ਇਹ ਸਭ ਤਾਂ ਸਰਸੇ ਵਾਲੇ ਬਾਬਾ ਜੀ ਦਾ ਕਮਾਲ ਹੈ! -ਸਤਿਸੰਗੀਆਂ ਦਾ ਅਨੁਭਵ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਦਇਆ-ਮਿਹਰ
ਪ੍ਰੇਮੀ ਰਾਕੇਸ਼ ਕੁਮਾਰ ਧਵਨ ਇੰਸਾਂ ਪੁੱਤਰ ਸੱਚਖੰਡ ਵਾਸੀ ਸ੍ਰੀ ਪ੍ਰਸ਼ੋਤਮ ਲਾਲ ਧਵਨ ਇੰਸਾਂ ਕਲਿਆਣ ਨਗਰ ਸਰਸਾ ਤੋਂ ਸਤਿਗੁਰੂ ਜੀ ਦੀ ਅਪਾਰ ਰਹਿਮਤ ਦਾ ਵਰਣਨ ਕਰਦਾ ਹੈ:-
ਮੈਂ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸਰਸਾ ਵਿੱਚ ਬਤੌਰ ਪ੍ਰਿੰਸੀਪਲ ਕੰਮ ਕਰ ਰਿਹਾ ਹਾਂ ਸੰਨ 1977 ਦੀ ਗੱਲ ਹੈ, ਉਸ ਸਮੇਂ ਸਾਡਾ ਪਰਿਵਾਰ ਅੰਬਾਲਾ ਵਿੱਚ ਰਹਿੰਦਾ ਸੀ ਮੈਂ ਪੰਜਵੀਂ ਸ਼੍ਰੇਣੀ ਵਿੱਚ ਪੜ੍ਹਦਾ ਸੀ ਅਤੇ ਮੈਂ ਬਹੁਤ ਹੀ ਬੁਰੀ ਤਰ੍ਹਾਂ ਨਾਲ ਤੁਤਲਾ ਕੇ ਬੋਲਦਾ ਸੀ ਇਹ ਬਿਮਾਰੀ ਮੇਰੇ ਮਾਮਾ ਜੀ ਦੇ ਲੜਕੇ ਨੂੰ ਵੀ ਸੀ ਅਸੀਂ ਦੋਵੇਂ ਹਮਉਮਰ ਸਾਂ ਮੇਰੇ ਮਾਤਾ-ਪਿਤਾ ਨੇ ਮੇਰਾ ਦੇਸੀ ਤੇ ਅੰਗਰੇਜ਼ੀ ਦਵਾਈਆਂ ਨਾਲ ਬਹੁਤ ਇਲਾਜ ਕਰਵਾਇਆ ਪਰ ਮੈਂ ਬਿਲਕੁਲ ਵੀ ਠੀਕ ਨਹੀਂ ਹੋਇਆ ਅਤੇ ਡਾਕਟਰਾਂ ਨੇ ਵੀ ਪੂਰੀ ਤਰ੍ਹਾਂ ਜਵਾਬ ਦੇ ਦਿੱਤਾ ਅਤੇ ਕਿਹਾ ਕਿ ਇਹ ਠੀਕ ਨਹੀਂ ਹੋ ਸਕਦਾ ਮੈਂ ਉਸ ਸਮੇਂ ਅੰਬਾਲਾ ਦੇ ਨੈਸ਼ਨਲ ਮਾਡਲ ਸਕੂਲ ਵਿੱਚ ਪੜ੍ਹਦਾ ਸੀ ਅਤੇ ਉੱਥੋਂ ਦੇ ਸਾਰੇ ਬੱਚੇ ਮੇਰਾ ਬਹੁਤ ਮਜ਼ਾਕ ਉਡਾਉਂਦੇ ਸਨ ਮੈਂ ਆਪਣੀ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਨਿਰਾਸ਼ ਹੋ ਗਿਆ ਸੀ
ਮੈਂ ਹਰ ਸਮੇਂ ਰੋਂਦਾ ਰਹਿੰਦਾ ਸੀ ਅਤੇ ਭਗਵਾਨ ਨੂੰ ਇਹੀ ਕਹਿੰਦਾ ਕਿ ਜੇਕਰ ਤੁੂੰ ਕਿਤੇ ਹੈ ਤਾਂ ਮੇਰੀ ਸਹਾਇਤਾ ਕਰ ਇਸੇ ਦੌਰਾਨ ਮੇਰੇ ਪਾਪਾ ਜੀ ਦੀ ਮੁਲਾਕਾਤ ਬਾਬੂ ਇੰਦਰਸੈਨ ਜੀ (ਓੜ ਨਿਭਾ ਗਏ ਸਤਿਬ੍ਰਹਮਚਾਰੀ ਸੇਵਾਦਾਰ) ਨਾਲ ਹੋਈ, ਉਹ ਉਸ ਸਮੇਂ ਡੇਰਾ ਸੱਚਾ ਸੌਦਾ ਦੇ ਪਰਮ ਭਗਤ ਸਨ ਅਤੇ ਉਹ ਅਕਸਰ ਸਰਸਾ ਆਉਂਦੇ-ਜਾਂਦੇ ਰਹਿੰਦੇ ਸਨ ਅਤੇ ਉਹ ਨਵੇਂ ਜੀਵਾਂ ਨੂੰ ਵੀ ਨਾਮ-ਸ਼ਬਦ ਲਈ ਪ੍ਰੇਰਿਤ ਕਰਦੇ ਰਹਿੰਦੇ ਸਨ ਇੱਕ ਦਿਨ ਮੈਂ ਉਹਨਾਂ ਨੂੰ ਕਿਹਾ ਕਿ ਜੇਕਰ ਮੈਂ ਗੁਰੂ ਜੀ ਦਾ ਗੁਰਮੰਤਰ ਲੈ ਲਵਾਂ ਤਾਂ ਕੀ ਮੇਰੀ ਇਹ ਭਿਆਨਕ ਬਿਮਾਰੀ ਠੀਕ ਹੋ ਸਕਦੀ ਹੈ? ਤਾਂ ਉਹਨਾਂ ਨੇ ਕਿਹਾ ਕਿ ਇਹ ਤਾਂ ਤੁਹਾਡੇ ਦ੍ਰਿੜ੍ਹ ਵਿਸ਼ਵਾਸ ’ਤੇ ਨਿਰਭਰ ਕਰਦਾ ਹੈ ਸੱਚੇ ਸੌਦੇ ਵਿੱਚ ਤਾਂ ਲੋਕਾਂ ਦੀਆਂ ਭਿਆਨਕ ਤੋਂ ਭਿਆਨਕ ਬਿਮਾਰੀਆਂ ਵੀ ਠੀਕ ਹੋਈਆਂ ਹਨ
Also Read :-
- ਬਸ ਪਰ ਨਹੀਂ ਜਾਣਾ। ਤੈਨੇ ਭੈਂਸ ਲੇਕਰ ਜਾਣਾ ਹੈ -ਸਤਿਸੰਗੀਆਂ ਦੇ ਅਨੁਭਵ
- ਸਤਿਗੁਰ ਨੇ ਮੌਤ ਵਰਗਾ ਭਿਆਨਕ ਕਰਮ ਕੱਟ ਦਿੱਤਾ -ਸਤਿਸੰਗੀਆਂ ਦੇ ਅਨੁਭਵ
- ਬੇਟਾ! ਦਿਨ-ਰਾਤ ਸਿਮਰਨ ਤੇ ਦੀਨ-ਦੁਖੀਆਂ ਦੀ ਮੱਦਦ ਕਰਨਾ ਸਤਿਸੰਗੀਆਂ ਦੇ ਅਨੁਭਵ
ਉਸ ਤੋਂ ਅਗਲੇ ਹਫ਼ਤੇ ਸਰਸਾ ਦਰਬਾਰ ਡੇੇਰਾ ਸੱਚਾ ਸੌਦਾ ਵਿੱਚ ਪੂਜਨੀਕ ਗੁਰੂ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਦਾ ਸਤਿਸੰਗ ਸੀ ਮੈਂ ਇਕੱਲਾ ਅੰਕਲ (ਬਾਬੂ ਇੰਦਰਸੈਨ ਜੀ) ਦੇ ਨਾਲ ਜਾ ਕੇ ਪਰਮ ਪਿਤਾ ਜੀ ਤੋਂ ਗੁਰਮੰਤਰ ਲੈ ਕੇ ਵਾਪਸ ਅੰਬਾਲਾ ਆ ਗਿਆ ਅਤੇ ਮੈਂ ਦਿਲੋਂ ਗੁਰਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਠੀਕ 15 ਦਿਨਾਂ ਦੇ ਬਾਅਦ ਮੇਰੇ ਨਾਲ ਚਮਤਕਾਰ ਹੋਇਆ ਉਸ ਦਿਨ ਮੇਰੇ ਮਾਤਾ ਜੀ ਮੈਨੂੰ ਸਕੂਲ ਦਾ ਹੋਮਵਰਕ ਕਰਵਾ ਰਹੇ ਸਨ ਅਤੇ ਇੱਕਦਮ ਹੈਰਾਨ ਹੋ ਕੇ ਮੈਨੂੰ ਕਹਿਣ ਲੱਗੇ-ਜ਼ਰਾ ਇਹ ਪ੍ਰਸ਼ਨ ਦੁਬਾਰਾ ਤੋਂ ਸੁਣਾ ਮੈਂ ਦੁਬਾਰਾ ਸੁਣਾਇਆ ਤਾਂ ਮੇਰੇ ਮਾਤਾ ਜੀ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ
ਕਿਉਂਕਿ ਜੋ ਸ਼ਬਦ ਪਹਿਲਾਂ ਮੈਂ ਤੁਤਲਾ ਕੇ ਬੋਲਦਾ ਸੀ, ਉਹੀ ਸਾਰੇ ਸ਼ਬਦ ਮੈਂ ਹੁਣ ਬਿਲਕੁਲ ਸਹੀ ਬੋਲ ਰਿਹਾ ਸੀ ਸਾਡੇ ਸਾਰੇ ਪਰਿਵਾਰ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ
ਅਗਲੇ ਦਿਨ ਜਦੋਂ ਮੈਂ ਸਕੂਲ ਗਿਆ ਤਾਂ ਮੇਰੇ ਸਾਰੇ ਦੋਸਤ ਮੈਨੂੰ ਦੇਖ ਕੇ ਬਹੁਤ ਹੈਰਾਨ ਸਨ ਉਹਨਾਂ ਨੇ ਪੁੱਛਿਆ ਕਿ ਇਹ ਚਮਤਕਾਰ ਕਿਸ ਤਰ੍ਹਾਂ ਹੋਇਆ ਤਾਂ ਮੈਂ ਉਹਨਾਂ ਨੂੰ ਦੱਸਿਆ ਕਿ ਇਹ ਸਭ ਤਾਂ ਸਰਸਾ ਵਾਲੇ ਬਾਬਾ ਜੀ (ਪੂਜਨੀਕ ਪਰਮ ਪਿਤਾ ਜੀ) ਦਾ ਕਮਾਲ ਹੈ ਇਹ ਸਭ ਉਹਨਾਂ ਦੀ ਕ੍ਰਿਪਾ ਨਾਲ ਹੀ ਸੰਭਵ ਹੋਇਆ ਹੈ ਜਦੋਂ ਕਿ ਮਾਮਾ ਜੀ ਦਾ ਲੜਕਾ ਅੱਜ ਵੀ ਤੁਤਲਾ ਕੇ ਬੋਲਦਾ ਹੈ
ਇਸ ਕਰਿਸ਼ਮੇ ਤੋਂ ਪ੍ਰਭਾਵਿਤ ਹੋ ਕੇ ਮੇਰੇ ਮਾਤਾ-ਪਿਤਾ ਤੇ ਸਾਡੇ ਕਈ ਸੰਬੰਧੀਆਂ ਨੇ ਡੇਰਾ ਸੱਚਾ ਸੌਦਾ ਸਰਸਾ ਪਹੁੰਚ ਕੇ ਪੂਜਨੀਕ ਪਰਮ ਪਿਤਾ ਜੀ ਦੇ ਦਰਸ਼ਨ ਕੀਤੇ ਤੇ ਨਾਮ ਲੈ ਕੇ ਆਪਣਾ ਜੀਵਨ ਸਫਲਾ ਕੀਤਾ
ਉਹਨਾਂ ਦੇ ਗੁਣਾਂ ਨੂੰ ਤਾਂ ਕਿਵੇਂ ਵੀ ਗਾਇਆ ਹੀ ਨਹੀਂ ਜਾ ਸਕਦਾ
ਜਿਸ ਤਰ੍ਹਾਂ ਕਿ ਲਿਖਿਆ ਹੈ:-
‘ਗੁਣ ਗੁਰੂ ਕੇ ਨਾ ਜਾਏਂ ਗਾਏ ਜੀ
ਲਾਖੋਂ ਜਨਮ ਚਾਹੇ ਹਮ ਪਾਏਂ ਜੀ’
ਮੇਰੀ ਪੂਜਨੀਕ ਪਰਮ ਪਿਤਾ ਜੀ ਦੇ ਸਵਰੂਪ ਪੂਜਨੀਕ ਹਜ਼ੂਰ ਪਿਤਾ ਜੀ ਦੇ ਚਰਨਾਂ ਵਿੱਚ ਇਹੀ ਅਰਦਾਸ ਹੈ ਕਿ ਸੇਵਾ-ਸਿਮਰਨ ਦਾ ਬਲ ਬਖ਼ਸ਼ੋ ਜੀ ਅਤੇ ਇਸੇੇ ਤਰ੍ਹਾਂ ਦਇਆ-ਮਿਹਰ ਬਣਾਈ ਰੱਖਣਾ ਜੀ