ਨਾਰੀਅਲ ਬਰੈੱਡ ਰੋਲ
Table of Contents
Coconut Bread Roll ਸਮੱਗਰੀ
- 4 ਤੋਂ 5 ਬਰੈੱਡ ਸਲਾਇਸ,
- 1 ਚਮਚ ਘਿਓ,
- ਇੱਕ ਕੱਪ ਬਾਰੀਕ ਘਿਸਿਆ ਹੋਇਆ ਫਰੈੱਸ ਨਾਰੀਅਲ,
- 1/2 ਕਰੱਸ਼ ਕੀਤਾ ਹੋਇਆ ਗੁੜ,
- 8 ਤੋਂ 10 ਬਾਰੀਕ ਕੱਟੇ ਹੋਏ ਕਾਜੂ,
- 4 ਛੋਟੀਆਂ ਇਲਾਇਚੀਆਂ ਦਾ ਪਾਊਡਰ,
- ਰੋਲਸ ਫਰਾਈ ਕਰਨ ਲਈ ਤੇਲ
Also Read :-
Coconut Bread Roll ਬਣਾਉਣ ਦਾ ਤਰੀਕਾ:-

ਜਦੋਂ ਨਾਰੀਅਲ ਤੇ ਗੁੜ ਆਪਸ ’ਚ ਚੰਗੀ ਤਰ੍ਹਾਂ ਮਿਕਸ ਹੋ ਜਾਣ, ਤਾਂ ਫਿਰ ਇਸ ’ਚ ਕੱਟੇ ਹੋਏ ਕਾਜੂ ਤੇ ਇਲਾਇਚੀ ਪਾਊਡਰ ਪਾ ਕੇ ਚਲਾਉਂਦੇ ਹੋਏ ਚੰਗੀ ਤਰ੍ਹਾਂ ਮਿਕਸ ਕਰ ਲਓ ਤੁਸੀਂ ਇਸ ’ਚ ਆਪਣੀ ਪਸੰਦ ਅਨੁਸਾਰ ਕੋਈ ਵੀ ਡਰਾਈ ਫਰੂਟ ਪਾ ਸਕਦੇ ਹੋ ਡਰਾਈ ਫਰੂਟ ਪਾਉਣ ਤੋਂ ਬਾਅਦ ਇਸ ਨੂੰ ਦੋ ਜਾਂ ਤਿੰਨ ਮਿੰਟ ਭੰੁੰੁਨਣ ਤੋਂ ਬਾਅਦ ਗੈਸ ਬੰਦ ਕਰ ਦਿਓ ਬਰੈੱਡ ਸਲਾਈਸ ਦੇ ਚਾਰਾਂ ਕੋਨਿਆਂ ਨੂੰ ਕੱਟ ਕੇ ਕੱਢ ਦਿਓ ਹੁਣ ਇੱਕ ਬਾਊਲ ’ਚ ਥੋੜ੍ਹਾ ਜਿਹਾ ਪਾਣੀ ਲਓ ਹੁਣ ਇਸ ਨੂੰ ਬਰੈੱਡ ਨੂੰ ਦੋਵੇਂ ਪਾਸੇ ਹਲਕੇ ਪਾਣੀ ’ਚ ਗਿੱਲਾ ਕਰ ਲਓ ਤੇ ਫਿਰ ਹਥੇਲੀਆਂ ’ਚ ਦਬਾ ਕੇ ਬਰੈਡ ਦਾ ਸਾਰਾ ਪਾਣੀ ਕੱਢ ਦਿਓ,
ਅਜਿਹਾ ਕਰਨ ਨਾਲ ਬਰੈੱਡ ਇੱਕਦਮ ਸਾਫਟ ਹੋ ਜਾਂਦਾ ਹੈ ਹੁਣ ਬਰੈੱਡ ਦੇ ਉੱਪਰ ਇੱਕ ਚਮਚ ਨਾਰੀਅਲ ਦੀ ਸਟਿਫਿੰਗ ਰੱਖ ਦਿਓ ਤੇ ਇਸ ਦੇ ਸਾਰੇ ਕਿਨਾਰੇ ਉੱਠਾ ਕੇ ਵਿੱਚ ਕਰਕੇ ਬੰਦ ਕਰ ਦਿਓ ਫਿਰ ਇਸ ਨੂੰ ਰੋਲ ਦੀ ਸ਼ੇਪ ਦਿਓ ਇਸ ਤਰ੍ਹਾਂ ਬਹੁਤ ਹੀ ਅਸਾਨੀ ਨਾਲ ਬਰੈੱਡ ਨੂੰ ਰੋਲ ਦੀ ਸ਼ੇਪ ਦੇ ਸਕਦੇ ਹੋ ਪੈਨ ’ਚ ਤੇਲ ਗਰਮ ਹੋਣ ਦੇ ਲਈ ਰੱਖੋ ਤੇਲ ਦੇ ਮੀਡੀਅਮ ਗਰਮ ਹੋਣ ’ਤੇ ਰੋਲ ਨੂੰ ਚੌਲ ਦੇ ਆਟੇ ’ਚ ਚੰਗੀ ਤਰ੍ਹਾਂ ਲਪੇਟ ਲਓ ਤੇ ਵਾਧੂ ਆਟਾ ਕੱਢ ਦਿਓ ਫਿਰ ਰੋਲ ਨੂੰ ਤੇਲ ’ਚ ਪਾ ਦਿਓ ਇਨ੍ਹਾਂ ਨੂੰ ਲੋਅ ਟੂ ਮੀਡੀਅਮ ਫਲੇਮ ’ਤੇ ਵਿੱਚ-ਵਿੱਚ ਦੀ ਪਲਟਦੇ ਹੋਏ ਤਲ ਲਓ ਜਦੋਂ ਇਨ੍ਹਾਂ ਦਾ ਕਲਰ ਗੋਲਡਨ ਬਰਾਊਨ ਹੋ ਜਾਵੇ, ਤਾਂ ਫਿਰ ਇਨ੍ਹਾਂ ਨੂੰ ਕੱਢ ਦਿਓ ਤੇ ਗਰਮਾ-ਗਰਮ ਸਰਵ ਕਰੋ































































