ਅਟੁੱਟ ਵਿਸ਼ਵਾਸ atoot vishvaas ਸਾਹਿਤ
8 ਸਾਲ ਦਾ ਇੱਕ ਬੱਚਾ ਇੱਕ ਰੁਪਏ ਦਾ ਸਿੱਕਾ ਮੁੱਠੀ ’ਚ ਲੈ ਕੇ ਇੱਕ ਦੁਕਾਨ ’ਤੇ ਜਾ ਕੇ ਪੁੱਛਣ ਲੱਗਿਆ, ‘ਕੀ ਤੁਹਾਡੀ ਦੁਕਾਨ ’ਚੋਂ ਈਸ਼ਵਰ ਮਿਲਣਗੇ?’
ਦੁਕਾਨਦਾਰ ਨੇ ਇਹ ਗੱਲ ਸੁਣ ਕੇ ਸਿੱਕਾ ਹੇਠਾਂ ਸੁੱਟ ਦਿੱਤਾ ਅਤੇ ਬੱਚੇ ਨੂੰ ਕੱਢ ਦਿੱਤਾ ਬੱਚਾ ਨਾਲ ਦੀ ਦੁਕਾਨ ’ਚ ਜਾ ਕੇ ਇੱਕ ਰੁਪਏ ਦਾ ਸਿੱਕਾ ਲੈ ਕੇ ਚੁੱਪਚਾਪ ਖੜ੍ਹਾ ਰਿਹਾ! ‘ਏ ਲੜਕੇ, ਇੱਕ ਰੁਪਏ ’ਚ ਤੈਨੂੰ ਕੀ ਚਾਹੀਦਾ ਹੈ?’
‘ਮੈਨੂੰ ਈਸ਼ਵਰ ਚਾਹੀਦਾ ਹੈ ਤੁਹਾਡੀ ਦੁਕਾਨ ’ਚ ਹੈ?’ ਦੂਜੇ ਦੁਕਾਨਦਾਰ ਨੇ ਵੀ ਭਜਾ ਦਿੱਤਾ ਪਰ, ਉਸ ਅਬੋਧ ਬਾਲਕ ਨੇ ਹਾਰ ਨਹੀਂ ਮੰਨੀ ਇੱਕ ਦੁਕਾਨ ਤੋਂ ਦੂਜੀ ਦੁਕਾਨ, ਦੂਜੀ ਤੋਂ ਤੀਜੀ, ਇੰਜ ਕਰਦੇ-ਕਰਦੇ ਕੁੱਲ ਚਾਲੀ ਦੁਕਾਨਾਂ ਦੇ ਚੱਕਰ ਕੱਟਣ ਤੋਂ ਬਾਅਦ ਇੱਕ ਵੱਡੇ ਦੁਕਾਨਦਾਰ ਕੋਲ ਪਹੁੰਚਿਆ ਉਸ ਬੁੱਢੇ ਦੁਕਾਨਦਾਰ ਨੇ ਪੁੱਛਿਆ, ‘ਤੁਸੀਂ ਈਸ਼ਵਰ ਨੂੰ ਕਿਉਂ ਖਰੀਦਣਾ ਚਾਹੁੰਦਾ ਹੋ? ਕੀ ਕਰੋਗੇ ਈਸ਼ਵਰ ਲੈ ਕੇ?’
ਪਹਿਲੀ ਵਾਰ ਇੱਕ ਦੁਕਾਨਦਾਰ ਦੇ ਮੂੰਹ ’ਚੋਂ ਇਹ ਪ੍ਰਸ਼ਨ ਸੁਣ ਕੇ ਬੱਚੇ ਦੇ ਚਿਹਰੇ ’ਚ ਉਮੀਦ ਦੀ ਕਿਰਨ ਲਹਿਰਾਈ, ‘ਲੱਗਦਾ ਹੈ ਇਸੇ ਦੁਕਾਨ ’ਤੇ ਹੀ ਈਸ਼ਵਰ ਮਿਲਣਗੇ! ਬੱਚੇ ਨੇ ਬੜੇ ਉਤਸ਼ਾਹ ਨਾਲ ਉੱਤਰ ਦਿੱਤਾ, ‘ਇਸ ਦੁਨੀਆਂ ’ਚ ਮਾਂ ਤੋਂ ਇਲਾਵਾ ਮੇਰਾ ਹੋਰ ਕੋਈ ਨਹੀਂ ਹੈ ਮੇਰੀ ਮਾਂ ਸਾਰਾ ਦਿਨ ਕੰਮ ਕਰਕੇ ਮੇਰੇ ਲਈ ਖਾਣਾ ਲਿਆਉਂਦੀ ਹੈ ਮੇਰੀ ਮਾਂ ਹੁਣ ਹਸਪਤਾਲ ’ਚ ਹੈ ਅਗਰ ਮੇਰੀ ਮਾਂ ਮਰ ਗਈ ਤਾਂ ਮੈਨੂੰ ਕੌਣ ਖੁਵਾਏਗਾ? ਡਾਕਟਰ ਨੇ ਕਿਹਾ ਹੈ ਕਿ ਹੁਣ ਸਿਰਫ਼ ਈਸ਼ਵਰ ਹੀ ਤੇਰੀ ਮਾਂ ਨੂੰ ਬਚਾ ਸਕਦੇ ਹਨ ਕੀ ਤੁਹਾਡੀ ਦੁਕਾਨ ’ਚ ਈਸ਼ਵਰ ਮਿਲਣਗੇ?’
‘ਹਾਂ, ਮਿਲਣਗੇ…! ਕਿੰਨੇ ਪੈਸੇ ਹਨ ਤੁਹਾਡੇ ਕੋਲ?’
‘ਸਿਰਫ਼ ਇੱਕ ਰੁਪਇਆ’
‘ਕੋਈ ਦਿੱਕਤ ਨਹੀਂ ਹੈ ਇੱਕ ਰੁਪਏ ’ਚ ਹੀ ਈਸ਼ਵਰ ਮਿਲ ਸਕਦੇ ਹਨ’
ਦੁਕਾਨਦਾਰ ਨੇ ਬੱਚੇ ਦੇ ਹੱਥ ’ਚੋਂ ਇੱਕ ਰੁਪਇਆ ਲਿਆ ਉਸ ਨੇ ਪਾਇਆ ਕਿ ਇੱਕ ਰੁਪਏ ’ਚ ਇੱਕ ਗਿਲਾਸ ਪਾਣੀ ਤੋਂ ਇਲਾਵਾ ਉਸ ਨੂੰ ਹੋਰ ਕੁਝ ਨਹੀਂ ਦਿੱਤਾ ਜਾ ਸਕਦਾ ਇਸ ਲਈ ਉਸ ਬੱਚੇ ਨੂੰ ਫਿਲਟਰ ’ਚੋਂ ਇੱਕ ਗਿਲਾਸ ਪਾਣੀ ਭਰ ਕੇ ਦਿੱਤਾ ਅਤੇ ਕਿਹਾ, ‘ਇਹ ਪਾਣੀ ਪਿਲਾਉਣ ਨਾਲ ਹੀ ਤੁਹਾਡੀ ਮਾਂ ਠੀਕ ਹੋ ਜਾਏਗੀ’
ਅਗਲੇ ਦਿਨ ਕੁਝ ਮੈਡੀਕਲ ਸਪੈਸ਼ਲਿਸਟ ਉਸ ਹਸਪਤਾਲ ’ਚ ਗਏ ਬੱਚੇ ਦੀ ਮਾਂ ਦਾ ਆਪ੍ਰੇਸ਼ਨ ਹੋਇਆ ਅਤੇ ਬਹੁਤ ਜਲਦੀ ਹੀ ਉਹ ਠੀਕ ਹੋ ਗਈ ਡਿਸਚਾਰਜ਼ ਦੇ ਕਾਗਜ਼ ’ਤੇ ਹਸਪਤਾਲ ਦਾ ਬਿੱਲ ਦੇਖ ਕੇ ਉਸ ਮਹਿਲਾ ਦੇ ਹੋਸ਼ ਉੱਡ ਗਏ ਡਾਕਟਰ ਨੇ ਉਸ ਨੂੰ ਭਰੋਸਾ ਦੇ ਕੇ ਕਿਹਾ, ‘ਟੈਨਸ਼ਨ ਦੀ ਕੋਈ ਗੱਲ ਨਹੀਂ ਹੈ ਇੱਕ ਬਜ਼ੁਰਗ ਸੱਜਣ ਨੇ ਤੁਹਾਡੇ ਸਾਰੇ ਬਿੱਲ ਚੁਕਾ ਦਿੱਤੇ ਹਨ ਨਾਲ ਹੀ ਇੱਕ ਚਿੱਠੀ ਵੀ ਦਿੱਤੀ ਹੈ’ ਮਹਿਲਾ ਚਿੱਠੀ ਖੋਲ੍ਹ ਕੇ ਪੜ੍ਹਨ ਲੱਗੀ, ਉਸ ’ਚ ਲਿਖਿਆ ਸੀ
– ‘ਮੈਨੂੰ ਧੰਨਵਾਦ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ ਤੁਹਾਨੂੰ ਤਾਂ ਖੁਦ ਈਸ਼ਵਰ ਨੇ ਹੀ ਬਚਾਇਆ ਹੈ, ਮੈਂ ਤਾਂ ਸਿਰਫ਼ ਇੱਕ ਜ਼ਰੀਆ ਹਾਂ ਜੇਕਰ ਤੁਸੀਂ ਧੰਨਵਾਦ ਦੇਣਾ ਹੀ ਚਾਹੁੰਦੇ ਹੋ, ਤਾਂ ਆਪਣੇ ਅਬੋਧ ਬੱਚੇ ਨੂੰ ਦਿਓ ਜੋ ਸਿਰਫ਼ ਇੱਕ ਰੁਪਇਆ ਲੈ ਕੇ ਨਾ-ਸਮਝਾਂ ਵਾਂਗ ਈਸ਼ਵਰ ਨੂੰ ਲੱਭਣ ਚੱਲ ਪਿਆ ਉਸ ਦੇ ਮਨ ’ਚ ਇਹ ਦ੍ਰਿੜ੍ਹ ਵਿਸ਼ਵਾਸ ਸੀ ਕਿ ਇੱਕੋ-ਇੱਕ ਈਸ਼ਵਰ ਹੀ ਤੁਹਾਨੂੰ ਬਚਾ ਸਕਦੇ ਹਨ ਵਿਸ਼ਵਾਸ ਇਸੇ ਨੂੰ ਹੀ ਕਹਿੰਦੇ ਹਨ ਈਸ਼ਵਰ ਨੂੰ ਲੱਭਣ ਲਈ ਕਰੋੜਾਂ ਰੁਪਏ ਦਾਨ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਜੇਕਰ ਮਨ ’ਚ ਅਟੁੱਟ ਵਿਸ਼ਵਾਸ ਹੈ ਤਾਂ ਉਹ ਇੱਕ ਰੁਪਏ ’ਚ ਵੀ ਮਿਲ ਸਕਦੇ ਹਨ’