Dancing: ਨੱਚਣ ਨਾਲ ਵੀ ਹੁੰਦਾ ਹੈ ਸਿਹਤ ਨੂੰ ਫਾਇਦਾ

ਗੀਤ ਸੁਣਨਾ ਕਿਸ ਨੂੰ ਚੰਗਾ ਨਹੀਂ ਲੱਗਦਾ ਇਹ ਗੀਤ ਜੇਕਰ ਮਿੱਠੀ ਆਵਾਜ਼ ’ਚ ਹੋਣ ਤਾਂ ਹਰ ਵਿਅਕਤੀ ਦੇ ਦਿਲ ਦੇ ਨਾਲ-ਨਾਲ ਉਸਦੇ ਪੈਰ ਵੀ ਥਿਰਕਣ ਲੱਗ ਜਾਂਦੇ ਹਨ ਉਂਜ ਆਪਣੇ ਪੈਰਾਂ ਦੇ ਥਿਰਕਾਉਣ ਲਈ ਸਿਰਫ ਮਿੱਠੇ ਗੀਤਾਂ ਦੀ ਲੋੜ ਨਹੀਂ ਹੈ ਕਦੇ-ਕਦੇ ਵਿਅਕਤੀ ਜਦੋਂ ਬਹੁਤ ਖੁਸ਼ ਹੁੰਦਾ ਹੈ ਤਾਂ ਉਸਦੇ ਪੈਰ ਬਗੈਰ ਗੀਤ ਦੇ ਵੀ ਉੱਠ ਜਾਂਦੇ ਹਨ ਅਤੇ ਕਿਉਂ ਨਾ ਉੱਠਣ, ਨੱਚਣਾ ਆਪਣੇ-ਆਪ ’ਚ ਐਨਾ ਖਾਸ ਹੁੰਦਾ ਹੈ ਕਿ ਉਹ ਸਿਰਫ ਗੀਤ ’ਤੇ ਨਿਰਭਰ ਨਹੀਂ ਹੁੰਦਾ ਉਸ ’ਚ ਵਿਅਕਤੀ ਦੇ ਮਨ ਦੇ ਭਾਵ ਉੱਭਰ ਕੇ ਸਾਹਮਣੇ ਆਉਂਦੇ ਹਨ ਨੱਚਦੇ ਤਾਂ ਬਹੁਤ ਲੋਕ ਹਨ ਪਰ ਨੱਚਣ ਦੇ ਕੀ ਫਾਇਦੇ ਹੁੰਦੇ ਹਨ, ਇਹ ਬਹੁਤ ਘੱਟ ਲੋਕ ਜਾਣਦੇ ਹਨ ਅੱਜ ਅਸੀਂ ਤੁਹਾਨੂੰ ਨੱਚਣ ਦੇ ਪੰਜ ਫਾਇਦੇ ਦੱਸਣ ਜਾ ਰਹੇ ਹਾਂ ਜੋ ਇਸ ਤਰ੍ਹਾਂ ਹਨ:-

ਆਪਣੇ ਭਾਵ ਪ੍ਰਗਟ ਕਰਨਾ:

ਜੇਕਰ ਤੁਸੀਂ ਸ਼ਰਮੀਲੇ ਹੋ ਤਾਂ ਸਿਰਫ ਨਾਚ ਹੀ ਹੈ ਜੋ ਤੁਹਾਡੇ ਸ਼ਰਮੀਲੇਪਣ ਨੂੰ ਦੂਰ ਕਰ ਸਕਦਾ ਹੈ ਨਾਚ ਨਾਲ ਤੁਸੀਂ ਆਪਣੇ ਭਾਵ ਨੂੰ ਦੂਜਿਆਂ ਦੇ ਸਾਹਮਣੇ ਲਿਆ ਸਕਦੇ ਹੋ ਸਰਲਤਾ ਨਾਲ ਆਪਣੀਆਂ ਗੱਲਾਂ ਦੂਜਿਆਂ ਨੂੰ ਕਹਿਣ ਦਾ ਸਭ ਤੋਂ ਵਧੀਆ ਤਰੀਕਾ ਨਾਚ ਹੀ ਹੈ

ਖੁਦ ਨੂੰ ਫਿੱਟ ਰੱਖੋ:

ਨੱਚਣ ਦਾ ਦੂਜਾ ਅਤੇ ਸਭ ਤੋਂ ਵਧੀਆ ਫਾਇਦਾ ਇਹ ਹੈ ਕਿ ਨੱਚਣ ਨਾਲ ਤੁਹਾਡੀ ਕਸਰਤ ਹੋ ਜਾਂਦੀ ਹੈ ਅਤੇ ਤੁਸੀਂ ਫਿੱਟ ਰਹਿੰਦੇ ਹੋ ਅਤੇ ਖੂਨ ਦੇ ਸੰਚਾਰ ’ਚ ਵਾਧਾ ਹੁੰਦਾ ਹੈ ਇੱਕ ਹਫਤੇ ’ਚ ਘੱਟੋ-ਘੱਟ ਤਿੰਨ ਵਾਰ ਨੱਚਣ ਨਾਲ ਤੁਸੀਂ ਬਿਲਕੁਲ ਫਿੱਟ ਰਹੋਗੇ

ਧਿਆਨ ਖਿੱਚਣਾ:

ਨੱਚਣ ਨਾਲ ਤੁਸੀਂ ਦੂਜਿਆਂ ਦਾ ਧਿਆਨ ਆਪਣੇ ਵੱਲ ਖਿੱਚ ਸਕਦੇ ਹੋ ਨੱਚਣ ਦੀ ਕਲਾ ਨਾਲ ਤੁਸੀਂ ਕਈ ਲੋਕਾਂ ਵਿਚਕਾਰ ਆਪਣੀ ਪ੍ਰਮੁੱਖਤਾ ਦਾ ਅਹਿਸਾਸ ਕਰਵਾ ਸਕਦੇ ਹੋ ਅਤੇ ਸਭ ਦੇ ਵਿਚਕਾਰ ਆਪਣੀ ਖਾਸ ਪਹਿਚਾਣ ਬਣਾ ਸਕਦੇ ਹੋ

Also Read:  ਜੇਕਰ ਮੈਂ ਨਾ ਹੁੰਦਾ ਤਾਂ...

ਇਕਾਗਰਤਾ ਵਧਾਉਣਾ:

ਨੱਚਣ ਨਾਲ ਤੁਹਾਡੀ ਇਕਾਗਰਤਾ ਵਧਦੀ ਹੈ ਅਤੇ ਤੁਸੀਂ ਅਨੁਸ਼ਾਸਿਤ ਵਿਅਕਤੀ ਬਣ ਜਾਂਦੇ ਹੋ ਇਸ ਦੇ ਨਾਲ-ਨਾਲ ਵਾਰ-ਵਾਰ ਨੱਚਣ ਦਾ ਅਭਿਆਸ ਕਰਨ ਨਾਲ ਆਤਮ-ਵਿਸ਼ਵਾਸ ਵੀ ਵਧਦਾ ਹੈ

ਤੇਜ਼ ਯਾਦ-ਸ਼ਕਤੀ:

ਕਈ ਲੋਕਾਂ ਦਾ ਇਹ ਮੰਨਣਾ ਹੈ ਕਿ ਨੱਚਣ ਨਾਲ ਵਿਅਕਤੀ ਦੀ ਯਾਦ-ਸ਼ਕਤੀ ਤੇਜ਼ ਹੁੰਦੀ ਹੈ ਨੱਚਣ ਨਾਲ ਤੁਹਾਡੇ ਖੂਨ ਦਾ ਸੰਚਾਰ ਵਧਦਾ ਹੈ ਜਿਸ ਨਾਲ ਤੁਹਾਡੇ ਸਰੀਰ ਦੇ ਨਾਲ-ਨਾਲ ਤੁਹਾਡੇ ਦਿਮਾਗ ’ਤੇ ਵੀ ਅਸਰ ਹੁੰਦਾ ਹੈ ਅਤੇ ਯਾਦ-ਸ਼ਕਤੀ ਵਧਦੀ ਹੈ

ਅਸੀਂ ਜਾਣਦੇ ਹਾਂ ਕਿ ਕਹਿਣਾ ਸੌਖਾ ਹੁੰਦਾ ਹੈ ਪਰ ਕਰਨਾ ਔਖਾ, ਪਰ ਤੁਸੀਂ ਕਦੇ ਖੁਦ ਅਜ਼ਮਾਓ ਕਿ ਜਦੋਂ ਤੁਸੀਂ ਥੋੜ੍ਹੇ ਉਦਾਸ ਹੋਵੋ, ਆਪਣਾ ਮਨ ਬਦਲਣ ਲਈ ਨੱਚ ਕੇ ਦੇਖੋ ਤੁਸੀਂ ਦੇਖੋਗੇ ਕਿ ਤੁਹਾਡਾ ਮਨ ਤੁਰੰਤ ਹੀ ਬਦਲ ਜਾਵੇਗਾ ਨੱਚਣਾ ਇੱਕ ਅਜਿਹੀ ਕਲਾ ਹੈ ਜਿਸ ਨੂੰ ਕੁਝ ਲੋਕ ਸਿਰਫ ਆਪਣੇ ਮਨੋਰੰਜਨ ਲਈ ਕਰਦੇ ਹਨ ਕਿਉਂਕਿ ਉਹ ਇਸ ਦੇ ਫਾਇਦੇ ਨਹੀਂ ਜਾਣਦੇ ਪਰ ਜੇਕਰ ਅਸਲ ’ਚ ਦੇਖਿਆ ਜਾਵੇ ਤਾਂ ਨੱਚਣਾ ਸਿਰਫ ਮਨੋਰੰਜਨ ਦਾ ਸਾਧਨ ਹੀ ਨਹੀਂ ਹੈ ਸਗੋਂ ਇਸ ’ਚ ਤਾਂ ਉਹ ਡੂੰਘਾਈ ਹੈ ਜਿਸ ਨਾਲ ਸਭ ਆਕਰਸ਼ਿਤ ਹੁੰਦੇ ਹਨ ਇਸ ਲਈ ਸਾਨੂੰ ਵੀ ਇਸ ਨੂੰ ਸਿਰਫ ਮਨੋਰੰਜਨ ਨਾ ਸਮਝਦੇ ਹੋਏ ਇਸ ਦੀ ਡੂੰਘਾਈ ਨੂੰ ਸਮਝ ਕੇ ਵੀ ਇਸ ਨੂੰ ਅਪਨਾਉਣਾ ਚਾਹੀਦਾ ਹੈ -ਸਪਨਾ ਜੈਨ