ਸਤਿਗੁਰੂ ਸੰਗ ਸੱਜੇ ਦੀਵਾਲੀ ਦੇ ਰੰਗ | ਮੁਰਸ਼ਿਦ ਦਾ ਦੀਦਾਰ ਪਾ ਕੇ ਦੀਵਾਲੀ ਦੀ ਰੌਣਕ ਨੂੰ ਲੱਗੇ ਚਾਰ ਚੰਨ
ਪੂਜਨੀਕ ਗੁਰੂ ਜੀ ਨੇ 42 ਲੋਕਾਂ ਨੂੰ ਦਿੱਤਾ ਘਰੇਲੂ ਸਮਾਨ
‘‘ਦੀਵਾਲੀ ਦਾ ਸ਼ਬਦ ‘ਦੀਪ ਪਲੱਸ ਅਵਲੀ’ ਨਾਲ ਮਿਲ ਕੇ ਬਣਿਆ ਹੈ ਜਿਸਦਾ ਸ਼ਾਬਦਿਕ ਅਰਥ ਦੀਵਿਆਂ ਦੀ ਅੱਵਲੀ ਅਰਥਾਤ ਦੀਵਿਆਂ ਦੀ ਕਤਾਰ ਜਾਂ ਪੰਗਤੀ ਤੋਂ ਹੈ ਇੱਕ ਤਰ੍ਹਾਂ ਨਾਲ ਦੀਵਾਲੀ ਦਾ ਤਿਉਹਾਰ ਇੱਕ ਯੱਗ ਹੈ, ਕਿਉਂਕਿ ਜਦੋਂ ਘਿਓ ਜਾਂ ਤੇਲ ਦੇ ਦੀਵੇ ਜਲਾਉਂਦੇ ਹਨ ਤਾਂ ਉਸ ਨਾਲ ਵਾਤਾਵਰਣ ਸ਼ੁੱਧ ਹੁੰਦਾ ਹੈ ਘਿਓ ਅਤੇ ਤੇਲ ਦੇ ਜਲਣ ਨਾਲ ਉਸਦੀ ਖ਼ੁਸ਼ਬੂ ਵਾਤਾਵਰਣ ’ਚ ਫੈਲਦੀ ਹੈ ਤਾਂ ਇਸ ਨਾਲ ਮਨੁੱਖ ਦੇ ਅੰਦਰ ਚੰਗੇ ਵਿਚਾਰ ਆਉਣ ਲੱਗਦੇ ਹਨ ਅਤੇ ਨਕਾਰਾਤਮਕਤਾ ਦੂਰ ਹੁੰਦੀ ਹੈ ਅਤੇ ਬੈਕਟੀਰੀਆ, ਵਾਇਰਸ ਖ਼ਤਮ ਹੁੰਦੇ ਜਾਂਦੇ ਹਨ’’ ਪੂਜਨੀਕ ਗੁਰੂ ਜੀ
ਇਸ ਵਾਰ ਦੀਵਾਲੀ ਦਾ ਤਿਉਹਾਰ (24 ਅਕਤੂਬਰ) ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਲਈ ਦੂਹਰੀਆਂ ਖੁਸ਼ੀਆਂ ਲੈ ਕੇ ਆਇਆ ਸੰਗਤ ਲਈ ਇਹ ਦੀਵਾਲੀ ਆਪਣੇ ਆਪ ’ਚ ਖਾਸ ਸੀ, ਕਿਉਂਕਿ ਇੱਕ ਲੰਬੇ ਅੰਤਰਾਲ ਤੋਂ ਬਾਅਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਹਜੂਰੀ ’ਚ ਇਹ ਪਾਕ-ਪਵਿੱਤਰ ਤਿਉਹਾਰ ਮਨਾਉਣ ਦਾ ਮੌਕਾ ਮਿਲਿਆ ਸੀ ਦੀਵਾਲੀ ਤਿਉਹਾਰ ਨੂੰ ਲੈ ਕੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਦੇਸ਼-ਵਿਦੇਸ਼ ’ਚ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ, ਸ਼ਾਹ ਸਤਿਨਾਮ ਜੀ ਧਾਮ ਸਰਸਾ, ਸ਼ਾਹ ਮਸਤਾਨਾ ਜੀ ਧਾਮ ਸਰਸਾ ਤੋਂ ਇਲਾਵਾ ਸਾਰੇ ਆਸ਼ਰਮਾਂ ਅਤੇ ਨਾਮਚਰਚਾ ਘਰਾਂ ’ਚ ਇਸ ਦਿਨ ਸਕਾਰਾਤਮਕ ਊਰਜਾ ਸੰਚਾਰਿਤ ਕਰਨ ਵਾਲੇ ਇਸ ਤਿਉਹਾਰ ਦੀ ਨਿਰਾਲੀ ਦਿੱਖ ਨਿੱਖਰੀ ਹੋਈ ਸੀ ਇਹ ਆਸ਼ਰਮ ਇਸ ਤਰ੍ਹਾਂ ਸਜੇ ਹੋਏ ਸਨ ਕਿ ਹਰ ਆਉਣ-ਜਾਣ ਵਾਲੇ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਸਨ
ਦਿਨਭਰ ਚਹਿਲ-ਪਹਿਲ ਤੋਂ ਬਾਅਦ ਜਿਉਂ ਹੀ ਸ਼ਾਮ ਦਾ ਸਮਾਂ ਹੋਇਆ ਤਾਂ ਇਹ ਆਸ਼ਰਮ ਦੁਧੀਆ ਰੌਸ਼ਨੀ ’ਚ ਨਹਾ ਉੱਠੇ ਦੀਵਿਆਂ ਦੀ ਜਗਮਗ ਕਰਦੀ ਮਾਲਾ ਖੂਬਸੂਰਤ ਰੰਗੋਲੀ ਦੇ ਰੰਗਾਂ ਨੂੰ ਹੋਰ ਨਿਖਾਰ ਦੇ ਰਹੀ ਸੀ, ਬਿਜਲੀ ਦੀਆਂ ਲੜੀਆਂ ਦੀ ਟਿਮਟਿਮਾਉਂਦੀ ਰੌਸ਼ਨੀ ’ਚ ਬੜਾ ਦਿਲਕਸ਼ ਨਜਾਰਾ ਪੇਸ਼ ਹੋ ਰਿਹਾ ਸੀ ਇਹ ਦੁਨਿਆਵੀ ਨਜ਼ਾਰਾ ਉਦੋਂ ਅਲੌਕਿਕ ਦ੍ਰਿਸ਼ ’ਚ ਬਦਲ ਗਿਆ ਜਦੋਂ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਖੁਸ਼ੀਆਂ ਦੇ ਇਸ ਤਿਉਹਾਰ ’ਤੇ ਆਪਣੇ ਪਾਵਨ ਕਰ-ਕਮਲਾਂ ਨਾਲ ਦੀਪ ਜਗਾਏ ਇੱਕ ਸਤਿਸੰਗੀ ਲਈ ਇਹ ਆਪਣੇ ਆਪ ’ਚ ਅਨੋਖਾ ਪਲ ਸੀ, ਜਦੋਂ ਉਸਦਾ ਮੁਰਸ਼ਿਦ ਉਨ੍ਹਾਂ ਲਈ ਰੌਸਨੀ ਦੇ ਇਸ ਤਿਉਹਾਰ ’ਤੇ ਸਮੁੰਦਰ ਦੇ ਸਮੁੰਦਰ ਖੁਸ਼ੀਆਂ ਦੀ ਸੌਗਾਤ ਵੰਡ ਰਿਹਾ ਹੋਵੇ ਹਰ ਕੋਈ ਜਾਣਦਾ ਹੈ
ਕਿ ਸ਼੍ਰੀਰਾਮ ਜੀ ਬੁਰਾਈ ’ਤੇ ਜਿੱਤ ਕਰਦੇ ਹੋਏ ਜਦੋਂ ਅਯੁੱਧਿਆ ਵਾਪਸ ਜਾ ਰਹੇ ਸਨ ਤਾਂ ਲੋਕਾਂ ਨੇ ਉਨ੍ਹਾਂ ਦੇ ਸਵਾਗਤ ’ਚ ਘਿਓ ਦੇ ਦੀਵੇ ਬਾਲ ਕੇ ਖੁਸ਼ੀਆਂ ਮਨਾਈਆਂ ਸਨ, ਇੱਥੋਂ ਹੀ ਦੀਵਾਲੀ ਦੇ ਤਿਉਹਾਰ ਦੀ ਸ਼ੁਰੂਆਤ ਮੰਨੀ ਜਾਂਦੀ ਹੈ ਕੁਝ ਅਜਿਹਾ ਹੀ ਨਜ਼ਾਰਾ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੇ ਦਿਲਾਂ ’ਚ ਵੀ ਨਜ਼ਰ ਆ ਰਿਹਾ ਸੀ ਆਪਣੇ ਮੁਰਸ਼ਿਦ ਦੇ ਇੰਤਜ਼ਾਰ ’ਚ ਪਲਕਾਂ ਵਿਛਾਈ ਬੈਠੀ ਸੰਗਤ ਲਈ ਇਹ ਤਿਉਹਾਰ ਦੋਹਰੀਆਂ ਖੁਸ਼ੀਆਂ ਦਾ ਤਿਉਹਾਰ ਪ੍ਰਤੀਤ ਹੋਇਆ ਖਾਸ ਗੱਲ ਇਹ ਵੀ ਰਹੀ ਕਿ ਪੂਜਨੀਕ ਗੁਰੂ ਜੀ ਨੇ ਛੋਟੀ ਦੀਵਾਲੀ ਵੀ ਮਨਾਈ ਅਤੇ ਵੱਡੀ ਦੀਵਾਲੀ ਦੇ ਨਾਲ-ਨਾਲ ਭਈਆ ਦੂਜ ਦੇ ਤਿਉਹਾਰ ’ਤੇ ਵੀ ਸਾਧ-ਸੰਗਤ ’ਤੇ ਰਹਿਮਤ ਵਰਸਾਉਂਦੇ ਹੋਏ ਰੂਹਾਨੀ ਬਚਨਾਂ ਨਾਲ ਬੇਅੰਤ ਖੁਸ਼ੀਆਂ ਵੰਡੀਆਂ
Table of Contents
ਸ਼੍ਰੀ ਰਾਮਜੀ ਦੇ ਪਦਚਿੰਨ੍ਹਾਂ ’ਤੇ ਚੱਲ ਕੇ ਮਨਾਓ ਇਹ ਤਿਉਹਾਰ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਦੀਵਾਲੀ ਤਿਉਹਾਰ ’ਤੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ’ਚ ਦੀਪ ਜਲਾਏ ਪੂਜਨੀਕ ਗੁਰੂ ਜੀ ਨੇ ਆੱਨਲਾਈਨ ਗੁਰੂਕੁਲ ਪ੍ਰੋਗਰਾਮ ਜ਼ਰੀਏ ਦੇਸ਼-ਵਿਦੇਸ਼ ’ਚ ਆੱਨਲਾਈਨ ਬੈਠੀ ਸਾਧ-ਸੰਗਤ ਨੂੰ ਰੂਹਾਨੀ ਬਚਨਾਂ ਨਾਲ ਨਿਹਾਲ ਕਰਦੇ ਹੋਏ ਫਰਮਾਇਆ ਕਿ ਸਾਡੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਇਹ ਪ੍ਰਕਾਸ਼ ਦਾ ਤਿਉਹਾਰ ਤੁਹਾਡੇ ਸਾਰਿਆਂ ਦੇ ਘਰਾਂ ’ਚ ਖੁਸ਼ੀਆਂ ਲੈ ਕੇ ਆਵੇ ਅਤੇ ਤੁਹਾਡੇ ਗਮ, ਦੁੱਖ, ਦਰਦ, ਚਿੰਤਾ ਰੂਪੀ ਅੰਧਕਾਰ ਨੂੰ ਦੂਰ ਕਰ ਦੇਵੇ ਪ੍ਰਕਾਸ਼ ਨਾਲ ਭਰ ਦੇਵੇ ਭਗਵਾਨ ਨੂੰ ਪ੍ਰਾਰਥਨਾ ਕਰਦੇ ਹਾਂ
ਅਤੇ ਤੁਹਾਨੂੰ ਸਭ ਨੂੰ ਅਸ਼ੀਰਵਾਦ ਦਿੰਦੇ ਹਾਂ ਪਰਮ ਪਿਤਾ ਸ਼ਾਹ ਸਤਿਨਾਮ, ਸ਼ਾਹ ਮਸਤਾਨ ਜੀ ਦਾਤਾ ਰਹਿਬਰ ਤੁਹਾਡੀਆਂ ਝੋਲੀਆਂ ਖੁਸ਼ੀਆਂ ਨਾਲ ਭਰਨ ਆਪਜੀ ਨੇ ਫਰਮਾਇਆ ਕਿ ਦੀਵਾਲੀ ਹਰ ਕੋਈ ਮਨਾਉਂਦਾ ਹੈ ਇਹ ਸਭ ਨੂੰ ਪਤਾ ਹੈ ਕਿ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਉਹ ਦਿਨ ਜਦੋਂ ਸ਼੍ਰੀ ਰਾਮਜੀ ਅਯੁੱਧਿਆ ਵਾਪਸ ਆਏ ਸਨ, ਘਰ-ਘਰ ਦੀਵੇ ਜਲਾਏ, ਖੁਸ਼ੀ ਮਨਾਈ ਗਈ ਤਾ ਉਸ ਤਿਉਹਾਰ ਨੂੰ ਦੀਵਾਲੀ ਦੇ ਰੂਪ ’ਚ ਮਨਾਇਆ ਜਾਂਦਾ ਹੈ ਪਰ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਲੋਕ ਇਨ੍ਹਾਂ ਦਿਨਾਂ ’ਚ ਜੂਆ ਖੇਡਦੇ ਹਨ, ਨਸ਼ੇ ਕਰਦੇ ਹਨ, ਬੁਰੇ ਕਰਮ ਕਰਦੇ ਹਨ ਅਤੇ ਮਨੁੱਖ ਇਸਨੂੰ ਕਹਿੰਦਾ ਹੈ ਕਿ ਅਸੀਂ ਤਿਉਹਾਰ ਦਾ ਇੰਜੁਆਇ ਕਰ ਰਹੇ ਹਾਂ ਇਹ ਕੋਈ ਤਿਉਹਾਰ ਨੂੰ ਮਨਾਉਣ ਦਾ ਤਰੀਕਾ ਨਹੀਂ ਹੈ ਤਿਉਹਾਰ ਜਿਸ ਲਈ ਬਣੇ ਸਨ, ਅੱਜ ਕਲਿਯੁੱਗੀ ਇਨਸਾਨ ਉਸ ਤੋਂ ਬਹੁਤ ਦੂਰ ਹੋ ਚੁੱਕਾ ਹੈ ਅੱਜ ਸ਼੍ਰੀ ਰਾਮਜੀ ਦੇ ਦੱਸੇ ਮਾਰਗ ’ਤੇ ਚੱਲਣ ਵਾਲਿਆਂ ਦੀ ਕਮੀ ਹੈ ਅਤੇ ਰਾਵਣ ਸਭ ਦੇ ਅੰਦਰ ਜਾਗਿਆ ਹੋਇਆ ਹੈ ਦੀਵਾਲੀ ਦਾ ਦਿਨ ਰਾਮ ਜੀ ਦਾ ਦਿਨ ਹੈ, ਨਾ ਕਿ ਰਾਵਣ ਦਾ ਦਿਨ ਹੈ
ਇੱਕ ਸਵਾਲ ਦੇ ਜਵਾਬ ’ਚ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਇੱਕ ਸ਼ਿਸ਼ ਨੂੰ ਆਪਣੇ ਗੁਰੂ ਤੋਂ ਭਗਵਾਨ ਨੂੰ ਹੀ ਮੰਗਣਾ ਚਾਹੀਦਾ ਅਤੇ ਇਸ ਤੋਂ ਇਲਾਵਾ ਗੁਰੂ ਤੋਂ ਸਭ ਦਾ ਭਲਾ ਅਤੇ ਪੂਰੇ ਸੰਸਾਰ ਦਾ ਭਲਾ ਮੰਗਣਾ ਚਾਹੀਦਾ ਅਤੇ ਖੁਦ ਲਈ ਸੇਵਾ-ਸਿਮਰਨ ਦੀ ਭਾਵਨਾ ਰੱਖੋ, ਕਿ ਮੇਰੀ ਸੇਵਾ-ਸਿਮਰਨ ਦੀ ਭਾਵਨਾ ਕਦੇ ਮਰੇ ਨਾ ਇੱਕ ਹੋਰ ਸਵਾਲ ਦੇ ਜਵਾਬ ’ਚ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਗੁਰਗੱਦੀ ’ਤੇ ਆਉਣ ਤੋਂ ਪਹਿਲਾਂ ਉਹ ਗਰੀਬ ਲੋਕ ਜੋ ਆਰਥਿਕ ਤੌਰ ’ਤੇ ਕਮਜ਼ੋਰ ਹੁੰਦੇ ਹਨ, ਉਨ੍ਹਾਂ ਨੂੰ ਬੁਲਾਉਂਦੇ ਸਨ ਅਤੇ ਉਨ੍ਹਾਂ ਨੂੰ ਮਿਠਾਈ ਆਦਿ ਵੰਡਦੇ ਸਨ ਅੱਜ ਵੀ ਦੀਵਾਲੀ ਦੇ ਤਿਉਹਾਰ ’ਤੇ 42 ਜ਼ਰੂਰਤਮੰਦ ਲੋਕਾਂ ਲਈ ਕੱਪੜੇ, ਰਾਸ਼ਨ ਸਮੇਤ ਹੋਰ ਜ਼ਰੂਰੀ ਸਮਾਨ ਭੇਜਿਆ ਗਿਆ ਹੈ
ਤਿਉਹਾਰਾਂ ਤੇ ਕਰੋ ਜ਼ਰੂਰਤਮੰਦਾਂ ਦੀ ਸੇਵਾ
ਪੂਜਨੀਕ ਗੁਰੂ ਜੀ ਨੇ ਆੱਨਲਾਈਨ ਗੁਰੂਕੁਲ ਜਰੀਏ ਸਾਧ-ਸੰਗਤ ਨਾਲ ਰੂਬਰੂ ਹੁੰਦੇ ਹੋਏ ਇਸ ਪਾਵਨ ਤਿਉਹਾਰ ’ਤੇ ਮਾਨਵਤਾ ਭਲਾਈ ਦੇ ਕੰਮਾਂ ’ਚ ਨਵੇਂ ਕੰਮ ਸ਼ੁਰੂ ਕਰਨ ਲਈ ਸਾਧ-ਸੰਗਤ ਨੂੰ ਅਪੀਲ ਕੀਤੀ ਪੂਜਨੀਕ ਗੁਰੂ ਜੀ ਨੇ ਸਹੀ ਅਰਥਾਂ ’ਚ ਦੀਵਾਲੀ ਮਨਾਉਣ ਦੇ ਬਾਰੇ ’ਚ ਦੱਸਦੇ ਹੋਏ ਫਰਮਾਇਆ ਕਿ ਸਾਧ-ਸੰਗਤ ਇਸ ਦਿਨ ਨੂੰ ਰੋਡ ’ਤੇ ਬੈਠੇ, ਬੱਸ ਸਟੈਂਡ ’ਤੇ ਬੈਠੇ, ਰੇਲਵੇ ਸਟੇਸ਼ਨ ’ਤੇ ਬੈਠੇ ਅਤੇ ਕਿਤੇ ਘੁੰਮਦੇ ਅਪੰਗ, ਅਪਾਹਿਜ਼, ਅੰਗਹੀਣ, ਬੇਸਹਾਰੇ ਦਾ ਸਹਾਰਾ ਬਣਕੇ ਉਸਨੂੰ ਮਹੀਨੇਭਰ ਦਾ ਰਾਸ਼ਨ ਦੇਣ ਸਾਡੇ ਹਿਸਾਬ ਨਾਲ ਇਸ ਤੋਂ ਚੰਗੀ ਦੀਵਾਲੀ ਕੋਈ ਹੋਰ ਨਹੀਂ ਹੋ ਸਕਦੀ ਇਸ ਦਿਨ ਸਭ ਲੋਕ ਨਵੇਂ-ਨਵੇਂ ਕੱਪੜੇ ਪਹਿਨਦੇ ਹਨ, ਇਸ ਲਈ ਸਾਧ-ਸੰਗਤ ਨੂੰ ਅਪੀਲ ਕਰਦੇ ਹਾਂ ਕਿ ਸਰਦੀ ਆਉਣ ਵਾਲੀ ਹੈ, ਜਿਸ ’ਚ ਗਰੀਬ ਬੱਚੇ ਸਰਦੀ ਕਾਰਨ ਬਿਮਾਰ ਪੈ ਜਾਂਦੇ ਹਨ
ਅਤੇ ਇਸ ਨਾਲ ਕਈਆਂ ਦੀ ਤਾਂ ਮੌਤ ਤੱਕ ਹੋ ਜਾਂਦੀ ਹੈ ਇਸ ਲਈ ਇਸ ਦਿਨ ਸਾਧ-ਸੰਗਤ ਅਜਿਹੇ ਗਰੀਬ ਲੋਕਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਕੱਪੜੇ ਪਹਿਨਾ ਕੇ ਆਉਣ ਇਸ ਤੋਂ ਇਲਾਵਾ ਤਿਉਹਾਰ ਦੇ ਮੌਕੇ ’ਤੇ ਬੂਟੇ ਜ਼ਰੂਰ ਲਗਾਉਣ ਅਤੇ ਜੋ ਜ਼ਰੂਰਤਮੰਦ ਹਨ ਅਤੇ ਬਿਮਾਰ ਪਏ ਹੋਏ ਹਨ, ਉਨ੍ਹਾਂ ਦਾ ਇਲਾਜ ਵੀ ਸਾਧ-ਸੰਗਤ ਜ਼ਰੂਰ ਕਰਵਾਏ ਗਰਭਵਤੀ ਮਹਿਲਾਵਾਂ ਨੂੰ ਪੌਸ਼ਟਿਕ ਭੋਜਨ ਜ਼ਰੂਰ ਦਿਓ, ਤਾਂ ਕਿ ਉਨ੍ਹਾਂ ਦੀ ਆਉਣ ਵਾਲੀ ਸੰਤਾਨ ਸਹੀ ਸਲਾਮਤ ਪੈਦਾ ਹੋਵੇ ਦੂਜੇ ਪਾਸੇ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਦਾ ਇਲਾਜ ਕਰਾਉਣ ਅਤੇ ਉਨ੍ਹਾਂ ਨੂੰ ਖੁਰਾਕ ਦੇਣ ਦਾ ਸੱਦਾ ਦਿੱਤਾ ਇਸ ’ਤੇ ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਇਨ੍ਹਾਂ ਕੰਮਾਂ ਨੂੰ ਕਰਨ ਦੀ ਹਾਮੀ ਭਰੀ ਅਤੇ ਪ੍ਰਣ ਲਿਆ ਪੂਜਨੀਕ ਗੁਰੂ ਜੀ ਨੇ ਸੰਗਤ ਨੂੰ ਅਸ਼ੀਰਵਾਦ ਦਿੰਦੇ ਹੋਏ ਬਚਨ ਫਰਮਾਇਆ ਕਿ ਇਹ ਸਾਰੇ ਮਹਾਨ ਕੰਮ ਹਨ ਅਤੇ ਜੋ ਇਨ੍ਹਾਂ ਨੂੰ ਕਰਨਗੇ ਉਨ੍ਹਾਂ ਨੂੰ ਭਗਵਾਨ ਜੀ ਜ਼ਰੂਰ ਖੁਸ਼ੀਆਂ ਦੇਣਗੇ ਇਸ ਨਾਲ ਸਾਧ-ਸੰਗਤ ਦੇ ਘਰਾਂ ’ਚ ਖੁਸ਼ੀਆਂ ਦੇ ਹੋਰ ਚਾਰ-ਚੰਦ ਲੱਗ ਜਾਣਗੇ
ਅਸੀਂ ਦੀਵਾਲੀ ਤਿਉਹਾਰ ’ਤੇ ਘਿਓ ਦੇ ਦੀਵੇ ਜਲਾਉਂਦੇ ਸੀ ਅਤੇ ਪਟਾਕੇ ਵਗੈਰਾ ਵੀ ਵਜਾਉਂਦੇ ਸੀ ਪਰ ਅੱਜ ਦਾ ਦੌਰ, ਜਿਸ ’ਚ ਜਨਸੰਖਿਆਂ ਬਹੁਤ ਵਧ ਗਈ ਹੈ, ਪੇੜ ਬਹੁਤ ਕੱਟ ਰਹੇ ਹਨ, ਪਾਣੀ ਬਹੁਤ ਹੇਠਾਂ ਚਲਿਆ ਗਿਆ ਹੈ, ਇਸ ਲਈ ਹੋ ਸਕਦਾ ਹੈ ਪਹਿਲਾਂ ਪੇੜ ਬੇਇੰਤਹਾ ਹੋਣ ਅਤੇ ਜੋ ਪਟਾਕੇ ਚੱਲਦੇ ਸਨ, ਉਨ੍ਹਾਂ ਨਾਲ ਜੋ ਪ੍ਰਦੂਸ਼ਣ ਹੁੰਦਾ ਸੀ, ਉਹ ਜਲਦੀ ਖ਼ਤਮ ਹੋ ਜਾਂਦਾ ਸੀ ਪਰ ਅੱਜ ਪ੍ਰਦੂਸ਼ਣ ਪਹਿਲਾਂ ਹੀ ਬਹੁਤ ਜਿਆਦਾ ਵਧਿਆ ਹੋਇਆ ਹੈ ਪਰ ਸਾਨੂੰ ਅੱਜ ਤੱਕ ਇਹ ਸਮਝ ਕਦੇ ਨਹੀਂ ਆਇਆ ਕਿ ਜਦੋਂ ਪਟਾਕੇ ਚਲਾਉਂਦੇ ਹਾਂ ਤਾਂ ਉਨ੍ਹਾਂ ਨੂੰ ਰੋਕਿਆ ਜਾਂਦਾ ਹੈ ਪਰ ਜਿਨ੍ਹਾਂ ਫੈਕਟਰੀਆਂ ਦਾ ਧੂੰਆਂ ਸਾਰੀ-ਸਾਰੀ ਰਾਤ ਅਤੇ ਦਿਨ ਪ੍ਰਦੂਸ਼ਣ ਫੈਲਾਉਂਦਾ ਹੈ, ਉਨ੍ਹਾਂ ਦਾ ਫਿਲਟੇ੍ਰਸ਼ਨ ਕਰਨ ਦੀ ਕੋਈ ਗੱਲ ਨਹੀਂ ਕਰਦਾ ਹੋਲੀ ਅਤੇ ਦੀਵਾਲੀ ’ਤੇ ਹੀ ਲੋਕਾਂ ਨੂੰ ਪ੍ਰਦੂਸ਼ਣ ਦੀ ਯਾਦ ਆਉਂਦੀ ਹੈ ਅਸੀਂ ਇਸ ਹੱਕ ’ਚ ਵੀ ਨਹੀਂ ਹਾਂ ਕਿ ਤੁਸੀਂ ਪਟਾਕੇ ਚਲਾ ਕੇ ਪ੍ਰਦੂਸ਼ਣ ਫੈਲਾਓ, ਪਰ ਅਸੀਂ ਇਸ ਹੱਕ ’ਚ ਵੀ ਨਹੀਂ ਕਿ ਇਨ੍ਹਾਂ ਤਿਉਹਾਰਾਂ ’ਚ ਖੁਸ਼ੀ ਨਾ ਮਨਾਓ
ਭਈਆ ਦੂਜ: ਭੈਣ-ਭਾਈ ’ਚ ਹੋਵੇ ਸਵੱਛ ਰਿਸ਼ਤਾ
ਭਈਆ ਦੂਜ, ਭਾਈ ਦੂਜ ਦੀ ਵਧਾਈ ਦਿੰਦੇ ਹੋਏ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਭੈਣ-ਭਰਾ ਦਾ ਰਿਸ਼ਤਾ ਇੱਕ ਸਵੱਛ ਰਿਸ਼ਤਾ ਹੋਣਾ ਚਾਹੀਦਾ ਹੈ ਸਾਡੀ ਜੋ ਸੰਸਕ੍ਰਿਤੀ ਹੈ ਉਸਦੇ ਅਨੁਸਾਰ ਭੈਣ ਦੀ ਰੱਖਿਆ ਲਈ ਰੱਖੜੀ ਦਾ ਤਿਉਹਾਰ ਵੀ ਆਉਂਦਾ ਹੈ ਪਰ ਅੱਜਕੱਲ੍ਹ ਬੇਟੀਆਂ ਵੀ ਘੱਟ ਨਹੀਂ ਹਨ ਉਹ ਭਰਾ ਦੀ ਵੀ ਰੱਖਿਆ ਕਰ ਸਕਦੀਆਂ ਹਨ ਭੈਣ-ਭਰਾ ਦੋਨਾਂ ਨੇ ਇੱਕ-ਦੂਜੇ ਲਈ ਸਾਫ਼ ਰਿਸ਼ਤਾ ਰੱਖਦੇ ਹੋਏ ਸਿਰਫ਼ ਰੱਖਿਆ ਹੀ ਨਹੀਂ ਕਰਨੀ ਸਗੋਂ ਇੱਕ-ਦੂਜੇ ਨੂੰ ਚੰਗੇ ਕਰਮਾਂ ਲਈ ਉਤਸ਼ਾਹਿਤ ਕਰਨ ਨਾਲ ਹੀ ਅੱਗੇ ਵਧਣ ਲਈ ਅਤੇ ਘਰ ’ਚ ਖੁਸ਼ੀਆਂ ਲਿਆਉਣ ਲਈ ਵੀ ਪ੍ਰੇਰਿਤ ਕਰੋ ਤਿਉਹਾਰਾਂ ਦਾ ਸਮਾਂ ਚੱਲ ਰਿਹਾ ਹੈ ਜੇਕਰ ਇਨ੍ਹਾਂ ਤਿਉਹਾਰਾਂ ’ਚ ਮਨੁੱਖ ਰਾਮ-ਨਾਮ ਨੂੰ ਜੋੜ ਲਏ, ਤਾਂ ਖੁਸ਼ੀਆਂ ਦੁੱਗਣੀਆਂ-ਚੌਗਣੀਆਂ ਹੋ ਜਾਣਗੀਆਂ