ਬਦਲ ਰਹੀ ਜੀਵਨਸ਼ੈਲੀ
ਕੋਰੋਨਾ ਵਾਇਰਸ ਨੇ ਅੱਜ ਸਾਡੇ ਲੋਕਾਂ ਨੂੰ ਜ਼ਿੰਦਗੀ ਦੇ ਬੇਹੱਦ ਚੰਗੇ ਅਨਮੋਲ ਸਬਕ ਸਿੱਖਣ ‘ਤੇ ਮਜ਼ਬੂਰ ਕਰ ਦਿੱਤਾ ਹੈ ਧਰਤੀ ਦੇ ਜ਼ਿਆਦਾਤਰ ਭੂ-ਭਾਗ ‘ਚ ਹਰ ਪਾਸੇ ਬੇਹੱਦ ਸ਼ਾਂਤੀ ਹੈ ਦੁਨੀਆ ‘ਚ ਇਸ ਸਮੇਂ ਕੁਦਰਤ ਜਾਂ ਇਨਸਾਨ ਰਾਹੀਂ ਪੈਦਾ ਵਾਇਰਸ ਦੇ ਚੱਲਦਿਆਂ ਹਰ ਪਾਸੇ ਜੀਵਨ-ਮਰਨ ਦੇ ਸੰਘਰਸ਼ ਦੀ ਅਜੀਬ ਸਥਿਤੀ ਕਾਇਮ ਹੋ ਗਈ ਹੈ
ਲਾਕਡਾਊਨ ਦੇ ਚੱਲਦਿਆਂ ਸਾਡੇ ਲੋਕਾਂ ਦਾ ਰੂਟੀਨ ਪੂਰਨ ਤੌਰ ‘ਤੇ ਤਬਦੀਲ ਹੋ ਗਿਆ ਹੈ ਲੋਕਾਂ ਨੂੰ ਬੇਵਜ੍ਹਾ ਦੇ ਖਰਚਿਆਂ ਤੋਂ ਰਾਹਤ ਵੀ ਮਿਲੀ ਹੈ ਕੁਝ ਲੋਕ ਹਰ ਸਮੇਂ ਆਪਣੀ ਦੁਨੀਆਂ ‘ਚ ਬਿਜ਼ੀ ਰਹਿੰਦੇ ਸਨ ਉਹ ਲੋਕ ਹੁਣ ਪਰਿਵਾਰ ਲਈ ਅੱਜ-ਕੱਲ੍ਹ ਆਪਣੀਆਂ ਆਦਤਾਂ ‘ਚ ਬਦਲਾਅ ਕਰਕੇ ਮਾਂ, ਬਾਪ, ਭੈਣ,ਭਾਈਆਂ, ਪਤਨੀ ਅਤੇ ਬੱਚਿਆਂ ਦੇ ਨਾਲ ਖੁਸ਼ ਹਨ ਅਤੇ ਉਨ੍ਹਾਂ ਨੂੰ ਭਰਪੂਰ ਸਮਾਂ ਦੇਣ ਲਈ
ਇਸ ਮੌਕੇ ਦਾ ਪੂਰਾ ਸਦਉਪਯੋਗ ਕਰ ਰਹੇ ਹਨ
- ਕਦੇ ਗੁਆਂਢੀਆਂ ਨਾਲ ਗੱਲ ਤੱਕ ਨਾ ਕਰਨ ਵਾਲੇ ਲੋਕ ਅੱਜ ਆਸ-ਪਾਸ ‘ਚ ਘਰ ਦੀ ਬਾਲਕਨੀ ‘ਚ ਖੜ੍ਹੇ ਹੋ ਕੇ ਰਿਸ਼ਤਿਆਂ ਦੀ ਮਿਠਾਸ ਵਧਾ ਰਹੇ ਹਨ
- ਦੇਸ਼ ‘ਚ ਅਪਰਾਧ ਦੇ ਗ੍ਰਾਫ਼ ‘ਚ ਵੀ ਕਮੀ ਆਈ ਹੈ
- ਲੋਕਾਂ ਨੇ ਆਪਣੀ ਜ਼ਿੰਮੇਵਾਰੀ ਸਮਝਣਾ ਸ਼ੁਰੂ ਕੀਤੀ ਹੈ, ਲਾਪਰਵਾਹੀਪੂਰਨ ਨਜ਼ਰੀਏ ‘ਚ ਕਮੀ ਆਈ ਹੈ
- ਵਣਜੀਵਾਂ ਨੂੰ ਕਾਫ਼ੀ ਸੁਕੂਨ ਮਿਲਿਆ ਹੈ ਦੇਸ਼ ਦੇ ਕਈ ਹਿੱਸਿਆਂ ‘ਚ ਅਜਿਹੇ ਦੁਰਲੱਭ ਨਜ਼ਾਰੇ ਦੇਖਣ ਨੂੰ ਮਿਲੇ ਹਨ ਜਿੱਥੇ ਵਣਜੀਵ ਹਿਰਨ, ਹਾਥੀ, ਬਾਰ੍ਹਾਸਿੰਘਾ, ਤੇਂਦੂਆ ਆਦਿ ਸੜਕਾਂ ‘ਤੇ ਅਬਾਦੀ ‘ਚ ਨਿਕਲ ਕੇ ਬੇਖੌਫ ਹੋ ਕੇ ਘੁੰਮ ਰਹੇ ਹਨ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.