Good Habits ਆਦਤਾਂ ਦੇ ਗੁਲਾਮ ਨਾ ਬਣੋ
ਜਿਹੜੇ ਕੰਮਾਂ ਜਾਂ ਗੱਲਾਂ ਨੂੰ ਵਿਅਕਤੀ ਦੁਹਰਾਉਂਦਾ ਰਹਿੰਦਾ ਹੈ, ਉਹ ਸੁਭਾਅ ’ਚ ਸ਼ਾਮਲ ਹੋ ਜਾਂਦੀਆਂ ਹਨ ਅਤੇ ਆਦਤਾਂ ਦੇ ਰੂਪ ’ਚ ਪ੍ਰਗਟ ਹੁੰਦੀਆਂ ਹਨ ਕਈ ਲੋਕ ਆਲਸੀ ਸੁਭਾਅ ਦੇ ਹੁੰਦੇ ਹਨ ਉਂਜ ਜਨਮ ਤੋਂ ਔਗੁਣ ਲੈ ਕੇ ਕੋਈ ਪੈਦਾ ਨਹੀਂ ਹੁੰਦਾ ਆਪਣੀਆਂ ਗਤੀਵਿਧੀਆਂ ’ਚ ਇਸ ਸੁਭਾਅ ਨੂੰ ਸ਼ਾਮਲ ਕਰ ਲੈਣਾ ਅਤੇ ਉਸਨੂੰ ਵਾਰ-ਵਾਰ ਦੁਹਰਾਉਂਦੇ ਰਹਿਣ ਨਾਲ ਅਭਿਆਸ ਬਣ ਜਾਂਦਾ ਹੈ ਇਹ ਪੂਰਾ ਕਿਰਿਆਕਲਾਪ ਹੀ ਅਭਿਆਸ ਬਣ ਕੇ ਇਸ ਤਰ੍ਹਾਂ ਆਦਤ ਬਣ ਜਾਂਦੀ ਹੈ ਮੰਨੋ ਉਹ ਜਨਮਜਾਤ ਹੀ ਹੋਵੇ ਸਿੱਟੇ ਵਜੋਂ ਇਹ ਆਪਣਾ ਹੀ ਕੰਮ ਹੁੰਦਾ ਹੈ ਜੋ ਕੁਝ ਹੀ ਦਿਨਾਂ ’ਚ ਵਾਰ-ਵਾਰ ਵਰਤਣ ਨਾਲ ਮਜ਼ਬੂਤ ਹੋ ਕੇ ਆਦਤ ਬਣ ਜਾਂਦਾ ਹੈ
ਜਿਸ ਤਰ੍ਹਾਂ ਬੁਰੀਆਂ ਆਦਤਾਂ ਅਭਿਆਸ ’ਚ ਆਉਂਦੇ ਰਹਿਣ ਕਾਰਨ ਸੁਭਾਅ ਬਣ ਜਾਂਦੀਆਂ ਹਨ ਅਤੇ ਫਿਰ ਛੁਡਾਈਆਂ ਨਹੀਂ ਛੁੱਟਦੀਆਂ, ਉਹੀ ਗੱਲ ਚੰਗੀਆਂ ਆਦਤਾਂ ਦੇ ਸਬੰਧ ’ਚ ਹੈ ਹੱਸਦੇ ਮੁਸਕੁਰਾਉਂਦੇ ਰਹਿਣ ਦੀ ਆਦਤ ਅਜਿਹੀ ਹੀ ਹੈ ਉਸ ਲਈ ਕੋਈ ਮਹੱਤਵਪੂਰਨ ਕਾਰਨ ਹੋਣਾ ਜ਼ਰੂਰੀ ਨਹੀਂ
ਆਮ ਤੌਰ ’ਤੇ ਸਫਲਤਾ ਜਾਂ ਖੁਸ਼ੀ ਦੇ ਕੋਈ ਕਾਰਨ ਉਪਲੱਬਧ ਹੋਣ ’ਤੇ ਹੀ ਚਿਹਰੇ ’ਤੇ ਮੁਸਕਾਨ ਉੱਭਰਦੀ ਹੈ ਪਰ ਕੁਝ ਦਿਨ ਬਿਨਾਂ ਕਿਸੇ ਖਾਸ ਕਾਰਨ ਦੇ ਵੀ ਮੁਸਕੁਰਾਉਂਦੇ ਰਹਿਣ ਦੀਆਂ ਸੁਭਾਵਿਕ ਕਿਰਿਆਵਾਂ ਕਰਦੇ ਰਹਿਣ ’ਤੇ ਉਹੋ-ਜਿਹੀ ਆਦਤ ਬਣ ਜਾਂਦੀ ਹੈ ਫਿਰ ਉਸ ਲਈ ਕਿਸੇ ਕਾਰਨ ਦੀ ਲੋੜ ਨਹੀਂ ਪੈਂਦੀ ਅਤੇ ਲੱਗਦਾ ਹੈ ਕਿ ਵਿਅਕਤੀ ਕੋਈ ਖਾਸ ਸਫਲਤਾ ਪ੍ਰਾਪਤ ਕਰ ਚੁੱਕਾ ਹੈ ਸਾਧਾਰਨ ਮੁਸਕਾਨ ਨਾਲ ਵੀ ਸਫਲਤਾ ਮਿਲ ਕੇ ਰਹਿੰਦੀ ਹੈ
ਕ੍ਰੋਧੀ ਸੁਭਾਅ ਬਾਰੇ ਵੀ ਇਹੀ ਗੱਲ ਹੈ ਕਈ ਵਿਅਕਤੀ ਉਂਜ ਹੀ ਚਿੜਚਿੜੇ ਜੇ ਰਹਿੰਦੇ ਦੇਖੇ ਜਾ ਸਕਦੇ ਹਨ ਅਪਮਾਨ, ਈਰਖ਼ਾ ਜਾਂ ਸ਼ੱਕ ਵਰਗੇ ਕਾਰਨ ਰਹਿਣ ’ਤੇ ਤਾਂ ਕ੍ਰੋਧ ਕਰਨ, ਚਿੜਚਿੜਾਉਣ ਦੀ ਗੱਲ ਸਮਝ ਆਉਂਦੀ ਹੈ ਪਰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਕੋਈ ਉਲਟ ਹਾਲਾਤ ਨਾ ਹੋਣ ’ਤੇ ਵੀ ਲੋਕ ਖਿਝਦੇ, ਚਿੜਚਿੜਾਉਂਦੇ ਦੇਖੇ ਜਾਂਦੇ ਹਨ ਇਹ ਹੋਰ ਕੁਝ ਨਹੀਂ, ਉਸਦੇ ਕੁਝ ਦਿਨ ਦੇ ਅਭਿਆਸ ਦਾ ਸਿੱਟਾ ਹੈ
ਆਦਤਾਂ ਨੂੰ ਸ਼ੁਰੂ ਕਰਨ ’ਚ ਤਾਂ ਕੁਝ ਯਤਨ ਵੀ ਨਹੀਂ ਕਰਨਾ ਪੈਂਦਾ ਬਾਅਦ ’ਚ ਉਹ ਬਿਨਾਂ ਕਿਸੇ ਕਾਰਨ ਦੇ ਵੀ ਚੱਲਦੀਆਂ ਰਹਿੰਦੀਆਂ ਹਨ ਐਨਾ ਹੀ ਨਹੀਂ, ਕਈ ਵਾਰ ਤਾਂ ਅਜਿਹਾ ਵੀ ਹੁੰਦਾ ਹੈ ਕਿ ਵਿਅਕਤੀ ਆਦਤਾਂ ਦਾ ਗੁਲਾਮ ਹੋ ਜਾਂਦਾ ਹੈ
ਅਤੇ ਕੋਈ ਖਾਸ ਕਾਰਨ ਨਾ ਹੋਣ ’ਤੇ ਵੀ ਸਹੀ-ਗਲਤ ਵਿਹਾਰ ਕਰਨ ਲੱਗਦਾ ਹੈ ਬਾਅਦ ’ਚ ਸਥਿਤੀ ਅਜਿਹੀ ਬਣ ਜਾਂਦੀ ਹੈ ਕਿ ਉਸ ਆਦਤ ਦੇ ਬਿਨਾਂ ਕੰਮ ਹੀ ਨਹੀਂ ਚੱਲਦਾ ਮਾੜੀਆਂ ਆਦਤਾਂ ਵਾਲੇ ਲੋਕਾਂ ਨੂੰ ਸਾਰੇ ਨਾਪਸੰਦ ਕਰਦੇ ਹਨ ਅਤੇ ਉਨ੍ਹਾਂ ’ਤੇ ਤਰ੍ਹਾਂ-ਤਰ੍ਹਾਂ ਦੀ ਟਿੱਪਣੀ ਵੀ ਕਰਦੇ ਹਨ ਪਰ ਆਦਤ ਤੋਂ ਮਜ਼ਬੂਰ ਵਿਅਕਤੀ ਨੂੰ ਇਹ ਮਹਿਸੂਸ ਹੀ ਨਹੀਂ ਹੁੰਦਾ ਕਿ ਉਸਨੇ ਕੋਈ ਅਜਿਹੀ ਆਦਤ ਪਾਲ ਰੱਖੀ ਹੈ ਜਿਸ ਨੂੰ ਲੋਕ ਨਾਪਸੰਦ ਕਰਦੇ ਹੋਣ ਅਤੇ ਬੁਰਾ ਮੰਨਣ ਲੱਗਦੇ ਹਨ ਚੰਗੀਆਂ ਆਦਤਾਂ ਸਬੰਧੀ ਵੀ ਇਹੀ ਗੱਲ ਹੈ ਚੰਗੀਆਂ ਆਦਤਾਂ ਜਿੱਥੇ ਲੋਕਾਂ ਨੂੰ ਹਰ ਪਾਸਿਓ ਸ਼ਾਬਾਸ਼ੀ ਦਿਵਾਉਂਦੀਆਂ ਹਨ, ਉੱਥੇ ਤੁਹਾਡੇ ਵਿਅਕਤੀਤਵ ’ਚ ਨਿਖਾਰ ਵੀ ਲਿਆਉਂਦੀਆਂ ਹਨ
ਤਿਣਕੇ-ਤਿਣਕੇ ਇਕੱਠੇ ਕਰਨ ’ਤੇ ਮੋਟਾ ਅਤੇ ਮਜਬੂਤ ਰੱਸਾ ਬਣ ਜਾਂਦਾ ਹੈ ਚੰਗੀਆਂ ਜਾਂ ਮਾੜੀਆਂ ਆਦਤਾਂ ਸਬੰਧੀ ਵੀ ਅਜਿਹੀ ਹੀ ਗੱਲ ਹੈ ਜਿਸ ਤਰ੍ਹਾਂ ਦੀ ਆਦਤ ਵਿਅਕਤੀ ਦਾ ਅੰਗ ਬਣੇਗੀ, ਸਮੁੱਚਾ ਵਿਅਕਤੀਤਵ ਵੀ ਉਸ ਸਾਂਚੇ ’ਚ ਢਲਦਾ ਚਲਿਆ ਜਾਵੇਗਾ ਚੰਗੀਆਂ ਆਦਤਾਂ ਦਾ ਅਭਿਆਸ ਕੀਤਾ ਜਾਵੇ ਤਾਂ ਵਿਅਕਤੀਤਵ ਸ੍ਰੇਸ਼ਠ ਅਤੇ ਆਕਰਸ਼ਕ ਬਣ ਜਾਂਦਾ ਹੈ ਦੂਜਿਆਂ ਦੇ ਮਨ ’ਚ ਆਪਣੇ ਲਈ ਸਨਮਾਨਜਨਕ ਥਾਂ ਬਣਾ ਲੈਂਦਾ ਹੈ
ਉਸਨੂੰ ਸੱਭਿਆ ਜਾਂ ਸ਼ਿਸ਼ਟ ਮੰਨਿਆ ਜਾਂਦਾ ਹੈ ਲੋਕ ਉਸਦੇ ਕੰਮਾਂ ’ਚ ਸਹਿਯੋਗ ਕਰਨ ਲੱਗਦੇ ਹਨ ਜਾਂ ਮੌਕਾ ਮਿਲਦੇ ਹੀ ਆਪਣਾ ਸਹਿਯੋਗੀ ਬਣਾ ਲੈਂਦੇ ਹਨ ਇਸ ਤਰ੍ਹਾਂ ਚੰਗੀਆਂ ਆਦਤਾਂ ਆਪਣਾ ਹਿੱਤ ਹੀ ਕਰਦੀਆਂ ਹਨ ਇਨ੍ਹਾਂ ਦਾ ਦੇਰ-ਸਵੇਰ ਉਪਯੋਗੀ ਲਾਭ ਮਿਲਦਾ ਹੀ ਹੈ ਉਸ ਤੋਂ ਉਲਟ ਬੁਰੀਆਂ ਆਦਤਾਂ ਨਾਲ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਨੇੜਲੇ ਭਵਿੱਖ ’ਚ ਨੁਕਸਾਨ ਹੀ ਨੁਕਸਾਨ ਝੱਲਣ ਦਾ ਮੌਕਾ ਆਉਂਦਾ ਰਹਿੰਦਾ ਹੈ
-ਉਮੇਸ਼ ਕੁਮਾਰ ਸਾਹੂ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!