ਬਾਲ ਕਹਾਣੀ ਚਬਾਉਣ ਦੀ ਆਦਤ Children’s story
ਸ੍ਰੇਆਂਸ਼ ਆਪਣੀ ਮੰਮੀ ਨਾਲ ਨੱਚਦਾ-ਟੱਪਦਾ ਸਕੂਲ ਜਾ ਰਿਹਾ ਸੀ ਰਸਤੇ ’ਚ ਉਸ ਦਾ ਦੋਸਤ ਵਾਸੂ ਮਿਲ ਗਿਆ ‘‘ਕਿਵੇਂ ਹੋ ਸ੍ਰੇਆਂਸ਼? ਤੈਨੂੰ ਯਾਦ ਹੈ, ਅੱਜ ਦੀਪਾਂਸ਼ੂ ਦਾ ਜਨਮ ਦਿਨ ਹੈ?’’ ਵਾਸੂ ਨੇ ਸ੍ਰੇਆਂਸ਼ ਨੂੰ ਯਾਦ ਦਿਵਾਇਆ ‘‘ਹਾਂ, ਯਾਦ ਹੈ’’ ਸ੍ਰੇਆਂਸ਼ ਨੇ ਖੁਸ਼ ਹੋ ਕੇ ਕਿਹਾ ਉਸ ਨੂੰ ਪਾਰਟੀਆਂ ਚੰਗੀਆਂ ਲੱਗਦੀਆਂ ਸਨ ਦੀਪਾਂਸ਼ੂ ਦੀ ਮੰਮੀ ਤਾਂ ਬੇਟੇ ਦੇ ਜਨਮ ਦਿਨ ’ਤੇ ਕਈ ਤਰ੍ਹਾਂ ਦੀਆਂ ਖੇਡਾਂ ਦਾ ਆਯੋਜਨ ਕਰਦੇ ਸਨ ਅਤੇ ਸਾਰੇ ਬੱਚਿਆਂ ਨੂੰ ਵਧੀਆ-ਵਧੀਆਂ ਤੋਹਫੇ ਦਿੰਦੇ ਸਨ ਇਸ ਲਈ ਬੱਚੇ ਦੀਪਾਂਸ਼ੂ ਦੇ ਜਨਮ ਦਿਨ ਦੀ ਉਡੀਕ ਕਰਦੇ ਸਨ
‘‘ਸ੍ਰੇਆਂਸ਼, ਪਾਣੀ ਦੀ ਬੋਤਲ ਦਾ ਪਟਾ ਚਬਾਉਣਾ ਬੰਦ ਕਰੋ’’ ਉਸ ਦੀ ਮੰਮੀ ਨੇ ਕਿਹਾ ਸ੍ਰੇਆਂਸ਼ ਵਿਚਾਰਾਂ ’ਚ ਗੁਆਚਿਆ ਪਟਾ ਚਬਾਉਣ ’ਚ ਮਸਤ ਸੀ ਉਸ ਨੇ ਇੱਕ ਵਾਰ ਤਾਂ ਉਸ ਨੂੰ ਮੂੰਹ ’ਚੋਂ ਕੱਢਿਆ ਪਰ ਪੰਜ ਮਿੰਟ ਬਾਅਦ ਹੀ ਦੁਬਾਰਾ ਚਬਾਉਣ ਲੱਗਾ ਉਸ ਨੂੰ ਚੀਜ਼ਾਂ ਨੂੰ ਚਬਾਉਣ ਦੀ ਬੁਰੀ ਆਦਤ ਸੀ ਉਸ ਨੇ ਆਪਣੀਆਂ ਸਾਰੀਆਂ ਪੈਂਸਿਲਾਂ ਦੇ ਉੱਪਰੀ ਸਿਰੇ ਚਬਾ-ਚਬਾ ਕੇ ਬੁਰਸ਼ ਵਰਗੇ ਬਣਾ ਦਿੱਤੇ ਸਨ ਜੇਕਰ ਉਸ ਦੇ ਹੱਥ ’ਚ ਕੁਝ ਨਾ ਹੁੰਦਾ ਤਾਂ ਉਹ ਆਪਣੇ ਨਹੁੰ ਹੀ ਚਬਾਉਣ ਲੱਗਦਾ ਕਈ ਵਾਰ ਤਾਂ ਕਾਗਜ਼ ਤੱਕ ਖਾ ਜਾਂਦਾ
‘‘ਸ੍ਰੇਆਂਸ਼, ਇਹ ਗੰਦੀ ਆਦਤ ਛੱਡ ਦਿਓ’’ ਉਸ ਦੀ ਮੰਮੀ ਅਕਸਰ ਕਹਿੰਦੀ ਪਰ ਉਹ ਛੇਤੀ ਹੀ ਉਨ੍ਹਾਂ ਦੀ ਗੱਲ ਭੁੱਲ ਜਾਂਦਾ ‘‘ਸੇ੍ਰਆਂਸ਼, ਇਸ ਨੂੰ ਹਟਾਓ’’ ਉਸ ਦੀ ਮੰਮੀ ਨੇ ਜਦੋਂ ਦੁਬਾਰਾ ਉਸ ਨੂੰ ਪਟਾ ਚਬਾਉਂਦੇ ਦੇਖਿਆ ਤਾਂ ਡਾਂਟਿਆ ਜਿਵੇਂ ਹੀ ਉਹ ਸਕੂਲ ਦੇ ਗੇਟ ’ਤੇ ਪਹੁੰਚੇ, ਸ੍ਰੇਆਂਸ਼ ਦਾ ਦੋਸਤ ਮਿਊਰ ਭੱਜਦਾ ਹੋਇਆ ਆਇਆ ਅਤੇ ਬੋਲਿਆ, ‘‘ਕਿਵੇਂ ਹੋ ਖਰਗੋਸ਼, ਕੀ ਤੁਸੀਂ ਪਾਰਟੀ ’ਚ ਆ ਰਹੇ ਹੋ’’ ‘‘ਹਾਂ, ਕਿਉਂ ਨਹੀਂ’’ ਸ੍ਰੇਆਂਸ਼ ਨੇ ਕਿਹਾ ਉਸਦੇ ਸਾਥੀ-ਦੋਸਤ ਉਸ ਦੀ ਚਬਾਉਣ ਦੀ ਆਦਤ ਕਾਰਨ ਉਸ ਨੂੰ ‘ਖਰਗੋਸ਼’ ਕਹਿ ਕੇ ਚਿੜਾਉਂਦੇ ਸਨ ਸ੍ਰੇਆਂਸ਼ ਚਿੱਤਰਕਾਰੀ ਚੰਗੀ ਤਰ੍ਹਾਂ ਕਰਦਾ ਸੀ ਉਸ ਨੇ ਇੱਕ ਬਹੁਤ ਸੋਹਣੀ ਪਿੰਡ ਦੀ ਤਸਵੀਰ ਬਣਾਈ ਸੀ
‘‘ਬਹੁਤ ਸੋਹਣੀ’’ ਉਸ ਦਿਨ ਉਸ ਦੀ ਮੈਡਮ ਤਸਵੀਰ ਦੇਖਦੇ ਹੀ ਬੋਲੀ, ‘‘ਇਸ ਨੂੰ ਅੱਜ ਸਕੂਲ ਦੇ ਬੋਰਡ ’ਤੇ ਲਾਵਾਂਗੇ ਜਿਵੇਂ ਹੀ ਛੁੱਟੀ ਦੀ ਘੰਟੀ ਵੱਜੇ, ਤੁਸੀਂ ਮੇਰੇ ਕੋਲ ਆ ਜਾਣਾ’’ ਸ੍ਰੇਆਂਸ਼ ਬਹੁਤ ਖੁਸ਼ ਸੀ ਕਿ ਉਸ ਦੀ ਤਸਵੀਰ ਨੂੰ ਸਭ ਦੇਖਣਗੇ ਉਹ ਸੋਚਣ ਲੱਗਾ ਕਿ ਘੰਟੀ ਵੱਜਦੇ ਹੀ ਉਹ ਭੱਜ ਕੇ ਮੈਡਮ ਕੋਲ ਜਾਵੇਗਾ ਤਾਂ ਕਿ ਪਾਰਟੀ ’ਚ ਸਮੇਂ ’ਤੇ ਪਹੁੰਚ ਸਕੇ ਉਸ ਨੂੰ ਤਸਵੀਰ ਬਣਾਉਣ ਲਈ ਇਨਾਮ ਵੀ ਮਿਲੇਗਾ ਸ਼ਾਮ ਨੂੰ ਜਿਵੇਂ ਹੀ ਘੰਟੀ ਵੱਜੀ, ਸ੍ਰੇਆਂਸ਼ ਆਪਣੀ ਤਸਵੀਰ ਲੈ ਕੇ ਭੱਜਦਾ ਹੋਇਆ ਮੈਡਮ ਕੋਲ ਪਹੁੰਚਿਆ ਮੈਡਮ ਪੁਰਾਣੀਆਂ ਤਸਵੀਰਾਂ ਨੂੰ ਹਟਾਉਣ ਤੇ ਨਵੀਆਂ ਤਸਵੀਰਾਂ ਲਾਉਣ ’ਚ ਰੁੱਝੇ ਸਨ ਮੈਡਮ ਬੋਲੀ, ‘‘ਇੱਕ ਮਿੰਟ ਰੁਕੋ, ਸ੍ਰੇਆਂਸ਼’’
ਸ੍ਰੇਆਂਸ਼ ਉਨ੍ਹਾਂ ਦੇ ਸੱਦਣ ਦੀ ਉਡੀਕ ਕਰਦਿਆਂ ਅਨਜਾਣੇ ’ਚ ਆਪਣੀ ਤਸਵੀਰ ਦਾ ਉੱਪਰਲਾ ਹਿੱਸਾ ਚਬਾਉਣ ਲੱਗਾ ਮੈਡਮ ਬੋਲੀ, ‘‘ਸੇ੍ਰਆਂਸ਼ ਹੁਣ ਤੁਸੀਂ ਮੈਨੂੰ ਆਪਣੀ ਤਸਵੀਰ ਦਿਓ’’ ‘‘ਓਹ ਨਹੀਂ!’’ ਸ੍ਰੇਆਂਸ਼ ਨੇ ਆਪਣੇ ਹੱਥ ’ਚ ਫੜੀ ਤਸਵੀਰ ਨੂੰ ਦੇਖਿਆ ਤਾਂ ਹੈਰਾਨ ਰਹਿ ਗਿਆ ਉਹ ਉਸ ਦਾ ਉੱਪਰਲਾ ਹਿੱਸਾ ਚਬਾ ਚੁੱਕਾ ਸੀ ‘‘ਛੇਤੀ ਕਰੋ, ਸ੍ਰੇਆਂਸ਼’’ ਮੈਡਮ ਨੇ ਕਿਹਾ, ਫਿਰ ਉਸ ਵੱਲ ਦੇਖਿਆ ਜਦੋਂ ਉਨ੍ਹਾਂ ਚਬਾਈ ਤਸਵੀਰ ਉਸਦੇ ਹੱਥ ’ਚ ਦੇਖੀ ਤਾਂ ਬੋਲੇ, ‘‘ਹੁਣ ਤੁਸੀਂ ਇੱਥੇ ਬੈਠ ਕੇ ਨਵੀਂ ਤਸਵੀਰ ਬਣਾਓ, ਮੈਂ ਤੁਹਾਨੂੰ ਘਰ ਛੱਡ ਦੇਵਾਂਗੀ’’
ਸ੍ਰੇਆਂਸ਼ ਦੀ ਹਾਲਤ ਤਰਸਯੋਗ ਹੋ ਗਈ ਉਹ ਮੈਡਮ ਕੋਲ ਬੈਠ ਕੇ ਤਸਵੀਰ ਬਣਾਉਣ ਲੱਗਾ ਉਸ ਨੂੰ ਪਾਰਟੀ ’ਚ ਦੇਰ ਨਾਲ ਪਹੁੰਚਣ ਦਾ ਵੀ ਦੁੱਖ ਹੋ ਰਿਹਾ ਸੀ ਉਸ ਦਿਨ ਤੋਂ ਬਾਅਦ ਸ੍ਰੇਆਂਸ਼ ਨੇ ਆਪਣੀ ਇਸ ਗੰਦੀ ਆਦਤ ਨੂੰ ਛੱਡਣ ਦਾ ਫੈਸਲਾ ਕਰ ਲਿਆ ਉਸਦੇ ਦੋਸਤਾਂ ਨੇ ਵੀ ਉਸ ਦੀ ਮੱਦਦ ਕੀਤੀ ਜਦੋਂ ਵੀ ਉਹ ਭੁਲੇਖੇ ਨਾਲ ਕੋਈ ਚੀਜ਼ ਚਬਾਉਣ ਲੱਗਦਾ ਤਾਂ ਸਾਰੇ ‘ਤਸਵੀਰ’ ਕਹਿ ਕੇ ਛੇੜਦੇ ਅਤੇ ਸ੍ਰੇਆਂਸ਼ ਉਸੇ ਸਮੇਂ ਮੂੰਹ ’ਚੋਂ ਕੱਢ ਦਿੰਦਾ ਇਸ ਤਰ੍ਹਾਂ ਕੁਝ ਹੀ ਦਿਨਾਂ ’ਚ ਸ੍ਰੇਆਂਸ਼ ਨੇ ਆਪਣੀ ਗੰਦੀ ਆਦਤ ਤੋਂ ਪਿੱਛਾ ਛੁਡਾ ਲਿਆ
-ਨਰਿੰਦਰ ਦੇਵਾਂਗਣ































































