ਬੇਟਾ! ਫਿਕਰ ਨਹੀਂ ਕਰਨਾ… -ਸਤਿਸੰਗੀਆਂ ਦੇ ਅਨੁਭਵ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ
ਭੈਣ ਕੁਲਦੀਪ ਕੌਰ ਇੰਸਾਂ ਪਤਨੀ ਪ੍ਰੇਮੀ ਸੁਦਾਗਰ ਸਿੰਘ ਇੰਸਾਂ ਪਿੰਡ ਆਦਮਪੁਰਾ ਜ਼ਿਲ੍ਹਾ ਬਠਿੰਡਾ ਤੋਂ ਪੂਜਨੀਕ ਸਤਿਗੁਰੂ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਆਪਣੇ ਬੇਟੇ ’ਤੇ ਹੋਈ ਰਹਿਮਤ ਦਾ ਵਰਣਨ ਲਿਖਤੀ ਰੂਪ ਵਿੱਚ ਇਸ ਤਰ੍ਹਾਂ ਕਰਦੀ ਹੈ:-
ਭੈਣ ਲਿਖਦੀ ਹੈ ਕਿ ਪਰਮ ਪਿਤਾ ਜੀ ਦੀ ਰਹਿਮਤ ਨਾਲ ਸਾਡੇ ਘਰ ਸੰਨ 1976 ਵਿੱਚ ਇੱਕ ਲੜਕੇ ਨੇ ਜਨਮ ਲਿਆ ਜਿਸ ਦਾ ਨਾਂਅ ਅਸੀਂ ਹੁਸ਼ਿਆਰ ਸਿੰਘ ਰੱਖਿਆ ਸੰਨ 1994 ਦੀ ਗੱਲ ਹੈ ਕਿ ਜਦ ਉਹ ਲਗਭਗ ਅਠਾਰਾਂ ਸਾਲ ਦਾ ਹੋਇਆ ਤਾਂ ਉਸਨੂੰ ਨਜ਼ਲੇ ਅਤੇ ਛਿੱਕਾਂ ਦੀ ਸ਼ਿਕਾਇਤ ਰਹਿਣ ਲੱਗੀ ਅਸੀਂ ਭਾਈ ਭਗਤਾ ਪਿੰਡ ਦੇ ਹਸਪਤਾਲ ਵਿੱਚ ਡਾਕਟਰ ਨੂੰ ਦਿਖਾਇਆ ਡਾਕਟਰ ਨੇ ਨੱਕ ਦਾ ਚੰਗੀ ਤਰ੍ਹਾਂ ਮੁਆਇਨਾ ਕੀਤਾ ਤੇ ਐਕਸਰਾ ਕਰਵਾਇਆ ਡਾਕਟਰ ਨੇ ਦੱਸਿਆ ਕਿ ਲੜਕੇ ਦੇ ਨੱਕ ਵਿੱਚ ਮਾਸ ਵਧਣ ਨਾਲ ਨਜ਼ਲਾ ਤੇ ਛਿੱਕਾਂ ਆਉਂਦੀਆਂ ਹਨ ਨੱਕ ਦੇ ਮਾਹਿਰ ਡਾਕਟਰ ਨੇ ਕਿਹਾ ਕਿ ਅਪਰੇਸ਼ਨ ਤੋਂ ਬਿਨਾਂ ਇੱਕਮਾਤਰ ਇਸ ਦਾ ਹੋਰ ਕੋਈ ਇਲਾਜ ਨਹੀਂ ਹੈ ਅਸੀਂ ਹੋਰ ਡਾਕਟਰਾਂ ਤੋਂ ਵੀ ਰਾਇ ਲਈ ਅਤੇ ਉਨ੍ਹਾਂ ਵੀ ਇਸਦਾ ਇੱਕਮਾਤਰ ਇਲਾਜ ਅਪਰੇਸ਼ਨ ਹੀ ਦੱਸਿਆ
ਅਸੀਂ ਡਾਕਟਰਾਂ ਦੀ ਰਾਏ ਅਨੁਸਾਰ ਲੜਕੇ ਦੇ ਨੱਕ ਦਾ ਅਪਰੇਸ਼ਨ ਕਰਵਾਉਣ ਦਾ ਪੱਕਾ ਮਨ ਬਣਾ ਲਿਆ ਸੀ ਜਿਸ ਦਿਨ ਅਸੀਂ ਅਪਰੇਸ਼ਨ ਕਰਵਾਉਣ ਲਈ ਜਾਣਾ ਸੀ ਤਾਂ ਪਹਿਲੇ ਦਿਨ ਰਾਤ ਨੂੰ ਅਸੀਂ ਪਰਿਵਾਰ ਵਿੱਚ ਸਲਾਹ-ਮਸ਼ਵਰਾ ਕੀਤਾ ਤਾਂ ਸਾਡੀ ਇਸ ਗੱਲ ’ਤੇ ਸਹਿਮਤੀ ਬਣ ਗਈ ਕਿ ਅਪਰੇਸ਼ਨ ਤਾਂ ਕਰਵਾਉਣਾ ਹੀ ਹੈ ਪਰ ਆਪਾਂ ਆਪਣੇ ਸਤਿਗੁਰੂ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਅਪਰੇਸ਼ਨ ਕਰਵਾਉਣ ਲਈ ਆਗਿਆ ਲੈ ਲਈਏ ਤੇ ਫਿਰ ਹੀ ਅਪਰੇਸ਼ਨ ਕਰਵਾਈਏ
ਮੈਂ ਆਪਣੇ ਲੜਕੇ ਦੇ ਨੱਕ ਦਾ ਅਪਰੇਸ਼ਨ ਕਰਵਾਉਣ ਦੀ ਆਗਿਆ ਲੈਣ ਲਈ ਡੇਰਾ ਸੱਚਾ ਸੌਦਾ ਸਰਸਾ ਦਰਬਾਰ ਪਹੁੰਚ ਗਈ ਮੈਂ ਹਜ਼ੂਰ ਪਿਤਾ ਜੀ ਦੀ ਪਾਵਨ ਹਜੂਰੀ ’ਚ ਅਰਜ਼ ਕੀਤੀ ਕਿ ਪਿਤਾ ਜੀ, ਲੜਕੇ ਦੇ ਨੱਕ ਵਿੱਚ ਮਾਸ ਵਧਣ ਨਾਲ ਨਜ਼ਲਾ ਤੇ ਛਿੱਕਾਂ ਆਉਂਦੀਆਂ ਹਨ ਡਾਕਟਰ ਨੇ ਨੱਕ ਦੇ ਅਪਰੇਸ਼ਨ ਦਾ ਕਿਹਾ ਹੈ ਜੀ ਸਰਵ ਸਮਰੱਥ ਸਤਿਗੁਰੂ ਪੂਜਨੀਕ ਹਜ਼ੂਰ ਪਿਤਾ ਜੀ ਨੇ ਫੁਰਮਾਇਆ, ‘‘ਬੇਟਾ! ਫਿਕਰ ਨਹੀਂ ਕਰਨਾ ਤੇ ਨਾ ਹੀ ਅਪਰੇਸ਼ਨ ਕਰਵਾਉਣਾ ਹੈ ਇੱਥੋਂ ਦਸ ਨੰਬਰ ਵਿੱਚੋਂ ਦਵਾਈ ਲੈ ਲੈਣਾ’’
ਅਸੀਂ ਪੂਜਨੀਕ ਹਜ਼ੂਰ ਪਿਤਾ ਜੀ ਦੇ ਬਚਨਾਂ ’ਤੇ ਪੂਰਾ-ਪੂਰਾ ਅਮਲ ਕੀਤਾ ਦਵਾਈ ਦਾ ਤਾਂ ਬਹਾਨਾ ਹੀ ਸੀ ਮਾਲਕ ਸਤਿਗੁਰੂ ਜੀ ਨੇ ਆਪਣੇ ਬਚਨਾਂ ਨਾਲ ਹੀ ਬੇਟੇ ਦਾ ਉਹ ਅਸਾਧ ਰੋਗ ਠੀਕ ਕਰ ਦਿੱਤਾ ਕਰੀਬ ਪੰਦਰਾਂ ਦਿਨਾਂ ਬਾਅਦ ਅਸੀਂ ਫਿਰ ਚੈਕਅੱਪ ਕਰਵਾਇਆ ਤਾਂ ਕੋਈ ਵੀ ਨੁਕਸ ਨਹੀਂ ਸੀ ਨਜ਼ਲਾ-ਜ਼ੁਕਾਮ ਵੀ ਠੀਕ ਹੋ ਗਿਆ ਅਸੀਂ ਆਪਣੇ ਸਤਿਗੁਰੂ ਤੋਂ ਬਲਿਹਾਰੇ ਜਾਂਦੇ ਹਾਂ ਜਿਨ੍ਹਾਂ ਦੀ ਮਿਹਰ ਸਦਕਾ ਬਿਨਾਂ ਅਪਰੇਸ਼ਨ ਕਰਵਾਏ ਹੀ ਰੋਗ ਠੀਕ ਹੋ ਗਿਆ ਅਸੀਂ ਪੂਜਨੀਕ ਪਿਤਾ ਜੀ ਤੋਂ ਇਹੋ ਮੰਗ ਮੰਗਦੇ ਹਾਂ ਕਿ ਦਾਤਾ ਜੀ ਇਸੇ ਤਰ੍ਹਾਂ ਹੀ ਪਰਿਵਾਰ ’ਤੇ ਦਇਆ-ਮਿਹਰ, ਰਹਿਮਤ ਬਣਾਈ ਰੱਖਣਾ ਜੀ