ਦਿਮਾਗ ਦੀਆਂ ਮੌਲਿਕ ਜ਼ਰੂਰਤਾਂ
ਸਰੀਰ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਦਿਮਾਗ ਦੀਆਂ ਵੀ ਕੁਝ ਜ਼ਰੂਰਤਾਂ ਹੁੰਦੀਆਂ ਹਨ ਜਿਨ੍ਹਾਂ ਦੇ ਪੂਰਾ ਨਾ ਹੋਣ ‘ਤੇ ਇਸ ਦੀ ਸਿਹਤ ‘ਤੇ ਅਸਰ ਪੈਂਦਾ ਹੈ ਦਿਮਾਗ ਨੂੰ ਚੁਸਤ ਤੇ ਦਰੁਸਤ ਬਣਾਉਣ ਲਈ ਪੋਸ਼ਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ ਪੋਸ਼ਕ ਤੱਤਾਂ ਦੇ ਨਾਲ-ਨਾਲ ਸਾਡੇ ਦਿਮਾਗ ਲਈ ਭਰਪੂਰ ਪਾਣੀ ਅਤੇ ਆਕਸੀਜਨ ਵੀ ਜ਼ਰੂਰੀ ਹੈ ਅਸਲ ਰੂਪ ‘ਚ ਖੂਨ ਦੇ ਸੰਚਾਰ ਜ਼ਰੀਏ ਆਕਸੀਜ਼ਨ ਦਿਮਾਗ ਤੱਕ ਪਹੁੰਚਦੀ ਹੈ ਅਤੇ ਇਸ ਦੀ ਭਰਪੂਰ ਮਾਤਰਾ ਹੀ ਦਿਮਾਗ ਨੂੰ ਚੁਸਤ ਬਣਾਏ ਰੱਖਦੀ ਹੈ
ਇਸੇ ਤਰ੍ਹਾਂ ਦਿਮਾਗ ਤੱਕ ਤੱਤਾਂ ਦੇ ਪਹੁੰਚਾਉਣ ਦੇ ਕੰਮ ‘ਚ ਪਾਣੀ ਦੀ ਅਹਿਮ ਭੂਮਿਕਾ ਹੁੰਦੀ ਹੈ ਪਾਣੀ ਦੀ ਕਮੀ ਦੇ ਚੱਲਦਿਆਂ ਸਰੀਰ ਦੇ ਨਾਲ-ਨਾਲ ਦਿਮਾਗ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਾਡੇ ਸੋਚਣ ਤੇ ਸਿੱਖਣ ਦੀ ਸਮਰੱਥਾ ਅਤੇ ਕੰਮ ਕਰਨ ਦਾ ਢੰਗ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਸਾਡੀ ਆਹਾਰਸ਼ੈਲੀ ਕਿਹੋ ਜਿਹੀ ਹੈ
ਤੰਦਰੁਸਤ ਦਿਮਾਗ ਲਈ ਮੌਲਿਕ ਤੱਤ
ਸੋਡੀਅਮ ਅਤੇ ਪੋਟੇਸ਼ੀਅਮ ਸਾਡੇ ਸੋਚਣ ਤੇ ਸਮਝਣ ਦੀ ਸ਼ਕਤੀ ਨੂੰ ਵਧਾਉਂਦੇ ਹਨ ਸਰੀਰ ‘ਚ ਖਣਿੱਜ ਤੱਤਾਂ ਦੀ ਕਮੀ ਦੇ ਚੱਲਦਿਆਂ ਤਣਾਅ, ਕਮਜ਼ੋਰ ਯਾਦਦਾਸ਼ਤ ਅਤੇ ਕਈ ਤਰ੍ਹਾਂ ਦੇ ਮਾਨਸਿਕ ਰੋਗ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਆਪਣੇ ਭੋਜਨ ‘ਚ ਦੁੱਧ ਅਤੇ ਦੁੱਧ ਨਾਲ ਬਣੇ ਪਦਾਰਥ, ਸਾਬੁਤ ਅਨਾਜ, ਸੁੱਕੇ ਮੇਵੇ ਅਤੇ ਹਰੀਆਂ ਸਬਜ਼ੀਆਂ ਸ਼ਾਮਲ ਕਰੋ
- ਸਰੀਰ ‘ਚ ਮੌਜ਼ੂਦ 60 ਫੀਸਦੀ ਵਸਾ ਦੀ ਵਰਤੋਂ ਸਾਡੇ ਦਿਮਾਗ ਰਾਹੀਂ ਕੀਤੀ ਜਾਂਦੀ ਹੈ ਬੱਚਿਆਂ ਅਤੇ ਬਜ਼ੁਰਗਾਂ ਨੂੰ ਪੌਸ਼ਟਿਕ ਵਸਾ ਦੀ ਖਾਸ ਜ਼ਰੂਰਤ ਹੁੰਦੀ ਹੈ, ਕਿਉਂਕਿ ਉਹ ਦਿਮਾਗ ਦੇ ਵਿਕਾਸ ‘ਚ ਅਹਿਮ ਭੂਮਿਕਾ ਨਿਭਾਉਂਦੀ ਹੈ ਸਾਰੇ ਤਰ੍ਹਾਂ ਦੇ ਵਸਾ ਸਿਹਤ ਲਈ ਲਾਭਦਾਇਕ ਨਹੀਂ ਹਨ ਵਨਸਪਤੀ ਘਿਓ ਸਿਹਤ ਦੇ ਨਾਲ-ਨਾਲ ਦਿਮਾਗ ਨੂੰ ਵੀ ਨੁਕਸਾਨ ਪਹੁੰਚਦਾ ਹੈ ਕਮਰੇ ਦੇ ਤਾਪ ‘ਤੇ ਜੰਮ ਜਾਣ ਵਾਲੇ ਵਸਾ ਸਰੀਰ ਦੇ ਖੂਨ ਸੰਚਾਰ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਕਾਰਨ ਦਿਮਾਗ ਠੀਕ ਤਰ੍ਹਾਂ ਕੰਮ ਨਹੀਂ ਕਰਦਾ
- ਸਰੀਰ ਦਾ 20 ਫੀਸਦੀ ਕਾਰਬੋਹਾਈਡ੍ਰੇਟ ਸਾਡਾ ਦਿਮਾਗ ਵਰਤੋਂ ਕਰਦਾ ਹੈ ਕਾਰਬੋਹਾਈਡ੍ਰੇਟ ਯੁਕਤ ਭੋਜਨ ਕਰਨ ਨਾਲ ਕੁਝ ਦੇਰ ਬਾਅਦ ਅਸੀਂ ਬਿਹਤਰ ਮਹਿਸੂਸ ਕਰਦੇ ਹਾਂ ਰਾਤ ਜਾਂ ਸ਼ਾਮ ਦੇ ਭੋਜਨ ‘ਚ ਕਾਰਬੋਹਾਈਡ੍ਰੇਟ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਦਿਨਭਰ ਦੀ ਥਕਾਨ ਮਿਟੇਗੀ ਅਤੇ ਨੀਂਦ ਵੀ ਚੰਗੀ ਆਏਗੀ ਗੁੜ, ਸ਼ੱਕਰ, ਅਨਾਜ, ਫਲ ਅਤੇ ਸਬਜ਼ੀਆਂ ‘ਚ ਕਾਰਬੋਹਾਈਡ੍ਰੇਟ ਦੀ ਭਰਪੂਰ ਮਾਤਰਾ ਹੁੰਦੀ ਹੈ ਇਸ ਲਈ ਇਨ੍ਹਾਂ ਦਾ ਸੇਵਨ ਫਾਇਦੇਮੰਦ ਹੋਵੇਗਾ ਸਰੀਰ ‘ਚ ਗੁਲੂਕੋਜ਼ ਦੀ ਮਾਤਰਾ ਨੂੰ ਕੰਟਰੋਲ ਰੱਖਣਾ ਜ਼ਰੂਰੀ ਹੈ ਕਿਉਂਕਿ ਇਹ ਸਾਡੇ ਸਰੀਰ ਅਤੇ ਦਿਮਾਗ ਨੂੰ ਊਰਜਾ ਦੇਣ ਦਾ ਕੰਮ ਕਰਦਾ ਹੈ
- ਦਿਮਾਗ ਦੇ ਵਿਕਾਸ ਅਤੇ ਸਹੀ ਢੰਗ ਨਾਲ ਕੰਮ ਕਰਨ ਲਈ ਸਰੀਰ ‘ਚ ਵਿਟਾਮਿਨ ਦੀ ਲੋੜੀਂਦੀ ਮਾਤਰਾ ਹੋਵੇ ‘ਬੀ-ਕੰਪਲੈਕਸ’ ਸਮੂਹ ਦੇ ਵਿਟਾਮਿਨ ਸਾਡੇ ਦਿਮਾਗ ਨੂੰ ਊਰਜਾ ਦੇਣ ‘ਚ ਮੱਦਦ ਕਰਦੇ ਹਨ, ਨਾਲ ਹੀ ਐੱਸ, ਸੀ ਅਤੇ ਈ ਪਰਿਵਾਰ ਦੇ ਵਿਟਾਮਿਨ ਚੰਗੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਦੇ ਨਾਲ ਯਾਦਦਾਸ਼ਤ ਵਧਾਉਣ ‘ਚ ਮੱਦਦਗਾਰ ਹੁੰਦੇ ਹਨ ਅਨਾਜ, ਪੀਲੇ-ਲਾਲ ਫਲ ਅਤੇ ਹਰੀਆਂ ਸਬਜ਼ੀਆਂ ‘ਚ ਵਿਟਾਮਿਨ ਦੀ ਭਰਪੂਰ ਮਾਤਰਾ ਮਿਲਦੀ ਹੈ, ਇਨ੍ਹਾਂ ਨੂੰ ਆਪਣੇ ਆਹਾਰ ‘ਚ ਵਰਤੋਂ ਕਰੋ
- ਪ੍ਰੋਟੀਨ ਸਾਨੂੰ ਅਮੀਨੋ ਐਸਿਡ ਦਿੰਦੇ ਹਨ ਜਿਸ ਨਾਲ ਦਿਮਾਗ ਦੀਆਂ ਕੋਸ਼ਿਕਾਵਾਂ ਬਣਦੀਆਂ ਹਨ ਇਨ੍ਹਾਂ ਕੋਸ਼ਿਕਾਵਾਂ ਨਾਲ ਨਿਊਰੋ-ਟਰਾਂਸੀਟਰਸ ਬਣਦੇ ਹਨ, ਉਹ ਦਿਮਾਗ ਤੱਕ ਸੰਦੇਸ਼ ਲੈ ਜਾਣ ਦਾ ਕੰਮ ਕਰਦੇ ਹਨ ਇਸ ਤੋਂ ਇਲਾਵਾ ਸਰੀਰ ‘ਚ ਨਵੀਆਂ ਕੋਸ਼ਿਕਾਵਾਂ ਦੇ ਨਿਰਮਾਣ ਅਤੇ ਟੁੱਟੀਆਂ-ਫੁੱਟੀਆਂ ਕੋਸ਼ਿਕਾਵਾਂ ਦੀ ਮੁਰੰਮਤ ਲਈ ਸਾਨੂੰ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ, ਇਸ ਲਈ ਨਾਸ਼ਤੇ ‘ਚ ਭਰਪੂਰ ਪ੍ਰੋਟੀਨ ਦੀ ਵਰਤੋਂ ਕਰੋ ਇਹ ਦਿਮਾਗ ਨੂੰ ਵੀ ਦਿਨ ਭਰ ਐਕਟਿਵ ਰੱਖੇਗਾ ਪ੍ਰੋਟੀਨ ਲਈ ਦੁੱਧ, ਦੁੱਧ ਨਾਲ ਬਣੇ ਪਦਾਰਥ, ਰਾਜਮਾ, ਦਾਲਾਂ ਅਤੇ ਸੁੱਕੀਆਂ ਗਿਰੀਆਂ ਨੂੰ ਆਪਣੇ ਭੋਜਨ ‘ਚ ਉਪਯੋਗ ਕਰੋ ਭੋਜਨ ‘ਚ ਸ਼ਾਮਲ ਖਣਿੱਜ ਤੱਤ ਸਾਡੇ ਦਿਮਾਗ ਨੂੰ ਕਿਰਿਆਸ਼ੀਲ ਬਣਾਏ ਰੱਖਣ ‘ਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਸੀਂ ਆਪਣੇ ਦਿਮਾਗ ਨੂੰ ਹਰ ਸਮੇਂ ਐਕਟਿਵ ਤੇ ਉਸ ਦੀ ਸਮਰੱਥਾ ਬਣਾਏ ਰੱਖਣ ਲਈ ਪੋਸ਼ਣ ਜ਼ਰੂਰਤਾਂ ਅਤੇ ਮੌਲਿਕ ਤੱਤਾਂ ਦੀ ਵਰਤੋਂ ਕਰਾਂਗੇ ਤਾਂ ਦਿਮਾਗ ਕੰਪਿਊਟਰ ਤੋਂ ਵੀ ਤੇਜ਼ ਚੱਲਣ ਲੱਗੇਗਾ
-ਅਨੋਖੀ ਲਾਲ ਕੋਠਾਰੀ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.