ਆਲੂ ਕੋਫਤਾ
Table of Contents
ਕੋਫਤਿਆਂ ਲਈ ਸਮੱਗਰੀ:
- ਆਲੂ 400 ਗ੍ਰਾਮ (ਉੱਬਲੇ ਹੋਏ),
- ਅਰਾਰੋਟ 4 ਵੱਡੇ ਚਮਚ,
- ਹਰਾ ਧਨੀਆ 1 ਵੱਡਾ ਚਮਚ (ਕੱਟਿਆ ਹੋਇਆ),
- ਕਾਜੂ 10 (ਬਰੀਕ ਕਤਰੇ ਹੋਏ),
- ਤੇਲ ਤਲਣ ਲਈ,
- ਨਮਕ ਸਵਾਦ ਅਨੁਸਾਰ
ਸਮੱਗਰੀ ਤਰੀ ਬਣਾਉਣ ਲਈ:
- ਟਮਾਟਰ 4 (ਮੀਡੀਅਮ ਆਕਾਰ ਦੇ),
- ਕਰੀਮ 1/2 ਕੱਪ,
- ਤੇਲ 3 ਵੱਡੇ ਚਮਚ,
- ਹਰੀਆਂ ਮਿਰਚਾਂ 2 ,
- ਹਰਾ ਧਨੀਆ 1 ਵੱਡਾ ਚਮਚ (ਕੁਤਰਿਆ ਹੋਇਆ),
- ਅਦਰਕ 1 ਇੰਚ ਦਾ ਟੁਕੜਾ,
- ਧਨੀਆ ਪਾਊਡਰ 1 ਛੋਟਾ ਚਮਚ,
- ਜੀਰਾ 1/2 ਛੋਟਾ ਚਮਚ,
- ਹਲਦੀ ਪਾਊਡਰ 1/4 ਛੋਟਾ ਚਮਚ,
- ਲਾਲ ਮਿਰਚ ਪਾਊਡਰ 1/4 ਛੋਟਾ ਚਮਚ,
- ਗਰਮ ਮਸਾਲਾ 1/4 ਛੋਟਾ ਚਮਚ,
- ਨਮਕ ਸਵਾਦ ਅਨੁਸਾਰ
ਬਣਾਉਣ ਦਾ ਤਰੀਕਾ:
ਸਭ ਤੋਂ ਪਹਿਲਾਂ ਆਲੂ ਨੂੰ ਛਿੱਲ ਕੇ ਕੱਦੂਕਸ਼ ਕਰ ਲਓ ਇਸ ਤੋਂ ਬਾਅਦ ਉਸ ’ਚ ਅਰਾਰੋਟ, ਨਮਕ, ਹਰਾ ਧਨੀਆ ਮਿਲਾ ਦਿਓ ਤੇ ਆਟੇ ਵਾਂਗ ਗੁੰਨ੍ਹ ਲਓ
ਹੁਣ ਇੱਕ ਕੜਾਹੀ ’ਚ ਤੇਲ ਗਰਮ ਕਰੋ ਜਦੋਂ ਤੱਕ ਤੇਲ ਗਰਮ ਹੋ ਰਿਹਾ ਹੈ ਆਲੂ ਦੇ ਥੋੜ੍ਹੇ ਜਿਹੇ ਮਿਸ਼ਰਣ ਨੂੰ ਲੈ ਕੇ ਉਸ ’ਚ ਕਾਜੂ ਦੇ 2-3 ਟੁਕੜੇ ਰੱਖ ਲਓ ਅਤੇ ਫਿਰ ਉਸਨੂੰ ਗੋਲ ਕਰ ਲਓ
ਏਦਾਂ ਹੀ ਸਾਰੇ ਆਲੂ ਦੇ ਮਿਸ਼ਰਣ ਦੇ ਗੋਲੇ ਬਣਾ ਲਓ ਤੇਲ ਗਰਮ ਹੋਣ ’ਤੇ ਉਸ ’ਚ ਆਲੂ ਦੇ ਗੋਲੇ ਪਾਓ ਅਤੇ ਹਲਕਾ ਭੂਰਾ ਹੋਣ ਤੱਕ ਤਲ ਲਓ
ਹੁਣ ਤਰੀ ਦੀ ਤਿਆਰੀ ਕਰੋ ਇਸਦੇ ਲਈ ਸਭ ਤੋਂ ਪਹਿਲਾਂ ਟਮਾਟਰ, ਹਰੀ ਮਿਰਚ ਅਤੇ ਅਦਰਕ ਨੂੰ ਮਿਕਸਰ ’ਚ ਬਰੀਕ ਪੀਸ ਲਓ ਇਸ ਤੋਂ ਬਾਅਦ ਕਰੀਮ ਨੂੰ ਚੰਗੀ ਤਰ੍ਹਾਂ ਫੈਂਟ ਲਓ
ਹੁਣ ਇੱਕ ਕੜਾਹੀ ’ਚ ਤੇਲ ਗਰਮ ਕਰੋ ਅਤੇ ਉਸ ’ਚ ਜ਼ੀਰੇ ਦਾ ਤੜਕਾ ਲਾਓ ਉਸ ਤੋਂ ਬਾਅਦ ਉਸ ’ਚ ਹਲਦੀ ਪਾਊਡਰ, ਧਨੀਆ ਪਾਊਡਰ, ਲਾਲ ਮਿਰਚ ਪਾਊਡਰ ਪਾਓ ਤੇ ਹਲਕਾ ਜਿਹਾ ਭੁੰਨ੍ਹ ਲਓ
ਫਿਰ ਕੜਾਹੀ ’ਚ ਟਮਾਟਰ ਦਾ ਪੇਸਟ ਪਾਓ ਅਤੇ ਉਸਨੂੰ ਚੰਗੀ ਤਰ੍ਹਾਂ ਭੁੰਨ੍ਹ ਲਓ ਇਸ ਤੋਂ ਬਾਅਦ ਕੜਾਹੀ ’ਚ ਕਰੀਮ ਪਾਓ ਅਤੇ ਇਸਨੂੰ ਉਦੋਂ ਤੱਕ ਭੁੰਨ੍ਹੋ, ਜਦੋਂ ਤੱਕ ਇਹ ਤੇਲ ਨਾ ਛੱਡ ਦੇਵੇ
ਹੁਣ ਕੜਾਹੀ ’ਚ 2 ਕੱਪ ਪਾਣੀ ਪਾ ਦਿਓ ਨਾਲ ਹੀ ਸਵਾਦ ਅਨੁਸਾਰ ਨਮਕ ਵੀ ਪਾਓ ਅਤੇ ਉਬਾਲ ਆਉਣ ਤੱਕ ਪੱਕਣ ਦਿਓ ਜਦੋਂ ਕੜਾਹੀ ’ਚ ਉਬਾਲ ਆ ਜਾਵੇ, ਇਸ ’ਚ ਕੋਫਤੇ ਪਾ ਦਿਓ ਅਤੇ 2 ਮਿੰਟ ਪਕਾਉਣ ਤੋਂ ਬਾਅਦ ਗੈਸ ਬੰਦ ਕਰ ਦਿਓ ਤੇ ਗਰਮਾ-ਗਰਮ ਰੋਟੀ ਜਾਂ ਟੇੈਸਟੀ ਪੁਲਾਵ ਦੇ ਨਾਲ ਪਰੋਸੋ