ਚਾਇਨੀਜ਼ ਫ੍ਰਾਈਡ ਰਾਈਸ
Table of Contents
ਸਮੱਗਰੀ:
- ਢਾਈ ਕੱਪ ਉੱਬਲੇ ਹੋਏ ਚੌਲ (ਪੱਕੇ ਹੋਏ ਚੌਲ),
- 1 ਪਿਆਜ,
- 1 ਹਰੀ ਮਿਰਚ,
- 1 ਟੀ ਸਪੂਨ ਬਰੀਕ ਕੱਟਿਆ ਅਦਰਕ,
- 1 ਟੀ ਸਪੂਨ ਬਰੀਕ ਕੱਟਿਆ ਲਸਣ,
- 1/4 ਕੱਪ ਬਰੀਕ ਕੱਟੀ ਹੋਈ ਗਾਜਰ,
- 1/2 ਕੱਪ ਬਰੀਕ ਕੱਟੀ ਹੋਈ ਗੋਭੀ,
- 2 ਡੰਡਲ ਹਰੇ ਪਿਆਜ ਬਰੀਕ ਕੱਟੇ ਹੋਏ,
- 1/4 ਕੱਪ ਬਰੀਕ ਕੱਟਿਆ ਹੋਇਆ ਫਰੈਂਚ ਬੀਨਸ,
- 1 ਟੇਬਲ ਸਪੂਨ ਸੋਇਆ ਸੌਸ,
- 1/4 ਟੀ ਸਪੂਨ ਕਾਲੀ ਮਿਰਚ ਪਾਊਡਰ,
- 2 ਟੇਬਲ ਸਪੂਨ ਤੇਲ,
- ਨਮਕ
ਬਣਾਉਣ ਦਾ ਤਰੀਕਾ:
ਪਿਆਜ ਨੂੰ ਲੰਬੀਆਂ ਬਰੀਕ ਸਲਾਈਸ ’ਚ ਕੱਟੋ ਅਤੇ ਹਰੀ ਮਿਰਚ ਨੂੰ ਬਰੀਕ ਕੱਟ ਲਓ ਇੱਕ ਕੜਾਹੀ ਜਾਂ ਫਰਾਇੰਗ ਪੈਨ ’ਚ ਮੱਧਮ ਸੇਕੇ ’ਤੇ ਤੇਲ ਗਰਮ ਕਰੋ ਬਰੀਕ ਕੱਟਿਆ ਹੋਇਆ ਪਿਆਜ, ਬਰੀਕ ਕੱਟੀ ਹੋਈ ਹਰੀ ਮਿਰਚ, ਕੱਟਿਆ ਹੋਇਆ ਅਦਰਕ ਅਤੇ ਕੱਟਿਆ ਹੋਇਆ ਲਸਣ ਪਾਓ ਤੇ ਇਨ੍ਹਾਂ ਨੂੰ ਇੱਕ ਮਿੰਟ ਲਈ ਭੁੰਨ੍ਹ ਲਓ ਗਾਜਰ, ਗੋਭੀ, ਹਰਾ ਪਿਆਜ ਅਤੇ ਫਰੈਂਚ ਬੀਨਸ ਪਾਓ ਅਤੇ ਉਨ੍ਹਾਂ ਨੂੰ 2-3 ਮਿੰਟਾਂ ਲਈ ਚਮਚ ਨਾਲ ਲਗਾਤਾਰ ਹਿਲਾਉਂਦੇ ਹੋਏ ਭੁੰਨ੍ਹ ਲਓ ਧਿਆਨ ਰਹੇ
ਕਿ ਸਬਜ਼ੀਆਂ ਜ਼ਿਆਦਾ ਨਾ ਪੱਕਣ, ਉਹ ਪੱਕ ਜਾਣੀਆਂ ਚਾਹੀਦੀਆਂ ਹਨ ਪਰ ਥੋੜ੍ਹੀਆਂ ਕਰਾਰੀਆਂ ਰਹਿਣੀਆਂ ਚਾਹੀਦੀਆਂ ਹਨ (ਮੁਲਾਇਮ ਨਹੀਂ ਹੋਣੀਆਂ ਚਾਹੀਦੀਆਂ) ਕਾਲੀ ਮਿਰਚ ਪਾਊਡਰ, ਸੋਇਆ ਸੌਸ ਤੇ ਨਮਕ ਪਾ ਕੇ ਮਿਲਾ ਲਓ ਪਹਿਲਾਂ ਤੋਂ ਤਿਆਰ ਉੱਬਲੇ ਹੋਏ ਚੌਲ ਪਾਓ ਅਤੇ ਹੌਲੀ-ਹੌਲੀ ਮਿਲਾ ਲਓ ਉਸ ’ਚ ਚਮਚ ਬਹੁਤ ਜ਼ਿਆਦਾ ਚਲਾਓ ਨਾ ਨਹੀਂ ਤਾਂ ਚੌਲਾਂ ਦੇ ਦਾਣੇ ਟੁੱਟ ਸਕਦੇ ਹਨ 2-3 ਮਿੰਟਾਂ ਲਈ ਮੱਧਮ ਸੇਕੇ ’ਤੇ ਪੱਕਣ ਦਿਓ ਹੁਣ ਗੈਸ ਬੰਦ ਕਰੋ ਤੇ ਚਾਇਨੀਜ਼ ਫਰਾਈਡ ਰਾਈਸ ਨੂੰ ਇੱਕ ਕਟੋਰੀ ’ਚ ਕੱਢ ਲਓ ਇਨ੍ਹਾਂ ਨੂੰ ਗਰਮਾ-ਗਰਮ ਮਨਚੂਰੀਅਨ ਗਰੇਵੀ ਨਾਲ ਪਰੋਸੋ

































































