ਸਿੱਖਿਆ ’ਚ ਬਦਲਾਅ: ਇੱਕ ਨਵੀਂ ਦਿਸ਼ਾ Transformation in Education ਅੱਜ ਦੇ ਬਦਲਾਅ ਦੇ ਦੌਰ ’ਚ ਸਿੱਖਿਆ ਦੇ ਖੇਤਰ ’ਚ ਬਦਲਾਅ ਲਿਆਉਣਾ ਜ਼ਰੂਰੀ ਹੋ ਗਿਆ ਹੈ ਇਸ ਲਈ ਨਵੀਂ ਸਿੱਖਿਆ ਨੀਤੀ ਇਸ ਗੱਲ ’ਤੇ ਜ਼ੋਰ ਦਿੰਦੀ ਹੈ ਕਿ ਸਕੂਲਾਂ ’ਚ ਬੱਚਿਆਂ ਨੂੰ ਨਾ ਸਿਰਫ ਗਿਆਨ ਦਿੱਤਾ ਜਾਵੇ, ਸਗੋਂ ਉਨ੍ਹਾਂ ਨੂੰ ਲਗਾਤਾਰ ਸਿੱਖਣ ਦੀ ਕਲਾ ਵੀ ਸਿਖਾਈ ਜਾਵੇ ਸਿੱਖਿਆ ਦੀ ਪ੍ਰਕਿਰਿਆ ਵਿਦਿਆਰਥੀ-ਕੇਂਦਰਿਤ ਹੋਣੀ ਚਾਹੀਦੀ ਹੈ, ਜਿਸ ’ਚ ਖੋਜ, ਅਨੁਭਵ ਅਤੇ ਗੱਲਬਾਤ ਦੇ ਆਧਾਰ ’ਤੇ ਇਸ ਨੂੰ ਚਲਾਇਆ ਜਾਣਾ ਚਾਹੀਦਾ ਹੈ ਸਿੱਖਿਆ ਅਜਿਹੀ ਹੋਣੀ ਚਾਹੀਦੀ ਹੈ ਕਿ ਬੱਚਿਆਂ ’ਚ ਚਰਿੱਤਰ ਨਿਰਮਾਣ ਕਰਨ ਅਤੇ ਰੁਜ਼ਗਾਰ ਦੇ ਸਮਰੱਥ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੇ ਅੰਦਰ ਨੈਤਿਕਤਾ, ਤਰਕ ਸ਼ਕਤੀ, ਹਮਦਰਦੀ ਅਤੇ ਸੰਵੇਦਨਸ਼ੀਲਤਾ ਵੀ ਵਿਕਸਿਤ ਕਰਨ ’ਚ ਅਹਿਮ ਭੂਮਿਕਾ ਨਿਭਾਵੇ ਸਿੱਖਿਆ ਵਿਵਸਥਾ ’ਚ ਜੋ ਵੀ ਬੁਨਿਆਦੀ ਬਦਲਾਅ ਹੋਣ ਉਨ੍ਹਾਂ ਸਾਰਿਆਂ ’ਚ ਅਧਿਆਪਕਾਂ ਦੀ ਹਿੱਸੇਦਾਰੀ ਜ਼ਰੂਰ ਹੋਵੇ, ਕਿਉਂਕਿ ਅਧਿਆਪਕ ਹੀ ਸਾਡੀ ਅਗਲੀ ਪੀੜ੍ਹੀ ਨੂੰ ਸਹੀ ਮਾਇਨੇ ’ਚ ਆਕਾਰ ਦੇਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ
Table of Contents
ਨਵੀਂ ਸਿੱਖਿਆ ਨੀਤੀ ਦਾ ਉਦੇਸ਼ ਅਤੇ ਦ੍ਰਿਸ਼ਟੀਕੋਣ
ਨਵੀਂ ਸਿੱਖਿਆ ਨੀਤੀ ਦਾ ਉਦੇਸ਼ ਅਤੇ ਦ੍ਰਿਸ਼ਟੀਕੋਣ ਹੈ ਇੱਕ ਅਜਿਹੀ ਸਿੱਖਿਆ ਪ੍ਰਣਾਲੀ ਵਿਕਸਤ ਕਰਨਾ ਜੋ ਭਾਰਤੀ ਮੁੱਲਾਂ ’ਤੇ ਅਧਾਰਿਤ ਹੋਵੇ ਅਤੇ ਸਾਰਿਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਦੇ ਸਕੇ ਇਸ ਨੀਤੀ ਦਾ ਟੀਚਾ ਹੈ ਭਾਰਤ ਨੂੰ ਸੰਸਾਰਿਕ ਪੱਧਰ ’ਤੇ ਇੱਕ ਸੰਸਾਰਿਕ ਗਿਆਨ ਮਹਾਂਸ਼ਕਤੀ ਬਣਾਉਣਾ ਅਤੇ ਭਾਰਤ ਨੂੰ ਇੱਕ ਜਿਉਂਦੇ ਸਮਾਜ ’ਚ ਬਦਲਣ ਲਈ ਪ੍ਰਤੱਖ ਰੂਪ ਨਾਲ ਯੋਗਦਾਨ ਦੇਣਾ ਇਸ ਨੀਤੀ ਦਾ ਦ੍ਰਿਸ਼ਟੀਕੋਣ ਹੈ ਕਿ ਵਿਦਿਆਰਥੀਆਂ ’ਚ ਭਾਰਤੀ ਹੋਣ ਦਾ ਮਾਣ ਨਾ ਸਿਰਫ ਵਿਚਾਰ ’ਚ ਸਗੋਂ ਵਿਹਾਰ, ਦਿਮਾਗ ਅਤੇ ਕੰਮਾਂ ’ਚ ਵੀ ਅਤੇ ਨਾਲ ਹੀ ਗਿਆਨ ’ਚ, ਹੁਨਰ ’ਚ, ਮੁੱਲਾਂ ’ਚ, ਸੋਚ ’ਚ ਵੀ ਹੋਣਾ ਚਾਹੀਦਾ ਹੈ ਇਸ ਨਾਲ ਵਿਦਿਆਰਥੀ ਸਹੀ ਮਾਇਨੇ ’ਚ ਸੰਸਾਰਿਕ ਨਾਗਰਿਕ ਬਣ ਸਕਣਗੇ ਅਤੇ ਆਪਣੇ ਦੇਸ਼ ਅਤੇ ਸਮਾਜ ਲਈ ਯੋਗਦਾਨ ਪਾ ਸਕਣਗੇ
ਸਕੂਲੀ ਸਿੱਖਿਆ ’ਚ ਨਵੀਂ ਸਿੱਖਿਆ ਨੀਤੀ ਦਾ ਢਾਂਚਾ
ਨਵੀਂ ਸਿੱਖਿਆ ਨੀਤੀ 3 ਤੋਂ 18 ਸਾਲ ਦੇ ਬੱਚਿਆਂ ਲਈ ਸਿਲੇਬਸ ਅਤੇ ਵਿੱਦਿਅਕ ਢਾਂਚੇ ਨੂੰ 5+3+3+4 ਡਿਜ਼ਾਇਨ ਦੇ ਆਧਾਰ ’ਤੇ ਮਾਰਗਦਰਸ਼ਿਤ ਕਰਦੀ ਹੈ ਇਸ ਢਾਂਚੇ ’ਚ ਹੇਠ ਲਿਖੇ ਪੜਾਅ ਸ਼ਾਮਲ ਹਨ:
ਪਹਿਲਾ ਪੜਾਅ (3-8 ਸਾਲ): ਫਾਊਂਡੇਸ਼ਨਲ ਸਟੇਜ
ਇਸ ਪੜਾਅ ’ਚ ਬੱਚੇ ਪਹਿਲੇ 3 ਸਾਲ ਆਂਗਣਵਾੜੀ ਅਤੇ ਪ੍ਰੀ ਸਕੂਲ ’ਚ ਰਹਿਣਗੇ, ਜਿੱਥੇ ਉਹ ਸਿੱਖਣਗੇ ਅਤੇ ਵਿਕਸਤ ਹੋਣਗੇ ਅਗਲੇ 2 ਸਾਲ ਉਹ ਪ੍ਰਾਇਮਰੀ ਸਕੂਲ ’ਚ ਜਾਣਗੇ, ਜਿੱਥੇ ਉਹ ਕਲਾਸ 1 ਅਤੇ 2 ਦੀ ਪੜ੍ਹਾਈ ਕਰਨਗੇ ਇਸ ਪੜਾਅ ਦਾ ਉਦੇਸ਼ ਬੱਚਿਆਂ ਨੂੰ ਸਿੱਖਣ ਦੀ ਨੀਂਹ ਰੱਖਣਾ ਅਤੇ ਉਨ੍ਹਾਂ ਨੂੰ ਅੱਗੇ ਦੀ ਸਿੱਖਿਆ ਲਈ ਤਿਆਰ ਕਰਨਾ ਹੈ
ਦੂਜਾ ਪੜਾਅ (8-11 ਸਾਲ): ਪ੍ਰਿਪਰੇਟਰੀ ਸਟੇਜ
ਇਸ ਪੜਾਅ ’ਚ ਬੱਚੇ ਕਲਾਸ 3, 4 ਅਤੇ 5 ਦੀ ਪੜ੍ਹਾਈ ਕਰਨਗੇ ਇਸ ਪੜਾਅ ਦਾ ਉਦੇਸ਼ ਬੱਚਿਆਂ ਨੂੰ ਵੱਖ-ਵੱਖ ਵਿਸ਼ਿਆਂ ’ਚ ਡੂੰਘਾਈ ਨਾਲ ਗਿਆਨ ਦੇਣਾ ਤੇ ਉਨ੍ਹਾਂ ਦੀਆਂ ਸਮਰੱਥਾਵਾਂ ਨੂੰ ਵਿਕਸਤ ਕਰਨਾ ਹੈ
ਤੀਜਾ ਪੜਾਅ (11-14 ਸਾਲ): ਮਿਡਲ ਸਕੂਲ ਸਟੇਜ
ਇਸ ਪੜਾਅ ’ਚ ਬੱਚੇ ਕਲਾਸ 6, 7 ਅਤੇ 8 ਦੀ ਪੜ੍ਹਾਈ ਕਰਨਗੇ ਇਸ ਪੜਾਅ ਦਾ ਉਦੇਸ਼ ਬੱਚਿਆਂ ਨੂੰ ਵੱਖ-ਵੱਖ ਵਿਸ਼ਿਆਂ ’ਚ ਮੁਹਾਰਤ ਦੇਣਾ ਅਤੇ ਉਨ੍ਹਾਂ ਦੀਆਂ ਰੁਚੀਆਂ ਨੂੰ ਵਿਕਸਤ ਕਰਨਾ ਹੈ
ਚੌਥਾ ਪੜਾਅ (14-18 ਸਾਲ): ਸੈਕੰਡਰੀ ਸਟੇਜ
ਇਸ ਪੜਾਅ ’ਚ ਬੱਚੇ ਕਲਾਸ 9 ਤੋਂ 12ਵੀਂ ਦੀ ਪੜ੍ਹਾਈ ਕਰਨਗੇ ਇਸ ਪੜਾਅ ਦਾ ਉਦੇਸ਼ ਬੱਚਿਆਂ ਨੂੰ ਉੱਚ ਪੱਧਰ ਦੀ ਸਿੱਖਿਆ ਦੇਣਾ ਅਤੇ ਉਨ੍ਹਾਂ ਨੂੰ ਅੱਗੇ ਦੀ ਸਿੱਖਿਆ ਜਾਂ ਰੁਜ਼ਗਾਰ ਲਈ ਤਿਆਰ ਕਰਨਾ ਹੈ
ਇਸ ਢਾਂਚੇ ਦਾ ਉਦੇਸ਼ ਬੱਚਿਆਂ ਨੂੰ ਵੱਖ-ਵੱਖ ਉਮਰ ਵਰਗ ’ਚ ਉਨ੍ਹਾਂ ਦੀਆਂ ਲੋੜਾਂ ਅਤੇ ਸਮਰੱਥਾਵਾਂ ਦੇ ਅਨੁਸਾਰ ਸਿੱਖਿਆ ਦੇਣਾ ਹੈ ਨਵੀਂ ਸਿੱਖਿਆ ਨੀਤੀ ’ਚ ਉਕਤ ਸਾਰੇ ਪੜਾਵਾਂ ’ਚ ਸਿੱਖਿਆ ਨੂੰ ਅਪਣਾਇਆ ਜਾਣਾ ਪ੍ਰਸਤਾਵਿਤ ਹੈ, ਜਿਸ ’ਚ ਖੁਦ ਕਰਕੇ ਸਿੱਖਣਾ ਅਤੇ ਹਰੇਕ ਵਿਸ਼ੇ ’ਚ ਕਲਾ ਅਤੇ ਖੇਡ ਨੂੰ ਏਕੀਕ੍ਰਿਤ ਕਰਨਾ ਸ਼ਾਮਲ ਹੈ ਇਸ ਦ੍ਰਿਸ਼ਟੀਕੋਣ ਦਾ ਉਦੇਸ਼ ਹੈ ਵਿਦਿਆਰਥੀਆਂ ਨੂੰ ਸਰਗਰਮ ਤੌਰ ’ਤੇ ਸਿੱਖਣ ’ਚ ਸ਼ਾਮਲ ਕਰਨਾ ਅਤੇ ਉਨ੍ਹਾਂ ਦੀਆਂ ਸਮਰੱਥਾਵਾਂ ਨੂੰ ਵਿਕਸਤ ਕਰਨਾ
ਨਵੀਂ ਸਿੱਖਿਆ ਨੀਤੀ ਅਤੇ ਵਿਦਿਆਰਥੀਆਂ ਦਾ ਸਮੁੱੱਚਾ ਵਿਕਾਸ
ਨਵੀਂ ਸਿੱਖਿਆ ਨੀਤੀ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ’ਤੇ ਜ਼ੋਰ ਦਿੰਦੀ ਹੈ, ਜਿਸ ’ਚ ਸਰੀਰਕ, ਮਾਨਸਿਕ, ਭਾਵਨਾਤਮਕ ਅਤੇ ਸਮਾਜਿਕ ਵਿਕਾਸ ਸ਼ਾਮਲ ਹੈ ਇਸ ਨੀਤੀ ਦੇ ਅਨੁਸਾਰ, ਵਿਦਿਆਰਥੀਆਂ ਨੂੰ ਨਾ ਸਿਰਫ ਗਿਆਨ ਦੇਣਾ ਹੈ, ਸਗੋਂ ਉਨ੍ਹਾਂ ਨੂੰ ਇੱਕ ਸਮੁੱਚੇ ਵਿਅਕਤੀ ਦੇ ਰੂਪ ’ਚ ਵਿਕਸਤ ਕਰਨਾ ਹੈ ਵਿਦਿਆਰਥੀਆਂ ਦਾ ਸਮੁੱਚਾ ਵਿਕਾਸ ਕਰਨਾ ਅਤੇ ਉਨ੍ਹਾਂ ਨੂੰ ਅਸਲ ਗਿਆਨ ਅਤੇ ਹੁਨਰ ਨਾਲ ਪਰਿਪੂਰਨ ਬਣਾਉਣ ਦੇ ਮਕਸਦ ਨਾਲ ਨਵੀਂ ਸਿੱਖਿਆ ਨੀਤੀ ਮਿਡਲ ਸਕੂਲਾਂ ’ਚ ਬੱਚਿਆਂ ਨੂੰ ਇੱਕ ਤੋਂ ਵੱਧ ਵਿਸ਼ਿਆਂ ’ਚ ਪੜ੍ਹਾਈ ਕਰਨ ਜਾਂ ਵਿਕਲਪ ਚੁਣਨ ਲਈ ਕਈ ਵਿਕਲਪ ਦੇਣਾ ਹੈ
ਇਸ ਨੀਤੀ ਅਨੁਸਾਰ, ਬੱਚਿਆਂ ਨੂੰ ਆਪਣੀ ਰੁਚੀ ਅਤੇ ਸਮਰੱਥਾ ਅਨੁਸਾਰ ਵਿਸ਼ਿਆਂ ਦੀ ਚੋਣ ਕਰਨ ਦੀ ਆਜ਼ਾਦੀ ਹੋਵੇਗੀ, ਜਿਸ ਨਾਲ ਉਹ ਆਪਣੇ ਭਵਿੱਖ ਨੂੰ ਆਕਾਰ ਦੇ ਸਕਣਗੇ ਨਵੀਂ ਸਿੱਖਿਆ ਨੀਤੀ ਮਾਂ-ਬੋਲੀ ਜਾਂ ਘਰ ਦੀ ਭਾਸ਼ਾ ’ਚ ਸਿੱਖਿਆ ’ਤੇ ਜ਼ੋਰ ਦਿੰਦੀ ਹੈ, ਖਾਸ ਕਰਕੇ ਛੋਟੇ ਬੱਚਿਆਂ ਲਈ ਇਸ ਨਾਲ ਬੱਚਿਆਂ ਨੂੰ ਆਪਣੀ ਮਾਂ-ਬੋਲੀ ’ਚ ਪੜ੍ਹਨ ’ਚ ਅਸਾਨੀ ਹੋਵੇਗੀ ਅਤੇ ਉਹ ਜਲਦੀ ਗਿਆਨ ਪ੍ਰਾਪਤ ਕਰ ਸਕਣਗੇ ਮਾਂ-ਬੋਲੀ ’ਚ ਸਿੱਖਿਆ ਨਾਲ ਬੱਚਿਆਂ ਦੀ ਰੁਚੀ ’ਚ ਵਾਧਾ ਹੁੰਦਾ ਹੈ ਅਤੇ ਉਹ ਪੜ੍ਹਾਈ ’ਚ ਜ਼ਿਆਦਾ ਸਰਗਰਮ ਹੁੰਦੇ ਹਨ ਪਰ ਵਿਦਿਆਰਥੀਆਂ ਨੂੰ ਆਪਣੀ ਮਾਂ-ਬੋਲੀ ਦੇ ਨਾਲ-ਨਾਲ ਹੋਰ ਭਾਸ਼ਾਵਾਂ ’ਚ ਮੁਹਾਰਤ ਹਾਸਲ ਕਰਨੀ ਚਾਹੀਦੀ ਹੈ
ਇਸ ਨਾਲ ਵਿਦਿਆਰਥੀ ਆਪਣੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟ ਕਰ ਸਕਦੇ ਹਨ ਅਤੇ ਦੂਜਿਆਂ ਦੇ ਨਾਲ ਗੱਲਬਾਤ ਕਰ ਸਕਦੇ ਹਨਅੱਜ ਦੀ ਤੇਜ਼ੀ ਨਾਲ ਬਦਲਦੀ ਦੁਨੀਆਂ ’ਚ ਸਾਰੇ ਵਿਦਿਆਰਥੀਆਂ ਨੂੰ ਇੱਕ ਚੰਗੇ, ਸਫਲ, ਨਵੇਂ, ਅਨੁਕੂਲਯੋਗ ਅਤੇ ਉਤਪਾਦਕ ਵਿਅਕਤੀ ਬਣਨ ਲਈ ਕੁਝ ਵਿਸ਼ਿਆਂ, ਹੁਨਰਾਂ ਤੇ ਸਮਰੱਥਾਵਾਂ ਨੂੰ ਸਿੱਖਣਾ ਵੀ ਜ਼ਰੂਰੀ ਹੈ ਜਿਵੇਂ ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਅਤੇ ਨਜ਼ਰ ਨੂੰ ਵਿਕਸਤ ਕਰਨ ਦੇ ਨਾਲ ਸ੍ਰਿਜਣਾਤਮਕਤਾ ਅਤੇ ਨਵੀਨਤਾ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਵਿਦਿਆਰਥੀਆਂ ਨੂੰ ਕਲਾ ਅਤੇ ਸੱਭਿਆਚਾਰ ਦੇ ਮਹੱਤਵ ਨੂੰ ਸਮਝਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ
ਵਿਦਿਆਰਥੀਆਂ ਨੂੰ ਸਰੀਰਕ ਸਿੱਖਿਆ ਅਤੇ ਸਿਹਤ ਦੇ ਮਹੱਤਵ ਨੂੰ ਸਮਝਣਾ ਚਾਹੀਦਾ ਹੈ ਅਤੇ ਨਿਯਮਤ ਕਸਰਤ ਅਤੇ ਸਿਹਤਮੰਦ ਆਹਾਰ ਨੂੰ ਅਪਣਾਉਣਾ ਚਾਹੀਦਾ ਹੈ ਵਿਦਿਆਰਥੀਆਂ ਨੂੰ ਸਹਿਯੋਗ ਅਤੇ ਟੀਮ ਵਰਕ ਦੇ ਮਹੱਤਵ ਨੂੰ ਸਮਝਣਾ ਚਾਹੀਦਾ ਹੈ ਅਤੇ ਦੂਜਿਆਂ ਦੇ ਨਾਲ ਮਿਲ ਕੇ ਕੰਮ ਕਰਨ ਦੀ ਸਮਰੱਥਾ ਵਿਕਸਤ ਕਰਨੀ ਚਾਹੀਦੀ ਹੈ ਨਵੀਂ ਸਿੱਖਿਆ ਨੀਤੀ ਇਸ ਗੱਲ ’ਤੇ ਜ਼ੋਰ ਦਿੰਦੀ ਹੈ ਕਿ ਵਿਦਿਆਰਥੀਆਂ ਨੂੰ ਘੱਟ ਉਮਰ ’ਚ ਹੀ ਸਹੀ ਨੂੰ ਕਰਨ ਦੇ ਮਹੱਤਵ ਨੂੰ ਸਿਖਾਇਆ ਜਾਵੇ ਅਤੇ ਨੈਤਿਕ ਫੈਸਲੇ ਲੈਣ ਲਈ ਇੱਕ ਤਰਕਸੰਗਤ ਢਾਂਚਾ ਦਿੱਤਾ ਜਾਵੇ ਨਵੀਂ ਸਿੱਖਿਆ ਨੀਤੀ ਵਿਦਿਆਰਥੀਆਂ ਨੂੰ ਨੈਤਿਕ ਮੁੱਲਾਂ ਅਤੇ ਸਿਧਾਂਤਾਂ ਨੂੰ ਸਿੱਖਣ ਲਈ ਉਤਸ਼ਾਹਿਤ ਕਰਦੀ ਹੈ ਇਸ ਨਾਲ ਉਹ ਇੱਕ ਜ਼ਿੰਮੇਵਾਰ ਅਤੇ ਸੰਵੇਦਨਸ਼ੀਲ ਨਾਗਰਿਕ ਬਣ ਸਕਦੇ ਹਨ ਅਤੇ ਆਪਣੇ ਸਮਾਜ ਅਤੇ ਦੇਸ਼ ਲਈ ਸਕਾਰਾਤਮਕ ਯੋਗਦਾਨ ਦੇ ਸਕਦੇ ਹਨ