ਕੁਕਿੰਗ ਆਇਲ ਕਿੰਨੇ ਸਹੀ, ਕਿੰਨੇ ਖ਼ਤਰਨਾਕ – ਪੁਰਾਣੇ ਸਮੇਂ ’ਚ ਜ਼ਿਆਦਾਤਰ ਲੋਕ ਬਨਸਪਤੀ ਘਿਓ, ਦੇਸੀ ਘਿਓ ਜਾਂ ਸਰ੍ਹੋਂ ਦਾ ਤੇਲ ਖਾਣਾ ਪਕਾਉਣ ’ਚ ਵਰਤੋਂ ’ਚ ਲਿਆਉਂਦੇ ਸਨ ਹੌਲੀ-ਹੌਲੀ ਖੋਜਕਾਰਾਂ ਨੇ ਸੁਝਾਅ ਦਿੱਤਾ ਕਿ ਬਨਸਪਤੀ ਘਿਓ ਸਭ ਤੋਂ ਖ਼ਤਰਨਾਕ ਹੈ ਇਸ ਨੂੰ ਖਾਣ ਨਾਲ ਸਾਨੂੰ ਦਿਲ ਦੇ ਰੋਗ ਦਾ ਖਤਰਾ ਵਧ ਜਾਂਦਾ ਹੈ ਖੋਜਕਾਰਾਂ ਨੇ ਰਿਫਾਇੰਡ ਆਇਲ ਨੂੰ ਹੀ ਚੰਗਾ ਆਪਸ਼ਨ ਦੱਸਿਆ ਦੇਸੀ ਘਿਓ ਦਾ ਤਾਂ ਆਪਣਾ ਹੀ ਮਹੱਤਵ ਹੈ ਘਿਓ ਖਾ ਕੇ ਮਿਹਨਤ ਕਰੋ, ਤਾਂ ਲਾਭਦਾਇਕ ਸਾਬਤ ਹੁੰਦਾ ਹੈ ਸਰ੍ਹੋਂ ਦਾ ਤੇਲ ਵੀ ਕੁਕਿੰਗ ਲਈ ਸਹੀ ਆੱਪਸ਼ਨ ਹੈ ਪਰ ਹੁਣ ਖੋਜਕਾਰ ਸਾਰੇ ਰਿਫਾਇੰਡ ਆਇਲ ਨੂੰ ਕੁਕਿੰਗ ਲਈ ਵਧੀਆ ਨਹੀਂ ਮੰਨਦੇ ਕੁਝ ਹੀ ਤੇਲ ਹਨ ਜੋ ਕੁਕਿੰਗ ਲਈ ਠੀਕ ਹਨ
Table of Contents
ਆਓ! ਜਾਣਦੇ ਹਾਂ ਕਿ ਕਿਸ ਤੇਲ ’ਚ ਕੀ ਗੁਣ ਅਤੇ ਔਗੁਣ ਹਨ
ਸੂਰਜਮੁਖੀ ਤੇਲ:
ਸੂਰਜਮੁਖੀ ਤੇਲ ਜ਼ਿਆਦਾਤਰ ਪੰਜਾਬ, ਹਰਿਆਣਾ, ਕਸ਼ਮੀਰ ਸੂਬਿਆਂ ’ਚ ਜ਼ਿਆਦਾ ਵਰਤੇ ਜਾਂਦੇ ਹਨ, ਕਿਉਂਕਿ ਇਸ ’ਚ ਪੌਲੀਅਨਸੈਚੂਰੇਟਿਡ ਫੈਟ ਜ਼ਿਆਦਾ ਹੁੰਦੇ ਹਨ ਜੋ ਐੱਲਡੀਐੱਲ ਅਤੇ ਐੱਚਡੀਐੱਲ ਦੋਵਾਂ ਦੀ ਮਾਤਰਾ ਨੂੰ ਘਟਾ ਦਿੰਦੇ ਹਨ ਸੂਰਜਮੁਖੀ ਤੇਲ ਕੁਕਿੰਗ ਦੇ ਲਿਹਾਜ਼ ਨਾਲ ਤਾਂ ਠੀਕ ਹੈ ਪਰ ਇਸ ’ਚ ਤਲੇ ਖੁਰਾਕੀ ਪਦਾਰਥ ਸਾਡੀ ਸਿਹਤ ਲਈ ਠੀਕ ਨਹੀਂ ਕਿਉਂਕਿ ਇਸ ’ਚ ਪਾਏ ਜਾਣ ਵਾਲੇ ਪੌਲੀਅਨਸੈਚੂਰੇਟਿਡ ਫੈਟਸ ਗਰਮ ਹੋ ਕੇ ਟਾਕਸਿੰਸ ’ਚ ਬਦਲ ਜਾਂਦੇ ਹਨ
ਸੋਇਆਬੀਨ ਤੇਲ:
ਮੱਧ ਭਾਰਤ ’ਚ ਸੋਇਆਬੀਨ ਦਾ ਤੇਲ ਜ਼ਿਆਦਾ ਵਰਤੋਂ ’ਚ ਲਿਆਂਦਾ ਜਾਂਦਾ ਹੈ ਸੋਇਆਬੀਨ ਤੇਲ ਵੀ ਐੱਲਡੀਐੱਲ ਅਤੇ ਐੱਚਡੀਐੱਲ ’ਚ ਸੰਤੁਲਨ ਬਣਾ ਕੇ ਰੱਖਦਾ ਹੈ ਪਰ ਸੋਇਆਬੀਨ ਤੇਲ ਵੀ ਤਲਣ ਲਈ ਸਹੀ ਨਹੀਂ ਹੈ ਗਰਮ ਹੋਣ ’ਤੇ ਇਸ ਦੇ ਅਨਸੈਚੂਰੇਟਿਡ ਫੈਟਸ ਵੀ ਟਾਕਸਿੰਸ ’ਚ ਬਦਲ ਜਾਂਦੇ ਹਨ
ਸਰ੍ਹੋਂ ਦਾ ਤੇਲ:
ਸਰ੍ਹੋਂ ਦੇ ਤੇਲ ਦੀ ਵਰਤੋਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬੰਗਾਲ, ਬਿਹਾਰ ਆਦਿ ’ਚ ਕਾਫੀ ਹੁੰਦੀ ਹੈ ਸਰ੍ਹੋਂ ਦੇ ਤੇਲ ’ਚ ਮੋਨੋਅਨਸੈਚੂਰੇਟਿਡ ਫੈਟੀ ਐਸਿਡ ਕਾਫੀ ਘੱਟ ਮਾਤਰਾ ’ਚ ਹੁੰਦੇ ਹਨ ਸਰ੍ਹੋਂ ਦੇ ਤੇਲ ਦੀ ਵਰਤੋਂ ’ਚ ਕੁੱਲ ਕੋਲੈਸਟਰਾਲ ਅਤੇ ਐੱਲਡੀਐੱਲ ਘੱਟ ਹੁੰਦਾ ਹੈ ਇਸ ਤੇਲ ’ਚ ਤਲੇ ਹੋਏ ਖੁਰਾਕ ਪਦਾਰਥ ਦਾ ਸੇਵਨ ਅਸੀਂ ਕਰ ਸਕਦੇ ਹਾਂ ਹਮੇਸ਼ਾ ਹੀ ਸਰ੍ਹੋਂ ਦਾ ਤੇਲ ਵਰਤੋਂ ’ਚ ਨਾ ਲਿਆਓ ਕਿਉਂਕਿ ਇਸ ’ਚ ਮੌਜ਼ੂਦ ਯੂਰੋਸਿਕ ਐਸਿਡ ਨੁਕਸਾਨ ਪਹੁੰਚਾਉਂਦਾ ਹੈ ਇਸਦੇ ਨਾਲ ਹੋਰ ਤੇਲ ਵੀ ਕੁਕਿੰਗ ਦੀ ਵਰਤੋਂ ’ਚ ਲਿਆਓ
ਨਾਰੀਅਲ ਤੇਲ:
ਇਸ ’ਚ ਸੈਚੁਰੇਟੇਡ ਫੈਟ ਹੁੰਦੇ ਹਨ ਪਰ ਬਨਸਪਤੀ ਤੇਲ ਹੋਣ ਦੀ ਵਜ੍ਹਾ ਨਾਲ ਇਸ ’ਚ ਕੋਲੈਸਟਰਾਲ ਨਹੀਂ ਹੁੰਦਾ ਨਾਰੀਅਲ ਤੇਲ ਸਿਹਤ ਲਈ ਠੀਕ ਹੈ ਪਰ ਇਸ ਦਾ ਸੇਵਨ ਵੀ ਇਕੱਲੇ ਇਸ ’ਤੇ ਨਿਰਭਰ ਹੋ ਕੇ ਨਹੀਂ ਕਰਨਾ ਚਾਹੀਦਾ ਹੋਰ ਤੇਲਾਂ ਦੀ ਵੀ ਨਾਲ ਵਰਤੋਂ ਕਰੋ ਤਲਣ ਲਈ ਇਹ ਤੇਲ ਸਹੀ ਨਹੀਂ ਹੈ
ਮੂੰਗਫਲੀ ਦਾ ਤੇਲ:
ਇਸ ਤੇਲ ਦੀ ਵਰਤੋਂ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਕੀਤੀ ਜਾਂਦੀ ਹੈ ਇਸ ’ਚ ਮੋਨੋਅਨਸੈਚੂਰੇਟਿਡ ਫੈਟ ਹੁੰਦੇ ਹਨ ਇਹ ਸਾਡੇ ਲਈ ਐੱਲਡੀਐੱਲ ਲੈਵਲ ਨੂੰ ਘੱਟ ਕਰਦਾ ਹੈ ਅਤੇ ਗੁੱਡ ਕੋਲੈਸਟਰੋਲ ਦਾ ਪੱਧਰ ਵੀ ਆਮ ਰੱਖਦਾ ਹੈ ਇਸ ਤੇਲ ’ਚ ਤਲੇ ਖੁਰਾਕੀ ਪਦਾਰਥਾਂ ਦਾ ਸੇਵਨ ਕੀਤਾ ਜਾ ਸਕਦਾ ਹੈ
ਪਾਮੋਲਿਵ ਆਇਲ:
ਇਸ ਤੇਲ ’ਚ ਮੋਨੋਅਨਸੈਚੁਰੇਟਿਡ ਫੈਟ ਹੁੰਦੇ ਹਨ ਪਰ ਲਿਨੋਨੇਈਕ ਐਸਿਡ ਦੀ ਮਾਤਰਾ ਘੱਟ ਹੁੰਦੀ ਹੈ ਇਸ ਤੇਲ ਦੀ ਵਰਤੋਂ ਹੋਰ ਤੇਲਾਂ ਦੇ ਨਾਲ ਮਿਲਾ ਕੇ ਕਰਨੀ ਚਾਹੀਦੀ ਹੈ ਇਸ ’ਚ ਤਲੇ ਹੋਏ ਖੁਰਾਕੀ ਪਦਾਰਥ ਖਾਧੇ ਜਾ ਸਕਦੇ ਹਨ
ਅਰੰਡੀ ਤੇਲ:
ਇੰਡੀਆ ’ਚ ਹਾਰਟ ਦੇ ਮਰੀਜ਼ਾਂ ਨੂੰ ਇਸ ਤੇਲ ਦੇ ਸੇਵਨ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਬਹੁਤ ਸੀਮਤ ਮਾਤਰਾ ’ਚ ਕਿਉਂਕਿ ਇਸ ’ਚ ਵੀ ਪਾਲੀਅਨਸੈਚੁਰੇਟਿਡ ਫੈਟਸ ਹੁੰਦੇ ਹਨ ਇਹ ਸਫੋਲਾ ਤੇਲ ਦੇ ਬ੍ਰਾਂਡ ਨਾਲ ਮਸ਼ਹੂਰ ਹੈ ਸਿਹਤ ਲਈ ਇਸ ਨੂੰ ਚੰਗਾ ਮੰਨਿਆ ਜਾਂਦਾ ਹੈ ਪਰ ਇਸ ’ਚ ਖੁਰਾਕੀ ਪਦਾਰਥਾਂ ਨੂੰ ਤਲਣਾ ਨਹੀਂ ਚਾਹੀਦਾ
ਰਾਈਸ ਬਰਾਨ ਤੇਲ:
ਰਾਈਸ ਬਰਾਨ ਤੇਲ ਚੌਲਾਂ ਦੇ ਛਿਲਕਿਆਂ ਤੋਂ ਤਿਆਰ ਕੀਤਾ ਜਾਂਦਾ ਹੈ ਕੁਝ ਸਮਾਂ ਪਹਿਲਾਂ ਇਸ ਤੇਲ ਦੀ ਵਰਤੋਂ ਵਿਦੇਸ਼ਾਂ ’ਚ ਹੁੰਦੀ ਸੀ ਹੁਣ ਹੌਲੀ-ਹੌਲੀ ਭਾਰਤ ’ਚ ਵੀ ਆਪਣੀ ਥਾਂ ਬਣਾ ਰਿਹਾ ਹੈ ਇਸ ’ਚ ਮੋਨੋਅਨਸੈਚੁਰੇਟਿਡ ਫੈਟਸ ਹੁੰਦੇ ਹਨ ਜੋ ਸਿਹਤ ਦੀ ਨਜ਼ਰ ਨਾਲ ਠੀਕ ਹਨ ਇਹ ਐੱਲਡੀਐੱਲ ਦਾ ਪੱਧਰ ਘੱਟ ਰੱਖਦਾ ਹੈ ਅਤੇ ਕੁਦਰਤੀ ਤੌਰ ’ਤੇ ਵਿਟਾਮਿਨ ਈ ਹੋਣ ਕਾਰਨ ਚਮੜੀ ਲਈ ਵੀ ਲਾਹੇਵੰਦ ਹੈ ਇਸ ਤੇਲ ’ਚ ਅਸੀਂ ਖੁਰਾਕੀ ਪਦਾਰਥ ਤਲ ਸਕਦੇ ਹਾਂ
ਆਲਿਵ ਆਇਲ:
ਇਹ ਤੇਲ ਵੀ ਵਿਦੇਸ਼ਾਂ ’ਚ ਕਾਫੀ ਸਮੇਂ ਤੋਂ ਵਰਤਿਆ ਜਾ ਰਿਹਾ ਹੈ ਭਾਰਤ ’ਚ ਵੀ ਹੁਣ ਪੜ੍ਹੇ-ਲਿਖੇ ਸਿਹਤ ਦਾ ਧਿਆਨ ਰੱਖਣ ਵਾਲੇ ਇਸ ਤੇਲ ਦੀ ਵਰਤੋਂ ਕਰਨ ਲੱਗੇ ਹਨ ਜ਼ਿਆਦਾ ਮਹਿੰਗਾ ਹੋਣ ਕਾਰਨ ਐਨਾ ਪ੍ਰਚੱਲਿਤ ਨਹੀਂ ਹੋ ਪਾ ਰਿਹਾ ਹੈ ਜੋ ਲੋਕ ਸਿਹਤ ਪ੍ਰਤੀ ਜਾਗਰੂਕ ਹਨ, ਉਹ ਵੀ ਇਸ ਦਾ ਇਸਤੇਮਾਲ ਨਹੀਂ ਕਰ ਪਾ ਰਹੇ ਹਨ ਇਸ ਤੇਲ ਦਾ ਸਵਾਦ ਵੀ ਵਧੀਆ ਹੈ ਇਸ ’ਚ ਮੋਨੋਸੈਚੁਰੇਟਿਡ ਫੈਟਸ ਹੁੰਦੇ ਹਨ ਆਲਿਵ ਆਇਲ ਕਈ ਰੂਪਾਂ ’ਚ ਉਪਲੱਬਧ ਹੈ ਐਕਸਟ੍ਰਾ ਵਰਜਿਨ, ਵਰਜਿਨ, ਪਿਓਰ ਅਤੇ ਐਕਸਟ੍ਰਾ ਲਾਈਟ ਆਦਿ ਇਸ ਤੇਲ ਨਾਲ ਫੈਟ ਡਿਸਟ੍ਰੀਬਿਊਸ਼ਨ ਕੰਟਰੋਲ ’ਚ ਰਹਿੰਦਾ ਹੈ, ਪੇਟ ’ਚ ਚਰਬੀ ਜਮ੍ਹਾ ਹੋਣ ਤੋਂ ਰੋਕਦਾ ਹੈ, ਟੋਟਲ ਕੋਲੈਸਟਰੋਲ ਅਤੇ ਐੱਲਡੀਐੱਲ ਨੂੰ ਘੱਟ ਕਰਦਾ ਹੈ ਤਲਣ ਲਈ ਵੀ ਇਹ ਤੇਲ ਚੰਗਾ ਹੈ
ਇਸ ਤੋਂ ਇਲਾਵਾ ਕੌਰਨ ਆਇਲ ਵੀ ਮਾਰਕਿਟ ’ਚ ਮਿਲਦਾ ਹੈ ਇਸ ’ਚ ਸੈਚੁਰੇਟਿਡ ਫੈਟਸ ਘੱਟ ਹਨ ਇਹ ਵੀ ਟੋਟਲ ਕੋਲੈਸਟਰੋਲ ’ਤੇ ਕੰਟਰੋਲ ਰੱਖਦਾ ਹੈ ਅਤੇ ਐੱਚਡੀਐੱਲ, ਐੱਲਡੀਐੱਲ ਵਧਾਉਂਦਾ ਹੈ ਪਰ ਇਸ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ ਲਗਾਤਾਰ ਇਸਦੇ ਸੇਵਨ ਨਾਲ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ
-ਨੀਤੂ ਗੁਪਤਾ