ਵਿਉਹਾਰ ਦੇ ਸੱਚੇ ਬਣੋ Behaviour
ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਮਨੁੱਖ ਆਪਣੀਆਂ ਭੌਤਿਕ ਜ਼ਰੂਰਤਾਂ ਦੀ ਪੂਰਤੀ ਲਈ ਸਮਾਜ ਦੇ ਹੋਰ ਮੈਂਬਰਾਂ ਨਾਲ ਲੈਣ-ਦੇਣ ਕਰਦਾ ਹੈ ਇਸ ’ਚ ਕੁਝ ਵੀ ਗਲਤ ਨਹੀਂ ਹੈ ਗਲਤ ਤਾਂ ਉਦੋਂ ਹੋ ਜਾਂਦਾ ਹੈ, ਜਦੋਂ ਲੈਣ-ਦੇਣ ਦੀ ਆਦਤ ਠੀਕ ਨਾ ਰੱਖੀ ਜਾਵੇ ਹਰੇਕ ਵਿਅਕਤੀ ਨੂੰ ਲੈਣ-ਦੇਣ ਸਾਫ-ਸ਼ੁੱਧ ਰੱਖਣਾ ਚਾਹੀਦਾ ਹੈ ਇਹ ਲੈਣ-ਦੇਣ ਦਾ ਕੰਮ ਇੱਕ ਆਲਪਿੰਨ ਤੋਂ ਲੈ ਕੇ ਰੁਪਇਆਂ ਪੈਸਿਆਂ ਤੱਕ ਦਾ ਹੋ ਸਕਦਾ ਹੈ, ਪਰ ਕੁਝ ਵਿਅਕਤੀ ਲੈਣ ਦੇ ਮਾਮਲੇ ’ਚ ਅੱਗੇ ਰਹਿੰਦੇ ਹਨ ਪਰ ਜਦੋਂ ਲਿਆ ਹੋਇਆ ਫਿਰ ਦੇਣਾ (ਵਾਪਸ ਦੇਣਾ) ਪੈਂਦਾ ਹੈ
ਤਾਂ ਹੱਥ ਖਿੱਚ ਲੈਂਦੇ ਹਨ ਅਜਿਹੀ ਸਥਿਤੀ ’ਚ ਰਿਸ਼ਤਿਆਂ ’ਚ ਵੀ ਕੁੜੱਤਣ ਆਉਣਾ ਸੁਭਾਵਿਕ ਹੈ ਸਾਨੂੰ ਆਪਣੀ ਆਮ ਜਿੰਦਗੀ ’ਚ ਕਈ ਅਜਿਹੇ ਲੋਕਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਜੋ ‘ਜ਼ਰਾ ਭਾਈ ਸਾਹਿਬ’ ਕਹਿ ਕੇ ਪੈੱਨ ਵਗੈਰਾ ਸਾਈਨ ਕਰਨ ਲਈ ਮੰਗਦੇ ਹਨ ਅਤੇ ਕੰਮ ਨਿੱਬੜਦੇ ਹੀ ਜੇਬ੍ਹ ’ਚ ਰੱਖ ਕੇ ਚਲਦੇ ਬਣਦੇ ਹਨ ਦਿਸਣ ’ਚ ਤਾਂ ਇਹ ਮਾਮੂਲੀ ਜਿਹੀ ਗੱਲ ਹੋ ਸਕਦੀ ਹੈ ਪਰ ਇਸਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਇਸ ਤਰ੍ਹਾਂ ਪੇਚਕਸ (ਸਕਰੂ- ਡ੍ਰਾਈਵਰ), ਪਲਾਸ ਅਤੇ ਹੋਰ ਔਜ਼ਾਰ, ਮੋਟਰ ਸਾਈਕਲ, ਟਾਰਚ, ਛੱਤਰੀ ਵਗੈਰਾ ਸਾਨੂੰ ਇੱਕ-ਦੂਜੇ ਤੋਂ ਮੰਗਣੇ ਹੀ ਪੈਂਦੇ ਹਨ ਜੇਕਰ ਇਨ੍ਹਾਂ ਨੂੰ ਅਸੀਂ ਸਮੇਂ ’ਤੇ ਨਾ ਵਾਪਸ ਕਰੀਏ ਜਾਂ ਖਰਾਬ ਕਰਕੇ ਦੇਈਏ ਤਾਂ ਇਸ ਦਾ ਮਾਲਕ ਕਿੰਨਾ ਦੁੱਖੀ ਹੋਵੇਗਾ, ਇਹ ਅੰਦਾਜ਼ਾ ਅਸੀਂ ਅਸਾਨੀ ਨਾਲ ਲਗਾ ਸਕਦੇ ਹਾਂ

ਜੇਕਰ ਪੂਰੀ ਸਾਵਧਾਨੀ ਤੋਂ ਬਾਅਦ ਵੀ ਮੰਗੀ ਗਈ ਚੀਜ਼ ਖਰਾਬ ਹੋ ਜਾਵੇ ਜਾਂ ਟੁੱਟ-ਫੁੱਟ ਜਾਵੇ ਤਾਂ ਇਸ ਦਾ ਪੂਰਾ ਮੁੱਲ ਜਾਂ ਰਿਪੇਅਰਿੰਗ ਖਰਚ ਮੁਆਫੀ ਸਮੇਤ ਬਿਨਾਂ ਮੰਗੇ ਹੀ ਦੇ ਦੇਣਾ ਚਾਹੀਦਾ ਹੈ ਇਸ ਨਾਲ ਤੁਹਾਡੀ ਉੱਜਵਲ ਛਵੀ ਸਾਹਮਣੇ ਆਵੇਗੀ ਨਹੀਂ ਤਾਂ ਲੋਕ ਤੁਹਾਨੂੰ ਕੁਝ ਵੀ ਦੇਣ ਤੋਂ ਕਤਰਾਉਣਗੇ ਸ਼ਾਦੀ-ਵਿਆਹ ਜਾਂ ਕਿਸੇ ਪਾਰਟੀ ਵਗੈਰਾ ’ਚ ਖਾਸ ਕਰਕੇ ਸਾਨੂੰ ਕਈ ਸਾਮਾਨ ਮੰਗ ਕੇ ਹੀ ਲਿਆਉਣੇ ਪੈਂਦੇ ਹਨ ਅਜਿਹੇ ਮੌਕਿਆਂ ’ਤੇ ਵੀ ਸਾਮਾਨ ਨੂੰ ਸਹੀ ਸਮੇਂ ’ਤੇ ਸੁਰੱਖਿਅਤ ਰੂਪ ’ਚ ਪਹੁੰਚਾ ਦਿਓ ਕੁੱਲ ਮਿਲਾ ਕੇ ਲੈਣ-ਦੇਣ ’ਚ ਜ਼ਰਾ ਜਿਹੀ ਸਾਵਧਾਨੀ ਤੁਹਾਡੀਆਂ ਕਈ ਸਮੱਸਿਆਵਾਂ ਦੂਰ ਕਰ ਦੇਵੇਗੀ
ਉਂਜ ਤਾਂ ਸਾਨੂੰ ਦੂਜਿਆਂ ਤੋਂ ਕੁਝ ਵੀ ਮੰਗਣਾ ਹੀ ਨਹੀਂ ਚਾਹੀਦਾ, ਫਿਰ ਵੀ ਜ਼ਰੂਰਤ ਪਵੇ ਤਾਂ ਸਹੀ ਸਮੇਂ ’ਤੇ ਸਹੀ-ਸਲਾਮਤ, ਧੰਨਵਾਦ ਸਹਿਤ ਵਾਪਸ ਕਰਨ ਦੀ ਆਦਤ ਪਾਓ -ਸੱਤਿਆ-ਨਾਰਾਇਣ ਤਾਤੇਲਾ
ਇਨਸਾਨ ਨੂੰ ਵਿਉਹਾਰ ਦਾ ਸੱਚਾ ਹੋਣਾ ਚਾਹੀਦਾ ਹੈ ਮੰਨ ਲਓ ਕਿ ਤੁਹਾਨੂੰ ਰੁਪਇਆਂ ਦੀ ਜ਼ਰੂਰਤ ਹੈ ਤੁਸੀਂ ਕਿਸੇ ਤੋਂ ਕਰਜ਼ ਦੇ ਰੂਪ ’ਚ ਰੁਪਏ ਲੈਣ ਜਾਂਦੇ ਹੋ ਉਹ ਵਿਅਕਤੀ ਤੁਹਾਨੂੰ ਰੁਪਏ ਦਿੰਦਾ ਹੈ ਅਤੇ ਤੁਹਾਡੇ ਤੋਂ ਸਮਾਂ ਪੁੱਛਦਾ ਹੈ ਕਿ ਕਿੰਨੇ ਸਮੇਂ ’ਚ ਵਾਪਸ ਕਰ ਦੇਵੋਗੇ? ਉਦੋਂ ਜੇਕਰ ਤੁਸੀਂ ਉਹ ਰੁਪਏ 6 ਮਹੀਨਿਆਂ ’ਚ ਦੇ ਸਕਦੇ ਹੋ, ਤਾਂ ਵੀ ਪਹਿਲਾਂ ਹੀ ਤੁਸੀਂ 8 ਮਹੀਨਿਆਂ ਦਾ ਸਮਾਂ ਮੰਗ ਲਓ ਇਸ ਤੋਂ ਬਾਅਦ ਜਿਵੇਂ ਹੀ ਤੁਸੀਂ ਪੈਸੇ ਵਾਪਸ ਦੇਣ ਜਾਓ, ਤਾਂ ਰੁਪਏ ਨਿਰਧਾਰਿਤ ਵਿਆਜ ਸਮੇਤ ਵਾਪਸ ਕਰਕੇ
ਆਓ ਅਤੇ ਉਸ ਦਾ ਧੰਨਵਾਦ ਪ੍ਰਗਟ ਕਰੋ ਦੂਜੇ ਪਾਸੇ ਜਿਸ ਵਿਅਕਤੀ ਨੇ ਰੁਪਏ ਦਿੱਤੇ ਹੁੰਦੇ ਹਨ, ਉਹ ਵੀ ਘੱਟ ਤੋਂ ਘੱਟ ਵਿਆਜ ’ਤੇ ਕਰਜ਼ ਦੇਵੇ ਜਦੋਂ ਵਿਅਕਤੀ ਰੁਪਏ ਵਾਪਸ ਦੇਣ ਆਉਂਦਾ ਹੈ, ਤਾਂ ਜੇਕਰ ਵਿਅਕਤੀ ਆਰਥਿਕ ਤੌਰ ’ਤੇ ਕਮਜ਼ੋਰ ਹੈ, ਤਾਂ ਉਸ ਤੋਂ ਸਿਰਫ ਮੂਲ ਲੈ ਲਓ ਅਤੇ ਵਿਆਜ ਨਾ ਹੀ ਲਓ ਅਤੇ ਉਸ ਨੂੰ ਕਹੋ ਕਿ ਭਾਈ! ਤੇਰਾ ਕੰਮ ਚੱਲ ਗਿਆ, ਹੁਣ ਮੈਨੂੰ ਵੀ ਆਪਣੇ ਰੁਪਏ ਵਾਪਸ ਮਿਲ ਗਏ ਇਹ ਵਿਆਜ ਦੀ ਰਕਮ ਤਾਂ ਤੁਸੀਂ ਕਿਸੇ ਕੰਮ ’ਚ ਲੈ ਲੈਣਾ -ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ
































































