Bay leaves

ਬਗੀਚੇ ’ਚ ਉਗਾਓ ਤੇਜ ਪੱਤਾ – ਤੇਜ਼ ਪੱਤੇ ਦੀ ਵਰਤੋਂ ਵੱਖ-ਵੱਖ ਵਿਅੰਜਨਾਂ ’ਚ ਸਵਾਦ ਵਧਾਉਣ ਲਈ ਕੀਤੀ ਜਾ ਸਕਦੀ ਹੈ ਇਸਨੂੰ ਦਾਲ, ਕੜੀ ਅਤੇ ਸੂਪ ਆਦਿ ’ਚ ਪਾਇਆ ਜਾਂਦਾ ਹੈ ਪਰ ਕੀ ਤੁਹਾਨੂੰ ਪਤਾ ਹੈ? ਇਸਨੂੰ ਘਰ ’ਚ ਉਗਾਉਣਾ ਬਹੁਤ ਹੀ ਆਸਾਨ ਹੈ ਥੋੜ੍ਹੀ ਜਿਹੀ ਮਿਹਨਤ ਅਤੇ ਧਿਆਨ ਨਾਲ, ਤੁਸੀਂ ਆਪਣੇ ਘਰ ’ਚ ਤਾਜ਼ੇ ਤੇਜ਼ ਪੱਤੇ ਉਗਾ ਸਕਦੇ ਹੋ

ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਆਪਣੇ ਘਰ ’ਚ ਤੇਜ ਪੱਤੇ ਉਗਾ ਸਕਦੇ ਹੋ ਤੇਜਪੱਤੇ ਦੇ ਪੌਦੇ ਨੂੰ ਧੁੱਪ ’ਚ ਰੱਖਣਾ ਚਾਹੀਦਾ, ਇਸ ਲਈ ਇਸਨੂੰ ਅਜਿਹੀ ਥਾਂ ’ਤੇ ਲਗਾਓ ਜਿੱਥੇ ਉਸਨੂੰ ਚੰਗੀ ਤਰ੍ਹਾਂ ਨਾਲ ਧੁੱਪ ਮਿਲੇ ਬਾਲਕਨੀ, ਛੱਤ ਜਾਂ ਬਗੀਚੇ ਦਾ ਇੱਕ ਕੋਨਾ ਇਸਦੇ ਲਈ ਸਹੀ ਥਾਂ ਹੋ ਸਕਦੀ ਹੈ

ਮਿੱਟੀ ਦੀ ਤਿਆਰੀ

ਤੇਜ ਪੱਤੇ ਦੇ ਪੌਦੇ ਲਈ ਚੰਗੇ ਪਾਣੀ ਦੀ ਨਿਕਾਸੀ ਵਾਲੀ ਮਿੱਟੀ ਜ਼ਰੂਰੀ ਹੈ ਆਮ ਤੌਰ ’ਤੇ ਬਗੀਚੇ ਦੀ ਮਿੱਟੀ ’ਚ ਥੋੜ੍ਹੀ ਰੇਤ ਅਤੇ ਕੰਪੋਸਟ ਮਿਲਾ ਕੇ ਇਸਦਾ ਮਿਸ਼ਰਣ ਤਿਆਰ ਕਰੋ ਮਿੱਟੀ ’ਚ ਨਮੀ ਬਣਾਏ ਰੱਖੋ ਪਰ ਇਸਨੂੰ ਪਾਣੀ ’ਚ ਭਿੱਜਣ ਨਾ ਦਿਓ

ਪੌਦੇ ਦੀ ਤਿਆਰੀ

ਤੇਜ ਪੱਤੇ ਦੇ ਪੌਦੇ ਨੂੰ ਬੀਜ ਜਾਂ ਕਟਿੰਗ ਨਾਲ ਉਗਾਇਆ ਜਾ ਸਕਦਾ ਹੈ ਬੀਜ ਤੋਂ ਉਗਾਉਣ ’ਤੇ ਇਸ ’ਚ ਜ਼ਿਆਦਾ ਸਮਾਂ ਲੱਗਦਾ ਹੈ, ਇਸ ਲਈ ਕਟਿੰਗ ਤੋਂ ਉਗਾਉਣਾ ਆਸਾਨ ਹੁੰਦਾ ਹੈ ਕਟਿੰਗ ਲਈ ਸਿਹਤਮੰਦ ਪੌਦੇ ਤੋਂ ਇੱਕ (6-8 ਇੰਚ) ਲੰਬੀ ਸ਼ਾਖਾ ਕੱਟੋ ਅਤੇ ਇਸਨੂੰ ਪਾਣੀ ’ਚ ਪਾ ਦਿਓ ਜਾਂ ਜਦੋਂ ਤੱਕ ਕਿ ਜੜ੍ਹਾਂ ਵਿਕਸਤ ਨਾ ਹੋ ਜਾਣ

ਰੋਪਣ ਦੀ ਤਿਆਰੀ

ਜਦੋਂ ਜੜ੍ਹਾਂ ਵਿਕਸਤ ਹੋ ਜਾਣ, ਤਾਂ ਇਸਨੂੰ ਤਿਆਰ ਮਿੱਟੀ ’ਚ ਰੋਪੋ ਗਮਲੇ ’ਚ ਲਗਾਉਣ ’ਤੇ ਗਮਲੇ ਦਾ ਆਕਾਰ ਵੱਡਾ ਹੋਣਾ ਚਾਹੀਦਾ ਤਾਂ ਕਿ ਪੌਦੇ ਨੂੰ ਲੋਂੜੀਦੀ ਜਗ੍ਹਾ ਮਿਲ ਸਕੇ

Also Read:  ਸਾਹਸ ਅਤੇ ਸੰਕਲਪ ਦਾ ਤਿਉਹਾਰ ਦੁਸਹਿਰਾ | Dussehra

ਖਾਦ ਅਤੇ ਪਾਣੀ

ਤੇਜ ਪੱਤੇ ਦੇ ਪੌਦੇ ਨੂੰ ਨਿਯਮਤ ਤੌਰ ’ਤੇ ਪਾਣੀ ਦਿਓ, ਪਰ ਇਹ ਧਿਆਨ ਰੱਖੋ ਕਿ ਮਿੱਟੀ ਜ਼ਿਆਦਾ ਗਿੱਲੀ ਨਾ ਹੋਵੇ ਗਰਮੀਆਂ ’ਚ ਪਾਣੀ ਦੀ ਮਾਤਰਾ ਵਧਾ ਦਿਓ ਅਤੇ ਸਰਦੀਆਂ ’ਚ ਘੱਟ ਕਰੋ ਹਰ 2-3 ਮਹੀਨਿਆਂ ’ਚ ਕੰਪੋਸਟ ਅਤੇ ਜੈਵਿਕ ਖਾਦ ਪਾਓ

ਰੋਗ ਅਤੇ ਕੀਟ

ਤੇਜ ਪੱਤੇ ਦੇ ਪੌਦੇ ’ਤੇ ਕੀਟਾਂ ਦਾ ਆਕਰਮਣ ਹੋ ਸਕਦਾ ਹੈ ਇਸਦੇ ਲਈ ਨਿੰਮ ਦੇ ਤੇਲ ਦਾ ਛਿੜਕਾਅ ਕਰੋ ਜਾਂ ਕਿਸੇ ਜੈਵਿਕ ਕੀਟਨਾਸ਼ਕ ਦੀ ਵਰਤੋਂ ਕਰੋ ਪੌਦੇ ਦੇ ਪੱਤਿਆਂ ਨੂੰ ਨਿਯਮਤ ਤੌਰ ’ਤੇ ਜਾਂਚੋ ਅਤੇ ਸਮੇਂ-ਸਮੇਂ ’ਤੇ ਉਨ੍ਹਾਂ ਨੂੰ ਸਾਫ਼ ਕਰਦੇ ਰਹੋ

ਪੱਤਿਆਂ ਦੀ ਕਟਾਈ

ਜਦੋਂ ਪੌਦਾ 2-3 ਫੁੱਟ ਲੰਬਾ ਹੋ ਜਾਵੇ ਅਤੇ ਪੱਤੇ ਚੰਗੀ ਤਰ੍ਹਾਂ ਵਿਕਸਤ ਹੋ ਜਾਣ, ਤਾਂ ਤੁਸੀਂ ਪੱਤਿਆਂ ਦੀ ਕਟਾਈ ਕਰ ਸਕਦੇ ਹੋ ਪੱਤਿਆਂ ਨੂੰ ਸਾਵਧਾਨੀ ਨਾਲ ਕੱਟੋ ਤਾਂ ਕਿ ਪੌਦੇ ਨੂੰ ਨੁਕਸਾਨ ਨਾ ਪਹੁੰਚੇ ਤਾਜ਼ੇ ਪੱਤਿਆਂ ਦੀ ਵਰਤੋਂ ਕਰੋ ਜਾਂ ਉਨ੍ਹਾਂ ਨੂੰ ਸੁਕਾ ਕੇ ਰੱਖ ਲਓ

ਨਿਯਮਤ ਦੇਖਭਾਲ

ਤੇਜ ਪੱਤੇ ਦਾ ਪੌਦਾ ਜ਼ਿਆਦਾ ਦੇਖਭਾਲ ਨਹੀਂ ਮੰਗਦਾ, ਪਰ ਇਸਨੂੰ ਸਿਹਤਮੰਦ ਰੱਖਣ ਲਈ ਨਿਯਮਤ ਤੌਰ ’ਤੇ ਪਾਣੀ, ਖਾਦ ਅਤੇ ਕੀਟ ਪ੍ਰਬੰਧਨ ਦੀ ਜਰੂਰਤ ਹੁੰਦੀ ਹੈ ਇਸ ਤੋਂ ਇਲਾਵਾ, ਸਮੇਂ-ਸਮੇਂ ’ਤੇ ਮਿੱਟੀ ਨੂੰ ਨਰਮ ਕਰਨ ਅਤੇ ਪੌਦੇ ਦੀ ਛੰਟਾਈ ਕਰਨ ਨਾਲ ਇਹ ਸਿਹਤਮੰਦ ਬਣਿਆ ਰਹਿੰਦਾ ਹੈ