Experiences of Satsangis

ਲੰਗਰ ਪੱਕਦਾ ਰਿਹਾ, ਸੰਗਤ ਖਾਂਦੀ ਰਹੀ, ਪੀਪੇ ’ਚ ਆਟਾ ਜਿਉਂ ਦਾ ਤਿਉਂ ਰਿਹਾ… -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ

ਮਾਤਾ ਪ੍ਰਕਾਸ਼ ਇੰਸਾਂ ਪਤਨੀ ਸ੍ਰੀ ਗੁਲਜਾਰੀ ਲਾਲ ਜੀ ਵਾਸੀ ਮੰਡੀ ਡੱਬਵਾਲੀ, ਜ਼ਿਲ੍ਹਾ ਸਰਸਾ (ਹਰਿ.) ਤੋਂ ਪੂਜਨੀਕ ਸਤਿਗੁਰੂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਦਇਆ-ਮਿਹਰ, ਰਹਿਮਤ ਦਾ ਇੱਕ ਪ੍ਰਤੱਖ ਅਨੁਭਵ, ਬੇਪਰਵਾਹੀ ਰਹਿਮਤ ਦਾ ਅੱਖੀਂ ਦੇਖਿਆ ਕਮਾਲ, ਇੱਕ ਅਦਭੁੱਤ ਕਰਿਸ਼ਮਾ ਇਸ ਤਰ੍ਹਾਂ ਬਿਆਨ ਕਰਦੇ ਹਨ:-

ਮਾਤਾ ਦੱਸਦੇ ਹਨ ਕਿ ਇਹ 1958 ਦੀ ਗੱਲ ਹੈ ਦਿਨ ਮਹੀਨਾ ਤਾਂ ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ ਹੈ ਉਸ ਦਿਨ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਮਲੋਟ ’ਚ ਸਤਿਸੰਗ ਕਰਨ ਲਈ ਪਧਾਰੇ ਸਨ ਪੂਜਨੀਕ ਸਾਈਂ ਜੀ ਦੇ ਸਤਿਸੰਗ ’ਚ ਜਾਣ ਨੂੰ ਮੇਰਾ ਵੀ ਬਹੁਤ ਦਿਲ ਕਰਦਾ ਸੀ ਮੇਰੇ ਤਿੰਨ ਛੋਟੇ-ਛੋਟੇ ਬੇਟੇ ਸਨ ਪਿੱਛੇ ਉਨ੍ਹਾਂ ਦੀ ਕੌਣ ਸੰਭਾਲ ਕਰੇਗਾ ਅਤੇ ਨਾਲ ਲੈ ਜਾਵਾਂਗੀ ਤਾਂ ਉਹ ਕਿਵੇਂ ਰਹਿ ਸਕਣਗੇ, ਇਸੇ ਮੁਸ਼ਕਿਲ ਕਾਰਨ ਮੈਂ ਸਤਿਸੰਗ ’ਚ ਨਹੀਂ ਜਾ ਸਕੀ ਪਰ ਆਪਣੇ ਸਤਿਗੁਰੂ ਸਾਈਂ ਜੀ ਦੇ ਦਰਸ਼ਨਾਂ ਦੀ ਤੜਫ਼ ਬਹੁਤ ਲੱਗੀ ਹੋਈ ਸੀ ਜਦੋਂ ਸਾਨੂੰ ਇਹ ਸੂਚਨਾ ਮਿਲੀ ਕਿ ਪੂਜਨੀਕ ਸਾਈਂ ਜੀ ਮਲੋਟ ’ਚ ਸਤਿਸੰਗ ਫ਼ਰਮਾਉਣ ਤੋਂ ਬਾਅਦ ਡੱਬਵਾਲੀ ’ਚ ਸਾਡੇ ਘਰ ਆਉਣਗੇ, ਸੁਣ ਕੇ ਦਿਲ ਬਾਗੋ-ਬਾਗ ਹੋ ਗਿਆ

ਇਹ ਖੁਸ਼ਖਬਰੀ ਮੇਰੇ ਜੇਠ ਬਨਵਾਰੀ ਲਾਲ ਨੇ ਖੁਦ ਸਾਡੇ ਘਰ ਆ ਕੇ ਦੱਸੀ ਸੀ ਅਸੀਂ ਉਸੇ ਸਮੇਂ ਪੂਜਨੀਕ ਸਾਈਂ ਜੀ ਦੇ ਸਵਾਗਤ ਦੀ ਤਿਆਰੀ ’ਚ ਜੁਟ ਗਏ ਸਾਈਂ ਜੀ ਆਪਣੇ ਕੁਝ ਸੇਵਾਦਾਰਾਂ ਦੇ ਨਾਲ ਸਵੇਰੇ ਕਰੀਬ ਚਾਰ ਵਜੇ ਜੀਪ ’ਚ ਸਾਡੇ ਘਰ ਪਧਾਰੇ ਅਸੀਂ ਪੂਜਨੀਕ ਬੇਪਰਵਾਹ ਜੀ ਅਤੇ ਸੇਵਾਦਾਰਾਂ ਦੇ ਆਰਾਮ ਕਰਨ ਲਈ ਪਹਿਲਾਂ ਤੋਂ ਹੀ ਇੰਤਜ਼ਾਮ ਕਰ ਰੱਖਿਆ ਸੀ ਤਿੰਨ-ਚਾਰ ਘੰਟਿਆਂ ਤੱਕ ਆਰਾਮ ਕਰਨ ਤੋਂ ਬਾਅਦ ਪੂਜਨੀਕ ਬੇਪਰਵਾਹ ਜੀ ਨੇ ਕਰੀਬ ਸੱਤ-ਅੱਠ ਵਜੇ ਸਾਨੂੰ ਪਰਿਵਾਰ ਵਾਲਿਆਂ ਨੂੰ ਆਪਣੇ ਕੋਲ ਬੁਲਾਇਆ ਸਾਈਂ ਜੀ ਨੇ ਸਾਨੂੰ ਸਭ ਨੂੰ ਪ੍ਰਸ਼ਾਦ ਦਿੱਤਾ ਅਤੇ ਆਪਣੇ ਬਚਨਾਂ ਅਤੇ ਪਵਿੱਤਰ ਦਰਸ਼ਨਾਂ ਨਾਲ ਬੇਅੰਤ ਖੁਸ਼ੀਆਂ ਦਿੱਤੀਆਂ ਉਪਰੰਤ ਸਾਈਂ ਜੀ ਨੇ ਸੇਵਾਦਾਰਾਂ ਨੂੰ ਆਪਣਾ ਇਹ ਪਵਿੱਤਰ ਆਦੇਸ਼ ਫ਼ਰਮਾਇਆ ਕਿ ਆਸ-ਪਾਸ ਸਾਧ-ਸੰਗਤ ਨੂੰ ਸੂਚਨਾ ਦੇ ਦਿਓ ਕਿ ਅਸੀਂ ਇੱਥੇ ਰੁਕਾਂਗੇ ਅਤੇ ਰਾਤ ਨੂੰ ਇੱਥੇ ਹੀ ਸਤਿਸੰਗ ਕਰਾਂਗੇ

ਜਿਵੇਂ ਹੀ ਸਾਧ-ਸੰਗਤ ਨੂੰ ਸੂਚਨਾ ਮਿਲੀ, ਸੰਗਤ ਸਾਈਂ ਜੀ ਦੇ ਪਵਿੱਤਰ ਦਰਸ਼ਨਾਂ ਲਈ ਆਉਣੀ ਸ਼ੁਰੂ ਹੋ ਗਈ ਸਾਈਂ ਜੀ ਸਾਰੀ ਸਾਧ-ਸੰਗਤ ਨੂੰ ਮਿਲਦੇ ਅਤੇ ਉਨ੍ਹਾਂ ਨਾਲ ਗੱਲਬਾਤ, ਬਚਨ-ਬਿਲਾਸ ਕਰਦੇ ਲੰਗਰ ਦਾ ਇੰਤਜ਼ਾਮ ਕਰਨਾ ਵੀ ਜ਼ਰੂਰੀ ਸੀ ਪੂਜਨੀਕ ਬੇਪਰਵਾਹ ਜੀ ਦੇ ਹੁਕਮ ਨਾਲ ਅਸੀਂ ਚਾਰ ਵਜੇ ਸੰਗਤ ਲਈ ਲੰਗਰ ਦਾ ਇੰਤਜ਼ਾਮ ਕੀਤਾ ਲੰਗਰ ਦਾ ਸਾਰਾ ਪ੍ਰਬੰਧ ਸਿਰਫ ਸਾਡੇ ਪਰਿਵਾਰ ਵੱਲੋਂ ਹੀ ਸੀ ਸਾਡੇ ਕੋਲ ਉਸ ਸਮੇਂ ਸਿਰਫ ਇੱਕ ਪੀਪੇ ’ਚ ਹੀ ਆਟਾ ਸੀ ਸਾਡੇ ਗੁਆਂਢੀਆਂ ਨੇ ਲੰਗਰ ’ਚ ਆਪਣਾ ਹਿੱਸਾ ਪੁਆ ਲੈਣ ਦਾ ਬਹੁਤ ਜ਼ੋਰ ਲਾਇਆ, ਪਰ ਮੈਂ ਉਨ੍ਹਾਂ ਨੂੰ ਇਹ ਕਹਿ ਕੇ ਸੰਤੁਸ਼ਟ ਕੀਤਾ ਕਿ ਜਦੋਂ ਸਾਡਾ ਆਟਾ ਖ਼ਤਮ ਹੋ ਜਾਵੇਗਾ, ਤਾਂ ਤੁਹਾਨੂੰ ਹਿੱਸਾ ਪਾਉਣ ਲਈ ਕਹਿ ਦਿਆਂਗੀ

ਪੂਜਨੀਕ ਸਤਿਗੁਰੂ ਜੀ ਦੀ ਮਿਹਰ ਨਾਲ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਬੋਲ ਕੇ ਪੀਪੇ ’ਚੋਂ ਆਟਾ ਕੱਢ-ਕੱਢ ਕੇ ਗੁੰਨ੍ਹਦੇ ਰਹੇ ਲੰਗਰ ਪੱਕਦਾ ਰਿਹਾ, ਸੰਗਤ ਆਉਂਦੀ ਰਹੀ ਅਤੇ ਲੰਗਰ ਖਾਂਦੀ ਰਹੀ ਇਸ ਤਰ੍ਹਾਂ ਸੰਗਤ ਦੇ ਸੈਂਕੜੇ ਲੋਕ ਲੰਗਰ-ਭੋਜਨ ਖਾ ਗਏ ਸੱਚੇ ਸਤਿਗੁਰੂ ਸਾਈਂ ਪੂਜਨੀਕ ਬੇਪਰਵਾਹ ਜੀ ਦੀ ਦਇਆ-ਮਿਹਰ ਨੂੰ ਅਸੀਂ ਪ੍ਰਤੱਖ ਰੂਪ ਨਾਲ ਦੇਖਿਆ, ਐਨੀ ਬਰਕਤ ਹੋਈ ਕਿ ਪੀਪੇ ’ਚ ਆਟਾ ਖ਼ਤਮ ਨਹੀਂ ਹੋਇਆ ਇਹ ਖੁਦ ਸਤਿਗੁਰੂ ਜੀ ਦਾ ਹੀ ਕਰਿਸ਼ਮਾ ਸੀ, ਉਨ੍ਹਾਂ ਦੀ ਦਇਆ-ਮਿਹਰ ਸੀ ਅਤੇ ਸਾਰੇ ਲੋਕਾਂ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਸਾਰੇ ਦੇਖਣ-ਸੁਣਨ ਵਾਲੇ ਹੈਰਾਨ ਰਹਿ ਗਏ ਸਤਿਗੁਰੂ ਪਿਆਰੇ ਦਾਤਾ, ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਖੁਦ ਸਾਡੀ ਲਾਜ ਰੱਖੀ ਇਹ ਵੀ ਸਾਈਂ ਸਤਿਗੁਰੂ ਜੀ ਦੀ ਹੀ ਰਹਿਮਤ ਹੈ ਕਿ ਪੂਜਨੀਕ ਸਾਈਂ ਜੀ ਨੇ ਮੈਨੂੰ ਆਪਣੇ ਪਵਿੱਤਰ ਚਰਨਾਂ ਨਾਲ ਜੋੜਿਆ ਹੋਇਆ ਹੈ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਚਰਨਾਂ ’ਚ ਇਹੀ ਅਰਦਾਸ ਹੈ ਕਿ ਆਪਣੇ ਪਵਿੱਤਰ ਚਰਨਾਂ ’ਚ ਮੇਰੀ ਓੜ ਨਿਭਾ ਦੇਣਾ ਜੀ