਰੀਰ ’ਚ ਪਹੁੰਚਾਉਣਾ। ਐਰੋਬਿਕਸ ਨਾਲ ਜਦੋਂ ਆਕਸੀਜਨ ਦੀ ਜ਼ਿਆਦਾ ਮਾਤਰਾ ਸਰੀਰ ’ਚ ਪਹੁੰਚਦੀ ਹੈ ਤਾਂ ਇਸ ਨਾਲ ਬਲੱਡ ਪ੍ਰੈਸ਼ਰ ਨਾਰਮਲ ਹੁੰਦਾ ਹੈ ਦਿਲ ਦੀਆਂ ਨਾਬਰਾਬਰ ਧੜਕਣਾਂ ਰੈਗੂਲੇਟ ਹੁੰਦੀਆਂ ਹਨ ਫੇਫੜੇ ਮਜ਼ਬੂਤ ਹੁੰਦੇ ਹਨ ਕਿਸੇ ਵੀ ਤਰ੍ਹਾਂ ਦਾ ਮਾਨਸਿਕ ਸੰਤਾਪ ਦੂਰ ਹੁੰਦਾ ਹੈ ਸੋਚਣ ਦੀ ਸ਼ਕਤੀ ਤੇਜ਼ ਹੁੰਦੀ ਹੈ ਡਲਨੈੱਸ ਦੂਰ ਹੁੰਦੀ ਹੈ।

ਕਸਰਤ ਇੱਕ ਸਜ਼ਾ ਨਾ ਲੱਗੇ, ਇਸਦੇ ਲਈ ਪੱਛਮੀ ਧੁਨਾਂ ਨਾਲ ਤਾਲ ਮਿਲਾ ਕੇ ਇਸ ਨੂੰ ਕੀਤਾ ਜਾਂਦਾ ਹੈ ਜਿਸ ਨਾਲ ਇਹ ਐਕਸਰਸਾਈਜ਼ ਡਾਂਸ ਦਾ ਅਹਿਸਾਸ ਦਿੰਦੀ ਹੈ ਇਸਦੇ ਬਕਾਇਦਾ ਸਕੂਲ ਹੁੰਦੇ ਹਨ ਜਿੱਥੇ ਕਸਰਤ ਦੀ ਸਿਖਲਾਈ ਦੀਆਂ ਵੱਖ-ਵੱਖ ਮੁਦਰਾਵਾਂ ਦਾ ਪ੍ਰਦਰਸ਼ਨ ਕਰਦੇ ਹਨ ਜਿਸਨੂੰ ਟਰੇਨੀ ਫਾਲੋ ਕਰਦੇ ਹਨ ਕਰੀਬ ਇੱਕ ਘੰਟੇ ਇਸ ਦੀ ਕਲਾਸ ਚੱਲਦੀ ਹੈ ਸ਼ੁਰੂ ਦੇ ਪੰਦਰਾਂ ਮਿੰਟ ਵਾਰਮਅੱਪ ਕਰਨ ਦੇ ਹੁੰਦੇ ਹਨ ਐਰੋਬਿਕ ਦੇ ਕੁਝ ਐਕਸ਼ਨ ਪੀ.ਟੀ., ਡਰਿੱਲ ਆਦਿ ਵਰਗੇ ਹੀ ਹੁੰਦੇ ਹਨ ਐਰੋਬਿਕ ਕੈਲਰੀਜ਼ ਬਰਨ ਕਰਨ ਦਾ ਵਧੀਆ ਤਰੀਕਾ ਹੈ ਇਸ ਨਾਲ ਦਿਲ ਦੀ ਗਤੀ ਤੇਜ਼ ਹੁੰਦੀ ਹੈ।

ਸਰੀਰ ਜ਼ਿਆਦਾ ਤੋਂ ਜ਼ਿਆਦਾ ਆਕਸੀਜ਼ਨ ਗ੍ਰਹਿਣ ਕਰਦਾ ਹੈ ਇਸ ਕਸਰਤ ਦੀ ਖਾਸੀਅਤ ਇਹ ਹੈ ਕਿ ਇਸ ’ਚ ਇਹ ਧਿਆਨ ਰੱਖਿਆ ਜਾਂਦਾ ਹੈ ਕਿ ਇਸਨੂੰ ਕਰਨ ਵਾਲਾ ਬੋਰ ਨਾ ਹੋਵੇ ਗੀਤ ਦੀਆਂ ਧੁੰਨਾਂ ’ਤੇ ਕੀਤੇ ਜਾਣ ਕਾਰਨ ਇਹ ਡਾਂਸ ਦਾ ਆਨੰਦ ਦਿੰਦੀ ਹੈ ਇਸਦੇ ਨਾਲ ਹੀ ਟੀਚਰ ਐਕਸ਼ਨ ’ਚ ਬਦਲਾਅ ਕਰਦੇ ਹਨ ਜਿਸ ਨਾਲ ਕਿ ਟ੍ਰੇਨਿੰਗ ਲੈਣ ਵਾਲਿਆਂ ਨੂੰ ਬੋਰੀਅਤ ਅਤੇ ਥਕਾਵਟ ਮਹਿਸੂਸ ਨਹੀਂ ਹੁੰਦੀ, ਇੰਟਰਸਟ ਬਣਿਆ ਰਹਿੰਦਾ ਹੈ ਐਰੋਬਿਕਸ ’ਚ ਕੀਤੀਆਂ ਜਾਣ ਵਾਲੀਆਂ ਕਿਰਿਆਵਾਂ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਹੱਥ, ਪੈਰ, ਪੇਟ, ਕਮਰ, ਮੋਢੇ, ਸਰੀਰ ਦੇ ਸਾਰੇ ਅੰਗ ਤੰਦਰੁਸਤ ਹੁੰਦੇ ਹਨ ਬੇਸਿਕ ਕਿਰਿਆਵਾਂ ਦੇ ਨਾਲ ਹੀ ਉਨ੍ਹਾਂ ’ਚ ਕੁਝ ਅਜਿਹੀਆਂ ਕਿਰਿਆਵਾਂ ਕਰਵਾਈਆਂ ਜਾਂਦੀਆਂ ਹਨ ਤਾਂ ਕਿ ਸਰੀਰ ਆਪਣੀ ਆਮ ਸਥਿਤੀ ’ਚ ਆ ਜਾਵੇ।

ਹਰ ਕਸਰਤ ਵਾਂਗ ਐਰੋਬਿਕਸ ਦੇ ਵੀ ਕੁਝ ਰੂਲ ਹਨ ਜਿਨ੍ਹਾਂ ਨੂੰ ਫਾਲੋ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਇਸ ਨਾਲ ਫਾਇਦੇ ਦੀ ਬਜਾਏ ਨੁਕਸਾਨ ਹੋ ਸਕਦਾ ਹੈ ਇੱਕ ਤਾਂ ਛੋਟੇ ਬੱਚਿਆਂ ਤੇ ਬਹੁਤ ਬੁੱਢੇ ਲੋਕਾਂ ਲਈ ਇਹ ਵਰਜਿਤ ਹੈ, ਇਹ ਗੱਲ ਧਿਆਨ ਰੱਖਣ ਵਾਲੀ ਹੈ ਦੂਜਾ ਕਿਸੇ ਗੰਭੀਰ ਰੋਗ ਦੇ ਰੋਗੀ ਜਿਵੇਂ ਅਸਥਮਾ ਹੋਣ ’ਤੇ, ਦਿਲ ਦੀ ਬਿਮਾਰੀ ਜਾਂ ਕੋਈ ਹੋਰ ਗੰਭੀਰ ਰੋਗ ਦੇ ਰੋਗੀ ਲਈ ਇਹ ਕਸਰਤ ਨਹੀਂ ਹੈ
ਐਰੋਬਿਕ ਐਕਸਪਰਟਾਂ ਅਨੁਸਾਰ ਐਰੋਬਿਕ ਸ਼ੁਰੂ ਕਰਨ ਦੀ ਉਮਰ 13-14 ਸਾਲ ਤੋਂ ਠੀਕ ਮੰਨੀ ਜਾਵੇਗੀ ਅਭਿਆਸ ਦੇ ਸਮੇਂ ਪੈਰਾਂ ’ਚ ਜੁੱਤੇ ਹੋਣੇ ਚਾਹੀਦੇ ਹਨ ਭਾਰ ਪੰਜਿਆਂ ਦੀ ਬਜਾਏ ਅੱਡੀ ’ਤੇ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਪੈਰਾਂ ’ਚ ਮੋਚ ਨਾ ਆ ਜਾਵੇ ਅਤੇ ਲਿਗਾਮੈਂਟਸ ਨੂੰ ਕੋਈ ਨੁਕਸਾਨ ਨਾ ਪਹੁੰਚੇ। ਐਰੋਬਿਕ ਨਾਲ ਤੁਹਾਡਾ ਮਜ਼ਬੂਤ ਸਰੀਰ ਦਾ ਸੁਫਨਾ ਪੂਰਾ ਹੋ ਸਕਦਾ ਹੈ, ਅਜਿਹਾ ਸਰੀਰ ਜੋ ਬਿਮਾਰੀਆਂ ਨੂੰ ਕੋਲ ਨਾ ਆਉਣ ਦੇਵੇ ਅਤੇ ਤੁਹਾਨੂੰ ਜੀਵਨ ਜਿਉਣ ਦਾ ਭਰਪੂਰ ਲੁਤਫ ਦੇਵੇ।

-ਊਸ਼ਾ ਜੈਨ ‘ਸ਼ੀਰੀਂ’

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!