ਘਰੇ ਹੀ ਤਿਆਰ ਕਰੋ ਸੁੰਦਰਤਾ ਦੇ ਉਤਪਾਦ
ਕੀ ਤੁਸੀਂ ਬਾਜ਼ਾਰ ’ਚ ਉਪਲੱਬਧ ਕਾਸਮੈਟਿਕਸ ਦੀਆਂ ਵਧਦੀਆਂ ਕੀਮਤਾਂ ਤੋਂ ਪੇ੍ਰਸ਼ਾਨ ਹੋ? ਕੀ ਤੁਹਾਨੂੰ ਬਾਜ਼ਾਰ ’ਚ ਉਪਲੱਬਧ ਸੁੰਦਰਤਾ ਦੇ ਉਤਪਾਦਾਂ (ਕਾਸਮੈਟਿਕਸ) ’ਤੇ ਹੁਣ ਭਰੋਸਾ ਨਹੀਂ ਰਿਹਾ? ਜੇਕਰ ਅਜਿਹਾ ਹੈ ਤਾਂ ਫਿਰ ਸੁੰਦਰਤਾ ਦੇ ਉਤਪਾਦਾਂ ਲਈ ਬਾਜ਼ਾਰ ’ਚ ਜਾਣ ਦੀ ਬਜਾਏ ਤੁਸੀਂ ਇਸ ਲਈ ਖੁਦ ਹੱਥ-ਪੈਰ ਚਲਾਉਣੇ ਸ਼ੁਰੂ ਕਰੋ, ਭਾਵ ਸੁੰਦਰਤਾ ਦੇ ਉਤਪਾਦਾਂ ਦਾ ਨਿਰਮਾਣ ਘਰੇ ਖੁਦ ਹੀ ਕਰੋ
Table of Contents
ਇੱਥੇ ਕੁਝ ਲਾਹੇਵੰਦ ਉਤਪਾਦਾਂ ਦੇ ਨਿਰਮਾਣ ਦਾ ਸੌਖਾ ਤਰੀਕਾ ਪੇਸ਼ ਹੈ:-
ਚਿਹਰੇ ਲਈ:

ਨੱਕ ਲਈ:
ਇੱਕ ਚਮਚ ਜੌਂ ਦਾ ਆਟਾ, ਇੱਕ ਚਮਚ ਕਣਕ ਦਾ ਆਟਾ, ਅੱਧਾ ਚਮਚ ਵੇਸਣ, ਚੁੂੰਢੀ ਭਰ ਹਲਦੀ, ਇੱਕ ਚਮਚ ਨਿੰਬੂ ਦਾ ਰਸ ਅਤੇ ਓਨੀ ਹੀ ਮਾਤਰਾ ’ਚ ਗੁਲਾਬ ਜਲ ਮਿਲਾ ਕੇ ਲੇਪ ਬਣਾ ਲਓ ਇਸ ਲੇਪ ਨੂੰ ਨੱਕ ’ਤੇ ਲਾਉਣ ਤੋਂ ਪਹਿਲਾਂ ਨੱਕ ਦੀ ਕਰੀਮ ਨਾਲ ਚੰਗੀ ਤਰ੍ਹਾਂ ਮਾਲਿਸ਼ ਕਰ ਲਓ ਉਸ ਤੋਂ ਬਾਅਦ ਤਿਆਰ ਲੇਪ ਨੂੰ ਲਾ ਕੇ ਦਸ ਮਿੰਟ ਤੱਕ ਛੱਡ ਦਿਓ ਤੈਅ ਸਮੇਂ ਦੇ ਅੰਦਰ ਲੇਪ ਸੁੱਕ ਜਾਵੇਗਾ ਇਸ ਸੁੱਕੇ ਲੇਪ ਨੂੰ ਹੱਥ ਨਾਲ ਰਗੜ ਕੇ ਲਾਹ ਦਿਓ ਇਸ ਤੋਂ ਬਾਅਦ ਲੇਪ ਵਾਲੇ ਹਿੱਸੇ ਸਮੇਤ ਪੂਰੇ ਚਿਹਰੇ ਨੂੰ ਪਾਣੀ ਨਾਲ ਧੋ ਲਓ ਇਸ ਲੇਪ ਦੀ ਵਰਤੋਂ ਨਾਲ ਕੋਕੇ ਲਈ ਨੱਕ ’ਤੇ ਬਣੇ ਸੁਰਾਖ ਨੂੰ ਨੁਕਸਾਨ ਨਹੀਂ ਪਹੁੰਚਦਾ ਜਦਕਿ ਮੁਲਤਾਨੀ ਮਿੱਟੀ ਨਾਲ ਯੁਕਤ ਲੇਪ ਦੇ ਲਗਾਤਾਰ ਵਰਤਣ ਨਾਲ ਨੱਕ ਦਾ ਸੁਰਾਖ਼ ਭਰ ਜਾਣ ਦਾ ਖ਼ਤਰਾ ਰਹਿੰਦਾ ਹੈ ਇਸ ਤੋਂ ਬਾਅਦ ਵੀ ਮਾਸ਼ਚਰਾਈਜ਼ਰ ਦੀ ਵਰਤੋਂ ਕਰੋ
ਅੱਖਾਂ ਲਈ:
ਅੱਖਾਂ ਲਈ ਲੇਪ ਬਣਾਉਂਦੇ ਸਮੇਂ ਹੇਠ ਲਿਖੀਆਂ ਚੀਜ਼ਾਂ ਜ਼ਰੂਰੀ ਹਨ ਇੱਕ ਚਮਚ ਗੁਲਾਬ ਜਲ, ਇੱਕ ਚਮਚ ਮਲਾਈ, ਅੱਧਾ ਚਮਚ ਦਹੀਂ, ਚੁੂੰਢੀ ਭਰ ਹਲਦੀ, ਘਿਸਿਆ ਹੋਇਆ ਇੱਕ ਬਾਦਾਮ, ਤਿੰਨ-ਚਾਰ ਬੂੰਦਾਂ ਸ਼ਹਿਦ ਇਨ੍ਹਾਂ ਸਭ ਨੂੰ ਚੰਗੀ ਤਰ੍ਹਾਂ ਮਿਲਾ ਕੇ ਲੇਪ ਤਿਆਰ ਕਰ ਲਓ ਇਸ ਲੇਪ ਨੂੰ ਅੱਖਾਂ ਬੰਦ ਕਰਕੇ ਲਾ ਲਓ ਅਤੇ ਦਸ ਮਿੰਟ ਤੱਕ ਸੁੱਕਣ ਲਈ ਛੱਡ ਦਿਓ ਸੁੱਕ ਗਏ ਲੇਪ ਨੂੰ ਠੰਢੇ ਪਾਣੀ ਨਾਲ ਬਿਨਾਂ ਰਗੜੇ ਲਾਹ ਦਿਓ ਇਸ ਤੋਂ ਬਾਅਦ ਮਾਸ਼ਚਰਾਈਜ਼ਰ ਦੀ ਵਰਤੋਂ ਕਰੋ ਇਸ ਲੇਪ ਦੀ ਵਰਤੋਂ ਹਫਤੇ ’ਚ ਇੱਕ ਵਾਰ ਕਰੋ ਇਸ ਲੇਪ ਦੇ ਲਗਾਤਾਰ ਇਸਤੇਮਾਲ ਨਾਲ ਅੱਖਾਂ ਦੇ ਹੇਠਾਂ ਦਾ ਕਾਲਾਪਣ ਵੀ ਦੂਰ ਕੀਤਾ ਜਾ ਸਕਦਾ ਹੈ
ਧੌਣ ਲਈ:
ਜੋ ਲੇਪ ਤੁਸੀਂ ਚਿਹਰੇ ਲਈ ਬਣਾਉਂਦੇ ਹੋ, ਉਸੇ ਦਾ ਇਸਤੇਮਾਲ ਧੌਣ ਲਈ ਵੀ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ ਚਾਹੋ ਤਾਂ ਧੌਣ ਲਈ ਤਿਆਰ ਲੇਪ ’ਚ ਸ਼ਹਿਦ ਦੀ ਵਰਤੋਂ ਵੀ ਕਰ ਸਕਦੇ ਹੋ
ਹੱਥਾਂ-ਪੈਰਾਂ ਲਈ:
ਹੱਥਾਂ ਅਤੇ ਪੈਰਾਂ ਨੂੰ ਹੋਰ ਅੰਗਾਂ ਦੀ ਤੁਲਨਾ ’ਚ ਜ਼ਿਆਦਾ ਔਖਾ ਕੰਮ ਕਰਨਾ ਪੈਂਦਾ ਹੈ ਇਸ ਲਈ ਹੱਥਾਂ ਅਤੇ ਪੈਰਾਂ ਦੀ ਦੇਖਭਾਲ ਲਈ ਥੋੜ੍ਹਾ ਸਮਾਂ ਤੁਸੀਂ ਦੇ ਸਕਦੇ ਹੋ ਇਸਦੇ ਲਈ ਹੇਠ ਲਿਖੀਆਂ ਸਮੱਗਰੀਆਂ ਨਾਲ ਤਿਆਰ ਲੇਪ ਦਾ ਇਸਤੇਮਾਲ ਕਰੋ
ਦੋ ਚਮਚ ਮੁਲਤਾਨੀ ਮਿੱਟੀ, ਇੱਕ ਚਮਚ ਨਿੰਬੂ ਦਾ ਰਸ, ਦੋ ਚਮਚ ਪੀਸੀ ਖੰਡ, ਇੱਕ ਚਮਚ ਗੁਲਾਬ ਜਲ, ਦੋ ਚਮਚ ਪੀਸੀ ਹੋਈ ਮਸਰ ਦਾਲ, ਇੱਕ ਚਮਚ ਵੇਸਣ, ਅੱਧਾ ਚਮਚ ਹਲਦੀ, ਸੰਤਰੇ ਦੇ ਛਿਲਕੇ ਦਾ ਪੀਸਿਆ ਹੋਇਆ ਪਾਊਡਰ ਇਨ੍ਹਾਂ ਸਮੱਗਰੀਆਂ ਨੂੰ ਦਹੀਂ ’ਚ ਮਿਲਾ ਕੇ ਲੇਪ ਤਿਆਰ ਕਰ ਲਓ ਅਤੇ ਉਸਨੂੰ ਹੱਥਾਂ-ਪੈਰਾਂ ’ਤੇ ਲਾਓ ਲੇਪ ਨੂੰ ਦਸ-ਪੰਦਰਾਂ ਮਿੰਟ ਤੱਕ ਛੱਡ ਦਿਓ ਫਿਰ ਠੰਢੇ ਪਾਣੀ ਨਾਲ ਰਗੜ-ਰਗੜ ਕੇ ਲੇਪ ਲਾਹ ਦਿਓ
ਅੱਡੀਆਂ ਲਈ:
ਅੱਡੀਆਂ ਲਈ ਵੀ ਘਰ ’ਚ ਲੇਪ ਬਣਾਇਆ ਜਾ ਸਕਦਾ ਹੈ ਇਸ ਲਈ ਤਰੀਕਾ ਇਸ ਤਰ੍ਹਾਂ ਹੈ- ਪਹਿਲਾਂ ਅੱਧਾ ਕੱਪ ਸਰੋ੍ਹਂ ਦੇ ਤੇਲ ਨੂੰ ਗਰਮ ਗਰੋ ਗਰਮ ਤੇਲ ’ਚ ਥੋੜ੍ਹੀ ਜਿਹੀ ਮੋਮ ਪਾ ਕੇ ਉਸਨੂੰ ਹਿਲਾਉਂਦੇ ਰਹੋ ਜਦੋਂ ਗਾੜ੍ਹਾ ਲੇਪ ਤਿਆਰ ਹੋ ਜਾਵੇ ਤਾਂ ਉਸਨੂੰ ਠੰਢਾ ਹੋਣ ਲਈ ਰੱਖ ਦਿਓ ਇਸ ਤੋਂ ਬਾਅਦ ਲੇਪ ਨੂੰ ਸੁਰੱਖਿਅਤ ਕਿਸੇ ਸ਼ੀਸ਼ੀ ’ਚ ਰੱਖ ਲਓ ਰਾਤ ਨੂੰ ਸੌਣ ਤੋਂ ਪਹਿਲਾਂ ਹਰ ਰੋਜ਼ ਇਸ ਲੇਪ ਨੂੰ ਅੱਡੀਆਂ ’ਤੇ ਲਾਓ
-ਪੂਨਮ ਦਿਨਕਰ































































