ਰਚਨਾਤਮਕ ਸੋਚ ਹੈ ਤਾਂ ਬਣਾਓ ਗ੍ਰਾਫਿਕ ਡਿਜ਼ਾਈਨਿੰਗ ‘ਚ ਕਰੀਅਰ career-in-graphic-designing
ਅੱਜ ਲਗਭਗ ਹਰ ਖੇਤਰ ‘ਚ ਗ੍ਰਾਫਿਕ ਡਿਜ਼ਾਈਨਿੰਗ ਦਾ ਇਸਤੇਮਾਲ ਹੋ ਰਿਹਾ ਹੈ ਫਿਰ ਉਸ ਦਾ ਇਸਤੇਮਾਲ ਕਿਸੇ ਪ੍ਰੋਡਕਟ ਨੂੰ ਬਜ਼ਾਰ ‘ਚ ਸਥਾਪਿਤ ਕਰਨ ਲਈ ਹੋਵੇ ਜਾਂ ਮਨੋਰੰਜਨ ਲਈ, ਗ੍ਰਾਫਿਕ ਆਰਟ ਦੇ ਪੇਸ਼ੇਵਰਾਂ ਲਈ ਇੱਕ ਸਫਲ ਕਰੀਅਰ ਦੀ ਸੰਭਾਵਨਾਵਾਂ ਬਣੀਆਂ ਹੋਈਆਂ ਹਨ ਨੌਜਵਾਨਾਂ ‘ਚ ਐਨੀਮੇਸ਼ਨ ਅਤੇ ਗ੍ਰਾਫਿਕ ਡਿਜ਼ਾਇਨ ਇੱਕ ਪ੍ਰਸਿੱਧ ਪੇਸ਼ਾ ਹੈ
ਇਸ ਲਈ 12ਵੀਂ ‘ਚ ਚੰਗੇ ਅੰਕ ਲੈਣ ਵਾਲੇ ਕਈ ਵਿਦਿਆਰਥੀ ਪਰੰਪਰਿਕ ਪੇਸ਼ਿਆਂ ਵੱਲ ਵਧਣ ਦੀ ਬਜਾਇ ਐਨੀਮੇਸ਼ਨ ਤੇ ਗ੍ਰਾਫਿਕ ਡਿਜਾਈਨਿੰਗ ‘ਚ ਕਰੀਅਰ ਨੂੰ ਪਹਿਲਤਾ ਦੇ ਰਹੇ ਹਨ ਅੱਜ ਲਗਭਗ ਹਰ ਥਾਂ ਕੰਪਿਊਟਰ ਗ੍ਰਾਫਿਕਸ ਦਾ ਇਸਤੇਮਾਲ ਹੁੰਦਾ ਹੈ ਇੰਜੀਨੀਅਰਿੰਗ, ਫੈਸ਼ਨ ਡਿਜ਼ਾਈਨਿੰਗ, ਸਿਨੇਮਾ ‘ਚ ਇਨ੍ਹਾਂ ਦੀ ਖੂਬ ਵਰਤੋਂ ਹੁੰਦੀ ਹੈ ਇਸ ਡਿਜ਼ੀਟਲ ਸਿਨੇਮਾ ‘ਚ ਇਨ੍ਹਾਂ ਦੀ ਖੂਬ ਵਰਤੋਂ ਹੁੰਦੀ ਹੈ ਇਸ ਡਿਜ਼ੀਟਲ ਦੌਰ ‘ਚ ਕੰਪਨੀਆਂ ਜਾਂ ਵੱਖ-ਵੱਖ ਸੰਸਥਾਵਾਂ ਪ੍ਰਚਾਰ ਦੇ ਕੰਮਾਂ ‘ਚ ਜਾਂ ਉਤਪਾਦਾਂ ਨੂੰ ਬਿਹਤਰ ਬਣਾਉਣ ‘ਚ ਗ੍ਰਾਫਿਕ ਡਿਜ਼ਾਇਨ ਦਾ ਇਸਤੇਮਾਲ ਕਰਦੀ ਹੈ ਇਸ ਪੇਸ਼ੇ ‘ਚ ਪਿਛਲੇ ਕੁਝ ਸਾਲਾਂ ‘ਚ ਹੁਨਰਮੰਦ ਨੌਜਵਾਨਾਂ ਦੀ ਮੰਗ ਵਧੀ ਹੈ ਅੱਜ-ਕੱਲ੍ਹ ਸਾਰੇ ਸਾਫਟਵੇਅਰ ‘ਗ੍ਰਾਫਿਕਸ ਯੂਜ਼ਰ ਇੰਟਰਫੇਸ’ ਤੋਂ ਯੁਕਤ ਹੁੰਦੇ ਹਨ ਇਸ ਨੂੰ ਬਣਾਉਣ ਵਾਲੇ ਗ੍ਰਾਫਿਕਸ ਡਿਜ਼ਾਈਨਿੰਗ ਦੇ ਹੁਨਰਮੰਦ ਪੇਸ਼ੇਵਰ ਹੀ ਹੁੰਦੇ ਹਨ ਜਿਨ੍ਹਾਂ ਨੌਜਵਾਨਾਂ ਨੂੰ ਆਰਟ ਬੇਹੱਦ ਪਸੰਦ ਹਨ, ਉਨ੍ਹਾਂ ‘ਚ ਜੇਕਰ ਰਚਨਾਤਮਕ ਸੋਚ ਹੈ, ਤਾਂ ਉਹ ਇਸ ਖੇਤਰ ‘ਚ ਬਿਹਤਰ ਕਰੀਅਰ ਬਣਾਉਣ ਵੱਲ ਕਦਮ ਵਧਾ ਸਕਦੇ ਹਨ
Table of Contents
ਕੀ ਹੈ ਗ੍ਰਾਫਿਕ ਡਿਜ਼ਾਈਨਿੰਗ:
ਇਹ ਤਸਵੀਰ/ਦ੍ਰਿਸ਼ ਜ਼ਰੀਏ ਸੰਵਾਦ ਦੀ ਇੱਕ ਕਲਾ ਹੈ ਇਹ ਇੱਕ ਅਜਿਹਾ ਖੇਤਰ ਹੈ, ਜਿਸ ‘ਚ ਇੱਕ ਪੇਸ਼ੇਵਰ ਕਿਸੇ ਸੰਦੇਸ਼ ਨੂੰ ਤਸਵੀਰ, ਛਵ੍ਹੀਆਂ, ਅਕਾਰ ਅਤੇ ਰੰਗਾਂ ਜ਼ਰੀਏ ਪ੍ਰਭਾਵੀ ਤੇ ਰੋਚਕ ਤਰੀਕੇ ਨਾਲ ਜ਼ਾਹਿਰ ਕਰਦਾ ਹੈ ਇੱਥੇ ਇੱਕ ਪੇਸ਼ੇਵਰ ਨੂੰ ਆਮ ਲੋਕਾਂ (ਪ੍ਰਤੀਕ ਚਿੰਨ੍ਹ) ਤੋਂ ਲੈ ਕੇ ਜਟਿਲ ਵੈੱਬ ਪੇਜ਼ ਦੀ ਡਿਜਾਈਨਿੰਗ ਵਰਗੇ ਕੰਮ ਤੱਕ ਕਰਨੇ ਹੁੰਦੇ ਹਨ
ਨੌਕਰੀ ਦੇ ਮੌਕੇ:
ਨਵੇਂ ਲੋਕਾਂ ਤੋਂ ਲੈ ਕੇ ਤਜ਼ਰਬੇਕਾਰ ਪੇਸ਼ੇਵਰਾਂ ਤੱਕ ਨੂੰ ਸਟਾਰਅੱਪਸ ਅਤੇ ਵੱਡੀਆਂ ਬਹੁਰਾਸ਼ਟਰੀ ਕੰਪਨੀਆਂ ‘ਚ ਨੌਕਰੀਆਂ ਦੇ ਮੌਕੇ ਮਿਲ ਰਹੇ ਹਨ ਘੱਟ ਮਿਹਨਤ ਤੇ ਚੰਗਾ ਕੰਮ ਹੋਣ ਦੀ ਵਜ੍ਹਾ ਨਾਲ ਐਨੀਮੇਸ਼ਨ ਜਾਂ ਡਿਜਾਈਨਿੰਗ ਨਾਲ ਜੁੜੀਆਂ ਭਾਰਤੀ ਕੰਪਨੀਆਂ ਨੂੰ ਵਿਦੇਸ਼ ਤੋਂ ਵੀ ਕੰਮ ਦੇ ਢੇਰਾਂ ਮੌਕੇ ਮਿਲਦੇ ਹਨ ਇਸ ਨਾਲ ਕੁਸ਼ਲ ਪੇਸ਼ੇਵਰਾਂ ਲਈ ਕੰਮ ਦੀ ਕੋਈ ਕਮੀ ਨਹੀਂ ਰਹਿੰਦੀ ਇਹ ਖੇਤਰ ਕਨਸੈਪਟ, ਆਰਟਿਸਟ, ਸਟੋਰੀ ਬੋਰਡਿੰਗ, ਮਲਟੀ-ਮੀਡੀਆ ਡਿਜ਼ਾਈਨਰ, ਵੈੱਬ ਡਿਜ਼ਾਈਨਰ, ਪ੍ਰੋਡਕਟ ਡਿਜ਼ਾਈਨਰ, ਆਰਟ ਡਾਇਰੈਕਟਰ, ਮਾਰਕਟਿੰਗ ਐਕਸਪਰਟ ਵਰਗੇ ਪੇਸ਼ਿਆਂ ‘ਚ ਵੰਡਿਆ ਹੋਇਆ ਹੈ ਇਨ੍ਹਾਂ ਪੇਸ਼ਿਆਂ ‘ਚ ਪ੍ਰੋਡਕਸ਼ਨ ਪੱਧਰ ‘ਤੇ ਸਭ ਤੋਂ ਜ਼ਿਆਦਾ ਲੋਕਾਂ ਦੀ ਜ਼ਰੂਰਤ ਪੈਂਦੀ ਹੈ, ਇਸ ਲਈ ਇੱਥੇ ਨੌਕਰੀਆਂ ਵੀ ਜ਼ਿਆਦਾ ਹੁੰਦੀਆਂ ਹਨ ਪਰ ਪ੍ਰੀ-ਪ੍ਰੋਡਕਸ਼ਨ ਪੱਧਰ ‘ਤੇ ਕੁਝ ਕੁ ਨੌਕਰੀਆਂ ਹੀ ਹੁੰਦੀਆਂ ਹਨ
ਜੇਕਰ ਨੌਜਵਾਨ ‘ਚ ਸਮਰੱਥਾ ਹੈ, ਤਾਂ ਉਸ ਲਈ ਨੌਕਰੀ ਪਾਉਣਾ ਮੁਸ਼ਕਲ ਨਹੀਂ ਹੈ ਹੁਨਰਮੰਦ ਨੌਜਵਾਨ ਐਡਵਰਟਾਈਜਿੰਗ, ਸਾਫਟਵੇਅਰ ਨਾਲ ਜੁੜੇ ਖੇਤਰਾਂ ‘ਚ ਸਹਿਜਤਾ ਨਾਲ ਨੌਕਰੀ ਪਾ ਸਕਦੇ ਹਨ ਆਈਟੀ ਕੰਪਨੀਆਂ ‘ਚ ਕੰਮ ਕਰਨ ਵਾਲੇ ਡੈਵਲਪਰਸ ਜਾਂ ਮਾਰਕਟਿੰਗ ਮਾਹਿਰ ਗ੍ਰਾਫਿਕਸ ਡਿਜ਼ਾਈਨਿੰਗ ਦਾ ਸਕਿੱਲ ਹਾਸਲ ਕਰਕੇ ਕਾਰਜ ਖੇਤਰਾਂ ‘ਚ ਆਪਣੀ ਉਪਯੋਗਤਾ ਵਧਾ ਸਕਦੇ ਹਨ ਪੇਸ਼ੇਵਰ ਆਪਣੇ ਡਿਜ਼ਾਇਨ ਆੱਨ-ਲਾਇਨ ਵੀ ਵੇਚ ਸਕਦੇ ਹਨ ਜਾਂ ਫ੍ਰੀਲਾਂਸਿੰਗ ਨਾਲ ਕਮਾਈ ਕਰ ਸਕਦੇ ਹਨ ਫ੍ਰੀਲਾਂਸਰ ਦੇ ਤੌਰ ‘ਤੇ ਨੌਜਵਾਨ ਫ੍ਰੀਲਾਂਸਰ, ਅੱਪਵਰਕ, ਫਿਵਰ, 99ਡਿਜ਼ਾਇਨ ਵਰਗੀਆਂ ਵੈੱਬਸਾਈਟਾਂ ਦੀ ਮੱਦਦ ਨਾਲ ਕੰਮ ਪ੍ਰਾਪਤ ਕਰ ਸਕਦੇ ਹਨ
ਕੀ ਹੋਣ ਸਮੱਰਥਾਵਾਂ:
ਉਮੀਦਵਾਰ ‘ਚ ਐੱਚਟੀਐੱਮਐੱਲ, ਸੀਐੱਸਐੱਸ, ਜਾਵਾ ਸਕ੍ਰਿੱਪਟ ਤੇ ਹੋਰ ਵੈੱਬ ਡਿਜ਼ਾਈਨਿੰਗ ਲੈਂਗਵੇਜ਼ ਦੀ ਬੁਨਿਆਦੀ ਸਮਝ ਹੋਣੀ ਚਾਹੀਦੀ ਹੈ ਕੁਝ ਨਵਾਂ ਕਰਨ ਦੀ ਚਾਹ ਤੇ ਜ਼ਿਆਦਾ ਤੋਂ ਜ਼ਿਆਦਾ ਅਭਿਆਸ ਅੱਗੇ ਵਧਣ ਦੀਆਂ ਪੌੜੀਆਂ ਹਨ ਇਨ੍ਹਾਂ ਤੋਂ ਇਲਾਵਾ ਵਿਸ਼ਲੇਸ਼ਣ ਕੌਸ਼ਲ, ਬਿਹਤਰ ਸੰਵਾਦ ਸਮਰੱਥਾ ਤੇ ਸਮਾਂ ਪ੍ਰਬੰਧਨ ਵਰਗੇ ਗੁਣ ਅੱਗੇ ਵਧਣ ਲਈ ਜ਼ਰੂਰੀ ਹਨ ਪਰ ਇੱਕ ਸਫਲ ਗ੍ਰਾਫਿਕ ਡਿਜ਼ਾਈਨਰ ਉਹੀ ਬਣ ਸਕਦਾ ਹੈ, ਜੋ ਰਚਨਾਤਮਕ ਸੋਚ ਦਾ ਹੁੰਦਾ ਹੈ
ਕਿਵੇਂ ਲਈਏ ਸਿੱਖਿਆ:
ਕਿਸੇ ਪਰੰਪਰਿਕ ਖੇਤਰ ‘ਚ ਜਿੱਥੇ ਇੱਕ ਨੌਜਵਾਨ ਨੂੰ ਕੋਰਸ ਪੂਰਾ ਕਰਕੇ ਆਪਣੀ ਡਿਗਰੀ ਦੇ ਅਧਾਰ ‘ਤੇ ਨੌਕਰੀ ਮਿਲਦੀ ਹੈ, ਦੂਜੇ ਪਾਸੇ ਗ੍ਰਾਫਿਕਸ, ਐਨੀਮੇਸ਼ਨ ਇੱਕ ਅਜਿਹਾ ਖੇਤਰ ਹੈ, ਜਿੱਥੇ ਸਰਟੀਫਿਕੇਟ ਤੋਂ ਜ਼ਿਆਦਾ ਉਮੀਦਵਾਰ ਦੇ ਹਾਸਲ ਕੀਤੇ ਹੁਨਰ ‘ਤੇ ਗੱਲ ਹੁੰਦੀ ਹੈ ਇਹੀ ਵਜ੍ਹਾ ਹੈ ਕਿ ਕੋਰਸ ਦੌਰਾਨ ਹੀ ਕੁਸ਼ਲ ਨੌਜਵਾਨਾਂ ਨੂੰ ਨੌਕਰੀ ਦੇ ਮੌਕੇ ਮਿਲ ਰਹੇ ਹਨ ਵੈਸੇ ਭਾਰਤੀ ਸੰਸਥਾਨਾਂ ‘ਚ ਐਨੀਮੇਸ਼ਨ ਜਾਂ ਗ੍ਰਾਫਿਕ ਡਿਜ਼ਾਇਨਿੰਗ ‘ਚ ਫਾਊਂਡੇਸ਼ਨ ਕੋਰਸ ਤੋਂ ਲੈ ਕੇ ਚਾਰ ਸਾਲ ਤੱਕ ਦੇ ਡਿਗਰੀ ਕੋਰਸ ਕਰਵਾਏ ਜਾਂਦੇ ਹਨ ਕੋਰਸ ‘ਚ ਦਾਖਲੇ ਲਈ ਘੱਟ ਤੋਂ ਘੱਟ 12ਵੀਂ ਪਾਸ ਹੋਣਾ ਜ਼ਰੂਰੀ ਹੈ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਦੇ ਪੱਧਰ ‘ਤੇ ਕਈ ਡਿਪਲੋਮੇ ਤੇ ਪੀਜੀ ਡਿਪਲੋਮੇ ਪੱਧਰ ਦੇ ਕੋਰਸ ਕਰਾਏ ਜਾਂਦੇ ਹਨ,
ਜਿਨ੍ਹਾਂ ‘ਚ ਮੁੱਖ ਕੋਰਸ ਹਨ-
- ਬੈਚਲਰ ਇਨ ਫਾਇਨ ਆਰਟਸ ਬੀਟੈੱਕ ਇਨ ਕੰਪਿਊਟਰ ਸਾਇੰਸ
- ਪੋਸਟ ਗ੍ਰੈਜੂਏਸ਼ਨ ਡਿਪਲੋਮਾ ਇਨ ਗ੍ਰਾਫਿਕ ਡਿਜ਼ਾਇਨ ਬੈਚਲਰ
- ਆਫ਼ ਡਿਜ਼ਾਇਨ ਇਨ ਗ੍ਰਾਫਿਕ ਡਿਜ਼ਾਇਨ ਬੈਚਲਰ ਆਫ
- ਆਰਟਨ ਇਨ ਗ੍ਰਾਫਿਕ ਡਿਜ਼ਾਇਨ ਮਾਸਟਰ ਆਫ਼ ਆਰਟਸ ਇਨ
- ਗ੍ਰਾਫਿਕ ਡਿਜ਼ਾਇਨ ਮਾਸਟਰ ਆਫ ਡਿਜ਼ਾਇਨ ਇਨ ਗ੍ਰਾਫਿਕ
ਕਿਹੋ ਜਿਹੀ ਹੈ ਕਮਾਈ:
ਇਸ ਖੇਤਰ ‘ਚ ਸ਼ੁਰੂਆਤ ‘ਚ ਢਾਈ ਲੱਖ ਰੁਪਇਆ ਤੱਕ ਦੀ ਸਾਲਾਨਾ ਆਮਦਨੀ ਪਾ ਸਕਦੇ ਹੋ ਕੁਝ ਸਮੇਂ ਬਾਅਦ ਗ੍ਰਾਫਿਕ ਡਿਜ਼ਾਇਨ ‘ਚ ਤਜ਼ਰਬੇ ਅਨੁਸਾਰ ਸੈਲਰੀ ਵਧਦੀ ਜਾਂਦੀ ਹੈ ਵੱਡੇ ਪੱਧਰ ‘ਤੇ ਵੀ ਪਛਾਣ ਬਣਾਉਣ ਦੇ ਮੌਕੇ ਮਿਲਦੇ ਹਨ
ਚੁਣੌਤੀਆਂ:
ਕਲਾਇੰਟ ਦੀ ਜ਼ਰੂਰਤ ਅਨੁਸਾਰ ਡਿਜ਼ਾਇਨ ਤਿਆਰ ਕਰਨਾ ਅਸਾਨ ਨਹੀਂ ਹੁੰਦਾ ਸਮਾਂ ਸੀਮਾ ਜਾਂ ਉਸ ਤੋਂ ਪਹਿਲਾਂ ਪ੍ਰੋਜੈਕਟ ਦੀ ਪੇਸ਼ੀ ਮਾਇਨੇ ਰੱਖਦੀ ਹੈ ਗ੍ਰਾਫਿਕ ਡਿਜ਼ਾਈਨਿੰਗ ‘ਚ ਜਿੰਨੀ ਜਲਦੀ ਕੋਈ ਨਵਾਂ ਚੱਲਣ ਪੈਦਾ ਹੁੰਦਾ ਹੈ, ਓਨੀ ਹੀ ਜਲਦੀ ਚਲਿਆ ਵੀ ਜਾਂਦਾ ਹੈ
ਕੁਝ ਪ੍ਰਚੱਲਿਤ ਪੇਸ਼ੇ:
ਕਨਸੈਪਟ ਆਰਟਿਸਟ: ਇਹ ਪੇਸ਼ੇਵਰ ਕਿਸੇ ਤਸਵੀਰ ਨੂੰ ਆਪਣੀ ਕਲਪਨਾ ਤੋਂ ਪਹਿਲਾਂ ਕਿਸੇ ਕਾਗਜ਼ ‘ਤੇ ਉਕੇਰਦੇ ਹਨ, ਫਿਰ ਤਕਨੀਕ ਅਤੇ ਕੌਸ਼ਲ ਜ਼ਰੀਏ ਐਨੀਮੈਟਡ ਕਰੈਕਟਰ ‘ਚ ਬਦਲਦੇ ਹਨ
ਮਲਟੀ-ਮੀਡੀਆ ਡਿਜ਼ਾਇਨਰ:
ਇਹ ਪੇਸ਼ੇਵਰ ਗ੍ਰਾਫਿਕ ਡਿਜ਼ਾਇਨ ਨੂੰ ਐਨੀਮੇਸ਼ਨ ਨਾਲ ਜੋੜ ਕੇ ਕੰਪਿਊਟਰ ਅਧਾਰਿਤ ਫਿਲਮ ਜਾਂ ਪ੍ਰੈਜੇਂਟੇਸ਼ਨ ਤਿਆਰ ਕਰਦੇ ਹਨ ਇਨ੍ਹਾਂ ਦੇ ਬਣਾਏ ਡਿਜ਼ਾਇਨ ਵੈੱਬ ਪੇਜ਼, ਟੀਵੀ ਦੇ ਇਸ਼ਤਿਹਾਰਾਂ, ਕੰਪਿਊਟਰ ਗੇਮਾਂ ਤੇ ਫਿਲਮਾਂ ‘ਚ ਨਜ਼ਰ ਆਉਂਦੇ ਹਨ
ਵੈੱਬ ਡਿਜ਼ਾਇਨਰ:
ਇਹ ਪੇਸ਼ੇਵਰ ਵੈੱਬਸਾਈਟ ਅਤੇ ਉਸ ਨਾਲ ਜੁੜੀ ਐਪਲੀਕੇਸ਼ਨ ਬਣਾਉਂਦੇ ਹਨ
ਯੂਜਰ ਇੰਟਰਫੇਸ ਡਿਜ਼ਾਇਨਰ:
ਇਹ ਪੇਸ਼ੇਵਰ ਤੈਅ ਕਰਦੇ ਹਨ ਕਿ ਕੋਈ ਪ੍ਰੋਡਕਟ ਕਿਹੋ ਜਿਹਾ ਦਿਸੇਗਾ ਇਹ ਸਕੈੱਚ, ਫੋਟੋਸ਼ਾਪ, ਇਲਸਟ੍ਰੇਕਚਰ ਵਰਗੇ ਡਿਜ਼ਾਈਨਿੰਗ ਟੂਲ ਦਾ ਇਸਤੇਮਾਲ ਕਰਕੇ ਪ੍ਰੋਡਕਟ ਦੇ ਰੰਗ, ਆਕਾਰ ਵਰਗੀਆਂ ਚੀਜ਼ਾਂ ਨੂੰ ਤੈਅ ਕਰਦੇ ਹਨ
ਆਰਟ ਡਾਇਰੈਕਟਰ:
ਇਹ ਪੇਸ਼ੇਵਰ ਇਸ ਦੇ ਜ਼ਿੰਮੇਵਾਰ ਹੁੰਦੇ ਹਨ ਕਿ ਕੋਈ ਇਸ਼ਤਿਹਾਰ ਖ਼ਪਤਕਾਰਾਂ ਨੂੰ ਕਿਸ ਰੂਪ ‘ਚ ਦਿਸੇਗਾ
ਇਹ ਆਪਣੇ ਕਲਾਇੰਟ/ਗਾਹਕ ਦੀ ਜ਼ਰੂਰਤ ਦੇ ਉਲਟ ਉਨ੍ਹਾਂ ਦੇ ਸੰਦੇਸ਼ ਨੂੰ ਖ਼ਪਤਕਾਰਾਂ ਤੱਕ ਪਹੁੰਚਾਉਣ ਦਾ ਕੰਮ ਕਰਦੇ ਹਨ
ਪ੍ਰਮੁੱਖ ਸੰਸਥਾਨ:
- ਨੈਸ਼ਨਲ ਇੰਸਟੀਚਿਊਟ ਆਫ਼ ਡਿਜ਼ਾਇਨ, ਨਵੀਂ ਦਿੱਲੀ
- ਪਰਲ ਅਕੈਡਮੀ, ਦਿੱਲੀ
- ਐੱਨਆਈਐੱਫਟੀ, ਦਿੱਲੀ
- ਸਿੰਬਾਯੋਸਿਸ ਇੰਸਟੀਚਿਊਟ, ਆਫ਼ ਡਿਜ਼ਾਇਨ, ਪੂਨੇ
- ਐਮਿਟੀ ਯੂਨੀਵਰਸਿਟੀ, ਨੋਇਡਾ
- ਐੱਮਏਐਸੀ, ਦਿੱਲੀ
- ਏਰਿਨਾ, ਦਿੱਲੀ-ਐੱਨਸੀਆਰ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.