22 ਫੁੱਟ ਡੂੰਘੀ ਨਹਿਰ ’ਚ ਡੁੱਬਦੀ ਲੜਕੀ ਨੂੰ ਸੁਰੱਖਿਅਤ ਬਾਹਰ ਕੱਢ ਲਿਆਇਆ ਡੇਰਾ ਸ਼ਰਧਾਲੂ
ਡੇਰਾ ਸੱਚਾ ਸੌਦਾ ਦਾ ਹਮੇਸ਼ਾ ਤੋਂ ਹੀ ਮਾਨਵਤਾ ਦੀ ਹਿਫਾਜ਼ਤ ਨਾਲ ਡੂੰਘਾ ਲਗਾਅ ਰਿਹਾ ਹੈ ਅਚਾਨਕ ਹੋਣ ਵਾਲੇ ਹਾਦਸਿਆਂ ’ਚ ਲੋਕਾਂ ਦੀ ਜਾਨ ਬਚਾਉਣ ਲਈ ਬਹੁਤ ਵਾਰ ਡੇਰਾ ਪ੍ਰੇਮੀਆਂ ਨੂੰ ਜਾਨ ਦਾ ਜ਼ੋਖਮ ਵੀ ਉਠਾਉਣਾ ਪੈਂਦਾ ਹੈ, ਪਰ ਉਹ ਆਪਣੇ ਇਨਸਾਨੀਅਤ ਦੇ ਫਰਜ਼ ਤੋਂ ਕਦੇ ਪਿੱਛੇ ਨਹੀਂ ਹਟਦੇ
ਅਜਿਹਾ ਹੀ ਇੱਕ ਮਾਮਲਾ ਪਿਛਲੇ ਦਿਨੀਂ ਸਾਹਮਣੇ ਆਇਆ, ਜਦੋਂ ਇੱਕ ਡੇਰਾ ਸ਼ਰਧਾਲੂ ਆਪਣੀ ਮੋਟਰਸਾਈਕਲ ’ਤੇ ਵਾਪਸ ਘਰ ਆ ਰਿਹਾ ਸੀ ਤਾਂ ਉਸ ਦੀਆਂ ਅੱਖਾਂ ਸਾਹਮਣੇ ਹੀ ਇੱਕ ਲੜਕੀ ਤਿਲ੍ਹਕ ਕੇ 22 ਫੁੱਟ ਡੂੰਘੀ ਨਹਿਰ ’ਚ ਜਾ ਡਿੱਗੀ ਇਸ ਸ਼ਰਧਾਲੂ ਨੇ ਝੱਟ ਉਸ ਨਹਿਰ ’ਚ ਛਾਲ ਮਾਰ ਦਿੱਤੀ ਅਤੇ ਪਾਣੀ ’ਚ ਡੁੱਬਦੀ ਹੋਈ ਲੜਕੀ ਨੂੰ ਸੁਰੱਖਿਅਤ ਬਾਹਰ ਖਿੱਚ ਲਿਆਇਆ
Also Read :-
- ਏਕਤਾ ਦਾ ਸੰਦੇਸ਼ ਦਿੰਦਾ ਹੈ ਡੇਰਾ ਸੱਚਾ ਸੌਦਾ -ਸੰਪਾਦਕੀ
- ਕੋਰੋਨਾ ਵਾਰੀਅਰਜ਼ ਦੀ ਭੂਮਿਕਾ ‘ਚ ਡੇਰਾ ਸੱਚਾ ਸੌਦਾ
- ਸੇਵਾ ਸਾਡਾ ਧਰਮ ਹੈ
- ਜਜ਼ਬੇ ਨੂੰ ਸੈਲਿਊਟਸੇਵਾਦਾਰਾਂ ਨੇ ਪੂਰਿਆ 40 ਫੁੱਟ ਦਾ ਪਾੜ
ਦਰਅਸਲ ਸੁੰਦਰ ਲਾਲ ਇੰਸਾਂ ਵਾਸੀ ਛੋਟਾ ਖੁੱਡਾ ਬਲਾਕ ਮਿੱਠਾਪੁਰ (ਜ਼ਿਲ੍ਹਾ ਅੰਬਾਲਾ) 10 ਜੁਲਾਈ ਨੂੰ ਕਨੌਰ (ਪੰਜਾਬ) ਤੋਂ ਅੰਬਾਲਾ ਵਾਪਸ ਆ ਰਿਹਾ ਸੀ ਸਰਾਲਾ ਪਿੰਡ ਦੇ ਕੋਲ ਇੱਕ ਵੱਡੀ ਨਹਿਰ ਦੇ ਨਾਲ-ਨਾਲ ਬਣੀ ਸੜਕ ਤੋਂ ਆ ਰਿਹਾ ਸੀ ਤਦ ਉਸ ਦੀਆਂ ਅੱਖਾਂ ਸਾਹਮਣੇ ਇੱਕ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਹੋਈ, ਜਿਸ ’ਚ ਕਰੀਬ 16 ਸਾਲ ਦੀ ਲੜਕੀ ਆਪਣੇ ਪਸ਼ੂਆਂ ਨੂੰ ਨਹਿਰ ’ਚ ਡਿੱਗਣ ਤੋਂ ਬਚਾਉਣ ਦਾ ਯਤਨ ਕਰ ਰਹੀ ਸੀ, ਤਦ ਉਸ ਦਾ ਪੈਰ ਗੋਹੇ ’ਤੇ ਆ ਗਿਆ ਅਤੇ ਉਹ ਤਿਲ੍ਹਕ ਕੇ ਖੁਦ ਉਸ ਨਹਿਰ ’ਚ ਜਾ ਡਿੱਗੀ ਇਹ ਪੂਰਾ ਵਾਕਾ ਆਪਣੀਆਂ ਅੱਖਾਂ ਨਾਲ ਦੇਖਦੇ ਹੋਏ ਡੇਰਾ ਸ਼ਰਧਾਲੂ ਸੁੰਦਰ ਲਾਲ ਤਦ ਘਟਨਾ ਵਾਲੀ ਥਾਂ ਕੋਲ ਜਾ ਪਹੁੰਚਿਆ ਸੀ
ਉੱਧਰ ਉਹ ਲੜਕੀ ਖੁਦ ਨੂੰ ਬਚਾਉਣ ਲਈ ਪਾਣੀ ’ਚ ਹੱਥ-ਪੈਰ ਮਾਰ ਰਹੀ ਸੀ, ਪਰ ਉਸ ਦੇ ਇਹ ਯਤਨ ਉਸ ਨੂੰ ਹੋਰ ਡੂੰਘੇ ਪਾਣੀ ਵੱਲ ਖਿੱਚ ਰਹੇ ਸਨ ਸੁੰਦਰ ਲਾਲ ਨੇ ਆਪਣੇ ਸਤਿਗੁਰੂ ਮੌਲਾ ਨੂੰ ਯਾਦ ਕਰਦੇ ਹੋਏ ਇੱਧਰ-ਉੱਧਰ ਨਜ਼ਰ ਮਾਰੀ ਤਾਂ ਉੱਥੇ ਦੂਰ ਤੱਕ ਕੋਈ ਦਿਖਾਈ ਨਹੀਂ ਦਿੱਤਾ ਫਿਰ ਉਸ ਨੇ ਝੱਟ ਆਪਣਾ ਮੋਬਾਇਲ, ਪਰਸ ਕੱਢ ਕੇ ਨਹਿਰ ਕਿਨਾਰੇ ਸੁੱਟਦੇ ਹੋਏ ਨਹਿਰ ’ਚ ਛਾਲ ਮਾਰ ਦਿੱਤੀ
ਕਰੀਬ 20 ਫੁੱਟ ਦੂਰ ਜਾ ਚੁੱਕੀ ਲੜਕੀ ਤੱਕ ਪਹੁੰਚ ਕੇ ਉਸ ਨੂੰ ਵਾਪਸ ਨਹਿਰ ਦੀ ਇੱਕ ਸਾਈਡ ’ਚ ਲੈ ਆਇਆ
ਪਰ ਸਥਿਤੀ ਹਾਲੇ ਵੀ ਉਹੋ-ਜਿਹੀ ਹੀ ਬਣੀ ਹੋਈ ਸੀ, ਕਿਉਂਕਿ ਨਹਿਰ ’ਚੋਂ ਬਾਹਰ ਨਿੱਕਲਣ ਦੀ ਜਗ੍ਹਾ ਦੂਰ ਤੱਕ ਦਿਖਾਈ ਨਹੀਂ ਦੇ ਰਹੀ ਸੀ ਅਤੇ ਤਿਲ੍ਹਕਣ ਬਹੁਤ ਜ਼ਿਆਦਾ ਸੀ ਜਿਸ ਦੇ ਚੱਲਦਿਆਂ ਨਹਿਰ ’ਚੋਂ ਉਹ ਚਾਹ ਕੇ ਵੀ ਨਾ ਖੁਦ ਬਾਹਰ ਨਿੱਕਲ ਪਾ ਰਿਹਾ ਸੀ ਅਤੇ ਨਾ ਹੀ ਉਸ ਲੜਕੀ ਨੂੰ ਬਾਹਰ ਕੱਢ ਸਕਦਾ ਸੀ ਇਸ ਦਰਮਿਆਨ ਇੱਕ ਹੋਰ ਫਰਿਸ਼ਤਾ ਆਇਆ, ਜੋ ਕਾਰ ’ਚ ਸਵਾਰ ਸੀ ਉਸ ਨੇ ਇਹ ਸਭ ਦੇਖਿਆ ਤਾਂ ਉਹ ਵੀ ਮੱਦਦ ਲਈ ਅੱਗੇ ਆ ਗਿਆ ਪਰ ਉਨ੍ਹਾਂ ਦੋਵਾਂ ਨੂੰ ਬਾਹਰ ਕੱਢਣ ਲਈ ਰੱਸੇ ਦੀ ਜ਼ਰੂਰਤ ਸੀ
ਉਸ ਵਿਅਕਤੀ ਨੇ ਆਪਣੀ ਦਸਤਾਰ ਨੂੰ ਰੱਸਾ ਬਣਾਉਂਦੇ ਹੋਏ ਸੁੰਦਰ ਲਾਲ ਅਤੇ ਉਸ ਲੜਕੀ ਨੂੰ ਕਾਫ਼ੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ
ਇਸ ਦੌਰਾਨ ਉੱਥੇ ਕਾਫ਼ੀ ਲੋਕ ਜਮ੍ਹਾ ਹੋ ਗਏ ਪੁਲਿਸ ਅਧਿਕਾਰੀ ਵੀ ਉੱਥੇ ਆ ਪਹੁੰਚੇ ਸੁੰਦਰ ਲਾਲ ਨੇ ਦੱਸਿਆ ਕਿ ਪੁਲਿਸ ਅਧਿਕਾਰੀ ਨੇ ਪੁੱਛਿਆ ਕਿ ਤੁਸੀਂ ਕੌਣ ਹੋ ਤਾਂ ਮੈਂ ਦੱਸਿਆ ਕਿ ਮੈਂ ਡੇਰਾ ਪ੍ਰੇਮੀ ਹਾਂ ਅਤੇ ਇਸ ਲੜਕੀ ਨੂੰ ਡੁੱਬਦੇ ਦੇਖਿਆ ਤਾਂ ਉਸ ਨੂੰ ਬਚਾਉਣ ਲਈ ਨਹਿਰ ’ਚ ਉੱਤਰ ਗਿਆ ਉਸ ਅਫ਼ਸਰ ਨੇ ਦੱਸਿਆ ਕਿ ਇਹ ਨਹਿਰ 22 ਫੁੱਟ ਡੂੰਘੀ ਹੈ, ਜਿਸ ’ਚ ਤੈਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ
ਉਸ ਪੁਲਿਸ ਵਾਲੇ ਨੇ ਸੈਲਿਊਟ ਕਰਦੇ ਹੋਏ ਕਿਹਾ ਕਿ ਲੋਕ ਤਾਂ ਪਤਾ ਨਹੀਂ ਤੁਹਾਡੇ ਗੁਰੂ ਜੀ ਨੂੰ ਕੀ-ਕੀ ਬੋਲਦੇ ਹਨ, ਪਰ ਮੈਨੂੰ ਅੱਜ ਇਹ ਪਤਾ ਲੱਗ ਗਿਆ ਕਿ ਡੇਰਾ ਪ੍ਰੇਮੀ ਅਸਲ ’ਚ ਕਿੰਨਾ ਵਧੀਆ ਕਾਰਜ ਕਰਦੇ ਹਨ ਇਸ ਦਰਮਿਆਨ ਉੱਥੇ ਇਕੱਠੇ ਹੋਏ ਲੋਕਾਂ ਨੇ ਸੁੰਦਰ ਲਾਲ ਇੰਸਾਂ ਨੂੰ ਇਨਾਮ ਦੇ ਤੌਰ ’ਤੇ ਕੁਝ ਰੁਪਏ ਦੇਣ ਦਾ ਯਤਨ ਵੀ ਕੀਤਾ ਪਰ ਉਸ ਨੇ ਉਹ ਸਾਰਾ ਪੈਸਾ ਉਕਤ ਲੜਕੀ ਨੂੰ ਦੇ ਦਿੱਤਾ ਕਿ ਬੇਟੀ ਦੀ ਸ਼ਾਦੀ ’ਚ ਕੰਮ ਆਏਗਾ ਧਨ ਹਨ ਅਜਿਹੇ ਡੇਰਾ ਪ੍ਰੇਮੀ, ਜੋ ਆਪਣੇ ਪੂਜਨੀਕ ਗੁਰੂ ਜੀ ਦੀਆਂ ਪਾਵਨ ਪ੍ਰੇਰਨਾਵਾਂ ਦਾ ਅਨੁਸਰਨ ਕਰਦੇ ਹੋਏ ਅਜਿਹੇ ਮਹਾਨ ਕੰਮ ਕਰਨ ’ਚ ਬਿਲਕੁਲ ਵੀ ਝਿਜਕਦੇ ਨਹੀਂ ਹਨ ਜ਼ਿਕਰਯੋਗ ਹੈ ਕਿ ਸੁੰਦਰ ਲਾਲ ਇੰਸਾਂ ਚੰਗੇ ਤੈਰਾਕ ਹਨ,
ਜੋ ਇਸ ਤੋਂ ਪਹਿਲਾਂ ਵੀ 5 ਜਣਿਆਂ ਨੂੰ ਡੁੱਬਣ ਤੋਂ ਬਚਾ ਚੁੱਕੇ ਹਨ