ਬੱਚੇ ਨਹੀਂ ਹੋਣਗੇ ਬਿਮਾਰ ਇਮਿਊਨਿਟੀ ਵਧਾਉਣਗੇ ਇਹ ਅਸਾਨ ਟਿਪਸ
ਬੱਚਿਆਂ ਦੀ ਇਮਿਊਨਿਟੀ ਮਜ਼ਬੂਤ ਕਰਨਾ ਅੱਜ ਦੇ ਸਮੇਂ ’ਚ ਬਹੁਤ ਜ਼ਰੂਰੀ ਹੈ ਇਸ ਤਰ੍ਹਾਂ ਬੱਚੇ ਨੂੰ ਕੋਰੋਨਾ ਵਰਗੇ ਸੰਕਰਮਣ ਤੋਂ ਬਚਾਉਣਾ ਆਸਾਨ ਹੋ ਜਾਏਗਾ ਕੋਰੋਨਾ ਕਾਲ ਨੇ ਸਾਰਿਆਂ ਦੀ ਇਮਿਊਨਿਟੀ ਨੂੰ ਖੂਬ ਪਰਖਿਆ ਏਨਾ ਪਰਖਿਆ ਕਿ ਹੁਣ ਸਾਰਿਆਂ ਨੂੰ ਆਪਣੀ-ਆਪਣੀ ਇਮਿਊਨਿਟੀ ਦੀ ਚਿੰਤਾ ਰਹਿੰਦੀ ਹੀ ਹੈ
ਪਰ ਇਸ ਵਿੱਚ ਸਾਨੂੰ ਬੱਚਿਆਂ ਦੀ ਇਮਿਊਨਿਟੀ ਨੂੰ ਵੀ ਜਾਂਚਦੇ ਰਹਿਣਾ ਹੁੰਦਾ ਹੈ ਕਿਉਂਕਿ ਉਹ ਅਜਿਹਾ ਖੁਦ ਤਾਂ ਕਰ ਨਹੀਂ ਸਕੇਗਾ ਇਹ ਕੰਮ ਤੁਹਾਨੂੰ ਉਨ੍ਹਾਂ ਲਈ ਕਰਨਾ ਹੀ ਹੋਵੇਗਾ ਤਾਂ ਕਿ ਉਹ ਸਿਰਫ ਕੋਰੋਨਾ ਨਹੀਂ ਸਗੋਂ ਕਿਸੇ ਵੀ ਦੂਸਰੀ ਬਿਮਾਰੀ ਦਾ ਸਾਹਮਣਾ ਵੀ ਡਟ ਕੇ ਕਰ ਸਕੇ ਪਰ ਇਹ ਇਮਿਊਨਿਟੀ ਵਧੇਗੀ ਕਿਵੇਂ? ਫਾਸਟ ਫੂਡ ਖਾਣ ਵਾਲੇ ਬੱਚੇ ਕੀ ਇਮਿਊਨਿਟੀ ਲਈ ਲਾਭਦਾਇਕ ਫਲ ਅਤੇ ਸਬਜ਼ੀ ਖਾ ਸਕਣਗੇ?
Also Read :-
- ਡਾਇਬਿਟੀਜ਼ ‘ਚ ਲਾਭਕਾਰੀ ਹਨ ਜਾਮਣ ਦੇ ਪੱਤੇ
- ਅਪਾਮਾਰਗ ਦੀ ਜੜ੍ਹ ਅਤੇ ਦਰਖੱਤ ਦੇ ਕਈ ਫਾਇਦੇ
- ਸਿਹਤ ਲਈ ਅੰਮ੍ਰਿਤ ਸਮਾਨ ਹੈ ਗਿਲੋਇ
- ਗਰਮੀਆਂ ‘ਚ ਅੰਮ੍ਰਿਤ ਸਮਾਨ ਹੈ ਪੁਦੀਨਾ
- ਬਹੁ ਉਪਯੋਗੀ ਆਂਵਲਾ
- ਗਰਮੀਆਂ ’ਚ ਇੰਮਊਨਿਟੀ ਬੂਸਟਰ ਡਾਈਟ
ਬੱਚੇ ਦੀ ਇਮਿਊਨਿਟੀ ਵਧਾਉਣ ਲਈ ਕੀ-ਕੀ ਖੁਵਾਉਣਾ ਪਵੇਗਾ
ਚਾਰ ਗੱਲਾਂ ਹਨ ਕੰਮ ਦੀਆਂ:
ਹਰ ਉਮਰ ’ਚ ਇਮਿਊਨਿਟੀ ਵਧਾਉਣ ਲਈ ਚਾਰ ਗੱਲਾਂ ਯਾਦ ਰੱਖਣਾ ਜ਼ਰੂਰੀ ਹੈ ਇਨ੍ਹਾਂ ਚਾਰ ਗੱਲਾਂ ਨੂੰ ਜ਼ਿੰਦਗੀ ’ਚ ਸ਼ਾਮਲ ਕਰਨ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਕਿਸੇ ਵੀ ਉਮਰ ’ਚ ਆਸ-ਪਾਸ ਨਹੀਂ ਫਟਕੇਗੀ ਪਰਿਵਾਰ ’ਚ ਸਭ ਸਿਹਤ ਸਬੰਧੀ ਤਨਾਅ ਮੁਕਤ ਰਹਿਣਗੇ, ਇਹ ਗੱਲ ਪੱਕੀ ਹੈ:
- ਕਸਰਤ,
- ਆਰਾਮ,
- ਤਨਾਅ ਤੋਂ ਦੂਰੀ,
- ਹੈਲਥੀ ਖਾਣਾ
ਮਾਂ ਤੋਂ ਮਿਲੇ ਇਮਿਊਨਿਟੀ:
ਨਵਜਾਤ ਬੱਚਿਆਂ ਦੀ ਇਮਿਊਨਿਟੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਮਾਂ ਤੋਂ ਹੀ ਇਹ ਮਿਲਦੀ ਹੈ ਇਸ ਦਾ ਸਭ ਤੋਂ ਲਾਭਦਾਇਕ ਸਰੋਤ ਮਾਂ ਦਾ ਦੁੱਧ ਹੈ ਇਸ ਲਈ ਨਵਜਾਤ ਬੱਚਿਆਂ ਨੂੰ ਮਾਂ ਦਾ ਦੁੱਧ ਜ਼ਰੂਰ ਦਿਓ ਸਮੇਂ ਦੇ ਨਾਲ ਉਨ੍ਹਾਂ ਦੀ ਇਮਿਊਨਿਟੀ ਏਨੀ ਮਜ਼ਬੂਤ ਹੋ ਜਾਂਦੀ ਹੈ ਕਿ ਫਿਰ ਉਹ ਸੰਕਰਮਣ ਨਾਲ ਲੜਨ ਨੂੰ ਤਿਆਰ ਹੋ ਜਾਂਦੇ ਹਨ
ਕੋਲੇਸਟ੍ਰਮ ’ਚ ਹਨ ਸਾਰੇ ਗੁਣ:
ਮਾਂ ਦਾ ਪਹਿਲਾ, ਗਾੜਾ, ਪੀਲਾ ਦੁੱਧ ਹੀ ਕੋਲੇਸਟ੍ਰਮ ਕਹਾਉਂਦਾ ਹੈ ਇਹ ਇੱਕ ਅਜਿਹੀ ਦਵਾਈ ਹੈ ਜੋ ਬੱਚੇ ਲਈ ਸਭ ਤੋਂ ਸ਼ਕਤੀਸ਼ਾਲੀ ਦਵਾਈ ਦਾ ਕੰਮ ਕਰਦੀ ਹੈ ਇਸ ’ਚ ਭਰਪੂਰ ਐਂਟੀਬਾਡੀ ਹੁੰਦੇ ਹਨ ਇਸ ਨੂੰ ਅਜਿਹਾ ਤੱਤ ਵੀ ਮੰਨਿਆ ਜਾਂਦਾ ਹੈ ਜੋ ਬੱਚੇ ਦੇ ਇਮਿਊਨ ਸਿਸਟਮ ਨੂੰ ਸਹੀ ਤਰੀਕੇ ਨਾਲ ਸੰਕਰਮਣ ਖਿਲਾਫ ਲੜਨ ਲਈ ਤਿਆਰ ਕਰ ਦਿੰਦੇ ਹਨ ਪ੍ਰੀਬਾਇਓਟਿਕਸ, ਪ੍ਰੋਬਾਇਓਟਿਕਸ ਆਦਿ ਵੀ ਬ੍ਰੈਸਟਫੀਡ ਦੌਰਾਨ ਬੱਚੇ ’ਚ ਆ ਜਾਂਦੇ ਹਨ ਬ੍ਰੈਸਟਫੀਡ ਤੁਹਾਡੇ ਬੱਚੇ ਦੇ ਇਮਿਊਨ ਨੂੰ ਮਜ਼ਬੂਤ ਕਰਦਾ ਜਾਂਦਾ ਹੈ
ਪਾਣੀ ਅਤੇ ਇਮਿਊਨਿਟੀ:
ਪਾਣੀ ਪੀਣ ਦੀ ਸਲਾਹ ਬਹੁਤ ਵਾਰ ਦਿੱਤੀ ਜਾਂਦੀ ਹੈ ਪਰ ਬਹੁਤ ਘੱਟ ਲੋਕ ਇਸ ਨੂੰ ਫਾਲੋ ਕਰ ਪਾਉਂਦੇ ਹਨ ਹੁਣ ਜਦੋਂ ਬੱਚੇ ਦੀ ਇਮਿਊਨਿਟੀ ਵਧਾਉਣ ਦੀ ਵਾਰੀ ਆਈ ਹੈ ਤਾਂ ਤੁਹਾਨੂੰ ਉਨ੍ਹਾਂ ਦੇ ਪਾਣੀ ਪੀਣ ਦਾ ਧਿਆਨ ਰੱਖਣਾ ਹੋਵੇਗਾ ਅਜਿਹਾ ਇਸ ਲਈ ਕਿਉਂਕਿ ਪਾਣੀ ਪੀਣ ਨਾਲ ਬਹੁਤ ਸਾਰੇ ਅਜਿਹੇ ਬੈਕਟੀਰੀਆ ਅਤੇ ਟਾਕਸਿਨ ਸਰੀਰ ਤੋਂ ਬਾਹਰ ਨਿਕਲ ਜਾਂਦੇ ਹਨ
ਜਿਨ੍ਹਾਂ ਦੇ ਰਹਿਣ ਨਾਲ ਸੰਕਰਮਣ ਹੋ ਸਕਦਾ ਹੈ ਪਾਣੀ ਦੀ ਮੱਦਦ ਨਾਲ ਪੋਸ਼ਕ ਤੱਤ ਅਤੇ ਆਕਸੀਜਨ ਬਾਡੀ ਦੇ ਹਰ ਹਿੱਸੇ ’ਚ ਫੈਲ ਜਾਂਦੇ ਹਨ ਫਿਰ ਬੇਕਾਰ ਤੱਤ ਬਾਡੀ ’ਚੋਂ ਨਿਕਲ ਜਾਂਦੇ ਹਨ ਕੋਸ਼ਿਸ਼ ਕਰੋ ਬੱਚਾ ਇੱਕ ਦਿਨ ’ਚ ਘੱਟ ਤੋਂ ਘੱਟ 2 ਤੋਂ 3 ਲੀਟਰ ਪਾਣੀ ਜ਼ਰੂਰ ਪੀਵੇ ਤੁਸੀਂ ਲਿਕਵਿਡ ਡਾਈਟ ਲਈ
- ਸੂਪ,
- ਜੂਸ ਕੋਕੋਨੇਟ ਵਾਟਰ,
- ਲੱਸੀ ਅਤੇ ਦੁੱਧ ਵੀ ਬੱਚੇ ਨੂੰ ਲਗਾਤਾਰ ਟੂਰ ’ਤੇ ਦੇ ਸਕਦੇ ਹੋ
ਅਖਰੋਟ ਆਏਗਾ ਬੱਚਿਆਂ ਨੂੰ ਪਸੰਦ
ਅਖਰੋਟ ’ਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ ਜੋ ਕਈ ਤਰੀਕਿਆਂ ਨਾਲ ਬੱਚੇ ਨੂੰ ਸੰਕਰਮਣ ਅਤੇ ਬਿਮਾਰੀਆਂ ਤੋਂ ਬਚਾਉਂਦਾ ਹੈ ਬਿਮਾਰੀਆਂ ਨਾਲ ਲੜਨ ਲਈ ਬਾਡੀ ਮਜ਼ਬੂਤ ਹੁੰਦੀ ਹੈ ਇਸ ਨਾਲ ਬੱਚੇ ਸਾਹ ਦੇ ਸੰਕਰਮਣਾਂ ਤੋਂ ਬਚੇ ਰਹਿੰਦੇ ਹਨ ਇਸ ਨੂੰ ਬੱਚੇ ਸਾਬੁਤ ਨਹੀਂ ਖਾਂਦੇ ਹਨ ਤਾਂ ਇਨ੍ਹਾਂ ਨੂੰ ਖਾਣੇ ’ਚ ਮਿਲਾਉਣਾ ਵੀ ਕਠਿਨ ਨਹੀਂ ਹੁੰਦਾ ਹੈ ਇਸ ਨੂੰ ਪੀਸ ਕੇ ਜਾਂ ਛੋਟੇ ਟੁਕੜੇ ਕਰਕੇ ਖਾਣੇ ’ਚ ਮਿਲਾ ਦਿਓ, ਬੱਚੇ ਖਾ ਲੈਣਗੇ
ਵਿਟਾਮਿਨ-ਈ ਲੜੇਗਾ ਸੰਕਰਮਣ ਨਾਲ:
ਵਿਟਾਮਿਨ-ਈ ਦਾ ਸੇਵਨ ਬੱਚਿਆਂ ਦੀ ਇਮਿਊਨਿਟੀ ਵਧਾਉਣ ’ਚ ਖਾਸੀ ਮੱਦਦ ਕਰਦਾ ਹੈ ਇਹ ਇੱਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੈ ਜੋ ਤੁਹਾਡੇ ਬੱਚੇ ਨੂੰ ਕਈ ਬਿਮਾਰੀਆਂ ਨਾਲ ਲੜਨ ਲਈ ਤਿਆਰ ਕਰ ਦੇਵੇਗਾ ਇਸ ਦੇ ਸੇਵਨ ਲਈ ਤੁਹਾਨੂੰ ਬੱਚੇ ਦੇ ਆਹਾਰ ’ਚ ਕੁਝ ਚੀਜ਼ਾਂ ਸ਼ਾਮਲ ਕਰਨੀਆਂ ਹੋਣਗੀਆਂ ਜਿਵੇਂ-
- ਸੂਰਜਮੁਖੀ ਦੇ ਬੀਜ,
- ਬਾਦਾਮ,
- ਸੋਇਆਬੀਨ ਦਾ ਤੇਲ,
- ਮੂੰਗਫਲੀ ਜਾਂ ਪੀਨਟ ਬਟਰ ਹੇਜਲ ਨਟ
ਸਨਸ਼ਾਇਨ ਵਿਟਾਮਿਨ ਹੋਵੇ ਬੱਚੇ ਦਾ ਆਹਾਰ:
ਸਨਸ਼ਾਇਨ ਵਿਟਾਮਿਨ, ਨਾਂਅ ਤੋਂ ਹੀ ਸਮਝ ਆ ਰਿਹਾ ਹੈ ਕਿ ਇੱਥੇ ਗੱਲ ਸੂਰਜ ਦੀਆਂ ਕਿਰਨਾਂ ਤੋਂ ਮਿਲਣ ਵਾਲੇ ਵਿਟਾਮਿਨ-ਡੀ ਦੀ ਹੋ ਰਹੀ ਹੈ ਇਹ ਇਮਿਊਨ ਸਿਸਟਮ ਦੀ ਸਿਹਤ ਨੂੰ ਬਣਾ ਕੇ ਰੱਖਣ ਵਾਲਾ ਇੱਕ ਬਹੁਤ ਜ਼ਰੂਰੀ ਪੋਸ਼ਕ ਤੱਤ ਹੈ ਇਸ ਦੇ ਲਈ ਥੋੜ੍ਹੀ ਦੇਰ ਲਈ ਹੀ ਸਹੀ ਪਰ ਸੂਰਜ ਦੀ ਰੌਸ਼ਨੀ ’ਚ ਜ਼ਰੂਰ ਬੱਚੇ ਨੂੰ ਬੈਠਣ ਲਈ ਕਹੋ ਪਰ ਤੁਹਾਨੂੰ ਬੱਚੇ ਨੂੰ ਕੁਝ ਹੋਰ ਚੀਜ਼ਾਂ ਵੀ ਖੁਵਾਉਣੀਆਂ ਹੋਣਗੀਆਂ ਜਿਵੇਂ:
- ਗਾਂ ਦਾ ਦੁੱਧ,
- ਸੋਇਆ ਮਿਲਕ,
- ਮਸ਼ਰੂਮ
ਵਿਟਾਮਿਨ-ਸੀ ਕਿਸਮਾਂ:
ਕੋਰੋਨਾ ਕਾਲ ਦੇ ਸ਼ੁਰੂ ਹੁੁੰਦੇ ਹੀ ਸਾਨੂੰ ਵਿਟਾਮਿਨ-ਸੀ ਦੀ ਅਹਿਮੀਅਤ ਦਾ ਪਤਾ ਚੱਲ ਗਿਆ ਸੀ ਪਰ ਸੰਤਰੇ ਅਤੇ ਨਿੰਬੂ ਤੋਂ ਜ਼ਿਆਦਾ ਵਿਟਾਮਿਨ-ਸੀ ਦੇ ਸੋਰਸ ਬਾਰੇ ਸਾਡੇ ’ਚੋਂ ਜ਼ਿਆਦਾਤਰ ਲੋਕ ਨਹੀਂ ਜਾਣਦੇ ਹਨ ਤਾਂ ਵਿਟਾਮਿਨ-ਸੀ ਦੇ ਨਾਲ ਸੰਕਰਮਣ ਨੂੰ ਮਾਤ ਦੇਣ ਦੇ ਲਈ ਤਿਆਰ ਹੋ ਜਾਓ ਪਰ ਆਹਾਰ ’ਚ ਇਸ ਵਿਟਾਮਿਨ ਲਈ ਕੀ-ਕੀ ਸ਼ਾਮਲ ਕਰ ਸਕਦੇ ਹੋ, ਜਾਣ ਲਓ:-
- ਪਾਲਕ,
- ਬੇਲ ਪੇਪਰ,
- ਸਟਰਾਬੇਰੀ,
- ਪਪੀਤਾ,
- ਬ੍ਰਸਲ ਸਪਰਾਊਟ
ਆਇਰਨ ਬਣਾਏ ਮਜ਼ਬੂਤ:
ਆਇਰਨ ਸਾਡੀ ਬਾੱਡੀ ਨੂੰ ਮਜ਼ਬੂਤ ਬਣਾਉਣ ’ਚ ਅਹਿਮ ਰੋਲ ਨਿਭਾਉਂਦਾ ਹੈ ਆਇਰਨ ਹੀ ਆਕਸੀਜਨ ਨੂੰ ਸੈੱਲਾਂ ਤੱਕ ਲੈ ਜਾਂਦਾ ਹੈ ਇਸ ਦੇ ਨਾਲ ਇਮਿਊਨ ਸਿਸਟਮ ਦੀ ਪ੍ਰਕਿਰਿਆ ’ਚ ਵੀ ਅਹਿਮ ਰੋਲ ਨਿਭਾਉਂਦਾ ਹੈ ਇਸ ਨੂੰ ਆਹਾਰ ’ਚ ਸ਼ਾਮਲ ਕਰਨ ਲਈ ਤੁਹਾਨੂੰ ਕਈ ਚੀਜ਼ਾਂ ਖਾਣੀਆਂ ਪੈਣਗੀਆਂ, ਉਨ੍ਹਾਂ ’ਚੋਂ ਕੁਝ ਹਨ:-
- ਹਰੀਆਂ ਪੱਤੇਦਾਰ ਸਬਜ਼ੀਆਂ,
- ਬ੍ਰੋਕਲੀ,
- ਛੋਲੇ,
- ਰਾਜਮਾ
ਇਨਫੈਕਸ਼ਨ ਫਾਇਟਰ ਹੈ ਵਿਟਾਮਿਨ-ਏ:
ਵਿਟਾਮਿਨ-ਏ ਨੂੰ ਵੀ ਸੰਕਰਮਣ ਨਾਲ ਲੜਨ ਵਾਲਾ ਤੱਤ ਮੰਨਿਆ ਜਾਂਦਾ ਹੈ ਇਸ ਨੂੰ ਬੱਚੇ ਦੇ ਖਾਣੇ ’ਚ ਕਿਸੇ ਵੀ ਤਰ੍ਹਾਂ ਜ਼ਰੂਰ ਸ਼ਾਮਲ ਕਰੋ ਕਈ ਰੰਗੀਨ ਸਬਜ਼ੀਆਂ ’ਚ ਇਹ ਭਰਪੂਰ ਪਾਇਆ ਜਾਂਦਾ ਹੈ ਇਹ ਨਾੱਨ-ਵੇਜ ’ਚ ਵੀ ਪਾਇਆ ਜਾਂਦਾ ਹੈ ਅਤੇ ਵੈੱਜ ’ਚ ਵੀ ਇਸ ਲਈ ਇਸ ਦੇ ਆਪਸ਼ਨ ਕਈ ਹਨ: ਗਾਜ਼ਰ, ਕੱਦੂ, ਸ਼ੰਕਰਕੰਦ, ਗਾੜ੍ਹੀਆਂ ਹਰੇ ਰੰਗ ਦੀਆਂ ਪੱਤੇਦਾਰ ਸਬਜ਼ੀਆਂ
ਹਾਈਜੀਨ ਨਾ ਭੁੱਲੋ:
ਬਾਕੀ ਹਰ ਚੀਜ਼ ਤੋਂ ਪਹਿਲਾਂ ਹਾਈਜੀਨ ਨੂੰ ਵੀ ਯਾਦ ਰੱਖਣਾ ਹੋਵੇਗਾ ਇਸ ਤਰ੍ਹਾਂ ਕਿਸੇ ਵੀ ਤਰ੍ਹਾਂ ਦਾ ਸੰਕਰਮਣ ਬੱਚਿਆਂ ਦੀ ਬਾੱਡੀ ’ਚ ਆ ਨਹੀਂ ਸਕੇਗਾ ਖਾਣੇ ਦੇ ਪਹਿਲੇ ਅਤੇ ਬਾਅਦ ’ਚ ਹੱਥ ਧੋਣਾ, ਹਰ ਥੋੜ੍ਹੀ-ਥੋੜ੍ਹੀ ਦੇਰ ’ਚ ਹੱਥ ਧੋਣਾ ਹਾਈਜੀਨ ਦਾ ਹਿੱਸਾ ਹੈ, ਇਨ੍ਹਾਂ ਨੂੰ ਤੁਸੀਂ ਜ਼ਰੂਰ ਅਜਮਾਓ
ਬੱਚਾ ਕਿੰਨੀ ਦੇਰ ਸੌਂਦਾ ਹੈ:
ਤੁਹਾਡਾ ਬੱਚਾ ਕੁੱਲ 24 ਘੰਟੇ ’ਚ ਕਿੰਨੀ ਦੇਰ ਸੌਂਦਾ ਹੈ? ਤੁਸੀਂ ਸੋਚ ਰਹੇ ਹੋਵੋਂਗੇ ਰਾਤ ਨੂੰ ਕਰੀਬ ਅੱਠ ਘੰਟੇ ਜੇਕਰ ਇਹ ਸੱਚ ਹੈ ਤਾਂ ਬੱਚੇ ਦੀ ਨੀਂਦ ਪੂਰੀ ਨਹੀਂ ਹੋ ਪਾ ਰਹੀ ਹੈ ਅਜਿਹਾ ਅਸੀਂ ਨਹੀਂ ਜਾਣ ਕੇ ਮੰਨਦੇ ਹਾਂ ਬੱਚਿਆਂ ਨੂੰ ਘੱਟ ਤੋਂ ਘੱਟ 10 ਤੋਂ 14 ਘੰਟੇ ਦੀ ਨੀਂਦ ਪੂਰੀ ਕਰਨੀ ਚਾਹੀਦੀ ਹੈ ਏਨੀ ਨੀਂਦ ਪੂਰੀ ਕਰਨ ਦਾ ਬਿਹਤਰੀਨ ਅਸਰ ਬੱਚੇ ਦੀ ਇਮਿਊਨਿਟੀ ’ਤੇ ਪੈਂਦਾ ਹੈ ਇਸ ਦੇ ਲਈ ਤੁਹਾਨੂੰ ਐਕਟਿਵ ਹੋਣਾ ਪਵੇਗਾ ਬੱਚਾ ਜਲਦੀ ਨਹੀਂ ਸੌਂ ਰਿਹਾ ਹੈ ਤਾਂ ਤੁਸੀਂ ਵੀ ਆਪਣਾ ਰੂਟੀਨ ਕੁਝ ਅਜਿਹਾ ਬਣਾਓ ਕਿ ਉਸ ਨੂੰ ਲੱਗੇ ਕਿ ਤੁਸੀਂ ਵੀ ਸੌਣ ਜਾ ਰਹੇ ਹੋ
ਇਹ ਮਸਾਲੇ ਕਰਨਗੇ ਮੱਦਦ:
ਭਾਰਤੀ ਖਾਣੇ ’ਚ ਇਸਤੇਮਾਲ ਹੋਣ ਵਾਲੇ ਬਹੁਤ ਸਾਰੇ ਮਸਾਲਿਆਂ ’ਚ ਐਂਟੀਵਾਇਰਲ ਅਤੇ ਐਂਟੀ ਬੈਕਟੀਰੀਅਲ ਖਾਸੀਅਤਾਂ ਹੁੰਦੀਆਂ ਹਨ ਵ੍ਹਾਈਟ ਸੈੱਲਸ ’ਚ ਵਾਧਾ ਹੁੰਦਾ ਹੈ ਏਨਾ ਹੀ ਨਹੀਂ ਇਹ ਬਿਹਤਰੀਨ ਐਂਟੀਆਕਸਾਈਡ ਵੀ ਹੁੰਦੇ ਹਨ ਇਨ੍ਹਾਂ ਮਸਾਲਿਆਂ ’ਚੋਂ ਕੁਝ ਦੇ ਨਾਂਅ ਹਨ ਲਸਣ, ਅਦਰਕ, ਹਲਦੀ ਲਸਣ ਤਾਂ ਜੁਕਾਮ ਅਤੇ ਫਲੂ ਦਾ ਵੀ ਦੁਸ਼ਮਣ ਬਣ ਜਾਂਦਾ ਹੈ ਇਨ੍ਹਾਂ ਦਾ ਸਵਾਦ ਭਾਵੇਂ ਬੱਚੇ ਨੂੰ ਖਰਾਬ ਲਗਦਾ ਹੋਵੇ ਪਰ ਉਨ੍ਹਾਂ ਦੀ ਸਿਹਤ ਨੂੰ ਇਹ ਬਿਲਕੁਲ ਵੀ ਖਰਾਬ ਨਹੀਂ ਲੱਗੇਗਾ ਇਨ੍ਹਾਂ ਨੂੰ ਖਾਣੇ ’ਚ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰੋ ਅਤੇ ਬੱਚੇ ਦੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰੋ
ਪ੍ਰੋਟੀਨ ਕਰੂਗਾ ਕਮਾਲ:
ਬੱਚਿਆਂ ਦੀ ਇਮਿਊਨਿਟੀ ਮਜ਼ਬੂਤ ਕਰਨ ਲਈ ਉਨ੍ਹਾਂ ਨੂੰ ਮੈਕ੍ਰੋਨਿਊਟੀਐਂਟਸ ਵਰਗੇ ਪ੍ਰੋਟੀਨ ਦਾ ਸੇਵਨ ਜ਼ਰੂਰ ਕਰਨਾ ਪਵੇਗਾ ਇਸ ’ਚ ਮਿਲਕ ਪ੍ਰੋਟੀਨ ਪ੍ਰਮੁੱਖਤਾ ਨਾਲ ਸ਼ਾਮਲ ਹੈ ਇਸ ਤੋਂ ਇਲਾਵਾ ਪ੍ਰੋਟੀਨ ਲਈ ਦਾਲਾਂ, ਰਾਜਮਾ ਆਦਿ ਖੁਵਾਓ ਬੱਚੇ ਅਕਸਰ ਸਬਜ਼ੀਆਂ ਜਾਂ ਡਰਾਈ ਫਰੂਟ ਨਹੀਂ ਖਾਣਾ ਚਾਹੁੰਦੇ ਹਨ ਪਰ ਜੇਕਰ ਤੁਸੀਂ ਥੋੜ੍ਹੀ ਸੂਝ-ਬੂਝ ਤੋਂ ਕੰਮ ਲਵੋਂਗੇ ਤਾਂ ਇਹ ਕੰਮ ਵੀ ਆਸਾਨ ਹੋ ਜਾਏਗਾ
ਇਸ ਦੇ ਲਈ ਕੁਝ ਟ੍ਰਿਕਸ:
- ਬੱਚੇ ਨੂੰ ਨਿਊਡਲ ਖਾਣ ਦਾ ਸ਼ੌਂਕ ਹੈ ਤਾਂ ਉਸ ਦੇ ਲਈ ਘਰ ’ਚ ਆਟੇ ਦੀਆਂ ਸੇਵੀਆਂ ਬਣਾ ਲਓ ਹੁਣ ਢੇਰ ਸਾਰੀਆਂ ਸਬਜ਼ੀਆਂ ਨਾਲ ਬਿਲਕੁਲ ਨਿਊਡਲ ਵਾਲੇ ਸਟਾਈਲ ’ਚ ਇਨ੍ਹਾਂ ਨੂੰ ਬਣਾ ਲਓ ਬੱਚੇ ਨੂੰ ਇਹ ਜ਼ਰੂਰ ਪਸੰਦ ਆਏਗਾ
- ਜਦੋਂ ਬੱਚਾ ਡਰਾਈਫਰੂਟ ਨਾ ਖਾਂਦਾ ਹੋਵੇ ਤਾਂ ਤੁਸੀਂ ਕਈ ਤਰ੍ਹਾਂ ਦੇ ਮੇਵੇ ਪੀਸ ਕੇ ਰੱਖ ਲਓ ਹੁਣ ਇਨ੍ਹਾਂ ਨੂੰ ਉਸ ਦੇ ਖਾਣੇ ’ਚ ਉੱਪਰੋਂ ਪਾ ਦਿਓ ਜਾਂ ਦੁੱਧ ’ਚ ਮਿਲਾ ਦਿਓ ਉਸ ਨੂੰ ਪਤਾ ਨਹੀਂ ਚੱਲੇਗਾ ਅਤੇੇ ਉਸ ਦੇ ਸਰੀਰ ’ਚ ਡਰਾਈਫਰੂਟ ਵੀ ਪਹੁੰਚ ਜਾਣਗੇ
- ਪੀਜਾ ਹਮੇਸ਼ਾ ਆਟੇ ਦੇ ਬੇਸ ’ਚ ਬਣਾਓ, ਬਰਗਰ ਵੀ ਆਟੇ ਦੇ ਬਨ ’ਚ ਹੀ ਬਣਾਓ