ਪੌਦੇ ਲਾਉਣ ’ਚ ਡੇਰਾ ਸੱਚਾ ਸੌਦਾ ਦਾ ਨਹੀਂ ਕੋਈ ਸਾਨੀ 17 ਸਾਲਾਂ ’ਚ ਲਾਏ ਕਰੋੜ ਪੌਦੇ
ਵਾਤਾਵਰਨ ਦੀ ਸੁਰੱਖਿਆ ਸਬੰਧੀ ਡੇਰਾ ਸੱਚਾ ਸੌਦਾ ਦੀ ਪੌਦਾ ਲਾਓ ਮੁਹਿੰਮ ਆਪਣੇ 17 ਸਾਲ ਪੂਰੇ ਕਰ ਚੁੱਕੀ ਹੈ, ਜੋ ਹੁਣ ਤੱਕ ਪੂਰੀ ਦੁਨੀਆਂ ਲਈ ਮਿਸਾਲ ਸਾਬਤ ਹੋਇਆ ਹੈ ਡੇਰਾ ਸੱਚਾ ਸੌਦਾ ਇਨ੍ਹਾਂ 17 ਸਾਲਾਂ ’ਚ (ਦੇਸ਼-ਵਿਦੇਸ਼ ’ਚ) ਹਰ ਸਾਲ ਲਗਭਗ ਇੱਕ ਕਰੋੜ ਦੀ ਔਸਤ ਨਾਲ ਕੁਲ 170 ਮਿਲੀਅਨ ਭਾਵ 17 ਕਰੋੜ ਪੌਦੇ ਲਾ ਚੁੱਕਾ ਹੈ, ਜੋ ਵਾਤਾਵਰਨ ਦੇ ਨਜ਼ਰੀਏ ਨਾਲ ਅਨੋਖਾ ਅਤੇ ਇੱਕ ਬਹੁਮੁੱਲਾ ਯਤਨ ਕਿਹਾ ਜਾ ਸਕਦਾ ਹੈ ਵੱਡੀ ਗੱਲ ਇਹ ਵੀ ਹੈ ਕਿ ਡੇਰਾ ਸੱਚਾ ਸੌਦਾ ਵੱਲੋਂ ਲਾਏ ਗਏ ਪੌਦਿਆਂ ’ਚ ਲਗਭਗ 80 ਫੀਸਦੀ ਪੌਦੇ ਅੱਜ ਧਰਤੀ ’ਤੇ ਵੱਡੇ-ਵੱਡੇ ਦਰਖੱਤਾਂ ਦੇ ਰੂਪ ’ਚ ਲਹਿਰਾ ਰਹੇ ਹਨ ਤੇ ਵਾਤਾਵਰਨ ਦੀ ਸ਼ੁੱਧਤਾ ’ਚ ਕਾਰਗਰ ਸਾਬਤ ਹੋ ਰਹੇ ਹਨ।
14 ਅਗਸਤ 2024 ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 57ਵੇਂ ਪਵਿੱਤਰ ਅਵਤਾਰ ਦਿਹਾੜੇ (15 ਅਗਸਤ) ਦੀ ਖੁਸ਼ੀ ’ਚ ਪੌਦਾ ਲਾਓ ਮੁਹਿੰਮ ਚਲਾਈ ਗਈ ਇਹ ਪੌਦਾ ਲਾਓ ਮੁਹਿੰਮ ਪੂਰੇ ਭਾਰਤ ਵਿੱਚ ਹੀ ਨਹੀਂ, ਸਗੋਂ ਵਿਦੇਸ਼ਾਂ ’ਚ ਵੀ ਸਾਧ-ਸੰਗਤ ਨੇ ਜ਼ੋਰ-ਸ਼ੋਰ ਨਾਲ ਚਲਾਉਂਦੇ ਹੋਏ ਲੱਖਾਂ ਪੌਦੇ ਲਾਏ। ਦੂਜੇ ਪਾਸੇ 15 ਅਗਸਤ ਨੂੰ ਪਵਿੱਤਰ ਅਵਤਾਰ ਦਿਹਾੜੇ ਦੇ ਵਿਸ਼ਾਲ ਭੰਡਾਰੇ ਦੌਰਾਨ ਡੇਰਾ ਸੱਚਾ ਸੌਦਾ ਵੱਲੋਂ ਪੂਜਨੀਕ ਗੁਰੂ ਜੀ ਵੱਲੋਂ ਸਾਲ 2007 ’ਚ ਸ਼ੁਰੂ ਕੀਤੀ ਗਈ ਮੈਗਾ ਪਲਾਂਟੇਸ਼ਨ ਮੁਹਿੰਮ ’ਤੇ ਆਧਾਰਿਤ ਇੱਕ ਬਹੁਤ ਹੀ ਸ਼ਾਨਦਾਰ ਡਾਕੂਮੈਂਟਰੀ ਦਿਖਾਈ ਗਈ।
ਜਿਸ ਵਿਚ ਇਹ ਦੱਸਿਆ ਗਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਵਾਤਾਵਰਨ ਦੀ ਸੁਰੱਖਿਆ ਦੀ ਦਿਸ਼ਾ ’ਚ ਬਿਹਤਰੀਨ ਸ਼ੁਰੂਆਤ ਕਰਦਿਆਂ 15 ਅਗਸਤ 2007 ਨੂੰ ਆਪਣੇ ਪਵਿੱਤਰ ਕਰ-ਕਮਲਾਂ ਨਾਲ ਪੌਦਾ ਲਾ ਕੇ ‘ਪੌਦਾ ਲਾਓ ਮੁਹਿੰਮ’ ਦੀ ਸ਼ੁਰੂਆਤ ਕੀਤੀ ਸੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਦੇਸ਼-ਵਿਦੇਸ਼ ’ਚ ਇਸ ਮੁਹਿੰਮ ਨੂੰ ਅਪਣਾਉਂਦੇ ਹੋਏ ਵੱਡੇ ਪੱਧਰ ’ਤੇ ਪੌਦੇ ਲਾਏ ਉਪਰੰਤ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਹਰ ਸਾਲ 15 ਅਗਸਤ ਦੀ ਖੁਸ਼ੀ ਵਿਚ ਲੱਖਾਂ ਪੌਦੇ ਹਰ ਸਾਲ ਲਾਉਂਦੀ ਆ ਰਹੀ ਹੈ ਪੌਦੇ ਲਾਉਣ ਦੀ ਇਹ ਮੁਹਿੰਮ ਹੁਣ ਤੱਕ 17 ਸਾਲ ਪੂਰੇ ਕਰ ਚੁੱਕੀ ਹੈ ਇਨ੍ਹਾਂ 17 ਸਾਲਾਂ ’ਚ ਸਾਧ-ਸੰਗਤ ਨੇ ਦੇਸ਼-ਵਿਦੇਸ਼ ’ਚ 170 ਮਿਲੀਅਨ ਭਾਵ 17 ਕਰੋੜ ਪੌਦੇ ਲਾਏ ਹਨ।
ਜ਼ਿਕਰਯੋਗ ਹੈ ਕਿ ਪੌਦੇ ਲਾਉਣ ਦੇ ਖੇਤਰ ’ਚ ਡੇਰਾ ਸੱਚਾ ਸੌਦਾ ਦੇ ਨਾਂਅ ਤਿੰਨ ਵਿਸ਼ਵ ਰਿਕਾਰਡ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ’ਚ ਦਰਜ ਹਨ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਸਾਧ-ਸੰਗਤ ਆਪਣੇ ਪਰਿਵਾਰ ਦੀ ਹਰ ਖੁਸ਼ੀ-ਗਮੀ ਦੇ ਮੌਕੇ ’ਤੇ ਪੌਦਾ ਲਾਉਂਦੀ ਹੈ, ਜਿਵੇਂ ਜਨਮ ਦਿਨ, ਵਿਆਹ, ਵਰ੍ਹੇਗੰਢ ਜਾਂ ਬਰਸੀ ਆਦਿ।
Table of Contents
ਅਵਤਾਰ ਦਿਹਾੜਾ ਲੈ ਕੇ ਆਇਆ ਹਰਿਆਲੀ ਦੀ ਸੌਗਾਤ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 14 ਅਗਸਤ 2024 ਨੂੰ ਸਵੇਰੇ 7 ਵਜੇ ਜਿਵੇਂ ਹੀ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ, ਜ਼ਿਲ੍ਹਾ ਬਾਗਪਤ (ਯੂਪੀ) ’ਚ ਪੌਦਾ ਲਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਤਾਂ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ ਦੇ ਨਾਲ-ਨਾਲ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼।
ਦਿੱਲੀ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਬਿਹਾਰ, ਝਾਰਖੰਡ, ਕਰਨਾਟਕ, ਆਂਧਰਾ ਪ੍ਰਦੇਸ਼, ਤਮਿਲਨਾਡੂ, ਤੇਲੰਗਾਨਾ ਸਮੇਤ ਦੇਸ਼ ਅਤੇ ਦੁਨੀਆਂ ’ਚ ਸਾਧ-ਸੰਗਤ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਪਵਿੱਤਰ ਨਾਅਰਾ ਲਾ ਕੇ ਆਪਣੇ ਘਰਾਂ-ਵਿਹੜਿਆਂ, ਖੇਤਾਂ, ਪਾਰਕਾਂ, ਸਕੂਲਾਂ, ਪੰਚਾਇਤੀ ਜਮੀਨ ਸਮੇਤ ਵੱਖ-ਵੱਖ ਜਨਤਕ ਥਾਵਾਂ ’ਤੇ ਪੌਦੇ ਲਾਉਣ ’ਚ ਜੁਟ ਗਈ ਖਾਸ ਗੱਲ ਇਹ ਵੀ ਰਹੀ ਕਿ ਪੌਦੇ ਲਾਉਣ ’ਚ ਬੱਚੇ ਅਤੇ ਬਜ਼ੁਰਗਾਂ ਨੇ ਵੀ ਵਧ-ਚੜ੍ਹ ਕੇ ਹਿੱਸਾ ਲਿਆ ਸਾਧ-ਸੰਗਤ ਨੇ ਦੇਸ਼-ਵਿਦੇਸ਼ ’ਚ ਆਪਣੇ-ਆਪਣੇ ਬਲਾਕਾਂ ’ਚ ਲੱਖਾਂ ਫਲਦਾਰ, ਛਾਂਦਾਰ ਅਤੇ ਔਸ਼ਧੀ ਪੌਦੇ ਲਾਏ।
‘ਪੌਦੇ ਦੀ ਸੰਭਾਲ ਵੀ ਸਾਡੀ ਜਿੰਮੇਵਾਰੀ’
ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਦੀ ਪਵਿੱਤਰ ਰਹਿਨੁਮਾਈ ’ਚ ਡੇਰਾ ਸੱਚਾ ਸੌਦਾ 17 ਸਾਲਾਂ ’ਚ ਹੁਣ ਤੱਕ 17 ਕਰੋੜ ਤੋਂ ਜ਼ਿਆਦਾ ਪੌਦੇ ਲਾ ਕੇ ਵਾਤਾਵਰਨ ਸੁਰੱਖਿਆ ਦੇ ਖੇਤਰ ’ਚ ਨਵਾਂ ਰਿਕਾਰਡ ਬਣਾ ਚੁੱਕਾ ਹੈ ਡੇਰਾ ਸੱਚਾ ਸੌਦਾ ਦੀ ਇਸ ਪੌਦਾ ਲਾਓ ਮੁਹਿੰਮ ਦੀ ਖਾਸ ਗੱਲ ਇਹ ਵੀ ਹੈ ਕਿ ਸੰਗਤ ਪੌਦੇ ਲਾਉਣ ਦੇ ਨਾਲ-ਨਾਲ ਇਨ੍ਹਾਂ ਪੌਦਿਆਂ ਦੀ ਆਪਣੇ ਬੱਚਿਆਂ ਦੀ ਤਰ੍ਹਾਂ ਜਦੋਂ ਤੱਕ ਕਿ ਉਹ ਦਰੱਖਤ ਨਹੀਂ ਬਣ ਜਾਂਦੇ, ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਵੀ ਨਿਭਾਉਂਦੀ ਹੈ ਪੂਜਨੀਕ ਗੁਰੂ ਜੀ ਸਮੇਂ-ਸਮੇਂ ’ਤੇ ਸਾਧ-ਸੰਗਤ ਨੂੰ ਪੌਦਿਆਂ ਦੀ ਸਾਂਭ-ਸੰਭਾਲ ਬਾਰੇ ਪਵਿੱਤਰ ਦਿਸ਼ਾ-ਨਿਰਦੇਸ਼ ਫ਼ਰਮਾਉਂਦੇ ਰਹਿੰਦੇ ਹਨ।