Quit Bad Habits

ਗਲਤ ਆਦਤਾਂ ਛੱਡ ਕੇ ਕਾਮਯਾਬੀ ਵੱਲ ਵੱਧੋ Quit Bad Habits

ਕਾਮਯਾਬ ਹੋਣ ਲਈ ਮਿਹਨਤ, ਵਿਸ਼ਵਾਸ, ਹੌਂਸਲਾ ਤੇ ਕਿਸਮਤ ਦੀ ਲੋੜ ਹੁੰਦੀ ਹੈ ਪਰ ਨਾਕਾਮਯਾਬ ਹੋਣ ’ਤੇ ਅਸੀਂ ਕਿਸਮਤ ਨੂੰ ਹੀ ਦੋਸ਼ ਦਿੰਦੇ ਹਾਂ ਉਸ ਤੋਂ ਅੱਗੇ ਨਹੀਂ ਸੋਚਦੇ ਕਿ ਸਾਨੂੰ ਕਾਮਯਾਬੀ ਕਿਉਂ ਨਹੀਂ ਮਿਲੀ ਜੇਕਰ ਅਸੀਂ ਇਸ ਬਾਰੇ ਸ਼ਾਂਤ ਮਨ ਨਾਲ ਪੜਚੋਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਸਾਡੀ ਨਾਕਾਮਯਾਬੀ ਦੇ ਕਈ ਅਜਿਹੇ ਕਾਰਨ ਹਨ ਜੋ ਸਾਡੀਆਂ ਹੀ ਗਲਤੀਆਂ ਦਾ ਨਤੀਜਾ ਹਨ

ਆਓ! ਜਾਣੀਏ ਕਿ ਕੀ ਕਾਰਨ ਹੋ ਸਕਦੇ ਹਨ:-

ਅਸੀਂ ਹਮੇਸ਼ਾ ਗਲਤੀ ਦੂਜਿਆਂ ’ਚ ਲੱਭਦੇ ਹਾਂ

ਬਹੁਤ ਸਾਰੇ ਲੋਕਾਂ ਦੀ ਆਦਤ ਹੁੰਦੀ ਹੈ ਕਿ ਕਾਮਯਾਬ ਨਾ ਹੋਣ ’ਤੇ ਉਹ ਗਲਤੀ ਦਾ ਠੀਕਰਾ ਦੂਜਿਆਂ ’ਤੇ ਭੰਨ੍ਹਦੇ ਹਨ ਦੂਜਿਆਂ ਨੂੰ ਜ਼ਿੰਮੇਵਾਰ ਠਹਿਰਾਉਣਾ ਮਾੜੀ ਆਦਤ ਹੈ ਹਰ ਅਸਫ਼ਲਤਾ ਲਈ ਕਿਸੇ ਦੂਜੇ ਨੂੰ ਦੋਸ਼ੀ ਠਹਿਰਾਉਣਾ ਅਤੇ ਖੁਦ ਨੂੰ ਨਿਰਦੋਸ਼ ਸਾਬਤ ਕਰਨਾ ਠੀਕ ਨਹੀਂ ਨਾਕਾਮਯਾਬ ਹੋਣ ’ਤੇ ਆਪਣੇ ਵਿਚ ਗਲਤੀ ਲੱਭੋ ਅਤੇ ਅੱਗੇ ਉਸ ਨੂੰ ਸੁਧਾਰਨ ਦਾ ਯਤਨ ਕਰੋ, ਫਿਰ ਸਫ਼ਲਤਾ ਹਾਸਲ ਹੋ ਸਕਦੀ ਹੈ

ਇਹ ਮੈਂ ਨਹੀਂ ਕਰ ਸਕਦਾ

ਬਹੁਤ ਸਾਰੇ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਨ੍ਹਾਂ ਕੁਝ ਕਰਨਾ ਹੋਵੇ ਤਾਂ ਕਰਨ ਤੋਂ ਪਹਿਲਾਂ ਹੀ ਉਸ ਕੰਮ ਦੇ ਨਾ ਹੋਣ ਦੀ ਗੱਲ ਕਰਦੇ ਹਨ ਜੇਕਰ ਤੁਸੀਂ ਪੌੜੀ ਚੜ੍ਹਨ ਤੋਂ ਪਹਿਲਾਂ ਹੀ ਨਿਰਾਸ਼ ਹੋਵੋਗੇ ਤਾਂ ਚੜ੍ਹਨ ਦਾ ਯਤਨ ਕਰ ਹੀ ਨਹੀਂ ਸਕੋਗੇ ਅਤੇ ਅੱਗੇ ਕਿਵੇਂ ਵਧੋਗੇ ਨਿਰਾਸ਼ਾਵਾਦੀ ਨਾ ਬਣ ਕੇ ਉਸ ਕੰਮ ਨੂੰ ਪੂਰੇ ਮਨੋਬਲ ਨਾਲ ਕਰਨ ਦਾ ਯਤਨ ਕਰੋ ਤਾਂ ਨਤੀਜਾ ਚੰਗਾ ਹੀ ਮਿਲੇਗਾ ਜੋ ਲੋਕ ਪਹਿਲਾਂ ਹੀ ਨਿਰਾਸ਼ ਹੁੰਦੇ ਹਨ, ਉਹ ਨਿਸ਼ਚਿਤ ਤੌਰ ’ਤੇ ਅਸਫ਼ਲ ਹੁੰਦੇ ਹਨ ਮੁਮਕਿਨ ਸ਼ਬਦ ਉਨ੍ਹਾਂ ਦੇ ਜ਼ਿਹਨ ’ਚ ਹੁੰਦਾ ਹੀ ਨਹੀਂ ਅਜਿਹੇ ਲੋਕ ਨਕਾਰਾਤਮਕ ਹੁੰਦੇ ਹਨ

Also Read:  Free Eye Camp: ਸੈਂਕੜੇ ਹੋਰ ਹਨ੍ਹੇਰੀ ਜ਼ਿੰਦਗੀਆਂ ’ਚ ਲਿਆਂਦਾ ਉਜਾਲਾ

ਮੈਂ ਇਕੱਲਾ ਕਰ ਲਵਾਂਗਾ

ਕਾਲਜ ’ਚ, ਆਫਿਸ ’ਚ ਕੁਝ ਪ੍ਰੋਜੈਕਟ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਮਿਲ ਕੇ ਵਿਚਾਰ ਕੇ ਕੀਤਾ ਜਾਵੇ ਤਾਂ ਨਤੀਜੇ ਜ਼ਿਆਦਾ ਬਿਹਤਰ ਹੁੰਦੇ ਹਨ ਪਰ ਬਹੁਤ ਸਾਰੇ ਲੋਕ ਪ੍ਰੋਜੈਕਟ ਮਿਲਦੇ ਹੀ ਕਹਿੰਦੇ ਹਨ ਅਰੇ, ਇਸ ਨੂੰ ਤਾਂ ਮੈਂ ਇਕੱਲਾ ਹੀ ਕਰ ਲਵਾਂਗਾ ਅਜਿਹੇ ਲੋਕ ਸਵਾਰਥੀ ਹੁੰਦੇ ਹਨ ਤੇ ਬੱਸ ਆਪਣੀ ਹੀ ਕਾਮਯਾਬੀ ਬਾਰੇ ਸੋਚਦੇ ਹਨ ਉਹ ਟੀਮ ਵਰਕ ਦਾ ਮਹੱਤਵ ਨਹੀਂ ਸਮਝਦੇ ਉਹ ਭਲੇ ਹੀ ਕੁਝ ਸਮੇਂ ਲਈ ਕਾਮਯਾਬ ਹੋ ਜਾਣ ਪਰ ਅਖੀਰ ’ਚ ਫਲਾਪ ਹੀ ਰਹਿੰਦੇ ਹਨ ਜੇਕਰ ਤੁਹਾਨੂੰ ਟੀਮ ਵਰਕ ਦਾ ਪ੍ਰੋਜੈਕਟ ਮਿਲਿਆ ਹੈ ਤਾਂ ਟੀਮ ਨਾਲ ਮਿਲ ਕੇ ਕੰਮ ਕਰੋ ਫਿਰ ਸਫਲ ਹੋਣ ਦੇ ਚਾਂਸ ਜ਼ਿਆਦਾ ਹੋਣਗੇ

ਆਪਣਾ ਆਈਡੀਆ ਹੀ ਬੈਸਟ, ਠੀਕ ਨਹੀਂ

ਕੁਝ ਲੋਕਾਂ ਨੂੰ ਸਿਰਫ ਆਪਣੇ ਵਿਚਾਰ ਅਤੇ ਸੋਚ ਹੀ ਬੈਸਟ ਲੱਗਦੀ ਹੈ ਅਜਿਹੇ ਲੋਕ ਸਵਾਰਥੀ ਅਤੇ ਦੂਜਿਆਂ ਦੀ ਕਦਰ ਨਾ ਕਰਨ ਵਾਲੇ ਹੁੰਦੇ ਹਨ ਅਜਿਹੇ ਲੋਕਾਂ ਦੀ ਸੋਚ ਹੁੰਦੀ ਹੈ ਕਿ ਕਿਸੇ ਹੋਰ ਨੂੰ ਕਾਮਯਾਬੀ ਹਾਸਲ ਨਾ ਹੋਵੇ ਕੋਈ ਕੰਪਨੀ ਇੱਕ ਹੀ ਵਿਅਕਤੀ ਦੀ ਸੋਚ ਜਾਂ ਆਈਡੀਏ ਨੂੰ ਹਮੇਸ਼ਾ ਫਾਲੋ ਕਰਕੇ ਸਫਲ ਨਹੀਂ ਹੋ ਸਕਦੀ ਦੂਜਿਆਂ ਦੇ ਵਿਚਾਰਾਂ ਨੂੰ ਵੀ ਜਾਣੋ ਅਤੇ ਉਨ੍ਹਾਂ ’ਤੇ ਮੰਥਨ ਕਰੋ ਸ਼ਾਇਦ ਉਨ੍ਹਾਂ ਦਾ ਆਈਡੀਆ ਕੁਝ ਨਵਾਂ ਹੋਵੇ

ਮੈਨੂੰ ਪ੍ਰੇਸ਼ਾਨੀ ਹੈ ਇਨ੍ਹਾਂ ਤੋਂ

ਕੁਝ ਲੋਕ ਆਪਣੀਆਂ ਨਿੱਜੀ ਸਮੱਸਿਆਵਾਂ ਲਈ ਵੀ ਦੂਜਿਆਂ ਨੂੰ ਦੋਸ਼ ਦਿੰਦੇ ਹਨ ਤੇ ਉਨ੍ਹਾਂ ਦੀਆਂ ਕਮੀਆਂ ਸਭ ਦੇ ਸਾਹਮਣੇ ਦੱਸਦੇ ਹਨ ਇਸ ਵਿਅਕਤੀ ਤੋਂ ਮੈਨੂੰ ਪ੍ਰੇਸ਼ਾਨੀ ਹੈ, ਅਜਿਹਾ ਕਹਿੰਦੇ ਹੋਏ ਸੋਚਦੇ ਵੀ ਨਹੀਂ ਉਸ ਨੂੰ ਦੂਜਿਆਂ ਦੀਆਂ ਨਜ਼ਰਾਂ ’ਚ ਗਿਰਾ ਦਿੰਦੇ ਹਨ ਅਜਿਹੇ ਲੋਕ ਇਹ ਨਹੀਂ ਸੋਚਦੇ ਕਿ ਉਹ ਖੁਦ ਵੀ ਸਾਰਿਆਂ ਦੀਆਂ ਨਜ਼ਰਾਂ ’ਚ ਗਿਰ ਰਹੇ ਹਨ ਤੇ ਆਪਣੇ ਲਈ ਆਪਣੀ ਕਾਮਯਾਬੀ ਦਾ ਰਸਤਾ ਬੰਦ ਕਰ ਰਹੇ ਹਨ

Also Read:  ਸਮਾਜ ’ਚ ਬਿਖਰਦੇ ਰਿਸ਼ਤਿਆਂ ਨੂੰ ਫਿਰ ਤੋਂ ਰੁਸ਼ਨਾਏਗੀ ‘ਸੀਡ’ ਮੁਹਿੰਮ,ਸਾਧ-ਸੰਗਤ ਹਰ ਰੋਜ਼ ਰੱਖੇਗੀ 2 ਘੰਟਿਆਂ ਦਾ ਡਿਜ਼ੀਟਲ ਵਰਤ | ਨਵੀਂ ਮੁਹਿੰਮ: 146 ਵਾਂ ਭਲਾਈ ਕਾਰਜ

ਕਿਸੇ ਦੀ ਵੀ ਸਲਾਹ ਦੀ ਕਦਰ ਨਹੀਂ

ਕੁਝ ਲੋਕਾਂ ਨੂੰ ਕੋਈ ਠੀਕ ਸਲਾਹ ਵੀ ਦੇ ਰਿਹਾ ਹੋਵੇਗਾ ਤਾਂ ਉਨ੍ਹਾਂ ਦਾ ਕਹਿਣਾ ਹੋਵੇਗਾ- ਤੁਹਾਡੀ ਸਲਾਹ ਦੀ ਲੋੜ ਨਹੀਂ, ਮੈਂ ਕਰ ਲਵਾਂਗਾ ਅਜਿਹੇ ਲੋਕ ਇਹ ਤੈਅ ਕਰਕੇ ਚੱਲਦੇ ਹਨ ਕਿ ਉਨ੍ਹਾਂ ਨੂੰ ਟੀਮ ਵਿਚ ਜਾਂ ਲੋਕਾਂ ਨਾਲ ਰਹਿ ਕੇ ਕੰਮ ਨਹੀਂ ਕਰਨਾ ਉਨ੍ਹਾਂ ਦਾ ਇਹ ਸੁਭਾਅ ਉਨ੍ਹਾਂ ਨੂੰ ਵੱਖ-ਵੱਖ ਰਹਿਣਾ ਦਰਸਾਉਂਦਾ ਹੈ ਅਜਿਹੇ ਲੋਕ ਟੀਮ ਨਾਲ ਰਹਿ ਕੇ ਕੰਮ ਕਰਨ ’ਚ ਸਮਰੱਥ ਨਹੀਂ ਹੁੰਦੇ ਜਿਸ  ਕਾਰਨ ਕਦੇ-ਕਦੇ ਉਹ ਇਕੱਲੇ ਰਹਿ ਜਾਂਦੇ ਹਨ ਅਤੇ ਅੱਗੇ ਵਧਣ ਦਾ ਮੌਕਾ ਉਨ੍ਹਾਂ ਨੂੰ ਘੱਟ ਮਿਲਦਾ ਹੈ

ਮੈਨੂੰ ਸਭ ਪਤਾ ਹੈ

ਅੱਜ ਦੀ ਨੌਜਵਾਨ ਪੀੜ੍ਹੀ ਦੀ ਇਹ ਖਾਸ ਆਦਤ ਹੈ ਕਿ ਉਨ੍ਹਾਂ ਨੂੰ ਕੁਝ ਸਮਝਾ ਦਿਓ ਤਾਂ ਉਨ੍ਹਾਂ ਦਾ ਜਵਾਬ ਹੁੰਦਾ ਹੈ- ਮੈਨੂੰ ਪਤਾ ਹੈ, ਮੈਂ ਪਹਿਲਾਂ ਤੋਂ ਜਾਣਦਾ ਹਾਂ ਇਸ ਨੂੰ ਕਿਵੇਂ ਕਰਨਾ ਹੈ ਉਨ੍ਹਾਂ ਦੀ ਇਹ ਆਦਤ ਅੱਗੇ ਵਧਣ ’ਚ ਉਨ੍ਹਾਂ ਨੂੰ ਸਹਿਯੋਗ ਨਹੀਂ ਦਿੰਦੀ

ਮੈਂ ਸਹੀ ਹਾਂ, ਤੁਸੀਂ ਗਲਤ ਹੋ

ਬਹੁਤ ਸਾਰੇ ਲੋਕ ਓਵਰ ਕਾਨਫੀਡੈਂਟ ਹੁੰਦੇ ਹਨ ਜੋ ਬੜੀ ਦ੍ਰਿੜ੍ਹਤਾ ਨਾਲ ਹਮੇਸ਼ਾ ਇਹ ਕਹਿੰਦੇ ਹਨ ਕਿ ਮੈਂ ਸਹੀ ਹਾਂ ਤੇ ਤੁਸੀਂ ਗਲਤ ਹੋ ਇਹ ਆਦਤ ਵੀ ਸਫ਼ਲਤਾ ਦੇ ਰਸਤੇ ’ਚ ਬਹੁਤ ਵੱਡਾ ਅੜਿੱਕਾ ਹੈ ਆਪਣੇ ਅੱਗੇ ਹੋਰਾਂ ਨੂੰ ਸਹੀ ਨਾ ਸਮਝਣਾ ਗਲਤ ਆਦਤ ਹੈ ਦੂਜਿਆਂ ਨੂੰ ਵੀ ਮੌਕਾ ਦਿਓ, ਉਨ੍ਹਾਂ ਨੂੰ ਵੀ ਸੁਣੋ, ਉਨ੍ਹਾਂ ਨੂੰ ਵੀ ਸਵੀਕਾਰੋ ਤਾਂ ਨਤੀਜਾ ਬਿਹਤਰ ਮਿਲ ਸਕਦਾ ਹੈ ਆਪਣੀਆਂ ਹੱਦਾਂ ਨੂੰ ਵੀ ਜਾਣੋ

ਵਿਚਾਲੇ ਹੀ ਛੱਡ ਦੇਣ ਦੀ ਆਦਤ

ਜੇਕਰ ਕੋਈ ਕੰਮ ਥੋੜ੍ਹਾ ਮੁਸ਼ਕਿਲ ਹੈ ਤਾਂ ਕੁਝ ਲੋਕਾਂ ਦੀ ਪ੍ਰਵਿਰਤੀ ਅਸਫ਼ਲਤਾ ਵੱਲ ਧੱਕਦੀ ਹੈ ਜੇਕਰ ਕੰਮ ਮੁਸ਼ਕਿਲ ਹੈ ਜਾਂ ਸਮਝ ਨਹੀਂ ਆ ਰਿਹਾ ਤਾਂ ਹੱਥ ਖੜ੍ਹੇ ਨਾ ਕਰੋ, ਉਸ ਸਮੱਸਿਆ ਦਾ ਹੱਲ ਲੱਭੋ ਅਤੇ ਦੂਜਿਆਂ ਤੋਂ ਮੱਦਦ ਲੈਣ ’ਚ ਸੰਕੋਚ ਨਾ ਕਰੋ

ਸਮਾਜਿਕ ਨੈੱਟਵਰਕਿੰਗ ਨਹੀਂ ਹੈ ਫਾਲਤੂ ਚੀਜ਼

ਬਹੁਤ ਸਾਰੇ ਲੋਕ ਸੋਸ਼ਲ ਨਹੀਂ ਹੁੰਦੇ ਇਸ ਕਾਰਨ ਉਨ੍ਹਾਂ ਦਾ ਚਹੁੰਮੁੱਖੀ ਵਿਕਾਸ ਵੀ ਨਹੀਂ ਹੋ ਸਕਦਾ ਅਤੇ ਉਹ ਆਪਣੇ-ਆਪ ਨੂੰ ਕਈ ਚੀਜ਼ਾਂ ’ਚ ਪਿੱਛੇ ਮਹਿਸੂਸ ਕਰਦੇ ਹਨ ਅੱਜ ਦੇ ਯੁੱਗ ’ਚ ਨੈੱਟਵਰਕਿੰਗ ਹੋਣਾ ਬਹੁਤ ਜ਼ਰੂਰੀ ਹੈ, ਅਜਿਹਾ ਮੰਨਣਾ ਹੈ ਮਨੋਵਿਗਿਆਨੀਆਂ ਦਾ ਬਿਹਤਰ ਹੈ ਅਜਿਹੇ ਲੋਕਾਂ ਨਾਲ ਸਬੰਧ ਵਧਾਓ ਜੋ ਮਿਹਨਤੀ ਅਤੇ ਆਪਣੇ ਟੀਚੇ ਨੂੰ ਪੂਰਾ ਕਰਨ ’ਚ ਲੱਗੇ ਹੋਣ ਅਜਿਹੇ ਲੋਕ ਤੁਹਾਡਾ ਮਨੋਬਲ ਵਧਾਉਣਗੇ ਅਤੇ ਨਿਰਾਸ਼ ਨਹੀਂ ਕਰਨਗੇ ਕਿਸੇ ਤੋਂ ਵੀ ਕੁਝ ਸਮਝਣ ਜਾਂ ਸਿੱਖਣ ’ਚ ਪਿੱਛੇ ਨਾ ਰਹੋ
-ਨੀਤੂ ਗੁਪਤਾ