ਫਿਰ ਦੇਖਦੇ ਹਾਂ, ਕੈਂਸਰ ਕੀ ਕਹਿੰਦਾ ਹੈ! -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ
ਪ੍ਰੇਮੀ ਹਰਬੰਸ ਸਿੰਘ ਉਰਫ ਭੋਲਾ ਸਿੰਘ ਇੰਸਾਂ ਸਪੁੱਤਰ ਸੱਚਖੰਡ ਵਾਸੀ ਸ੍ਰੀ ਅਮਰ ਸਿੰਘ ਜੀ ਪਿੰਡ ਮੂੰਮ ਜ਼ਿਲ੍ਹਾ ਬਰਨਾਲਾ (ਪੰਜਾਬ) ਤੋਂ ਆਪਣੀ ਪਤਨੀ ਨਸੀਬ ਕੌਰ ਤੇ ਹੋਈ ਪੂਜਨੀਕ ਸਤਿਗੁਰੂ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਮਤ ਦਾ ਵਰਣਨ ਕਰਦਾ ਹੈ:-
ਕਰੀਬ ਵੀਹ ਸਾਲ ਪਹਿਲਾਂ ਦੀ ਗੱਲ ਹੈ ਮੇਰੀ ਪਤਨੀ ਨਸੀਬ ਕੌਰ ਘੋੜੀ ਨੂੰ ਦਾਣਾ ਪਾ ਕੇ ਜਦੋਂ ਮੁੜਨ ਲੱਗੀ ਤਾਂ ਘੋੜੀ ਨੇ ਮੇਰੀ ਪਤਨੀ ਦੀ ਛਾਤੀ ਵਿੱਚ ਲੱਤ ਮਾਰ ਦਿੱਤੀ ਕੁਝ ਮਹੀਨਿਆਂ ਦੇ ਬਾਅਦ ਉਸ ਜਗ੍ਹਾ ’ਤੇ ਇੱਕ ਵੱਡੀ ਸਾਰੀ ਗੰਢ ਬਣ ਗਈ ਅਤੇ ਉਸ ’ਚ ਦਰਦ ਹੋਣ ਲੱਗਾ ਸਾਨੂੰ ਪਰਿਵਾਰ ਨੂੰ ਚਿੰਤਾ ਹੋ ਗਈ ਕਿ ਇਹ ਕੀ ਬਣ ਗਿਆ! ਅਸੀਂ ਬਰਨਾਲਾ ਸ਼ਹਿਰ ’ਚ ਡਾਕਟਰ ਤੋਂ ਚੈੱਕਅੱਪ ਕਰਵਾਇਆ ਤਾਂ ਉਹ ਡਾਕਟਰ ਕਹਿਣ ਲੱਗਾ ਕਿ ਤੁਸੀਂ ਲੇਟ ਹੋ ਗਏ ਹੋ ਕੰਮ ਖਰਾਬ ਹੈ ਤੁਸੀਂ ਕਿਸੇ ਵੱਡੇ ਹਸਪਤਾਲ ਵਿੱਚ ਕਿਸੇ ਚੰਗੇ ਡਾਕਟਰ ਨੂੰ ਦਿਖਾਓ ਅਸੀਂ ਜਗਰਾਵਾਂ ’ਚ ਡਾ. ਗੁਪਤਾ ਜੀ ਤੋਂ, ਜੋ ਉਸ ਸਮੇਂ ਮਸ਼ਹੂਰ ਸਨ,
ਤੋਂ ਚੈਕਅੱਪ ਕਰਵਾਇਆ ਉਸਨੇ ਛਾਤੀ ਵਿੱਚੋਂ ਪੀਸ ਲੈ ਕੇ ਲੈਬੋਰੇਟਰੀ ਵਿੱਚ ਭੇਜ ਦਿੱਤਾ ਕਿ ਰਿਪੋਰਟ ਆਉਣ ’ਤੇ ਪਤਾ ਲੱਗੇਗਾ ਕਿ ਕੀ ਬੀਮਾਰੀ ਹੈ ਫਿਰ ਪਤਾ ਕੀਤਾ ਤਾਂ ਡਾਕਟਰ ਨੇ ਰਿਪੋਰਟ ਨੂੰ ਦੇਖ ਕੇ ਕਿਹਾ ਕਿ ਇਹ ਤਾਂ ਕੈਂਸਰ ਹੈ ਹੁਣ ਭਾਈ ਤੁਸੀਂ ਵੇਖੋ ਕਿ ਕਿਵੇਂ ਕਰਨਾ ਹੈ ਮੈਂ ਘਬਰਾ ਗਿਆ ਪਰੰਤੂ ਮੈਂ ਆਪਣੀ ਪਤਨੀ ਨੂੰ ਨਹੀਂ ਦੱਸਿਆ ਮੈਨੂੰ ਫਿਕਰ ਹੋ ਗਿਆ ਸੀ ਪਰੰਤੂ ਮਾਲਕ ਸਤਿਗੁਰੂ ਨੇ ਮੈਨੂੰ ਅੰਦਰੋਂ ਖਿਆਲ ਦਿੱਤਾ ਕਿ ਇਸਦਾ ਇਲਾਜ ਤਾਂ ਸਰਸੇ ਵਿੱਚ ਹੈ ਪੂਜਨੀਕ ਹਜ਼ੂਰ ਪਿਤਾ ਜੀ ਦੇ ਕੋਲ ਜਾਵਾਂਗੇ ਅਤੇ ਜਿਵੇਂ ਹੁਕਮ ਹੋਇਆ ਉਵੇਂ ਹੀ ਕਰਾਂਗੇ ਇਸ ਗੱਲ ਦੀ ਸਾਰੇ ਪਰਿਵਾਰ ਵਿੱਚ ਚਿੰਤਾ ਹੋ ਗਈ ਸੀ ਕਿਉਂਕਿ ਕੁੜੀਆਂ ਵਿਆਉਣ ਵਾਲੀਆਂ ਸਨ ਬੱਚੇ ਰੋਣ ਲੱਗੇ ਫਿਰ ਮੈਂ ਆਪਣੇ ਪਰਿਵਾਰ ਨੂੰ ਹੌਂਸਲਾ ਦਿੱਤਾ
ਕਿ ਘਬਰਾਓ ਨਾ ਨਾਮ ਦਾ ਸਿਮਰਨ ਕਰੋ ਆਪਾਂ ਸਵੇਰੇ ਸਰਸੇ ਚੱਲਾਂਗੇ ਮਾਲਕ ਸਤਿਗੁਰੂ ਕੋਈ ਹੱਲ ਕੱਢਣਗੇ ਜਿਵੇਂ ਹੁਕਮ ਹੋਇਆ ਉਵੇਂ ਕਰਾਂਗੇ ਅਗਲੇ ਦਿਨ ਮੈਂ ਆਪਣੀ ਪਤਨੀ ਤੇ ਵੱਡੀ ਕੁੜੀ ਨੂੰ ਨਾਲ ਲੈ ਕੇ ਗੱਡੀ ਵਿੱਚ ਸਰਸੇ ਵੱਲ ਚੱਲ ਪਿਆ ਰਸਤੇ ਵਿੱਚ ਦੋ ਤਿੰਨ ਵਾਰ ਪਤਨੀ ਨੂੰ ਥੱਲੇ ਉਤਾਰਿਆ ਉਹ ਕਦੇ ਬੈਠਦੀ, ਕਦੇ ਲੇਟਦੀ, ਕਿਉਂਕਿ ਤਕਲੀਫ ਬਹੁਤ ਜ਼ਿਆਦਾ ਸੀ ਉਹ ਖਾਂਦੀ ਵੀ ਕੁਝ ਨਹੀਂ ਸੀ ਅਸੀਂ ਸ਼ਾਹ ਸਤਿਨਾਮ ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ (ਯਾਨੀ ਦਰਬਾਰ) ’ਚ ਆ ਗਏ ਮੈਂ ਜੀ.ਐੱਸ.ਐੱਮ. ਭਾਈ ਮੋਹਣ ਲਾਲ ਜੀ ਨੂੰ ਮਿਲਿਆ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਘਬਰਾਇਆ ਹੋਇਆ ਕਿਉਂ ਹੈ? ਮੈਂ ਦੱਸਿਆ ਕਿ ਮੇਰੀ ਪਤਨੀ ਨੂੰ ਕੈਂਸਰ ਹੈ ਉਹ ਕਹਿਣ ਲੱਗਾ ਕਿ ਫਿਕਰ ਨਾ ਕਰ ਪਿਤਾ ਜੀ ਕੈਂਸਰ ਉਡਾ ਦੇਣਗੇ ਮੋਹਣ ਲਾਲ ਜੀ ਨੇ ਮੈਨੂੰ ਦੱਸਿਆ ਕਿ ਜਦੋਂ ਪਿਤਾ ਜੀ ਮਜਲਿਸ ਦੇ ਬਾਅਦ ਤੇਰਾਵਾਸ ਜਾਂਦੇ ਹਨ ਤਾਂ ਮਰੀਜ਼ਾਂ ਨੂੰ ਪ੍ਰਸ਼ਾਦ ਦਿੰਦੇ ਹਨ
ਤੂੰ ਆਪਣੀ ਪਤਨੀ ਨੂੰ ਉਨ੍ਹਾਂ ਮਰੀਜ਼ਾਂ ਵਿੱਚ ਬਿਠਾ ਦੇਈਂ ਅਤੇ ਤੈਨੂੰ ਤੇਰਾਵਾਸ ਵਿੱਚ ਪਿਤਾ ਜੀ ਨਾਲ ਮਿਲਾ ਦਿਆਂਗੇ ਜਦੋਂ ਪਿਤਾ ਜੀ ਨੇ ਮਰੀਜ਼ਾਂ ਨੂੰ ਪ੍ਰਸ਼ਾਦ ਦਿੱਤਾ ਤਾਂ ਬਚਨ ਕੀਤੇ ਕਿ ਭਾਈ ਕੋਈ ਵੀ ਦਵਾਈ ਲਓ, ਦਵਾਈ ਲੈਣ ਤੋਂ ਪਹਿਲਾਂ ਅੱਧਾ-ਪੌਣਾ ਘੰਟਾ ਸਿਮਰਨ ਕਰਨਾ ਹੈ, ਫਿਰ ਦਵਾਈ ਲੈਣੀ ਹੈ ਜਦੋਂ ਮੇਰੀ ਪਤਨੀ ਨੇ ਉਹ ਪ੍ਰਸ਼ਾਦ ਖਾਧਾ ਤਾਂ ਉਸੇ ਵੇਲੇ ਉਸਨੂੰ ਫਰਕ ਮਹਿਸੁਸ ਹੋਇਆ ਉਸਨੇ ਅੱਧਾ ਲੰਗਰ ਵੀ ਖਾ ਲਿਆ, ਜਦੋਂ ਕਿ ਉਹ ਕਈ ਦਿਨਾਂ ਤੋਂ ਕੁਝ ਵੀ ਖਾਂਦੀ ਨਹੀਂ ਸੀ ਫਿਰ ਸ਼ਾਮ ਨੂੰ ਮੈਂ ਤੇਰਾਵਾਸ ਵਿੱਚ ਪੂਜਨੀਕ ਸਤਿਗੁਰੂ ਹਜ਼ੂਰ ਪਿਤਾ ਜੀ ਨੂੰ ਮਿਲਿਆ ਜੀਐੱਸਐੱਮ. ਭਾਈ ਨੇ ਪਹਿਲਾਂ ਹੀ ਬਿਮਾਰੀ ਵਾਲੀਆਂ ਪਰਚੀਆਂ ਲੈ ਲਈਆਂ ਸਨ ਜਦੋਂ ਮੇਰੀ ਪਤਨੀ ਵਾਲੀ ਪਰਚੀ ਪੜ੍ਹੀ ਤਾਂ ਹਜ਼ੂਰ ਪਿਤਾ ਜੀ ਨੇ ਮੈਥੋਂ ਪੁੱੱਛਿਆ, ‘‘ਬੇਟਾ! ਕਿੱਥੋਂ-ਕਿੱਥੋਂ ਚੈਕਅੱਪ ਕਰਵਾਇਆ ਹੈ?’’ ਮੈਂ ਦੱਸਿਆ ਕਿ ਪਿਤਾ ਜੀ, ਬਰਨਾਲਾ ਅਤੇ ਜਗਰਾਵਾਂ ਤੋਂ ਤਾਂ ਪਿਤਾ ਜੀ ਦੋ ਕਦਮ ਪਿੱਛੇ ਹਟੇ
ਅਤੇ ਕੁਝ ਦੇਰ ਚੁੱਪ ਰਹਿਣ ਦੇ ਬਾਅਦ ਬੋਲੇ, ‘‘ਇੱਥੇ ਆਪਣੇ ਡਾਕਟਰਾਂ ਨੂੰ ਦਿਖਾਓ ਬੇਟਾ! ਫਿਰ ਦੇਖਦੇ ਹਾਂ ਕੈਂਸਰ ਕੀ ਕਹਿੰਦਾ ਹੈ’’ ਫਿਰ ਅਸੀਂ ਆਪਣੇ ਡਾਕਟਰਾਂ ਨੂੰ ਮਿਲੇ ਤਾਂ ਉਹਨਾਂ ਨੇ ਸਾਨੂੰ ਚੈਕਅੱਪ ਕਰਵਾਉਣ ਲਈ ਸਰਸਾ ਸ਼ਹਿਰ ਦੀ ਲੈਬੋਰੇਟਰੀ ’ਚ ਭੇਜ ਦਿੱਤਾ ਉਹਨਾਂ ਨੇ ਕੁਝ ਚੈਕਅੱਪ ਕਰਕੇ ਪੀਸ ਲਿਆ ਅਤੇ ਅੱਗੇ ਲੈਬੋਰੇਟਰੀ ਵਿੱਚ ਭੇਜ ਦਿੱਤਾ, ਕਹਿਣ ਲੱਗੇ ਕਿ ਰਿਪੋਰਟ ਆਉਣ ’ਤੇ ਪਤਾ ਲੱਗੇਗਾ ਕਿ ਕੀ ਬਿਮਾਰੀ ਹੈ ਜਦੋਂ ਰਿਪੋਰਟ ਆਈ ਤਾਂ ਉਸ ਵਿੱਚ ਕੁਝ ਵੀ ਨਹੀਂ ਆਇਆ ਡਾਕਟਰ ਨੂੰ ਭਰਮ ਹੋ ਗਿਆ ਕਿ ਪਹਿਲੀਆਂ ਰਿਪੋਰਟਾਂ ਕੈਂਸਰ ਦੱਸਦੀਆਂ ਹਨ, ਜਦੋਂ ਕਿ ਇਸ ਵਿੱਚ ਕੁਝ ਵੀ ਨਹੀਂ ਆਇਆ ਉਸਨੇ ਫਿਰ ਇੱਕ ਹੋਰ ਪੀਸ ਲਿਆ ਅਤੇ ਜਾਂਚ ਲਈ ਭੇਜ ਦਿੱਤਾ ਜਦੋਂ ਉਹ ਰਿਪੋਰਟ ਆਈ ਤਾਂ ਉਸ ਵਿੱਚ ਵੀ ਕੁਝ ਨਹੀਂ ਆਇਆ! ਉਹ ਡਾਕਟਰ ਕਹਿਣ ਲੱਗਾ ਕਿ ਮੇਰੀ ਸਮਝ ਤੋਂ ਬਾਹਰ ਹੈ
ਪਹਿਲੀਆਂ ਰਿਪੋਰਟਾਂ ਕੈਂਸਰ ਦੱਸਦੀਆਂ ਹਨ, ਪਰੰਤੂ ਮੇਰੀਆਂ ਰਿਪੋਰਟਾਂ ਵਿੱਚ ਕੁਝ ਵੀ ਅਜਿਹਾ ਨਹੀਂ ਆਇਆ ਫਿਰ ਅਸੀਂ ਡੇਰਾ ਸੱਚਾ ਸੌਦਾ ਵਿੱਚ ਆ ਗਏ ਅਸੀਂ ਉਹਨਾਂ ਡਾਕਟਰਾਂ ਨੂੰ ਮਿਲੇ ਜਿਹਨਾਂ ਨੇ ਸਾਨੂੰ ਜਾਂਚ ਲਈ ਭੇਜਿਆ ਸੀ ਉਹ ਡਾਕਟਰ ਕਹਿਣ ਲੱਗੇ ਕਿ ਮਾਤਾ, ਤੇਰਾ ਇਲਾਜ ਤਾਂ ਪਿਤਾ ਜੀ (ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਨੇ ਕਰ ਦਿੱਤਾ ਹੈ ਇਹ ਤਾਂ ਮਾਮੂਲੀ ਜਿਹੀ ਗੰਢ ਹੈ, ਗੋਲੀਆਂ-ਦਵਾਈ ਖਾਣ ਨਾਲ ਠੀਕ ਹੋ ਜਾਵੇਗੀ ਅਤੇ ਜੇਕਰ ਜ਼ਰੂਰਤ ਪਈ ਤਾਂ ਕੱਢ ਦਿਆਂਗੇ ਅਸੀਂ ਦਵਾਈਆਂ (ਗੋਲੀਆਂ ਵਗੈਰਾ) ਲੈ ਕੇ ਘਰ ਆ ਗਏ ਅਗਲੇ ਦਿਨ ਸ਼ਾਮ ਨੂੰ ਮੈਂ ਫਿਰ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਮਿਲਿਆ ਅਤੇ ਅਰਜ਼ ਕੀਤੀ ਕਿ ਪਿਤਾ ਜੀ, ਆਪ ਜੀ ਨੇ ਤਾਂ ਸਾਰਾ ਕੁਝ ਹੀ ਖ਼ਤਮ ਕਰ ਦਿੱਤਾ!
ਕੈਂਸਰ ਨੂੰ ਹੀ ਉਡਾ ਦਿੱਤਾ ਤਾਂ ਸਰਵ ਸਮਰੱਥ ਸਤਿਗੁਰੂ ਹਜ਼ੂਰ ਪਿਤਾ ਜੀ ਨੇ ਫਰਮਾਇਆ, ‘‘ਭਾਈ, ਸਿਮਰਨ ਕਰਿਆ ਕਰੋ’’ ਅਸੀਂ ਕੁਝ ਦਿਨ ਦਵਾਈਆਂ (ਗੋਲੀਆਂ ਵਗੈਰਾ) ਲਈਆਂ ਅਤੇ ਉਹ ਗੰਢ ਵੀ ਖੁਰ ਗਈ ਭਾਵ ਖ਼ਤਮ ਹੋ ਗਈ ਅਤੇ ਮੇਰੀ ਪਤਨੀ ਬਿਲਕੁਲ ਠੀਕ ਹੋ ਗਈ ਸਤਿਗੁਰੂ ਦਾਤਾ ਜੀ ਦੇ ਇਸ ਮਹਾਨ ਪਰਉਪਕਾਰ ਦੇ ਲਈ ਸਾਡੇ ਸਾਰੇ ਪਰਿਵਾਰ ਨੇ ਪੂਜਨੀਕ ਪਿਤਾ ਜੀ ਦਾ ਕੋਟੀ-ਕੋਟੀ ਵਾਰ ਧੰਨਵਾਦ ਕੀਤਾ ਸਾਡੇ ਸਾਰੇ ਪਰਿਵਾਰ ਦੀ ਪੂਜਨੀਕ ਹਜ਼ੂਰ ਪੂਜਨੀਕ ਪਿਤਾ ਜੀ ਦੇ ਪਵਿੱਤਰ ਚਰਨ ਕਮਲਾਂ ਵਿੱਚ ਇਹੀ ਅਰਦਾਸ ਹੈ ਕਿ ਸੇਵਾ, ਸਿਮਰਨ ਦਾ ਬਲ ਬਖ਼ਸ਼ਣਾ ਜੀ ਅਤੇ ਇਸੇ ਤਰ੍ਹਾਂ ਰਹਿਮਤ ਬਣਾਈ ਰੱਖਣਾ ਜੀ