ਅੱਜ ਆਏ ਸ਼ਾਹ ਮਸਤਾਨਾ ਜੀ ਜੱਗ ’ਤੇ
130ਵਾਂ ਪਵਿੱਤਰ ਅਵਤਾਰ ਦਿਵਸ (ਕੱਤਕ ਦੀ ਪੂਰਨਮਾਸ਼ੀ)
ਸੱਚੇ ਸੰਤ ਜਗਤ ਦੇ ਉੱਧਾਰ ਲਈ ਸੰਸਾਰ ਵਿੱਚ ਆਉਂਦੇ ਹਨ ਉਹ ਕੁੱਲ ਮਾਲਕ ਪਰਮ ਪਿਤਾ ਪਰਮਾਤਮਾ ਦੇ ਭੇਜੇ ਮਾਲਕ ਦੇ ਸੱਚੇ ਦੂਤ ਹੁੰਦੇ ਹਨ ਉਹ ਆਪਣੇ ਮਾਲਕ ਦੇ ਹੁਕਮ ਅਨੁਸਾਰ ਸਮਾਜ ਤੇ ਸ੍ਰਿਸ਼ਟੀ ਦੇ ਉੱਧਾਰ ਦਾ ਕਰਮ ਕਰਦੇ ਹਨ ਉਹ ਜਗਤ ਵਿੱਚੋਂ ਵੈਰ-ਵਿਰੋਧ, ਭੇਦਭਾਵ ਤੇ ਲੋਕਾਂ ਦੀਆਂ ਬੁਰਾਈਆਂ ਖ਼ਤਮ ਕਰਕੇ ਉਹਨਾਂ ਨੂੰ ਪਰਮ ਪਿਤਾ ਪਰਮਾਤਮਾ ਨਾਲ ਜੋੜਦੇ ਹਨ ਉਹ ਜੀਵ-ਆਤਮਾ ਦੇ ਉੱਧਾਰ ਦਾ ਪਵਿੱਤਰ ਕਾਰਜ ਕਰਦੇ ਹਨ
Table of Contents
ਅਲੌਕਿਕ ਜੋਤੀ ਹੋਈ ਪ੍ਰਗਟ:-
ਪਰਮ ਪੂਜਨੀਕ ਪਰਮ ਸੰਤ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਸ੍ਰਿਸ਼ਟੀ ਦੇ ਉੱਧਾਰ ਦਾ ਉਦੇਸ਼ ਲੈ ਕੇ ਜਗਤ ’ਤੇ ਆਏ ਆਪ ਜੀ ਪਿੰਡ ਕੋਟੜਾ ਤਹਿਸੀਲ ਗੰਧੇਅ ਰਿਆਸਤ ਕੁਲੈਤ ਬਲੋਚਿਸਤਾਨ (ਜੋ ਹੁਣ ਪਾਕਿਸਤਾਨ ’ਚ ਹੈ) ਦੇ ਰਹਿਣ ਵਾਲੇ ਸਨ ਆਪ ਜੀ ਦੇ ਆਦਰਯੋਗ ਪਿਤਾ ਦਾ ਨਾਂਅ ਪੂਜਨੀਕ ਪਿਤਾ ਸ੍ਰੀ ਪਿੱਲਾ ਮੱਲ ਜੀ ਸੀ ਅਤੇ ਮਾਤਾ ਜੀ ਦਾ ਨਾਂਅ ਪੂਜਨੀਕ ਮਾਤਾ ਤੁਲਸਾਂ ਬਾਈ ਜੀ ਸੀ ਆਪ ਜੀ ਖੱਤਰੀ ਵੰਸ਼ ਨਾਲ ਸੰਬੰਧ ਰੱਖਦੇ ਸਨ ਪੂਜਨੀਕ ਮਾਤਾ-ਪਿਤਾ ਜੀ ਦੇ ਚਾਰ ਲੜਕੀਆਂ ਹੀ ਸਨ, ਲੜਕਾ ਕੋਈ ਨਹੀਂ ਸੀ ਆਪਣੇ ਵੰਸ਼ ਨੂੰ ਚਲਾਉਣ ਲਈ ਭਾਵ ਪੁੱਤਰ ਦੀ ਕਾਮਨਾ ਉਹਨਾਂ ਨੂੰ ਹਰ ਸਮੇਂ ਬੇਚੈਨ ਰੱਖਦੀ ਸੀ ਇਸ ਉਦੇਸ਼ ਲਈ ਉਹਨਾਂ ਨੇ ਬਹੁਤ ਸਾਰੇ ਸਾਧੂ-ਫਕੀਰਾਂ ਨਾਲ ਮੁਲਾਕਾਤ ਕੀਤੀ ਇੱਕ ਵਾਰ ਇੱਕ ਪਹੁੰਚੇ ਹੋਏ ਫਕੀਰ ਨੇ ਉਨ੍ਹਾਂ ਦੀ ਸੱਚੀ ਸੇਵਾ-ਭਾਵਨਾ ਤੇ ਸੱਚੀ ਤੜਫ ਨੂੰ ਦੇਖਦੇ ਹੋਏ ਖੁਸ਼ ਹੋ ਕੇ ਬਚਨ ਕੀਤੇ ਉਸ ਫਕੀਰ ਨੇ ਕਿਹਾ ਕਿ ਲੜਕਾ ਤਾਂ ਤੁਹਾਡੇ ਘਰ ਜਨਮ ਲੈ ਲਵੇਗਾ ਪਰ ਉਹ ਤੁਹਾਡੇ ਕੰਮ ਨਹੀਂ ਆਵੇਗਾ ਜੇਕਰ ਇਹ ਸ਼ਰਤ ਮਨਜ਼ੂਰ ਹੈ ਤਾਂ ਦੇਖ ਲਓ ਪੂਜਨੀਕ ਮਾਤਾ-ਪਿਤਾ ਜੀ ਨੇ ਇਸ ਸ਼ਰਤ ਦੀ ਹਾਮੀ ਭਰਦਿਆਂ ਕਿਹਾ ਕਿ ਸਾਨੂੰ ਅਜਿਹਾ ਵੀ ਮਨਜ਼ੂਰ ਹੈ ਇਸ ਤਰ੍ਹਾਂ ਉਸ ਸੱਚੇ ਫਕੀਰ ਦੀ ਦੁਆ ਤੇ ਪਰਮ ਪਿਤਾ ਪਰਮਾਤਮਾ ਦੇ ਹੁਕਮ ਨਾਲ ਪਰਮ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਬਿਕਰਮੀ ਸੰਮਤ 1948 ਸੰਨ 1891 ਨੂੰ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਜਗਤ ’ਤੇ ਅਵਤਾਰ ਧਾਰਿਆ
ਪੂਰਨਮਾਸ਼ੀ ਦੇ ਚੰਨ ਵਾਂਗ ਸੁੰਦਰ, ਸ਼ਾਂਤ ਤੇ ਸੁਖਦਾਇਕ ਨੂਰੀ ਮੁੱਖੜਾ, ਸੂਰਜ ਵਾਂਗ ਤੇਜਸਵੀ ਲਲਾਟ, ਸੁੰਦਰ ਪ੍ਰਤੱਖ ਰੱਬੀ ਸਰੂਪ ਨੂੰ ਆਪਣੇ ਘਰ ਆਂਗਣ ਵਿੱਚ ਨਿਹਾਰ ਕੇ ਪੂਜਨੀਕ ਮਾਤਾ-ਪਿਤਾ ਜੀ ਦਾ ਚਿਹਰਾ ਗੁਲਾਬ ਦੇ ਫੁੱਲ ਵਾਂਗ ਖਿੜ ਗਿਆ ਪੁੱਤਰ ਦਾ ਮੁੱਖ ਦੇਖਣ ਲਈ ਵਰਿ੍ਹਆਂ ਤੋਂ ਤੜਫਦਾ ਪੂਜਨੀਕ ਮਾਤਾ-ਪਿਤਾ ਦਾ ਹਿਰਦਾ ਕਮਲ ਦੀ ਤਰ੍ਹਾਂ ਖਿੜ ਗਿਆ ਪੂਜਨੀਕ ਪਿਤਾ ਜੀ ਦੇ ਵੰਸ਼ ਦਾ ਵਾਰਸ ਬੇਪਰਵਾਹ ਸ਼ਾਹ ਮਸਤਾਨਾ ਜੀ ਦੇ ਰੂਪ ’ਚ ਉਹਨਾਂ ਦੇ ਘਰ ਆ ਗਿਆ ਸੀ ਪੂਜਨੀਕ ਮਾਤਾ-ਪਿਤਾ ਜੀ ਨੂੰ ਹਰ ਪਾਸਿਓਂ ਵਧਾਈਆਂ ਮਿਲਣ ਲੱਗੀਆਂ ਪੂਜਨੀਕ ਪਿਤਾ ਜੀ ਨੇ ਗਰੀਬਾਂ ਨੂੰ ਅੰਨ, ਕੱਪੜਾ ਦਾਨ ਦੇ ਕੇ ਤੇ ਪੂਰੇ ਪਿੰਡ ਵਿੱਚ ਮਠਿਆਈਆਂ ਵੰਡ ਕੇ ਉਹਨਾਂ ਦੀਆਂ ਵਧਾਈਆਂ ਕਬੂਲ ਕੀਤੀਆਂ ਪੂਜਨੀਕ ਮਾਤਾ-ਪਿਤਾ ਜੀ ਨੇ ਆਪਣੇ ਲਾਡਲੇ ਦਾ ਨਾਮਕਰਨ ਕਰਦੇ ਹੋਏ ਆਪ ਜੀ ਦਾ ਨਾਂਅ ‘ਖੇਮਾ ਮੱਲ ਜੀ’ ਰੱਖਿਆ ਪਰ ਜਦ ਆਪ ਜੀ ਆਪਣੇ ਮੁਰਸ਼ਿਦ-ਏ-ਕਾਮਲ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੀ ਸ਼ਰਨ ਵਿੱਚ ਆਏ ਤਾਂ ਉਨ੍ਹਾਂ ਨੇ ਆਪ ਜੀ ਦੇ ਅੰਦਰ ਪ੍ਰਭੂ ਦੀ ਇਲਾਹੀ ਸੱਚੀ ਮਸਤੀ ਨੂੰ ਵੇਖਦੇ ਹੋਏ, ਆਪ ਜੀ ਦਾ ਨਾਂਅ ਮਸਤਾਨਾ ਸ਼ਾਹ (ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ) ਰੱਖ ਦਿੱਤਾ ਅਤੇ ਇਸ ਤਰ੍ਹਾਂ ਆਪ ਜੀ ਮਸਤਾਨਾ ਸ਼ਾਹ ਬਲੋਚਿਸਤਾਨੀ ਦੇ ਨਾਂਅ ਨਾਲ ਪ੍ਰਸਿੱਧ ਹੋਏ
ਸੇਵਾ ਤੇ ਭਗਤੀ ਦੀ ਲਗਨ:-
ਆਪ ਜੀ ਨੂੰ ਬਚਪਨ ਤੋਂ ਹੀ ਸਾਧੂ-ਸੰਤਾਂ ਦੀ ਸੇਵਾ ਦਾ ਪ੍ਰਬਲ ਸ਼ੌਂਕ ਸੀ ਇੱਕ ਵਾਰ ਜਦ ਆਪ ਜੀ ਆਪਣੇ ਘਰ ਤੋਂ ਖੋਏ ਦੀ ਮਠਿਆਈ ਦਾ ਭਰਿਆ ਥਾਲ ਵੇਚਣ ਲਈ ਨਿਕਲੇ, ਕਿਉਂਕਿ ਆਪ ਜੀ ਦੇ ਆਦਰਯੋਗ ਪਿਤਾ ਜੀ ਆਪ ਜੀ ਦੇ ਬਚਪਨ ਵਿੱਚ ਹੀ ਰੱਬ ਨੂੰ ਪਿਆਰੇ ਹੋ ਗਏ ਘਰ ਤੇ ਬੱਚਿਆਂ ਦੇ ਪਾਲਣ-ਪੋਸ਼ਣ ਦਾ ਸਾਰਾ ਜ਼ਿੰਮਾ ਪੂਜਨੀਕ ਮਾਤਾ ਜੀ ’ਤੇ ਆ ਪਿਆ ਸੀ ਆਪ ਜੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਕਾਰੋਬਾਰ ਵਿਚ ਪੂਜਨੀਕ ਮਾਤਾ ਜੀ ਦਾ ਹੱਥ ਵਟਾਉਂਦੇ ਮਠਿਆਈ ਦਾ ਥਾਲ ਸਿਰ ’ਤੇ ਸੀ ਰਸਤੇ ਵਿਚ ਆਪ ਜੀ ਦਾ ਮਿਲਾਪ ਇੱਕ ਸਾਧੂ ਨਾਲ ਹੋ ਗਿਆ ਬਸ ਫਿਰ ਕੀ ਸੀ, ਮਠਿਆਈ ਦਾ ਥਾਲ ਸਿਰ ਤੋਂ ਲਾਹ ਕੇ ਹੇਠਾਂ ਰੱਖ ਲਿਆ ਅਤੇ ਸਭ ਕੁਝ ਭੁੱਲ ਕੇ ਬੈਠ ਗਏ ਪ੍ਰਭੂ-ਭਗਤੀ ਦੀਆਂ ਗੱਲਾਂ ਸੁਣਨ ਗੱਲਾਂ-ਗੱਲਾਂ ਵਿੱਚ ਆਪ ਜੀ ਨੇ ਸੇਵਾ ਭਾਵਨਾ ਵਜੋਂ ਕੁਝ ਮਠਿਆਈ ਉਸ ਮਹਾਤਮਾ ਨੂੰ ਪੇਸ਼ ਕੀਤੀ ਬਹੁਤ ਹੀ ਸਵਾਦਿਸ਼ਟ ਅਤੇ ਅਲੌਕਿਕ ਆਨੰਦ ਸੀ ਉਸ ਖੋਏ ਦੀ ਮਠਿਆਈ ਵਿਚ ਮਹਾਤਮਾ ਨੇ ਮਠਿਆਈ ਖਾਣ ਦੀ ਹੋਰ ਇੱਛਾ ਪ੍ਰਗਟ ਕੀਤੀ
ਅਤੇ ਇਸ ਤਰ੍ਹਾਂ ਥੋੜ੍ਹੀ-ਥੋੜ੍ਹੀ ਕਰਦਿਆਂ ਉਹ ਸਾਧੂ ਸਾਰੀ ਮਠਿਆਈ ਖਾ ਗਿਆ ਤ੍ਰਿਪਤ ਤੇ ਖੁਸ਼ ਹੋ ਕੇ ਉਸ ਮਹਾਤਮਾ ਨੇ ਕਿਹਾ ‘ਬੱਚਾ ਤੂੰ ਦੋਹਾਂ ਜਹਾਨਾਂ ਦਾ ਬਾਦਸ਼ਾਹ ਬਣੇਗਾ, ਇਹ ਕਹਿੰਦੇ ਹੋਏ ਉਹ ਮਹਾਤਮਾ ਪਲਕਾਂ ਝਪਕਣ ਤੋਂ ਪਹਿਲਾਂ ਹੀ ਅਲੋਪ ਹੋ ਗਿਆ ਹੁਣ ਥਾਲ ਵੀ ਖਾਲੀ ਤੇ ਹੱਥ ਵੀ ਖਾਲੀ ਸੀ ਆਪ ਜੀ ਨੇ ਸੋਚਿਆ ਕਿ ਜੇਕਰ ਖਾਲੀ ਹੱਥ ਘਰ ਗਏ ਤਾਂ ਮਾਤਾ ਜੀ ਨੂੰ ਕੀ ਜਵਾਬ ਦੇਵਾਂਗੇ ਇਸ ਲਈ ਆਪ ਜੀ ਨੇ ਕਿਸੇ ਜ਼ਿੰਮੀਂਦਾਰ ਦੇ ਕੋਲ ਖੇਤ ਮਜ਼ਦੂਰ ਦਾ ਕੰਮ ਕੀਤਾ ਉਹ ਜ਼ਿੰਮੀਂਦਾਰ ਭਾਈ ਕਦੇ ਆਪ ਜੀ ਦੀ ਬਾਲ ਉਮਰ ਨੂੰ ਦੇਖੇ ਤੇ ਕਦੀ ਆਪ ਜੀ ਦੀ ਇੰਨੀ ਸਖ਼ਤ ਮਿਹਨਤ ਤੇ ਲਗਨ ਨੂੰ ਦੇਖੇ ਉਹ ਸੋਚਣ ਲਈ ਮਜ਼ਬੂਰ ਹੋ ਗਿਆ ਕਿ ਇਹ ਲੜਕਾ ਆਮ ਬੱਚਿਆਂ ਵਾਂਗ ਨਹੀਂ ਹੈ ਇਹ ਕੋਈ ਵਿਸ਼ੇਸ਼ ਹਸਤੀ ਹੈ ਉਹ ਜ਼ਿੰਮੀਂਦਾਰ ਆਪ ਜੀ ਨੂੰ ਨਾਲ ਲੈ ਕੇ ਪੂਜਨੀਕ ਮਾਤਾ ਜੀ ਨੂੰ ਮਿਲਿਆ ਤੇ ਕਿਹਾ ਕਿ ਤੁਹਾਡਾ ਪੁੱਤਰ ਕੋਈ ਵਿਸ਼ੇਸ਼ ਹਸਤੀ ਹੈ ਜਦ ਪੂਜਨੀਕ ਮਾਤਾ ਜੀ ਨੂੰ ਅਸਲੀਅਤ ਦਾ ਪਤਾ ਚੱਲਿਆ ਤਾਂ ਉਹਨਾਂ ਨੇ ਆਪ ਜੀ ਨੂੰ ਆਪਣੀ ਛਾਤੀ ਨਾਲ ਲਾ ਲਿਆ ਜਿਵੇਂ-ਜਿਵੇਂ ਆਪ ਜੀ ਵੱਡੇ ਹੁੰਦੇ ਗਏ ਤਾਂ ਦੂਜਿਆਂ ਪ੍ਰਤੀ ਹਮਦਰਦੀ ਤੇ ਪ੍ਰਭੂ ਭਗਤੀ ਦਾ ਦਾਇਰਾ ਵੀ ਵਧਦਾ ਗਿਆ ਜਿੱਥੇ ਵੀ ਕਿਤੇ ਕੋਈ ਦੁਖੀ, ਪੀੜਤ ਤੇ ਜ਼ਰੂਰਤਮੰਦ ਮਿਲਿਆ, ਆਪ ਜੀ ਆਪਣੇ ਨੇਕ ਸੁਭਾਅ, ਈਸ਼ਵਰੀ ਬਖ਼ਸ਼ਿਸ਼ ਅਨੁਸਾਰ ਉਸ ਦੀ ਹਰ ਸੰਭਵ ਮੱਦਦ ਕਰਦੇ ਆਪ ਜੀ ਦੀ ਪ੍ਰਭੂ ਭਗਤੀ ਪ੍ਰਤੀ ਲਗਨ ਬੇਹੱਦ ਸੀ
ਸੱਚ ਦੀ ਤਲਾਸ਼, ਸਤਿਗੁਰੂ ਦਾ ਮਿਲਾਪ:-
ਸੱਚ ਦੀ ਤਲਾਸ਼ ਤਾਂ ਆਪ ਜੀ ਦੇ ਅੰਦਰ ਬਚਪਨ ਤੋਂ ਸੀ ਪੂਜਾ ਲਈ ਆਪ ਜੀ ਨੇ ਘਰ ’ਚ ਹੀ ਭਗਵਾਨ ਸੱਤ ਨਾਰਾਇਣ ਜੀ ਦਾ ਮੰਦਰ ਬਣਾ ਰੱਖਿਆ ਸੀ ਆਪਣੇ ਮੰਦਰ ਵਿੱਚ ਆਪ ਜੀ ਨੇ ਆਪਣੇ ਭਗਵਾਨ ਸੱਤ ਨਾਰਾਇਣ ਜੀ ਦੀ ਸੋਨੇ ਦੀ ਮੂਰਤੀ ਸਜਾਈ ਹੋਈ ਸੀ ਆਪ ਜੀ ਆਪਣੇ ਭਗਵਾਨ ਦੇ ਧਿਆਨ ’ਚ ਘੰਟਿਆਂਬੱਧੀ ਬੈਠੇ ਰਹਿੰਦੇ ਇੱਕ ਵਾਰ ਇੱਕ ਕੋਈ ਮਹਾਂਪੁਰਸ਼ ਆਪ ਜੀ ਦੇ ਪਾਸ ਆਏ ਅਤੇ ਰੱਬ ਦੀ ਪ੍ਰਾਪਤੀ ਲਈ ਆਪ ਜੀ ਨੂੰ ਸੱਚ ਦਾ ਰਾਹ ਸਮਝਾਇਆ ਕਿ ਜੇਕਰ ਤੁਸੀਂ ਆਪਣੇ ਭਗਵਾਨ ਸੱਤ ਨਰਾਇਣ ਜੀ ਨੂੰ ਮਿਲਣਾ ਤੇ ਮੌਕਸ਼-ਮੁਕਤੀ ਚਾਹੁੰਦੇ ਹੋ ਤਾਂ ਸੱਚੇ ਗੁਰੂ ਦੀ ਤਲਾਸ਼ ਕਰੋ ਅਤਿਥੀ ਸਤਿਕਾਰ ਦਾ ਖਿਆਲ ਆਉਂਦਿਆਂ ਹੀ ਆਪ ਜੀ ਉਸ ਮਹਾਤਮਾ ਲਈ ਘਰੋਂ ਚਾਹ-ਦੁੱਧ ਲੈਣ ਲਈ ਗਏ ਪਰ ਜਾਣ ਤੋਂ ਪਹਿਲਾਂ ਮੰਦਰ ਦਾ ਦਰਵਾਜਾ ਬਾਹਰੋਂ ਇਹ ਸੋਚ ਕੇ ਬੰਦ ਕਰ ਗਏ ਕਿ ਮਹਾਤਮਾ ਦੇ ਭੇਸ ’ਚ ਕੋਈ ਚੋਰ ਠੱਗ ਹੀ ਨਾ ਹੋਵੇ ਕਿ ਪਿੱਛਂੋ ਸੋਨੇ ਦੀ ਮੂਰਤੀ ਹੀ ਨਾ ਚੁੱਕ ਕੇ ਲੈ ਜਾਵੇ ਵਾਪਸ ਆ ਕੇ ਆਪ ਜੀ ਨੇ ਦੇਖਿਆ ਕਿ ਉਹ ਮਹਾਤਮਾ ਅੰਦਰ ਨਹੀਂ ਹੈ, ਹਾਲਾਂਕਿ ਬਾਹਰੋਂ ਦਰਵਾਜਾ ਵੀ ਆਪ ਜੀ ਨੇ ਖੁਦ ਖੋਲ੍ਹਿਆ ਸੀ ਅੰਦਰ ਦਾ ਸਾਰਾ ਸਮਾਨ ਤੇ ਭਗਵਾਨ ਦੀ ਮੂਰਤੀ ਜਿਉਂ ਦੀ ਤਿਉਂ ਆਪਣੀ ਜਗ੍ਹਾ ’ਤੇ ਰੱਖੀ ਹੋਈ ਸੀ
ਆਪ ਜੀ ਨੂੰ ਉਸ ਮਹਾਤਮਾ ਦੀ ਗੱਲ ਜਚ ਗਈ ਉਹ ਮਹਾਤਮਾ ਰੱਬ ਨੂੰ ਪਹੁੰਚਿਆ ਹੋਇਆ ਫਕੀਰ ਸੀ ਉਸ ਤੋਂ ਬਾਅਦ ਆਪ ਜੀ ਸੱਚੇ ਗੁਰੂ ਦੀ ਤਲਾਸ਼ ’ਚ ਲੱਗ ਗਏ ਇਸ ਦੌਰਾਨ ਆਪ ਜੀ ਦਾ ਮਿਲਾਪ ਕਈ ਪਹੁੰਚੇ ਹੋਏ ਮਹਾਤਮਾਵਾਂ ਤੇ ਪ੍ਰਸਿੱਧ ਰਿਸ਼ੀਆਂ-ਮੁਨੀਆਂ ਨਾਲ ਹੋਇਆ ਆਪ ਜੀ ਜਿਸ ਵੀ ਮਹਾਤਮਾ ਨੂੰ ਮਿਲਦੇ, ਉਹਨਾਂ ਤੋਂ ਪਰਮ ਪਿਤਾ ਪਰਮਾਤਮਾ ਦੇ ਮਿਲਾਪ ਤੇ ਮੌਕਸ਼-ਮੁਕਤੀ ਦਾ ਹੀ ਰਾਹ ਪੁੱਛਦੇ, ਪਰ ਕਿਤੋਂ ਤਸੱਲੀ ਨਾ ਹੋਈ ਇਸੇ ਤਰ੍ਹਾਂ ਘੁੰਮਦੇ-ਘੁੰਮਦੇ ਆਪ ਜੀ ਡੇਰਾ ਬਿਆਸ ਵਿੱਚ ਪਹੁੰਚ ਗਏ ਆਪ ਜੀ ਨੇ ਡੇਰਾ ਬਿਆਸ ਦੇ ਪੂਜਨੀਕ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਪ੍ਰਤੱਖ ਰੂਪ ਵਿੱਚ ਦਰਸ਼ਨ ਕੀਤੇ ਕਿ ਇਹ ਤਾਂ ਖੁਦ ਉਹੀ ਮਹਾਤਮਾ ਹਨ ਜੋ ਇਹ ਕਹਿ ਕੇ ਗਏ ਸੀ ਕਿ ਸੱਚੇ ਗੁਰੂ ਦੀ ਤਲਾਸ਼ ਕਰੋ ਅਸਲ ਸੱਚ ਸਾਹਮਣੇ ਸੀ ਪੂਜਨੀਕ ਬਾਬਾ ਜੀ ਦਾ ਸਤਿਸੰਗ ਸੁਣਿਆ ਅਤੇ ਨਾਮ-ਗੁਰਮੰਤਰ ਪ੍ਰਾਪਤ ਕੀਤਾ ਬਸ ਉਸੇ ਦਿਨ ਤੋਂ ਹੀ ਆਪ ਜੀ ਨੇ ਪੂਜਨੀਕ ਬਾਬਾ ਜੀ ਨੂੰ ਆਪਣਾ ਤਨ-ਮਨ ਸਭ ਕੁਝ ਭੇਂਟ ਚੜ੍ਹਾ ਦਿੱਤਾ ਆਪ ਜੀ ਆਪਣੇ ਗੁਰੂ-ਭਗਵਾਨ ਦੇ ਹੀ ਬਣ ਕੇ ਰਹਿ ਗਏ ਪੂਜਨੀਕ ਬਾਬਾ ਜੀ ਨੇ ਨਾਮ-ਸ਼ਬਦ ਦੇ ਨਾਲ-ਨਾਲ ਆਪਣੀਆਂ ਅਥਾਹ ਬਖਸ਼ਿਸ਼ਾਂ ਵੀ ਆਪ ਜੀ ਨੂੰ ਬਚਨਾਂ ਦੁਆਰਾ ਬਖ਼ਸ਼ ਦਿੱਤੀਆਂ ਕਿ ਮਸਤਾਨਾ ਸ਼ਾਹ! ਅਸੀਂ ਤੁਹਾਨੂੰ ਅੰਦਰ ਵਾਲਾ ਗੁਰੂ ਬਖ਼ਸ਼ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਆਪ ਜੀ ਦੀ ਸੇਵਾ ਦੀ ਡਿਊਟੀ ਬਲੋਚਿਸਤਾਨ, ਸਿੰਧ ਤੇ ਪੰਜਾਬ ਦੇ ਕਈ ਇਲਾਕਿਆਂ ਵਿਚ ਰਾਮ-ਨਾਮ ਦੇ ਪ੍ਰਚਾਰ ਲਈ ਲਾ ਦਿੱਤੀ
ਰੂਹਾਨੀ ਬਖਸ਼ਿਸ਼ਾਂ:-
ਆਪ ਜੀ ਆਪਣੇ ਪੂਜਨੀਕ ਮੁਰਸ਼ਿਦ-ਏ-ਕਾਮਲ ਦੀ ਪਵਿੱਤਰ ਹਜ਼ੂਰੀ ਵਿਚ ਮਸਤੀ ਭਰੀ ਪ੍ਰੇਮ ਖੁਮਾਰੀ ’ਚ ਕਮਰ ਤੇ ਪੈਰਾਂ ਵਿਚ ਮੋਟੇ-ਮੋਟੇ ਘੁੰਗਰੂ ਬੰਨ੍ਹ ਕੇ ਬਹੁਤ ਨੱਚਦੇ, ਕੁੱਲ ਖੁਦਾਈ ਵੀ ਅਲੌਕਿਕ ਮਸਤੀ ਵਿਚ ਝੂਮ ਉੱਠਦੀ ਆਪ ਜੀ ਦੇ ਸੱਚੇ ਇਸ਼ਕ ਤੇ ਖੁਦਾ ਦੀ ਸੱਚੀ ਮਸਤੀ ਤੋਂ ਪੂਜਨੀਕ ਹਜ਼ੂਰ ਬਾਬਾ ਜੀ ਬਹੁਤ ਖੁਸ਼ ਹੁੰਦੇ ਤੇ ਆਪ ਜੀ ’ਤੇ ਆਪਣੇ ਇਲਾਹੀ ਬਚਨਾਂ ਦੀਆਂ ਬਛਾੜਾਂ ਕਰ ਦਿੰਦੇ ਇੱਕ ਵਾਰ ਦਾ ਅਜਿਹਾ ਹੀ ਇੱਕ ਮਨਮੋਹਕ ਦ੍ਰਿਸ਼ ਵਰਣਨਯੋਗ ਹੈ
ਸਤਿਸੰਗ ਲੱਗਿਆ ਹੋਇਆ ਸੀ ਪੂਜਨੀਕ ਹਜ਼ੂਰ ਬਾਬਾ ਜੀ ਸਤਿਸੰਗ ਸਟੇਜ਼ ’ਤੇ ਬਿਰਾਜ਼ਮਾਨ ਸਨ ਆਪ ਜੀ ਆਪਣੇ ਸਤਿਗੁਰੂ ਖੁਦ-ਖੁਦਾ ਦੀ ਪਵਿੱਤਰ ਹਜ਼ੂਰੀ ’ਚ ਖੁਦਾ ਦੇ ਇਲਾਹੀ ਪ੍ਰੇਮ ਤੇ ਮਸਤੀ ਵਿੱਚ ਨੱਚ ਰਹੇ ਸਨ ਪੂਜਨੀਕ ਬਾਬਾ ਜੀ ਆਪ ਜੀ ਦੇ ਇਸੇ ਪ੍ਰੇਮ-ਮਸਤੀ ਤੋਂ ਖੁਸ਼ ਹੋ ਕੇ ਆਪ ਜੀ ਨੂੰ ਮਸਤਾਨਾ ਸ਼ਾਹ ਬਲੋਚਿਸਤਾਨੀ ਹੀ ਕਿਹਾ ਕਰਦੇ ਸਨ ਹਜ਼ੂਰ ਬਾਬਾ ਜੀ ਨੇ ਆਪ ਜੀ ’ਤੇ ਖੁਸ਼ ਹੋ ਕੇ ਇਲਾਹੀ ਬਖਸ਼ਿਸ਼ਾਂ ਦੀ ਬਰਾਬਰ ਵਾਛੜ ਕਰਦੇ ਹੋਏ ਬਚਨ ਫਰਮਾਏ, ਜਾ ਮਸਤਾਨਾ ਸ਼ਾਹ’ ਅਸੀਂ ਤੈਨੂੰ ਅਖੁੱਟ ਭੰਡਾਰ ਦਿੱਤਾ ਅਸੀਂ ਤੈਨੂੰ ਸਭ ਦਾਤਾਂ ਦੀ ਕੁੰਜੀ ਦਿੱਤੀ ਜਿਸ ਨੂੰ ਮਰਜ਼ੀ ਦੇ ਸੋਨਾ-ਚਾਂਦੀ, ਪੈਸਾ, ਪੁੱਤਰ, ਧੀ ਦੇ, ਚਾਹੇ ਜੋ ਮਰਜ਼ੀ ਕਰ! ਜਾ ਮਸਤਾਨਾ, ਅਸੀਂ ਤੈਨੂੰ ਪੀਰ ਬਣਾਇਆ ਅਤੇ ਆਪਣਾ ਸਵਰੂਪ ਵੀ ਦਿੱਤਾ ਜਾ ਮਸਤਾਨਾ ਤੈਨੂੰ ਬਾਗੜ ਦਾ ਬਾਦਸ਼ਾਹ ਬਣਾਇਆ ਸਰਸਾ ਜਾ ਅਤੇ ਡੇਰਾ ਕੁਟੀਆ ਬਣਾ ਤੇ ਸੱਚੇ ਨਾਮ ਦਾ ਪ੍ਰਚਾਰ ਕਰ ਬਲਕਿ ਇਸ ਤਰ੍ਹਾਂ ਬਚਨਾਂ ਦੀ ਬੁਛਾੜ ਕਰਦੇ ਹੋਏ ਪੂਜਨੀਕ ਬਾਬਾ ਜੀ ਸਟੇਜ਼ ਤੋਂ ਉਤਰ ਕੇ ਆਪ ਜੀ ਦੇ ਪਿੱਛੇ-ਪਿੱਛੇ ਇਸ ਤਰ੍ਹਾਂ ਫਿਰ ਰਹੇ ਸਨ ਜਿਵੇਂ ਗਾਂ ਆਪਣੇ ਵੱਛੇ ਦੇ ਪਿੱਛੇ-ਪਿੱਛੇ ਫਿਰਦੀ ਹੈ ਬੇਪਰਵਾਹੀ ਇਲਾਹੀ ਬਚਨਾਂ ਵਿਚ ਆਪ ਜੀ ਨੇ ਜਿੱਥੇ ਸਾਧ-ਸੰਗਤ ਲਈ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰਾ ਮਨਜ਼ੂਰ ਕਰਵਾਇਆ ਅਤੇ ਹੋਰ ਵੀ ਅਨੇਕਾਂ ਬਖਸ਼ਿਸ਼ਾਂ ਹਾਸਲ ਕੀਤੀਆਂ
ਡੇਰਾ ਸੱਚਾ ਸੌਦਾ ਦੀ ਸਥਾਪਨਾ:-
ਆਪ ਜੀ ਆਪਣੇ ਸਤਿਗੁਰੂ ਮੁਰਸ਼ਿਦ-ਏ-ਕਾਮਲ ਬਾਬਾ ਸਾਵਣ ਸ਼ਾਹ ਜੀ ਦਾ ਹੁਕਮ ਪਾ ਕੇ ਸਰਸਾ ਪਧਾਰੇ ਅਤੇ ਉਹਨਾਂ ਦੇ ਹੀ ਹੁਕਮ ਅਨੁਸਾਰ 29 ਅਪਰੈਲ 1948 ਨੂੰ ਇੱਕ ਛੋਟੀ ਜਿਹੀ ਕੁਟੀਆ ਦੇ ਰੂਪ ’ਚ ਡੇਰਾ ਸੱਚਾ ਸੌਦਾ ਦੀ ਸ਼ੁੱਭ ਸਥਾਪਨਾ ਕੀਤੀ
ਕੁੱਲ ਆਲਮ ਇੱਥੇ ਝੁਕੇਗਾ:-
ਉਹਨਾਂ ਦਿਨਾਂ ’ਚ ਪੀਣ ਵਾਲਾ ਪਾਣੀ ਬਹੁਤ ਦੂਰ ਤੋਂ ਲਿਆਉਣਾ ਪੈਂਦਾ ਸੀ ਆਪ ਜੀ ਗਰਮੀ ਦੇ ਦਿਨਾਂ ’ਚ ਪਾਣੀ ਦੇ ਘੜੇ ਭਰਵਾ ਕੇ ਆਸ਼ਰਮ ਤੋਂ ਬਾਹਰ ਗੇਟ ’ਤੇ ਰਾਹਗੀਰਾਂ ਲਈ ਰਖਵਾ ਦਿਆ ਕਰਦੇ ਸਨ, ਪਰ ਕਈ ਲੋਕ ਉੱਥੋਂ ਘੜੇ ਹੀ ਚੁਰਾ ਕੇ ਲੈ ਜਾਂਦੇ ਇੱਕ ਵਾਰ ਫਿਰ ਅਜਿਹਾ ਹੋਇਆ ਤਾਂ ਗੁਆਂਢ ’ਚ ਜ਼ਮੀਨ ਦੇ ਮਾਲਕ ਸ੍ਰੀ ਬੂਟਾ ਰਾਮ ਨੇ ਸਾਈਂ ਜੀ ਨੂੰ ਕਿਹਾ ਕਿ ਡੇਰਾ ਕਿਤੇ ਹੋਰ ਬਣਾਓ ਇੱਥੇ ਰਹਿਣਾ ਠੀਕ ਨਹੀਂ, ਇੱਥੇ ਚੋਰ ਪਾਣੀ ਦੇ ਘੜੇ ਵੀ ਚੁਰਾ ਕੇ ਲੈ ਜਾਂਦੇ ਹਨ ਉਸ ਭਾਈ ਦੀ ਗੱਲ ਸੁਣ ਕੇ ਆਪ ਜੀ ਹੱਸੇ ਤੇ ਬਚਨ ਫਰਮਾਇਆ, ਪੁੱਟਰਪਾਣੀ ਕਿਸ ਲੀਏ ਰੱਖਾ ਥਾ? ਯਹ ਇਨਕੀ ਇੱਛਾ ਹੈ
ਕਿ ਪਾਣੀ ਪੀਏਂ ਯਾ ਘਰ ਲੇ ਜਾ ਕਰ ਪੀਏਂ ਪੁੱਟਰ, ਆਜ ਕੀ ਬਾਤ ਯਾਦ ਰੱਖਣਾ, ਗਾਂਠ ਬਾਂਧ ਲੇ, ਸੱਚਾ ਸੌਦਾ ਮੇਂ ਕੋਈ ਚੀਜ ਖੁਟਨੇ ਵਾਲੀ ਨਹੀਂ ਹੈ ਤੂੰ ਬੋਲਤਾ ਹੈ ਕਿ ਇਸ ਜਗ੍ਹਾ ਕੋ ਛੱਡ ਕੇ ਚਲੇ ਜਾਏਂ! ਡੇਰਾ ਕਹੀਂ ਔਰ ਬਨਾਏ ਯਾਦ ਰੱਖਨਾ, ਇਸ ਧਰਤੀ ’ਤੇ ਲਹਿੰਦਾ ਝੁਕੇਗਾ, ਚੜ੍ਹਦਾ ਝੁਕੇਗਾ, ਝੁਕੇਗੀ ਦੁਨੀਆਂ ਸਾਰੀ ਕੁੱਲ ਆਲਮ ਇੱਥੇ ਝੁਕੇਗਾ ਮੌਕੇ ਪਰ ਫਕੀਰ ਕੀ ਕਦਰ ਨਹੀਂ ਹੋਤੀ ਅਭੀ ਤੋ ਡੇਰਾ ਸੱਚਾ ਸੌਦਾ ਕੀ ਦੁਕਾਨ ਬਨੀ ਹੈ, ਫਿਰ ਇਸਮੇਂ ਰਾਮ-ਨਾਮ ਦਾ ਸੌਦਾ ਡਲੇਗਾ, ਫਿਰ ਦੁਕਾਨ ਚਲੇਗੀ, ਫਿਰ ਦੁਨੀਆਂ ਕੋ ਪਤਾ ਚਲੇਗਾ ਅਭੀ ਤੋ ਜੈਸੇ ਰਿਮਝਿਮ-ਰਿਮਝਿਮ ਬੂੰਦਾਬਾਂਦੀ ਹੋਤੀ ਹੈ, ਜਬ ਮੂਸਲਾਧਾਰ ਵਰਖਾ ਹੋਗੀ ਫਿਰ ਪਤਾ ਚਲੇਗਾ
12 ਸਾਲ ਵਰਸਾਈ ਰਹਿਮਤ:-
ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਆਪਣੇ ਮੁਰਸ਼ਿਦ-ਏ-ਕਾਮਲ ਹਜ਼ੂਰ ਬਾਬਾ ਸਾਵਣ ਸ਼ਾਹ ਜੀ ਦੇ ਹੁਕਮ ਅਨੁਸਾਰ 1948 ਤੋਂ 1960 ਤੱਕ ਬਾਰ੍ਹਾਂ ਸਾਲ ਤੱਕ ਨੋਟ, ਸੋਨਾ, ਚਾਂਦੀ, ਕੱਪੜੇ, ਕੰਬਲ ਵੰਡ-ਵੰਡ ਕੇ ਹਜ਼ਾਰਾਂ ਲੋਕਾਂ ਨੂੰ ਰਾਮ-ਨਾਮ ਨਾਲ ਜੋੜ ਕੇ ਉਹਨਾਂ ਦਾ ਬੁਰਾਈਆਂ ਤੋਂ ਪਿੱਛਾ ਛੁਡਾਇਆ ਆਪ ਜੀ ਨੇ ਹਰਿਆਣਾ, ਰਾਜਸਥਾਨ, ਪੰਜਾਬ, ਦਿੱਲੀ ਆਦਿ ਰਾਜਾਂ ਦੇ ਅਨੇਕਾਂ ਪਿੰਡਾਂ, ਸ਼ਹਿਰਾਂ, ਕਸਬਿਆਂ ’ਚ ਦਿਨ-ਰਾਤ ਸੈਂਕੜੇ ਸਤਿਸੰਗ ਲਾ ਕੇ ਲੋਕਾਂ ਨੂੰ ਰਾਮ-ਨਾਮ ਦੀ ਸੱਚੀ ਭਗਤੀ ਨਾਲ ਰੂ-ਬ-ਰੂ ਕੀਤਾ ਅਤੇ ਉੱਥੇ ਡੇਰਾ ਸੱਚਾ ਸੌਦਾ ਦੇ ਨਾਂਅ ਨਾਲ ਦਰਜ਼ਨਾਂ ਡੇਰੇ ਸਥਾਪਿਤ ਕਰਕੇ ਉਹਨਾਂ ਇਲਾਕਿਆਂ ’ਚ ਲੋਕਾਂ ਦੇ ਮਨਾਂ ’ਚ ਸੱਚੀ ਭਗਤੀ ਦੀ ਸ਼ਰਧਾ-ਭਾਵਨਾ ਨੂੰ ਪੈਦਾ ਕੀਤਾ
ਆਪ ਜੀ ਆਪਣੇ ਸਤਿਗੁਰੂ, ਮੁਰਸ਼ਿਦ-ਏ-ਕਾਮਲ ਦੇ ਬਚਨਾਂ ਅਨੁਸਾਰ ਬੇਧੜਕ ਸਤਿਸੰਗ ਕਰਦੇ ਤਾਂ ਸੁਣਨ ਵਾਲਿਆਂ ’ਤੇ ਐਨਾ ਪ੍ਰਭਾਵ ਪੈਂਦਾ, ਉਹ ਸੋਚਦੇ ਕਿ ਰਾਮ-ਨਾਮ ਤੋਂ ਬਿਨਾਂ ਐਨੀ ਉਮਰ ਕਿਉਂ ਵਿਅਰਥ ਗਵਾ ਲਈ ਹੈ ਹਜ਼ਾਰਾਂ ਲੋਕਾਂ ਨੇ ਆਪ ਜੀ ਪਾਸੋਂ ਨਾਮ-ਸ਼ਬਦ ਲੈ ਕੇ ਆਪਣੀ ਜੀਵ-ਆਤਮਾ ਦਾ ਉੱਧਾਰ ਕੀਤਾ ਵੱਡੇ-ਵੱਡੇ ਹੰਕਾਰੀਆਂ ਦੇ ਹੰਕਾਰ ਆਪ ਜੀ ਦੀਆਂ ਅਦਭੁੱਤ ਰੂਹਾਨੀ ਖੇਡਾਂ ਨੂੰ ਦੇਖ ਕੇ ਟੁੱਟ ਜਾਂਦੇ ਜੁਆਰੀਏ, ਚੋਰ-ਚੱਕਾਰ ਤੇ ਬਦਨਾਮ ਲੋਕ ਵੀ ਆਪਣੀਆਂ ਬੁਰੀਆਂ ਆਦਤਾਂ ਨੂੰ ਹਮੇਸ਼ਾ ਲਈ ਛੱਡ ਕੇ ਪਰਮਾਤਮਾ ਦੇ ਸੱਚੇ ਭਗਤ ਬਣ ਗਏ ਇਸ ਤਰ੍ਹਾਂ ਆਪ ਜੀ ਦੇ ਰਹਿਮੋ-ਕਰਮ ਨਾਲ ਸੱਚਾ ਸੌਦਾ ਦਾ ਦਿਨ-ਬ-ਦਿਨ ਵਿਸਥਾਰ ਹੁੰਦਾ ਗਿਆ ਗਧਿਆਂ, ਬਲਦਾਂ ਨੂੰ ਬੂੰਦੀ ਖਵਾਉਣਾ, ਕੁੱਤਿਆਂ, ਬੱਕਰੀਆਂ ਦੇ ਗਲ ’ਚ ਨੋਟਾਂ ਦੇ ਹਾਰ ਬੰਨ੍ਹ ਦੇਣਾ, ਮਕਾਨ ਬਣਾਉਣਾ ਤੇ ਗਿਰਵਾ ਦੇਣਾ ਆਦਿ ਅਜਿਹੇ ਕਿੰਨੇ ਹੀ ਆਪ ਜੀ ਦੇ ਅਨੋਖੇ ਕ੍ਰਿਸ਼ਮਈ ਖੇਡ ਦੇਖ ਕੇ ਲੋਕ ਦੂਰ-ਦੂਰ ਤੋਂ ਡੇਰਾ ਸੱਚਾ ਸੌਦਾ ਵੱਲ ਖਿੱਚੇ ਚਲੇ ਆਉਂਦੇ
ਡੇਰਾ ਸੱਚਾ ਸੌਦਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਵੱਲ:-
ਆਪ ਜੀ ਨੇ 28 ਫਰਵਰੀ 1960 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਡੇਰਾ ਸੱਚਾ ਸੌਦਾ ’ਚ ਬਤੌਰ ਦੂਜੇ ਪਾਤਸ਼ਾਹ ਵਜੋਂ ਗੱਦੀਨਸ਼ੀਨ ਕੀਤਾ ਪੂਜਨੀਕ ਪਰਮ ਪਿਤਾ ਜੀ ਬਾਰੇ ਆਪ ਜੀ ਨੇ ਬਚਨ ਕੀਤੇ, ‘ਇਹ ਉਹੀ ਸਤਿਨਾਮ ਹੈ, ਜਿਸ ਨੂੰ ਦੁਨੀਆਂ ਜਪਦੀ ਜਪਦੀ ਮਰ ਗਈ ਪਰ ਉਹ ਨਹੀਂ ਮਿਲਿਆ ਅਸੀਂ ਆਪਣੇ ਸਤਿਗੁਰੂ ਦਾਤਾ ਸਾਵਣ ਸ਼ਾਹ ਜੀ ਦੇ ਹੁਕਮ ਨਾਲ ਇਨ੍ਹਾਂ ਨੂੰ ਅਰਸ਼ਾਂ ਤੋਂ ਲਿਆ ਕੇ ਤੁਹਾਡੇ ਸਾਹਮਣੇ ਬਿਠਾ ਦਿੱਤਾ ਜੋ ਇਨ੍ਹਾਂ ਦੇ ਪਿੱਠ ਪਿੱਛੇ ਤੋਂ ਵੀ ਦਰਸ਼ਨ ਕਰ ਲਵੇਗਾ, ਉਹ ਵੀ ਨਰਕਾਂ ’ਚ ਨਹੀਂ ਜਾਵੇਗਾ’ ਆਪ ਜੀ ਨੇ ਇਹ ਵੀ ਬਚਨ ਕੀਤੇ ਕਿ ਸੱਤ ਸਾਲ ਬਾਅਦ ਅਸੀਂ ਫਿਰ ਆਵਾਂਗੇ
(ਵਰਣਨਯੋਗ ਹੈ ਕਿ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ 18 ਅਪਰੈਲ 1960 ਨੂੰ ਆਪਣਾ ਨੂਰੀ ਚੋਲ਼ਾ ਬਦਲ ਲਿਆ ਸੀ ਤਾਂ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰੂਪ ਵਿਚ ਠੀਕ ਸੱਤ ਸਾਲ ਬਾਅਦ 15 ਅਗਸਤ 1967 ਨੂੰ ਸ੍ਰੀ ਗੁਰੂਸਰ ਮੋਡੀਆ ’ਚ ਅਵਤਾਰ ਧਾਰਨ ਕੀਤਾ, ਜੋ ਡੇਰਾ ਸੱਚਾ ਸੌਦਾ ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 23 ਸਤੰਬਰ 1990 ਨੂੰ ਬਤੌਰ ਤੀਜੇ ਪਾਤਸ਼ਾਹ ਗੱਦੀਨਸ਼ੀਨ ਕਰ ਦਿੱਤੇ)
ਪੂਜਨੀਕ ਬੇਪਰਵਾਹ ਜੀ ਨੇ ਇਹ ਵੀ ਬਚਨ ਫਰਮਾਏ ਸੱਚਾ ਸੌਦਾ ਕਈ ਗੁਣਾ ਵਧੇਗਾ, ਦੁਨੀਆਂ ਦੇ ਕੋਨੇ-ਕੋਨੇ ’ਚ ਰਾਮ-ਨਾਮ ਗੂੰਜੇਗਾ ਅਸੀਂ ਮਕਾਨ ਬਣਾਏ ਤੇ ਢੁਆਏ, ਤੀਜੀ ਬਾਡੀ ’ਚ ਅਜਿਹਾ ਬੱਬਰ ਸ਼ੇਰ ਆਵੇਗਾ, ਉਹ ਚਾਹੇ ਤਾਂ ਅਸਮਾਨ ਤੋਂ ਬਣੇ-ਬਣਾਏ ਮਕਾਨ ਧਰਤੀ ’ਤੇ ਉਤਾਰ ਸਕਣਗੇ ਅਸੀਂ ਨੋਟ, ਸੋਨਾ, ਚਾਂਦੀ ਵੰਡਿਆ, ਤੀਜੀ ਬਾੱਡੀ ਚਾਹੇ ਤਾਂ ਹੀਰੇ ਜਵਾਹਰਾਤ ਵੀ ਵੰਡ ਸਕਣਗੇ ਸਤਿਗੁਰੂ ਦੀ ਦਇਆ-ਮਿਹਰ, ਰਹਿਮਤ ਨਾਲ ਕਦੇ ਕੋਈ ਕਮੀ ਨਹੀਂ ਰਹੇਗੀ ਇੰਨੀ ਜ਼ਿਆਦਾ ਸੰਗਤ ਹੋਵੇਗੀ ਕਿ ਸਰਸਾ ਨੇਜ਼ੀਆ ਇੱਕ ਹੋ ਜਾਵੇਗਾ ਤਿੱਲ ਸੁੱਟਣ ਦੀ ਵੀ ਜਗ੍ਹਾ ਨਹੀਂ ਹੋਵੇਗੀ ਉਪਰੋਂ ਥਾਲੀ ਸੁੱਟੇ ਤਾਂ ਹੇਠਾਂ ਨਾ ਗਿਰੇ, ਸੰਗਤ ਦੇ ਸਿਰਾਂ ’ਤੇ ਹੀ ਰਹਿ ਜਾਵੇਗੀ’ ਹਾਥੀ ’ਤੇ ਚੜ੍ਹ ਕੇ ਦਰਸ਼ਨ ਦੇਣਗੇ ਫਿਰਵੀ ਦਰਸ਼ਨ ਮੁਸਕਿਲ ’ਚ ਹੋ ਸਕਣਗੇ ਪੂਜਨੀਕ ਪਰਮ ਪਿਤਾ ਜੀ ਨੇ ਵੀ ਬਚਨ ਕੀਤੇ ਕਿ ਦਿਨ ਦੁੱਗਣੀ ਰਾਤ ਚੌਗੁਣੀ, ਕਈ ਗੁਣਾ ਰਾਮ-ਨਾਮ ਵਾਲੇ ਵਧਣਗੇ ਅਜਿਹਾ ਆਲੀਸ਼ਾਨ ਡੇਰਾ ਬਣੇਗਾ
ਕਿ ਸੱਚਖੰਡ ਦਾ ਨਮੂਨਾ ਹੋਵੇਗਾ, ਦੁਨੀਆਂ ਦੇਖੇਗੀ ਹਾਥ ਕੰਗਨ ਕੋ ਆਰਸੀ ਕਿਆ, ਪੜ੍ਹੇ-ਲਿਖੇ ਕੋ ਫਾਰਸੀ ਕਿਆ’ ਬੇਪਰਵਾਹੀ ਬਚਨਾਂ ਦੇ ਅਨੁਸਾਰ ਸਾਧ-ਸੰਗਤ ਡੇਰਾ ਸੱਚਾ ਸੌਦਾ ਵਿਖੇ ਜਿਉਂ ਦੀਆਂ ਤਿਉਂ ਸਤਿਗੁਰੂ ਦੀਆਂ ਰਹਿਮਤਾਂ ਨੂੰ ਪਾ ਰਹੀ ਹੈ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਾਵਨ ਮਾਰਗ ਦਰਸ਼ਨ ਅਤੇ ਉਨ੍ਹਾਂ ਦੀ ਪ੍ਰੇਰਨਾ ਨਾਲ ਸਾਧ-ਸੰਗਤ 135 ਮਾਨਵਤਾ ਭਲਾਈ ਦੇ ਕਾਰਜ ਜ਼ੋਰ-ਸ਼ੋਰ ਨਾਲ ਕਰ ਰਹੀ ਹੈ ਪੂਜਨੀਕ ਗੁਰੂ ਜੀ ਦੀ ਰਹਿਨੁਮਾਈ ’ਚ ਡੇਰਾ ਸੱਚਾ ਸੌਦਾ ਦੇ ਨਾਂਅ ਤਿੰਨ ਵਿਸ਼ਵ ਰਿਕਾਰਡ ਖੂਨਦਾਨ ਖੇਤਰ ’ਚ ਅਤੇ ਤਿੰਨ ਵਿਸ਼ਵ ਰਿਕਾਰਡ ਵਾਤਾਵਰਣ ਦੀ ਸੁਰੱਖਿਆ (ਪੌਦੇ ਰੋਪਣ) ਖੇਤਰ ’ਚ ਹਨ ਜੋ ਕਿ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ’ਚ ਦਰਜ ਹਨ ਖੂਨਦਾਨ ਕਰਨਾ, ਗਰੀਬ ਜ਼ਰੂਰਤਮੰਦਾਂ ਨੂੰ ਮਕਾਨ ਬਣਾਕੇ ਦੇਣਾ,
ਅਨਾਥ ਬੇਸਹਾਰਿਆਂ ਨੂੰ ਸਹਾਰਾ ਦੇਣਾ, ਆਰਥਿਕ ਰੂਪ ਤੋਂ ਕਮਜ਼ੋਰ ਗਰੀਬ ਪਰਿਵਾਰਾਂ ਦੀਆਂ ਬੇਟੀਆਂ ਦੀ ਸ਼ਾਦੀ ’ਚ ਸਹਿਯੋਗ ਕਰਨਾ, ਗਰੀਬ ਬੇਘਰਾਂ ਨੂੰ ਮਕਾਨ ਬਣਾਕੇ ਦੇਣਾ, ਕਿੰਨਰ ਸਮਾਜ ਅਤੇ ਵੈਸ਼ਵਾਵਾਂ ਦਾ ਉਧਾਰ, ਕਿੰਨਰ ਸਮਾਜ ਨੂੰ ਸੁਖਦੂਆ ਸਮਾਜ ਦਾ ਨਾਂਅ ਦਿੱਤਾ ਅਤੇ ਮਾਨਯੋਗ ਸੁਪਰੀਮ ਕੋਰਟ ਤੋਂ ਥਰਡ ਜੈਂਡਰ ਦਾ ਸਨਮਾਨਯੋਗ ਨਾਂਅ ਦਿਵਾਇਆ, ਦੂਜੇ ਪਾਸੇ ਵੇਸ਼ਿਆਵਿ੍ਰਤੀ ’ਚ ਲਿਪਤ ਲੜਕੀਆਂ ਨੂੰ ਉਸ ਬੁਰਾਈ ਦੀ ਦਲਦਲ ਚੋਂ ਕੱਢਕੇ ਆਪਣੀ ਬੇਟੀ ਸ਼ੁੱਭਦੇਵੀ ਬਣਾਕੇ ਉਨ੍ਹਾਂ ਦੀ ਸੰਪੰਨ ਘਰਾਂ ’ਚ ਸ਼ਾਦੀ ਕਰਵਾਕੇ ਉਨ੍ਹਾਂ ਨੂੰ ਘਰ ਅਤੇ ਵਰ ਦਿੱਤਾ, ਵਰਗੇ ਦੁਰਲੱਭ ਕੰਮ ਪੂਜਨੀਕ ਗੁਰੂ ਜੀ ਨੇ ਹੀ ਕੀਤੇ ਹਨ, ਆਦਿ ਮਾਨਵਤਾ ਭਲਾਈ ਦੇ ਕੰਮ ਸਾਧ-ਸੰਗਤ ਅੱਜ ਵੀ ਵਧਚੜ੍ਹ ਕੇ ਕਰ ਰਹੀ ਹੈ ਡੇਰਾ ਸੱਚਾ ਸੌਦਾ ਦੇ ਇਹ ਨਿਸਵਾਰਥ ਕੰਮ ਵਿਸ਼ਵ ਪ੍ਰਸਿੱਧ ਹਨ
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਾਵਨ ਅਵਤਾਰ ਦਿਵਸ ਦੀ ਸਾਧ-ਸੰਗਤ ਨੂੰ ਲੱਖ-ਲੱਖ ਵਧਾਈ ਹੋਵੇ ਜੀ