ਬਟਰ ਸਕੌਚ ਆਈਸਕ੍ਰੀਮ butter-scotch-ice-cream
Table of Contents
ਸਮੱਗਰੀ:-
- 500 ਮਿਲੀ. ਫੁੱਲ ਕ੍ਰੀਮ ਦੁੱਧ,
- ਇੱਕ ਚੌਥਾਈ ਕੱਪ ਪੀਸੀ ਚੀਨੀ,
- ਇੱਕ ਚੌਥਾਈ ਮਿਲਕ ਪਾਊਡਰ,
- ਅੱਧਾ ਚਮਚ ਬਟਰ ਸਕੌਚ ਏਸੇਂਸ,
- ਅੱਧਾ ਚਮਚ ਪੀਲਾ ਖਾਣ ਵਾਲਾ ਰੰਗ ਕ੍ਰੰਚ ਲਈ ਅੱਧਾ ਕੱਪ ਕਾਜੂ ਪਾਊਡਰ,
- 100 ਗ੍ਰਾਮ ਪੀਸੀ ਚੀਨੀ
Also Read :-
ਵਿਧੀ:- ਕ੍ਰੰਚ ਦੀ ਵਿਧੀ:-
ਇੱਕ ਪੈਨ ‘ਚ ਚੀਨੀ ਨੂੰ ਸੁਨਹਿਰਾ ਭੂਰਾ ਹੋਣ ਤੱਕ ਗਰਮ ਕਰੋ ਜਦੋਂ ਚੀਨੀ ਪਿਘਲ ਕੇ ਇੱਕ ਤਾਰ ਦੀ ਚਾਸ਼ਨੀ ਵਰਗੀ ਬਣ ਜਾਵੇ ਤਾਂ ਇਸ ਨੂੰ ਅੱਗ ਤੋਂ ਉਤਾਰ ਲਓ ਤੇ ਇਸ ਵਿੱਚ ਕਾਜੂ ਪਾਊਡਰ ਕੇ ਮਿਲਾ ਕੇ ਮਿਕਸ ਕਰੋ ਫਿਰ ਇਸ ਮਿਸ਼ਰਨ ਨੂੰ ਇੱਕ ਟ੍ਰੇ ‘ਚ ਕੱਢ ਕੇ ਠੰਢਾ ਹੋਣ ਲਈ ਰੱਖ ਦਿਓ ਜਦੋਂ ਇਹ ਮਿਸ਼ਰਨ ਸਖ਼ਤ ਹੋ ਜਾਵੇ ਤਾਂ ਇਸ ਦੇ ਛੋਟੇ-ਛੋਟੇ ਟੁਕੜੇ ਕੱਟ ਕੇ ਰੱਖ ਲਓ
ਆਈਸਕ੍ਰੀਮ ਦੀ ਵਿਧੀ:-
ਦੁੱਧ, ਕ੍ਰੀਮ ਅਤੇ ਚੀਨੀ ਆਦਿ ਹੋਰ ਸਮੱਗਰੀ ਨੂੰ ਇੱਕਠੇ ਮਿਲਾ ਲਓ ਪਰ ਇਸ ਵਿੱਚ ਬਟਰ ਸਕੌਚ ਏਸੇਂਸ ਅਜੇ ਨਾ ਮਿਲਾਓ ਮਿਸ਼ਰਨ ਨੂੰ ਇੱਕ ਪੈਨ ‘ਤੇ ਰੱਖ ਕੇ ਹਲਕੀ ਅੱਗ ‘ਤੇ ਪਕਾਓ ਇਸ ਮਿਸ਼ਰਨ ਨੂੰ ਲਗਾਤਾਰ ਹਲਾਉਂਦੇ ਰਹੋ ਜਿਸ ਨਾਲ ਇਹ ਪੈਨ ‘ਚ ਚਿਪਕੇ ਨਾ ਜਦੋਂ ਮਿਸ਼ਰਨ ਗਾੜ੍ਹਾ ਹੋ ਜਾਵੇ ਤਾਂ ਇਸ ਨੂੰ ਅੱਗ ਤੋਂ ਹੇਠਾਂ ਉਤਾਰ ਲਓ ਅਤੇ ਠੰਢਾ ਕਰੋ
ਮਿਸ਼ਰਨ ਦੇ ਠੰਢੇ ਹੋ ਜਾਣ ‘ਤੇ ਇਸ ਵਿੱਚ ਬਟਰ ਸਕੌਚ ਏਸੇਂਸ ਮਿਲਾ ਕੇ ਦੁਬਾਰਾ ਮਿਕਸ ਕਰੋ ਹੁਣ ਇਸ ਮਿਸ਼ਰਨ ਨੂੰ ਫ੍ਰੀਜਰ ‘ਚ ਦੋ-ਤਿੰਨ ਘੰਟੇ ਲਈ ਜੰਮਣ ਲਈ ਰੱਖੋ ਮਿਸ਼ਰਨ ਦੇ ਜੰਮਣ ‘ਤੇ ਇਸ ਨੂੰ ਮਿਕਸਰ ‘ਚ ਚੰਗੀ ਤਰ੍ਹਾਂ ਗ੍ਰਾਈਂਡ ਕਰ ਲਓ ਇਸ ਤੋਂ ਬਾਅਦ ਇਸ ਵਿੱਚ ਕ੍ਰੰਚ ਦੇ ਟੁਕੜੇ ਪਾ ਕੇ ਇੱਕ ਵਾਰ ਹਲਕਾ ਗ੍ਰਾਈਂਡ ਕਰੋ ਦੋਵੇਂ ਮਿਸ਼ਰਨ ਨੂੰ ਮਿਲਾਉਣ ਤੋਂ ਬਾਅਦ ਇਸ ਨੂੰ ਫਿਰ ਤੋਂ ਫ੍ਰੀਜਰ ‘ਚ ਰੱਖ ਦਿਓ ਜਦੋਂ ਆਈਸਕ੍ਰੀਮ ਪੂਰੀ ਤਰ੍ਹਾਂ ਜੰਮ ਜਾਵੇ ਤਾਂ ਇਸ ਨੂੰ ਪਲੇਟ ‘ਚ ਕੱਢ ਕੇ ਕਾਜੂ ਦੇ ਟੁਕੜਿਆਂ ਨਾਲ ਸਜਾ ਕੇ ਸਰਵ ਕਰੋ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.