Mushroom Farmers

Mushroom Farmers: ਡੀਜ਼ਲ ਮਕੈਨਿਕ ਤੋਂ ਬਣਿਆ ਖੁੰਬ ਉਤਪਾਦਨ ’ਚ ਅਗਾਂਹਵਧੂ ਕਿਸਾਨ

ਦਸੰਬਰ 2003 ਦਾ ਉਹ ਮਹੀਨਾ ਜਿਸ ਨੇ ਪਿੰਡ ਖਾਰੀਆਂ ਦੇ ਰਹਿਣ ਵਾਲੇ ਵਿਜੈ ਸਿੰਘ ਦੇ ਮਨ ਨੂੰ ਝੰਜੋੜ ਦਿੱਤਾ, ਉਸ ਨੂੰ ਕੁਝ ਨਵਾਂ ਕਰਨ ਨੂੰ ਮਜ਼ਬੂਰ ਕਰ ਦਿੱਤਾ ਜਨਮ ਤੋਂ ਖੇਤੀ ਦਾ ਸ਼ੌਂਕ ਰੱਖਣ ਵਾਲਾ ਡੀਜ਼ਲ ਮਕੈਨਿਕ ਵਿਜੈ ਸਿੰਘ ਬੇਸ਼ੱਕ ਬਚਪਨ ਤੋਂ ਹੀ ਖੇਤੀ ਦਾ ਸ਼ੌਂਕ ਰੱਖਦਾ ਸੀ, ਪਰ ਪਰਿਵਾਰ ਕੋਲ ਸੀਮਤ ਖੇਤੀ ਨੇ ਉਸ ਦੀ ਇਸ ਇੱਛਾ ਨੂੰ  ਰੋਕੀ ਰੱਖਿਆ ਪਰ ਜਦੋਂ ਉਸਨੇ ਸਾਲ 2003 ’ਚ ਪਿੰਡ ਦੇ ਹੀ ਸੁਰਿੰਦਰ ਪੇਂਸੀਆ ਦਾ ਖੁੰਬ ਫਾਰਮ ਦੇਖਿਆ ਤਾਂ ਉਸਨੂੰ ਵੀ ਖੁੰਬਾਂ ਦੀ ਖੇਤੀ ਦਾ ਸ਼ੌਂਕ ਜਾਗ ਉੱਠਿਆਂ

ਇੱਥੋਂ ਹੀ ਉਸਨੇ ਇਸ ਕਾਰੋਬਾਰ ’ਚ ਉੱਤਰਨ ਦੀ ਮਨ ’ਚ ਧਾਰ ਲਈ ਸਤੰਬਰ 2004 ’ਚ ਵਿਜੈ ਸਿੰਘ ਨੇ ਕਰੀਬ 150 ਸਕੁਏਅਰ ਫੁੱਟ ਦੇ ਮਕਾਨ ’ਚ 10 ਕੁਇੰਟਲ ਤੂੜੀ ਦੀ ਮੱਦਦ ਨਾਲ ਖੁੰਬਾਂ ਦੀ ਖੇਤੀ ਸ਼ੁਰੂ ਕਰ ਦਿੱਤੀ ਪਹਿਲੀ ਵਾਰ ’ਚ ਉਸਨੇ ਇਸਨੂੰ ਸਾਈਡ ਬਿਜ਼ਨਸ ਦੇ ਤੌਰ ’ਤੇ ਚਲਾਇਆ ਅਤੇ ਘੱਟ ਖਰਚ ’ਚ 10 ਹਜ਼ਾਰ ਰੁਪਏ ਦੀ ਬੱਚਤ ਹੋਈ ਜਨੂੰਨ ਤੇ ਕੁਝ ਕਰ ਜਾਣ ਦੀ ਜਿੱਦ ਨੇ ਵਿਜੈ ਹੀ ਨਹੀਂ, ਉਸਦੇ ਪੂਰੇ ਪਰਿਵਾਰ ਨੂੰ ਖੁੰਬਾਂ ਦੀ ਖੇਤੀ ਰਾਸ ਆਉਂਦੀ ਦਿਖਾਈ ਦੇਣ ਲੱਗੀ

ਜਿਸਦੇ ਚੱਲਦਿਆਂ ਸਤੰਬਰ 2013 ’ਚ ਵਿਜੈ ਸਿੰਘ ਨੇ ਐੱਚਏਆਈਸੀ ਐਗਰੋ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਮੁਰਥਲ ਪਾਣੀਪਤ ’ਚ 5 ਦਿਨਾਂ ਦੇ ਟ੍ਰੇਨਿੰਗ ਕੈਂਪ ’ਚ ਹਿੱਸਾ ਲੈ ਕੇ ਇਸ ਖੇਤੀ ਦੀਆਂ ਬਰੀਕੀਆਂ ਸਿੱਖੀਆਂ ਅਤੇ ਮਕੈਨਿਕ ਦਾ ਕੰਮ ਛੱਡ ਕੇ ਪੂਰੀ ਤਰ੍ਹਾਂ ਇਸ ਵੱਲ ਹੋ ਗਿਆ ਕਰੀਬ 8 ਸਾਲ ਦੀ ਮਿਹਨਤ ਤੋਂ ਬਾਅਦ ਵਿਜੈ ਨੇ ਆਪਣੇ ਫਾਰਮ ਦਾ ਸਾਈਜ਼ ਵਧਾ ਕੇ 4 ਹਜ਼ਾਰ ਸਕੁਏਅਰ ਫੁੱਟ ਕਰ ਦਿੱਤਾ ਵਰਤਮਾਨ ਸਮੇਂ ’ਚ ਵਿਜੈ ਸਿੰਘ ਦਾ ਪੂਰਾ ਪਰਿਵਾਰ ਖੁੰਬਾਂ ਦੀ ਖੇਤੀ ਦੇ ਕੰਮ ’ਚ ਲੱਗਾ ਹੋਇਆ ਜਿਸ ਨਾਲ ਉਨ੍ਹਾਂ ਨੂੰ ਸਾਲਾਨਾ ਕਰੀਬ ਸਾਢੇ 5 ਲੱਖ ਦੀ ਆਮਦਨੀ ਹੋ ਰਹੀ ਹੈ ਇਹੀ ਨਹੀਂ, ਵਿਜੈ ਸਿੰਘ ਅੱਜ ਖੇਤਰ ’ਚ ਤਰੱਕੀਸ਼ੀਲ ਕਿਸਾਨਾਂ ’ਚ ਸ਼ੁਮਾਰ ਹੋ ਚੁੱਕਾ ਹੈ

48 ਸਾਲਾ ਵਿਜੈ ਸਿੰਘ ਕੋਲ ਖੇਤੀ ਯੋਗ ਸਿਰਫ ਇੱਕ ਏਕੜ ਜ਼ਮੀਨ ਹੈ, ਜਿਸ ’ਚੋਂ ਕਰੀਬ ਦੋ ਕਨਾਲ ਜਗ੍ਹਾ ਖੁੰਬ ਫਾਰਮ ਲਈ ਰੱਖੀ ਗਈ ਹੈ ਅਤੇ ਬਾਕੀ 6 ਕਨਾਲ ’ਚ ਕਣਕ ਆਦਿ ਦੀ ਖੇਤੀ ਕਰਦੇ ਹਨ ਉਨ੍ਹਾਂ ਦੱਸਿਆ ਕਿ ਉਹ ਦੋ ਬੈਚਾਂ ’ਚ ਬਟਨ ਮਸ਼ਰੂਮ ਦੀ ਖੇਤੀ ਕਰਦਾ ਹੈ ਜਿਸ ’ਚ ਪਹਿਲੇ ਗੇੜ ਦੀ ਪ੍ਰਕਿਰਿਆ ਸਤੰਬਰ ’ਚ ਸ਼ੁਰੂ ਹੋ ਜਾਂਦੀ ਹੈ, ਜਦੋਂਕਿ ਦੂਜਾ ਗੇੜ ਨਵੰਬਰ ’ਚ ਸ਼ੁਰੂ ਹੁੰਦਾ ਹੈ ਪਹਿਲਾ ਗੇੜ ਹੁਣ ਫਰਵਰੀ ਦੇ ਦੂਜੇ ਹਫਤੇ ਤੱਕ ਪੂਰਾ ਹੋਵੇਗਾ, ਜਦਕਿ ਦੂਜਾ ਗੇੜ ਮਾਰਚ ਦੇ ਅਖੀਰ ਤੱਕ ਚੱਲੇਗਾ ਮੌਜ਼ੂਦਾ ਸਮੇਂ ’ਚ 40 ਗੁਣਾ 50 ਫੁੱਟ ਦੇ ਦੋ ਹਿੱਸਿਆਂ ’ਚ ਚਾਰ-ਚਾਰ ਲਾਈਨਾਂ ’ਚ 16-16 ਬੈੱਡ ਲਾ ਕੇ ਖੁੰਬ ਤਿਆਰ ਕੀਤੀ ਜਾ ਰਹੀ ਹੈ ਦੋਵੇਂ ਬੈਚਾਂ ’ਚ ਕਰੀਬ 50 ਕੁਇੰਟਲ ਖੁੰਬ ਦੀ ਪੈਦਾਵਾਰ ਹੁੰਦੀ ਹੈ, ਜੋ ਔਸਤਨ 110 ਰੁਪਏ ਪ੍ਰਤੀ ਕਿਲੋਗ੍ਰਾਮ ਅਨੁਸਾਰ ਵਿੱਕਰੀ ’ਚ ਆਉਂਦੀ ਹੈ ਹਾਲਾਂਕਿ ਉਸ ਨੂੰ ਇਸ ਫਾਰਮ ਤੋਂ ਕਰੀਬ ਸਾਢੇ 5 ਲੱਖ ਦੀ ਆਮਦਨੀ ਹੁੰਦੀ ਹੈ ਜਿਸ ’ਚ ਲਗਭਗ ਡੇਢ ਲੱਖ ਦੀ ਲਾਗਤ ਸ਼ਾਮਲ ਹੈ

ਮੀਂਹ ਨਾਲ ਢਹਿ ਗਿਆ ਸੀ ਸਭ ਕੁਝ ਪਰ ਹਿੰਮਤ ਨਹੀਂ ਹਾਰੀ

ਸਤੰਬਰ 2021 ’ਚ ਜ਼ਿਆਦਾ ਮੀਂਹ ਕਾਰਨ ਵਿਜੈ ਸਿੰਘ ਦਾ ਇੱਕ ਹਜ਼ਾਰ ਸਕੁਏਅਰ ਫੁੱਟ ਫਾਰਮ ਪੂਰੀ ਤਰ੍ਹਾਂ ਢਹਿ ਗਿਆ ਸੀ ਉਸਨੂੰ ਕਰੀਬ ਢਾਈ ਲੱਖ ਰੁਪਏ ਦਾ ਨੁਕਸਾਨ ਹੋਇਆ ਸੀ ਉਸ ਸਮੇਂ ਘਰ ’ਚ ਦੋ ਧੀਆਂ ਦਾ ਵਿਆਹ ਤੈਅ ਹੋ ਚੁੱਕਾ ਸੀ, ਇਸ ਕੁਦਰਤੀ ਆਫਤ ਨੇ ਉਸਨੂੰ ਅੰਦਰ ਤੱਕ ਤੋੜ ਦਿੱਤਾ ਸੀ ਪਰ ਇਸ ਮੁਸ਼ਕਿਲ ਘੜੀ ’ਚ ਉਸ ਦੀ ਪਤਨੀ ਸ਼ਾਰਦਾ ਨੇ ਹੌਂਸਲਾ ਵਧਾਇਆ ਅਤੇ ਜਿਵੇਂ-ਕਿਵੇਂ 4000 ਸਕੁਏਅਰ ਫੁੱਟ ਦਾ ਵੱਡਾ ਫਾਰਮ ਫਿਰ ਤੋਂ ਖੜ੍ਹਾ ਕਰ ਦਿੱਤਾ

Also Read:  Heart: ਆਪਣੇ ਦਿਲ ਦਾ ਰੱਖੋ ਖਾਸ ਖਿਆਲ

ਇਹ ਰਹਿੰਦੀ ਹੈ ਪ੍ਰਕਿਰਿਆ:

ਖੁੰਬਾਂ ਦੀ ਖੇਤੀ ਲਈ ਸਤੰਬਰ ’ਚ ਲੌਂਗ ਮੈਥਡ ਦੇ ਤਹਿਤ ਕਣਕ ਦੀ ਸਾਫ ਤੂੜੀ ਨੂੰ ਗਲਾਉਣਾ ਸ਼ੁਰੂ ਕੀਤਾ ਜਾਂਦਾ ਹੈ, ਜਿਸ ’ਚ ਗੋਹੇ, ਡੀਏਪੀ, ਯੂਰੀਆ, ਪੋਟਾਸ਼, ਜਿਪਸਮ ਤੇ ਕਣਕ ਦਾ ਚੋਕਰ ਮਿਲਾ ਕੇ ਪੂਰਾ ਮਿਸ਼ਰਣ ਤਿਆਰ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ 15 ਅਕਤੂਬਰ ਤੋਂ ਬਿਜਾਈ ਦਾ ਕੰਮ ਕੀਤਾ ਜਾਂਦਾ ਹੈ ਕਰੀਬ 45 ਦਿਨਾਂ ਤੋਂ ਬਾਅਦ ਮਿਸ਼ਰਣ ਤੋਂ ਖੁੰਬ ਨਿੱਕਲਣੀ ਸ਼ੁਰੂ ਹੁੰਦੀ ਹੈ ਖੁੰਬ ਦੀ ਬਿਜਾਈ ਦੌਰਾਨ ਫਾਰਮ ਦਾ ਤਾਪਮਾਨ ਕਰੀਬ 25 ਡਿਗਰੀ ਅਤੇ ਉਤਪਾਦਨ ਦੌਰਾਨ ਫਾਰਮ ਦਾ ਤਾਪਮਾਨ ਕਰੀਬ 18 ਡਿਗਰੀ ਸੈਲਸੀਅਸ ਰਹਿਣਾ ਚਾਹੀਦਾ ਹੈ ਖੁੰਬ ਨੂੰ ਹਰ ਰੋਜ਼ ਦੁਪਹਿਰ ਬਾਅਦ ਕਟਾਈ ਅਤੇ ਸ਼ਾਮ ਨੂੰ ਪੈਕਿੰਗ ਤੇ ਸਵੇਰੇ ਮੰਡੀ ’ਚ ਵੇਚਣ ਦੀ ਪ੍ਰਕਿਰਿਆ ਜਾਰੀ ਰਹਿੰਦੀ ਹੈ

ਹਰ ਕੰਮ ’ਚ ਹੱਥ ਵੰਡਾਉਂਦਾ ਹੈ ਪਰਿਵਾਰ

ਵਿਜੈ ਸਿੰਘ ਨੇ ਦੱਸਿਆ ਕਿ ਖੁੰਬ ਦੀ ਖੇਤੀ ਦੇ ਕੰਮ ’ਚ ਉਸਦੀਆਂ ਦੋ ਧੀਆਂ ਤੇ ਪਤਨੀ ਸ਼ਾਰਦਾ ਦਾ ਪੂਰਾ ਸਹਿਯੋਗ ਰਹਿੰਦਾ ਹੈ ਖੁੰਬ ਨੂੰ ਤੋੜਨ ਤੋਂ ਲੈ ਕੇ 200 ਗ੍ਰਾਮ, 500 ਗ੍ਰਾਮ ਤੇ ਆਰਡਰ ਅਨੁਸਾਰ ਵੱਡੀ ਪੈਕਿੰਗ ਬਣਾਉਣ ਦਾ ਪੂਰਾ ਕੰਮ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਮਿਲ ਕੇ ਕਰਦੇ ਹਨ ਜਿਸ ਦੋਂ ਬਾਅਦ ਉਸ ਪੈਕਿੰਗ ਨੂੰ ਹਰ ਰੋਜ਼ ਸਵੇਰੇ ਡੱਬਵਾਲੀ, ਐਲਨਾਬਾਦ ਤੇ ਪੰਜਾਬ ਦੇ ਮਲੋਟ ਸ਼ਹਿਰ ਦੀਆਂ ਮੰਡੀਆਂ ’ਚ ਵੇਚਿਆ ਜਾਂਦਾ ਹੈ ਬਟਨ ਖੁੰਬ ਦਾ ਔਸਤ ਭਾਅ 110 ਰੁਪਏ ਪ੍ਰਤੀ ਕਿਲੋਗ੍ਰਾਮ ਰਹਿੰਦਾ ਹੈ

ਮਾਹਿਰਾਂ ਦਾ ਮਾਰਗਦਰਸ਼ਨ ਜ਼ਰੂਰ ਲਓ

ਵਿਜੈ ਸਿੰਘ ਸਮੇਂ-ਸਮੇਂ ’ਤੇ ਮੁਰਥਲ ਟੇ੍ਰਨਿੰਗ ਸੈਂਟਰ ਤੋਂ ਖੁੰਬ ਮਾਹਿਰ ਡਾ. ਅਜੈ ਯਾਦਵ, ਦਿੱਲੀ ਤੋਂ ਡਾ. ਅਸ਼ੋਕ ਕੁਮਾਰ, ਸਰਸਾ ਤੋਂ ਡਾ. ਵਨੀਤਾ ਰਾਜਪੂਤ ਤੋਂ ਇਲਾਵਾ ਹਿਮਾਚਲ ਤੋਂ ਖੁੰਬ ਮਾਹਿਰਾਂ ਨਾਲ ਵੀ ਸੰਪਰਕ ਬਣਾਈ ਰੱਖਦਾ ਹੈ ਅਤੇ ਖੁੰਬ ਦੀ ਖੇਤੀ ਨਾਲ ਜੁੜੀ ਨਵੀਂ ਤਕਨੀਕ, ਪ੍ਰਕਿਰਿਆ, ਵੈਰਾਇਟੀ, ਤਾਪਮਾਨ, ਰੋਗ ਅਤੇ ਪੈਦਾਵਾਰ ਵਧਾਉਣ ਦੀ ਜਾਣਕਾਰੀ ਲੈਂਦਾ ਰਹਿੰਦਾ ਹੈ ਮੌਜੂਦਾ ਸਮੇਂ ’ਚ ਵਿਜੈ ਸਿੰਘ ਬਟਨ ਖੁੰਬ ਦੇ ਨਾਲ ਢੀਂਗਰੀ (ਓਸਟਰ) ਖੁੰਬ ਦਾ ਟਰਾਇਲ ਕਰ ਰਿਹਾ ਹੈ ਤਾਂ ਕਿ ਅੱਗੇ ਦੇ ਸਮੇਂ ’ਚ ਬਾਜਾਰ ਦੀ ਮੰਗ ਨੂੰ ਦੇਖਦੇ ਹੋਏ ਬਟਨ ਖੁੰਬ ਦੇ ਨਾਲ ਢੀਂਗਰੀ ਖੁੰਬ ਦੀ ਵੀ ਖੇਤੀ ਸ਼ੁਰੂ ਕੀਤੀ ਜਾ ਸਕੇ ਵਿਜੈ ਸਿੰਘ ਦਾ ਕਹਿਣਾ ਹੈ ਕਿ ਅੱਜ ਦਾ ਨੌਜਵਾਨ ਖੇਤੀ ਤੋਂ ਦੂਰ ਭੱਜ ਰਿਹਾ ਹੈ ਪਰ ਤਕਨੀਕ, ਨਵਾਚਾਰ ਅਤੇ ਸਕਾਰਾਤਮਕ ਸੋਚ ਨਾਲ ਬਹੁਤ ਘੱਟ ਖਰਚ ਅਤੇ ਮਿਹਨਤ ’ਚ ਖੇਤੀ ਨਾਲ ਬਹੁਤ ਵਧੀਆ ਪੈਦਾਵਾਰ ਲਈ ਜਾ ਸਕਦੀ ਹੈ

Also Read:  ਸੌਰ ਵਾਟਰ ਹੀਟਰ ਵਰਤੋ