Free Eye Camp ਸੈਂਕੜੇ ਹੋਰ ਹਨ੍ਹੇਰੀ ਜ਼ਿੰਦਗੀਆਂ ’ਚ ਲਿਆਂਦਾ ਉਜਾਲਾ 33ਵਾਂ ‘ਯਾਦ-ਏ-ਮੁਰਸ਼ਿਦ’ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਫਰੀ ਆਈ ਕੈਂਪ
ਸੱਚੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ 33ਵੇਂ ਯਾਦ-ਏ-ਮੁਰਸ਼ਿਦ ਫਰੀ ਆਈ ਕੈਂਪ ਹਰ ਸਾਲ ਦੀ ਤਰ੍ਹਾਂ ਫਿਰ ਤੋਂ ਸੈਂਕੜੇ ਹਨ੍ਹੇਰੀ ਜ਼ਿੰਦਗੀਆਂ ’ਚ ਉਜਾਲੇ ਦਾ ਸਬੱਬ ਬਣਿਆ ਖਾਸ ਗੱਲ ਇਹ ਵੀ ਰਹੀ ਕਿ ਕੈਂਪ ’ਚ ਹਰਿਆਣਾ, ਪੰਜਾਬ, ਰਾਜਸਥਾਨ ਹੀ ਨਹੀਂ, ਸਗੋਂ ਦੇਸ਼ ਭਰ ਤੋਂ ਮਰੀਜ਼ ਪਹੁੰਚੇ, ਜਿਨ੍ਹਾਂ ਨੂੰ ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਵੱਲੋਂ ਇਲਾਜ ਤੋਂ ਲੈ ਕੇ ਡਿਸਚਾਰਜ਼ ਤੱਕ ਹਰ ਸੁਵਿਧਾ ਮੁਫਤ ’ਚ ਮੁਹੱਈਆ ਕਰਵਾਈ ਗਈ ਕੈਂਪ ਦੌਰਾਨ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਸੇਵਾ ਭਾਵਨਾ ਤਾਂ ਐਨੇ ਗਜ਼ਬ ਦੀ ਸੀ ਕਿ ਇੱਥੇ ਆਏ ਸਾਰੇ ਲੋਕ ਉਸ ਦੇ ਕਾਇਲ ਹੋ ਗਏ।
ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਸੱਚੇ ਸਤਿਗੁਰੂ ਮੁਰਸ਼ਿਦ-ਏ-ਕਾਮਿਲ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਲਾਏ ਗਏ 33ਵੇਂ ਫਰੀ ਆਈ ਕੈਂਪ ਦੀ ਰਸਮੀ ਸ਼ੁਰੂਆਤ 12 ਦਸੰਬਰ ਨੂੰ ਆਦਰਯੋਗ ਭੈਣ ਹਨੀਪ੍ਰੀਤ ਜੀ ਇੰਸਾਂ, ਡੇਰਾ ਸੱਚਾ ਸੌਦਾ ਦੇ ਚੇਅਰਮੈਨ ਡਾ. ਪੀਆਰ ਨੈਨ ਇੰਸਾਂ, ਸੀਨੀਅਰ ਵਾਈਸ ਚੇਅਰਮੈਨ ਜਗਜੀਤ ਸਿੰਘ ਇੰਸਾਂ ਸਮੇਤ ਹੋਰ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ, ਕੈਂਪ ’ਚ ਸੇਵਾਵਾਂ ਦੇਣ ਪਹੁੰਚੇ।
ਡਾਕਟਰ ਸਾਹਿਬਾਨਾਂ ਅਤੇ ਸਾਧ-ਸੰਗਤ ਨੇ ਅਰਦਾਸ ਦਾ ਸ਼ਬਦ ਬੋਲ ਕੇ ਅਤੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਪਵਿੱਤਰ ਇਲਾਹੀ ਨਾਅਰਾ ਬੋਲ ਕੇ ਕੀਤੀ ਅਰਦਾਸ ਤੋਂ ਬਾਅਦ ਔਰਤਾਂ ਅਤੇ ਪੁਰਸ਼ਾਂ ਲਈ ਬਣਾਏ ਗਏ ਵੱਖ-ਵੱਖ ਕੈਬਿਨਾਂ ’ਚ ਦੇਸ਼ ਦੇ ਅੱਖਾਂ ਦੇ ਰੋਗ ਦੇ ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਸ਼ੁਰੂ ਕੀਤੀ ਕੈਂਪ ’ਚ ਚਿੱਟਾ ਮੋਤੀਆ, ਕਾਲਾ ਮੋਤੀਆ, ਪਰਦੇ ਦੀ ਜਾਂਚ ਸਮੇਤ ਅੱਖਾਂ ਦੀਆਂ ਹੋਰ ਬਿਮਾਰੀਆਂ ਦੀ ਜਾਂਚ ਕੀਤੀ ਗਈ ਕੈਂਪ ’ਚ ਪਹਿਲੇ ਦਿਨ ਤਿੰਨ ਹਜ਼ਾਰ ਤੋਂ ਜ਼ਿਆਦਾ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਦੂਜੇ ਪਾਸੇ ਮਰੀਜ਼ਾਂ ਦੀ ਚੋਣ ਤੋਂ ਬਾਅਦ 13 ਦਸੰਬਰ ਤੋਂ ਸ਼ਾਹ ਸਤਿਨਾਮ ਜੀ ਸਪੈਸ਼ੇਲਿਟੀ ਹਸਪਤਾਲ ਦੇ ਆਧੁਨਿਕ ਆਪਰੇਸ਼ਨ ਥੀਏਟਰ ’ਚ ਅੱਖਾਂ ਦੇ ਆਪਰੇਸ਼ਨ ਸ਼ੁਰੂ ਹੋਏ ਖਾਸ ਗੱਲ ਇਹ ਵੀ ਰਹੀ।
ਕਿ ਕੈਂਪ ਦੀ ਸ਼ੁਰੂਆਤ ਤੋਂ ਦੋ ਦਿਨ ਪਹਿਲਾਂ ਹੀ ਰਜਿਸਟੇ੍ਰਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਸੀ, ਜਿਸ ’ਚ ਵੱਡੀ ਗਿਣਤੀ ’ਚ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਹਰ ਦਿਨ ਰਜਿਸਟੇ੍ਰਸ਼ਨ ਦੀਆਂ ਲਾਈਨਾਂ ਲੰਮੀਆਂ ਹੁੰਦੀਆਂ ਗਈਆਂ ਅਤੇ 13425 ਲੋਕਾਂ ਦਾ ਇਸ ਕੈਂਪ ’ਚ ਰਜਿਸਟੇ੍ਰਸ਼ਨ ਹੋਇਆ ਕੈਂਪ ’ਚ ਕੁੱਲ 445 ਮਰੀਜ਼ਾਂ ਦੇ ਮੁਫਤ ਆਪ੍ਰੇਸ਼ਨ ਅੱਖਾਂ ਦੇ ਰੋਗ ਮਾਹਿਰ ਡਾ. ਮੋਨਿਕਾ ਗਰਗ ਇੰਸਾਂ, ਡਾ. ਗੀਤਿਕਾ ਇੰਸਾਂ ਅਤੇ ਡਾ. ਰਾਜਿੰਦਰ ਇੰਸਾਂ ਦੀ ਟੀਮ ਵੱਲੋਂ ਕੀਤੇ ਗਏ ਦੂਜੇ ਪਾਸੇ ਕੈਂਪ ’ਚ ਹੋਰ ਮਰੀਜ਼ਾਂ ਨੂੰ ਦਵਾਈਆਂ ਅਤੇ ਐਨਕਾਂ ਮੁਫਤ ਵੰਡੀਆਂ ਗਈਆਂ।
Table of Contents
ਇਨ੍ਹਾਂ ਮੈਡੀਕਲ ਟੀਮਾਂ ਦਾ ਰਿਹਾ ਭਰਪੂਰ ਸਹਿਯੋਗ, ਦਿੱਤੀਆਂ ਅਣਮੁੱਲੀਆਂ ਸੇਵਾਵਾਂ:
ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਸਰਸਾ ਵੱਲੋਂ ਲਾਏ ਇਸ ਕੈਂਪ ’ਚ ਐੱਫਐੱਚ ਮੈਡੀਕਲ ਕਾਲਜ ਆਗਰਾ, ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਜਲੰਧਰ, ਰੋਹਿਲਖੰਡ ਮੈਡੀਕਲ ਕਾਲਜ ਬਰੇਲੀ, ਰਾਮਾ ਮੈਡੀਕਲ ਕਾਲਜ ਹਾਪੁੜ, ਸੁਧਾ ਮੈਡੀਕਲ ਕਾਲਜ ਕੋਟਾ, ਸਕੂਲ ਆਫ ਮੈਡੀਕਲ ਕਾਲਜ ਨੋਇਡਾ, ਗ੍ਰਾਫਿਕ ਏਰਾ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਦੇਹਰਾਦੂਨ, ਸੁਭਾਰਤੀ ਮੈਡੀਕਲ ਕਾਲਜ ਮੇਰਠ, ਤੀਰਥੰਕਰ ਮੈਡੀਕਲ ਕਾਲਜ ਮੁਰਾਦਾਬਾਦ, ਐੱਸਆਰਐੱਸ ਮੈਡੀਕਲ ਕਾਲਜ ਆਗਰਾ, ਆਦੇਸ਼ ਮੈਡੀਕਲ ਕਾਲਜ ਬਠਿੰਡਾ, ਕਰੀਅਰ ਮੈਡੀਕਲ ਕਾਲਜ ਲਖਨਊ ਅਤੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ, ਸ਼ਾਹ ਸਤਿਨਾਮ ਜੀ ਸਾਰਵਜਨਿਕ ਹਸਪਤਾਲ ਸ੍ਰੀ ਗੁਰੂਸਰ ਮੋਡੀਆ ਸਮੇਤ ਹੋਰ ਹਸਪਤਾਲਾਂ ਤੋਂ ਅੱਖਾਂ ਦੇ ਰੋਗ ਮਾਹਿਰ ਅਤੇ ਹੋਰ ਮਾਹਿਰ ਡਾਕਟਰਾਂ ਵੱਲੋਂ ਸੇਵਾਵਾਂ ਦਿੱਤੀਆਂ ਗਈਆਂ ਦੂਜੇ ਪਾਸੇ ਕੈਂਪ ਦੌਰਾਨ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾਨ, ਨਵੀਂ ਦਿੱਲੀ ਦੇ ਆਰਪੀ ਸੈਂਟਰ ਦੇ ਸਾਬਕਾ ਪ੍ਰੋਫੈਸਰ ਅਤੇ ਸੈਂਟਰ ਫਾਰ ਸਾਈਟ ਦੇ ਡਾਇਰੈਕਟਰ ਡਾ. ਪ੍ਰਦੀਪ ਸ਼ਰਮਾ ਸਮੇਤ ਹੋਰ ਮੈਡੀਕਲ ਕਾਲਜਾਂ ਦੇ ਆਈ ਸਪੈਸ਼ਲਿਸਟ ਕੈਂਪ ’ਚ ਸੇਵਾਵਾਂ ਦੇਣ ਲਈ ਪਹੁੰਚੇ ਸਨ।
3 ਦਹਾਕੇ 3 ਸਾਲ ਤੋਂ ਲਗਾਤਾਰ ਬੇਸ਼ਕੀਮਤੀ ਸੇਵਾਵਾਂ:
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਅੱਖਾਂ ਦੇ ਰੋਗਾਂ ਤੋਂ ਪੀੜਤ ਲੋਕਾਂ ਨੂੰ ਇੱਕ ਸੌਗਾਤ ਦਿੰਦੇ ਹੋਏ ਪੂਜਨੀਕ ਮੌਜੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਮਾਰਗਦਰਸ਼ਨ ’ਚ ਡੇਰਾ ਸੱਚਾ ਸੌਦਾ ਵੱਲੋਂ ਸਾਲ 1992 ’ਚ ਯਾਦ-ਏ-ਮੁਰਸ਼ਿਦ ਫਰੀ ਆਈ ਚੈਕਅੱਪ ਕੈਂਪ ਦੀ ਸ਼ੁਰੂਆਤ ਕੀਤੀ ਗਈ ਉਦੋਂ ਤੋਂ ਮਾਨਵਤਾ ਭਲਾਈ ਦਾ ਇਹ ਕਾਰਵਾਂ ਲਗਾਤਾਰ ਜਾਰੀ ਹੈ ਹੁਣ ਤੱਕ 33 ਚੈਕਅੱਪ ਕੈਂਪ ਲਾਏ ਜਾ ਚੁੱਕੇ ਹਨ, ਜਿਨ੍ਹਾਂ ’ਚ 28 ਹਜ਼ਾਰ ਦੇ ਕਰੀਬ ਲੋਕਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਕਰਕੇ ਉਨ੍ਹਾਂ ਨੂੰ ਨਵੀਂ ਰੌਸ਼ਨੀ ਦਿੱਤੀ ਜਾ ਚੁੱਕੀ ਹੈ ਇਸ ਤੋਂ ਇਲਾਵਾ ਲੱਖਾਂ ਲੋਕ ਫਰੀ ’ਚ ਜਾਂਚ ਅਤੇ ਮੈਡੀਕਲ ਸਹੂਲਤਾਂ ਦਾ ਲਾਭ ਲੈ ਚੁੱਕੇ ਹਨ।
ਸ਼ਲਾਘਾਯੋਗ ਸੇਵਾਦਾਰਾਂ ਦਾ ਜ਼ਜ਼ਬਾ
ਇਸ ਦੌਰਾਨ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਕੈਂਪ ਦੀਆਂ ਕਈ ਵਿਵਸਥਾਵਾਂ ਸੰਭਾਲੀਆਂ ਹੋਈਆਂ ਸਨ ਜੇਕਰ ਕੋਈ ਬਜ਼ੁਰਗ ਇਸ ਕੈਂਪ ’ਚ ਸ਼ਾਮਲ ਹੋਣ ਪਹੁੰਚਦਾ ਤਾਂ ਸੇਵਾਦਾਰ ਝੱਟ ਦਰਬਾਰ ਦੇ ਮੇਨ ਗੇਟ ’ਤੇ ਉਸਨੂੰ ਲੈਣ ਪਹੁੰਚ ਜਾਂਦੇ ਅਤੇ ਖੁਦ ਨਾਲ ਰਹਿ ਕੇ ਚੈਕਅੱਪ ਆਦਿ ਦੀ ਸਾਰੀ ਪ੍ਰਕਿਰਿਆ ਪੂਰੀ ਕਰਵਾਉਂਦੇ ਦੂਜੇ ਪਾਸੇ ਜਿਹੜੇ ਮਰੀਜ਼ਾਂ ਦੀ ਆਪ੍ਰੇਸ਼ਨ ਲਈ ਚੋਣ ਹੋਈ, ਸੇਵਾਦਾਰ ਉਨ੍ਹਾਂ ਮਰੀਜ਼ਾਂ ਨੂੰ ਕਈ ਬੁਨਿਆਦੀ ਸੁਵਿਧਾਵਾਂ ਉਨ੍ਹਾਂ ਦੇ ਬੈੱਡ ’ਤੇ ਹੀ ਮੁਹੱਈਆ ਕਰਵਾ ਰਹੇ ਸਨ ਸੇਵਾਦਾਰਾਂ ਨੇ ਸੇਵਾ ਦਾ ਗਜ਼ਬ ਨਮੂਨਾ ਪੇਸ਼ ਕਰਦੇ ਹੋਏ ਤਨ-ਮਨ ਨਾਲ ਮਰੀਜ਼ਾਂ ਅਤੇ ਉਨ੍ਹਾਂ ਨਾਲ ਆਏ ਲੋਕਾਂ ਦੀ ਦੇਖਭਾਲ ਕੀਤੀ ਇਹੀ ਨਹੀਂ, ਕੈਂਪ ’ਚ ਆਉਣ ਵਾਲੀਆਂ ਔਰਤਾਂ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੀਆਂ ਸੇਵਾਦਾਰ ਭੈਣਾਂ ਨੇ ਬਾਖੂਬੀ ਸੇਵਾ ਅਤੇ ਸੰਭਾਲ ਕੀਤੀ।