Children's story

ਬਾਲ ਕਹਾਣੀ : ਸੱਚਾ ਧਨ
ਕਾਸ਼ੀ ’ਚ ਧਰਮਦੱਤ ਨਾਂਅ ਦਾ ਇੱਕ ਪੰੰਡਿਤ ਰਹਿੰਦਾ ਸੀ ਉਹ ਜੋਤਸ਼ ਵਿੱਦਿਆ ’ਚ ਬਹੁਤ ਨਿਪੁੰਨ ਸੀ ਉਸ ਦਾ ਗਣਿਤ ਕਦੇ ਗਲਤ ਨਹੀਂ ਹੋਇਆ, ਫਿਰ ਵੀ ਘਰ ’ਚ ਸਦਾ ਗਰੀਬੀ ਛਾਈ ਰਹਿੰਦੀ ਸੀ ਪਤਨੀ ਕਿਸੇ ਨਾ ਕਿਸੇ ਕਮੀ ਦੀ ਚਰਚਾ ਕਰਕੇ, ਸਦਾ ਉਸ ਨੂੰ ਉਲ੍ਹਾਂਭੇ ਦਿਆ ਕਰਦੀ ਕਿ ਤੁਸੀਂ ਦੂਜਿਆਂ ਦੀ ਕਿਸਮਤ ਬਦਲਣ ਦੇ ਦਿਨ ਦੇਖਦੇ ਹੋ ਕਦੇ ਇਹ ਵੀ ਦੇਖਿਆ, ਆਪਣੇ ਘਰ ਦੇ ਦਿਨ ਕਦੋਂ ਫਿਰਨਗੇ?
ਹਰ ਸਮੇਂ ਦੀ ਕਿੜ-ਕਿੜ ਤੋਂ ਪ੍ਰੇਸ਼ਾਨ ਹੋ ਕੇ, ਆਖਿਰ ਇੱਕ ਦਿਨ ਧਰਮਦੱਤ ਨੇ ਆਪਣੀ ਕੁੰਡਲੀ ਦੇਖੀ ਪਤਾ ਲੱਗਾ।

ਜੇਕਰ ਅੱਜ ਹੀ ਰਾਤ ਨੂੰ ਰੋਹਿਣੀ ਨਛੱਤਰ ਦੇ ਲੱਗਦੇ ਹੀ ਘਰ ਤਿਆਗ ਕੇ ਤੁਰਿਆ ਜਾਵੇ ਤਾਂ ਧਨ ਲਾਭ ਹੋਵੇਗਾ ਫਿਰ ਕੀ ਸੀ ਧਰਮਦੱਤ ਨੇ ਪਤਨੀ ਨੂੰ ਬਿਨਾਂ ਦੱਸੇ ਘਰ ਛੱਡਣ ਦਾ ਇਰਾਦਾ ਬਣਾ ਲਿਆ ਜੋਤਿਸ਼ ਅਤੇ ਧਰਮ ਦੀਆਂ ਕੁਝ ਕਿਤਾਬਾਂ ਉਨ੍ਹਾਂ ਨੂੰ ਬਹੁਤ ਪਿਆਰੀਆਂ ਸਨ ਪਤਨੀ ਤੋਂ ਲੁਕਾ ਕੇ ਉਹ ਕਿਤਾਬਾਂ ਵੀ ਉਨ੍ਹਾਂ ਨੇ ਇੱਕ ਝੋਲੇ ’ਚ ਪਾ ਕੇ ਬਾਹਰ ਚਬੂਤਰੇ ਦੀ ਓਟ ’ਚ ਰੱਖ ਦਿੱਤੀਆਂ ਸੋਚਿਆ ਕਿ ਤੁਰਾਂਗਾ, ਤਾਂ ਇਨ੍ਹਾਂ ਨੂੰ ਲੈਂਦਾ ਜਾਵਾਂਗਾ। ਲਗਭਗ ਉਸੇ ਸਮੇਂ ਕੋਈ ਚੋਰ ਵੀ ਚੋਰੀ ਕਰਕੇ ਉੱਧਰੋਂ ਲੰਘਿਆ ਅਚਾਨਕ ਉਸਨੂੰ ਕੁਝ ਲੋਕ ਸਾਹਮਣਿਓਂ ਆਉਂਦੇ ਦਿਖਾਈ ਦਿੱਤੇ ਉਸਨੇ ਚੋਰੀ ਦੇ ਮਾਲ ਨਾਲ ਭਰਿਆ ਝੋਲਾ ਵੀ ਉਸੇ ਓਟ ’ਚ ਰੱਖ ਦਿੱਤਾ ਖੁਦ ਦੂਜੀ ਗਲੀ ’ਚ ਜਾ ਲੁਕਿਆ ਉਦੋਂ ਰੋਹਿਣੀ ਨਛੱਤਰ ਲੱਗ ਗਿਆ ਧਰਮਦੱਤ ਚੁੱਪਚਾਪ ਉੱਠਿਆ ਚਾਰੇ ਪਾਸੇ ਘੁੱਪ ਹਨੇ੍ਹਰਾ ਸੀ ਸੰਗਲ ਖੋਲ੍ਹ ਕੇ ਉਹ ਬਾਹਰ ਆਇਆ ਓਟ ’ਚ ਰੱਖਿਆ ਝੋਲਾ ਚੁੱਕਿਆ ਅਤੇ ਤੁਰ ਪਿਆ।

ਉਸ ਦੇ ਜਾਣ ਤੋਂ ਬਾਅਦ ਚੋਰ ਆਇਆ ਉਸਨੇ ਵੀ ਓਟ ’ਚ ਰੱਖਿਆ ਝੋਲਾ ਚੁੱਕਿਆ ਅਤੇ ਖਿਸਕ ਗਿਆ ਸਵੇਰ ਹੋਣ ਤੱਕ ਧਰਮਦੱਤ ਕਾਸ਼ੀ ਤੋਂ ਕਾਫੀ ਦੂਰ ਨਿੱਕਲ ਗਿਆ ਅਚਾਨਕ ਉਸਦੀ ਨਜ਼ਰ ਹੱਥ ’ਚ ਚੁੱਕੇ ਝੋਲੇ ’ਤੇ ਗਈ ਤਾਂ ਹੈਰਾਨ ਹੋ ਗਿਆ ਉਹ ਉਸਦਾ ਝੋਲਾ ਨਹੀਂ ਸੀ ਝੱਟ ਉਸ ਵਿੱਚ ਦੇਖਿਆ ਤਾਂ ਹੈਰਾਨ ਰਹਿ ਗਿਆ ਝੋਲੇ ’ਚ ਸੋਨੇ-ਚਾਂਦੀ ਦੇ ਗਹਿਣੇ ਸਨ ਉਹ ਹੱਸਣ ਲੱਗਾ ਉਸਦੀ ਕੁੰਡਲੀ ਦਾ ਗਣਿਤ ਸੌ ਪ੍ਰਤੀਸ਼ਤ ਸਹੀ ਨਿੱਕਲਿਆ ਸੀ ਇਕੱਠਾ ਐਨਾ ਧਨ ਹੱਥ ਆਉਂਦੇ ਹੀ ਧਰਮਦੱਤ ਦੀਆਂ ਭਾਵਨਾਵਾਂ ਬਦਲਣ ਲੱਗੀਆਂ ਪਾਪ-ਪੁੰੰਨ ਦਾ ਭੇਦ ਮਿਟਣ ਲੱਗਾ ਸੋਚਣ ਲੱਗਾ ਕਿ ਪਤਨੀ ਦਿਨ ਭਰ ਧਨ ਲਈ ਹਾਏ-ਹਾਏ ਕਰਦੀ ਸੀ।

Also Read:  ਗਰਮੀਆਂ ਦਾ ਸੁਪਰਫੂਡ ਬੇਲਗਿਰੀ

ਹੁਣ ਇਸ ਧਨ ਨੂੰ ਕਈ ਗੁਣਾ ਕਰਕੇ ਹੀ ਘਰ ਵਾਪਸ ਆਵਾਂਗਾ ਉਹ ਦੂਜੇ ਸ਼ਹਿਰ ’ਚ ਚਲਾ ਗਿਆ ਝੋਲੇ ਦੇ ਗਹਿਣੇ ਵੇਚ ਕੇ ਵਪਾਰ ਕਰਨ ਲੱਗਾ ਜਿਵੇਂ-ਜਿਵੇਂ ਵਪਾਰ ਵਧਿਆ, ਸਿੱਧਾ-ਸਾਦਾ ਪੰਡਿਤ ਧਰਮਦੱਤ ਵਪਾਰ ਵਿਚ ਉਲਝਦਾ ਚਲਾ ਗਿਆ ਪੂਜਾ-ਪਾਠ, ਦਇਆ-ਧਰਮ, ਦਾਨ-ਪੁੰਨ ਸਭ ਛੁੱਟ ਗਿਆ। ਅਜ਼ੂਬਾ ਉਸ ਚੋਰ ਨਾਲ ਵੀ ਹੋਇਆ ਘਰ ਜਾ ਕੇ ਉਸਨੇ ਝੋਲਾ ਦੇਖਿਆ ਤਾਂ ਸਿਰ ਫੜ ਕੇ ਬਹਿ ਗਿਆ ਗਹਿਣਿਆਂ ਦੀ ਥਾਂ ਝੋਲੇ ’ਚੋਂ ਧਰਮ ਅਤੇ ਜੋਤਿਸ਼ ਦੀਆਂ ਪੁਰਾਣੀਆਂ ਕਿਤਾਬਾਂ ਨਿੱਕਲੀਆਂ ਚੋਰ ਨੇ ਸੋਚਿਆ ਕਿ ਸ਼ਾਇਦ ਗਲਤੀ ਨਾਲ ਮੇਰਾ ਝੋਲਾ ਉੱਥੇ ਰਹਿ ਗਿਆ ਹੈ ਉਸਨੂੰ ਲੱਭਣ ਲਈ ਉਹ ਜਾਣ ਹੀ ਵਾਲਾ ਸੀ ਕਿ ਉਸਦੀ ਪਤਨੀ ਨੇ ਟੋਕ ਦਿੱਤਾ, ‘ਕਿੱਧਰ ਚੱਲੇ ਹੁਣੇ ਤਾਂ ਸਕੂਲੋਂ ਆਏ ਸੀ’।

ਚੋਰ ਨੂੰ ਜਿਵੇਂ ਕੁਝ ਧਿਆਨ ਆਇਆ ਉਸਨੇ ਆਪਣੀ ਪਤਨੀ ਨੂੰ ਇਹ ਨਹੀਂ ਦੱਸਿਆ ਸੀ ਕਿ ਉਹ ਰਾਤ ਨੂੰ ਚੋਰੀ ਕਰਨ ਜਾਂਦਾ ਹੈ ਸਦਾ ਇਹੀ ਕਿਹਾ ਸੀ ਕਿ ਉਹ ਇੱਕ ਰਾਤ ਨੂੰ ਸਕੂਲ ’ਚ ਪੜ੍ਹਾਉਂਦਾ ਹੈ ਆਪਣੀ ਗੱਲ ਰੱਖਣ ਲਈ ਉਹ ਫਿਰ ਬਿਸਤਰ ’ਤੇ ਬੈਠ ਗਿਆ ਝੋਲੇ ’ਚੋਂ ਇੱਕ ਕਿਤਾਬ ਕੱਢੀ ਤੇ ਪੜ੍ਹਨ ਲੱਗਾ ਲਿਖਿਆ ਸੀ, ‘ਉਂਜ ਤਾਂ ਹਰ ਮਨੁੱਖ ਪਰਮਾਤਮਾ ਦੇ ਅਧੀਨ ਹੈ, ਪਰ ਉਹ ਕਿਹੜਾ ਕਰਮ ਕਰੇ, ਇਹ ਉਸਨੂੰ ਖੁਦ ਸੋਚਣਾ ਪੈਂਦਾ ਹੈ ਜੇਕਰ ਉਹ ਚਾਹੇ ਤਾਂ ਆਪਣੇ ਕਰਮਾਂ ਨਾਲ ਆਪਣੀ ਕਿਸਮਤ ਬਦਲ ਸਕਦਾ ਹੈ’।

ਚੋਰ ਨੂੰ ਇਹ ਗੱਲ ਚੰਗੀ ਲੱਗੀ ਉਹ ਰੋਜ਼ ਸੌਣ ਤੋਂ ਪਹਿਲਾਂ ਇੱਕ ਨਾ ਇੱਕ ਕਿਤਾਬ ਪੜ੍ਹਨ ਲੱਗਾ ਰੋਜ਼ ਉਸਨੂੰ ਨਵੀਆਂ-ਨਵੀਆਂ ਗੱਲਾਂ ਪੜ੍ਹਨ ਨੂੰ ਮਿਲਦੀਆਂ ਸਨ ਪਤਨੀ ਵੀ ਉਨ੍ਹਾਂ ਨੂੰ ਸੁਣ ਕੇ ਖੁਸ਼ ਹੁੰਦੀ ਸੀ ਜਿਵੇਂ-ਜਿਵੇਂ ਕਿਤਾਬਾਂ ’ਚ ਚੋਰ ਦੀ ਰੁਚੀ ਵਧੀ, ਉਸਦੀਆਂ ਆਦਤਾਂ ’ਚ ਸੁਧਾਰ ਹੋਣ ਲੱਗਾ ਸਮਾਂ ਬੀਤਦੇ-ਬੀਤਦੇ ਉਹ ਚੋਰ ਤੋਂ ਇੱਕ ਸਦਾਚਾਰੀ ਮਨੁੱਖ ਬਣ ਗਿਆ ਉਸਨੇ ਚੋਰੀ ਛੱਡ ਦਿੱਤੀ ਮਿਹਨਤ ਕਰਨ ਲੱਗਾ ਪੂਜਾ-ਪਾਠ ’ਚ ਵੀ ਉਸਦੀ ਰੁਚੀ ਵੱਧ ਗਈ।

Also Read:  ਤੁਰੰਤ ਤਿਆਰ ਕਰੋ ਪੌਸ਼ਟਿਕ ਸਨੈਕਸ

ਜਿਵੇਂ-ਜਿਵੇਂ ਚੋਰ ’ਚ ਚੰਗੇ ਗੁਣ ਜਾਗੇ, ਧਰਮਦੱਤ ’ਚ ਦਿਨ ਦੁੱਗਣਾ, ਰਾਤ ਚੌਗੁਣਾ ਲੋਭ ਜਾਗਿਆ ਧਨ ਨੂੰ ਇੱਕਦਮ ਵਧਾਉਣ ਦੇ ਚੱਕਰ ’ਚ ਉਹ ਸੱਟਾ ਲਾਉਣ ਲੱਗਾ ਕੁਝ ਦਿਨ ਉਹ ਜਿੱਤਿਆ ਪਰ ਇੱਕ ਦਿਨ ਉਸ ਦਾ ਸਾਰਾ ਧਨ ਸੱਟੇ ਦੀ ਭੇਂਟ ਚੜ੍ਹ ਗਿਆ ਪ੍ਰੇਸ਼ਾਨ ਧਰਮਦੱਤ ਹਵੇਲੀ ਛੱਡ ਕੇ ਨਦੀ ’ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰਨ ਲਈ ਤੁਰ ਪਿਆ ਰਸਤੇ ’ਚ ਉਸ ਨੇ ਸੁਣਿਆ, ‘ਸ਼ਹਿਰ ’ਚ ਕੋਈ ਮਹਾਤਮਾ ਆਏ ਹਨ ਉਹ ਭਵਿੱਖ ਦੱਸਦੇ ਹਨ’ ਧਰਮਦੱਤ ਵੀ ਉਸ ਮਹਾਤਮਾ ਦੇ ਆਸ਼ਰਮ ’ਚ ਜਾ ਪਹੁੰਚਿਆ ਉਨ੍ਹਾਂ ਨੂੰ ਪ੍ਰਣਾਮ ਕਰਕੇ, ਆਪਣਾ ਦੁੱਖ ਦੱਸਿਆ ਗੁਆਚੇ ਧਨ ਨੂੰ ਫਿਰ ਤੋਂ ਪ੍ਰਾਪਤ ਕਰਨ ਦਾ ਉਪਾਅ ਪੁੱਛਿਆ ਧਰਮਦੱਤ ਦੀ ਵਿਪਤਾ ਸੁਣ ਕੇ ਮਹਾਤਮਾ ਜੀ ਮੁਸਕਰਾਏ ਬੋਲੇ, ‘ਲਾਲਚ ਵਧਦਾ ਹੈ, ਤਾਂ ਧਨ ਡੁੱਬਦਾ ਹੈ।

ਮੇਰੇ ਨਾਲ ਵੀ ਕਦੇ ਅਜਿਹਾ ਹੀ ਹੋਇਆ ਸੀ ਪਰ ਮੈਂ ਡੁੱਬਣ ਤੋਂ ਬਚ ਗਿਆ ਮੇਰੇ ਹੱਥ ਸੱਚਾ ਧਨ ਲੱਗ ਗਿਆ ਸੀ’। ‘ਕਿਵੇਂ?’ ਧਰਮਦੱਤ ਨੇ ਪੁੱਛਿਆ ਮਹਾਤਮਾ ਜੀ ਉੱਠੇ ਅੰਦਰ ਗਏ ਫਿਰ ਢੇਰ ਸਾਰੀਆਂ ਕਿਤਾਬਾਂ ਲਿਆ ਕੇ ਧਰਮਦੱਤ ਦੇ ਸਾਹਮਣੇ ਰੱਖ ਦਿੱਤੀਆਂ ‘ਇਹ ਹੈ ਉਹ ਸੱਚਾ ਧਨ ਇਸੇ ਨੇ ਮੈਨੂੰ ਡੁੱਬਣ ਤੋਂ ਬਚਾਇਆ’। ਧਰਮਦੱਤ ਉਨ੍ਹਾਂ ਕਿਤਾਬਾਂ ਨੂੰ ਦੇਖ ਕੇ ਹੈਰਾਨ ਹੋ ਗਿਆ ਉਸ ਦੀਆਂ ਹੀ ਸਨ ਉਹ ਕਿਤਾਬਾਂ ਸੋਚਣ ਲੱਗਾ ਕਿ ਮੈਂ ਇਨ੍ਹਾਂ ਨੂੰ ਝੋਲੇ ’ਚ ਪਾ ਕੇ ਆਪਣੇ ਘਰ ਦੇ ਚਬੂਤਰੇ ਦੀ ਓਟ ’ਚ ਲੁਕਾਇਆ ਸੀ ਅੱਜ ਉਨ੍ਹਾਂ ਕਿਤਾਬਾਂ ਨੂੰ ਫਿਰ ਦੇਖ ਕੇ, ਉਸ ਦਾ ਸੁੱਤਾ ਗਿਆਨ ਜਾਗ ਪਿਆ ਉਸ ਨੂੰ ਆਪਣਾ ਅਤੀਤ ਯਾਦ ਆ ਗਿਆ ਉਹ ਚੁੱਪਚਾਪ ਉੱਠ ਖੜ੍ਹਾ ਹੋਇਆ ਮਹਾਤਮਾ ਜੀ ਬੁਲਾਉਂਦੇ ਰਹਿ ਗਏ ਪਰ ਉਹ ਨਹੀਂ ਰੁਕਿਆ ਉਸ ਨੇ ਆਪਣੇ ਸੱਚੇ ਧਨ ਨੂੰ ਫਿਰ ਤੋਂ ਪ੍ਰਾਪਤ ਕਰਨ ਦੀ ਧਾਰ ਲਈ ਸੀ।

-ਨਰਿੰਦਰ ਦੇਵਾਂਗਣ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ