ਯਾਦਾਸ਼ਤ ਠੀਕ ਰੱਖਣ ਲਈ ਜ਼ਰੂਰੀ ਹੈ ਦਿਮਾਗ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ
ਭੁੱਲਣਾ ਇੱਕ ਸੁਭਾਵਿਕ ਕਿਰਿਆ ਹੈ ਅਮਰੀਕਾ ਦੇ ਪ੍ਰਸਿੱਧ ਮਨੋਵਿਗਿਆਨੀ ਅਤੇ ਦਾਰਸ਼ਨਿਕ ਵਿਲੀਅਮ ਜੈਮਸ ਕਹਿੰਦੇ ਹਨ ਕਿ ਦਿਮਾਗ ਦੇ ਸਹੀ ਇਸਤੇਮਾਲ ਲਈ ਭੁੱਲਣਾ ਵੀ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਯਾਦ ਰੱਖਣਾ ਜੇਕਰ ਅਸੀਂ ਹਰ ਚੀਜ਼ ਨੂੰ ਯਾਦ ਰੱਖਣ ਦੀ ਕੋਸ਼ਿਸ਼ ਕਰੀਏ ਤਾਂ ਸਾਡਾ ਦਿਮਾਗ ਪ੍ਰੇਸ਼ਾਨ ਹੋ ਜਾਵੇਗਾ ਤੇ ਸਹੀ ਸਮੇਂ ’ਤੇ ਇੱਕ ਚੀਜ਼ ਵੀ ਯਾਦ ਨਹੀਂ ਆਵੇਗੀ ਕੁਝ ਚੀਜ਼ਾਂ ਭੁੱਲ ਜਾਣ ’ਚ ਹੀ ਸਾਡੀ ਭਲਾਈ ਹੈ ਪਰ ਐਨਾ ਵੀ ਨਹੀਂ ਕਿ ਅਸੀਂ ਆਮ ਗੱਲਾਂ ਵੀ ਭੁੱਲ ਜਾਈਏ ਸਾਨੂੰ ਚਾਹੀਦੈ ਕਿ ਅਸੀਂ ਸਿਰਫ ਜ਼ਰੂਰੀ ਚੀਜ਼ਾਂ ਨੂੰ ਹੀ ਯਾਦ ਰੱਖੀਏ ਪਰ ਸਾਡੀ ਯਾਦਾਸ਼ਤ ਆਮ ਬਣੀ ਰਹੇ, ਇਸ ਗੱਲ ਦਾ ਵੀ ਸਾਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ।
ਅਸਲ ’ਚ ਯਾਦਾਸ਼ਤ ਚੰਗੀ ਜਾਂ ਮਾੜੀ ਨਹੀਂ ਹੁੰਦੀ ਹੋਰ ਗੱਲਾਂ ਵਾਂਗ ਸਾਡੀ ਯਾਦਾਸ਼ਤ ਵੀ ਸਾਡੀ ਸੋਚ ਰਾਹੀਂ ਪ੍ਰਭਾਵਿਤ ਹੁੰਦੀ ਹੈ ਜੇਕਰ ਅਸੀਂ ਸੋਚਦੇ ਹਾਂ ਕਿ ਸਾਡੀ ਯਾਦਾਸ਼ਤ ਕਮਜ਼ੋਰ ਹੈ ਤਾਂ ਸਾਡੀ ਯਾਦਾਸ਼ਤ ਠੀਕ ਹੁੰਦੇ ਹੋਏ ਵੀ ਇੱਕ ਦਿਨ ਉਹ ਜ਼ਰੂਰ ਹੀ ਕਮਜ਼ੋਰ ਹੋ ਜਾਵੇਗੀ ਇਸ ਤੋਂ ਉਲਟ ਜੇਕਰ ਅਸੀਂ ਸੋਚਦੇ ਹਾਂ ਅਤੇ ਆਪਣੇ ਮਨ ਨੂੰ ਵਿਸ਼ਵਾਸ ਦਿਵਾ ਦਿੰਦੇ ਹਾਂ ਕਿ ਸਾਡੀ ਯਾਦਾਸ਼ਤ ਸਹੀ ਹੈ ਤਾਂ ਉਹ ਨਿਸ਼ਚਿਤ ਤੌਰ ’ਤੇ ਸਹੀ ਹੋ ਜਾਵੇਗੀ।
ਸਾਡੀ ਯਾਦਾਸ਼ਤ ’ਚ ਸਾਡੇ ਦਿਮਾਗ ਦਾ ਮਹੱਤਵਪੂਰਨ ਰੋਲ ਹੁੰਦਾ ਹੈ ਪਰ ਜਦੋਂ ਤੱਕ ਇਸ ਦਾ ਇਸਤੇਮਾਲ ਨਾ ਕੀਤਾ ਜਾਵੇ, ਉਹ ਬੇਕਾਰ ਹੈ ਆਮ ਤੌਰ ’ਤੇ ਅਸੀਂ ਆਪਣੇ ਦਿਮਾਗ ਦੀ ਸਮਰੱਥਾ ਦਾ ਬਹੁਤ ਘੱਟ ਇਸਤੇਮਾਲ ਕਰਦੇ ਹਾਂ ਅਸੀਂ ਆਪਣੇ ਦਿਮਾਗ ਦਾ ਅੱਠ-ਦਸ ਪ੍ਰਤੀਸ਼ਤ ਹਿੱਸਾ ਹੀ ਇਸਤੇਮਾਲ ਕਰਦੇ ਹਾਂ ਅਸੀਂ ਆਪਣੇ ਦਿਮਾਗ ਦੀ ਸਮਰੱਥਾ ਦਾ ਜਿੰਨਾ ਜ਼ਿਆਦਾ ਇਸਤੇਮਾਲ ਕਰਾਂਗੇ, ਉਹ ਓਨੀ ਹੀ ਵਧਦੀ ਚਲੀ ਜਾਵੇਗੀ ਯਾਦਾਸ਼ਤ ਨੂੰ ਚੁਸਤ-ਦਰੁਸਤ ਰੱਖਣ ਲਈ ਆਪਣੇ ਦਿਮਾਗ ਦੀ ਸਮਰੱਥਾ ਦਾ ਜ਼ਿਆਦਾ ਇਸਤੇਮਾਲ ਕਰੋ ਕੁਝ ਨਾ ਕੁਝ ਅਜਿਹਾ ਕਰਦੇ ਰਹੋ ਜਿਸ ਵਿਚ ਦਿਮਾਗ ਲਾਉਣਾ ਪਵੇ।
ਹਾਸੇ ਦਾ ਵੀ ਯਾਦਾਸ਼ਤ ਨੂੰ ਚੁਸਤ-ਦਰੁਸਤ ਰੱਖਣ ਨਾਲ ਡੂੰਘਾ ਸਬੰਧ ਹੈ ਹੱਸਣ ਦੌਰਾਨ ਸਾਡੇ ਬਰੇਨ ਸੈੱਲਸ ਜਾਂ ਨਿਊਰਾਨਸ ਐਕਟਿਵ ਹੋ ਜਾਂਦੇ ਹਨ ਅਤੇ ਸਾਡੀ ਯਾਦਾਸ਼ਤ ਨੂੰ ਤੇਜ਼ ਕਰਨ ’ਚ ਮੱਦਦ ਕਰਦੇ ਹਨ ਆਪਣੀ ਯਾਦਾਸ਼ਤ ਨੂੰ ਚੁਸਤ-ਦਰੁਸਤ ਬਣਾਈ ਰੱਖਣ ਲਈ ਜਦੋਂ ਵੀ ਮੌਕਾ ਮਿਲੇ, ਖੂਬ ਹੱਸੋ-ਹਸਾਓ ਲੋੜੀਂਦੀ ਨੀਂਦ ਲੈਣਾ ਵੀ ਜ਼ਰੂਰੀ ਹੈ ਕਿਉਂਕਿ ਘੱਟ ਸੌਣ ਨਾਲ ਸਾਡੇ ਬਰੇਨ ਦੇ ਇੱਕ ਹਿੱਸੇ ’ਚ ਬਰੇਨ ਸੈੱਲਸ ਜਾਂ ਨਿਊਰਾਨਸ ਦੀ ਗਿਣਤੀ ਘੱਟ ਹੋ ਜਾਂਦੀ ਹੈ ਜਿਸ ਨਾਲ ਯਾਦਾਸ਼ਤ ਕਮਜ਼ੋਰ ਪੈ ਜਾਂਦੀ ਹੈ।
ਨਵੀਆਂ ਵਿਗਿਆਨਕ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਬਚਪਨ ’ਚ ਸਿੱਖੀਆਂ ਗਈਆਂ ਕਈ ਭਾਸ਼ਾਵਾਂ ਬਜ਼ੁਰਗ ਅਵਸਥਾ ’ਚ ਵਿਅਕਤੀ ਦੀ ਮਾਨਸਿਕ ਸਿਹਤ ਲਈ ਫਾਇਦੇਮੰਦ ਹੁੰਦੀਆਂ ਹਨ, ਕਿਉਂਕਿ ਇੱਕ ਤੋਂ ਜ਼ਿਆਦਾ ਭਾਸ਼ਾਵਾਂ ਬੋਲਣ ਵਾਲੇ ਵਿਅਕਤੀ ਦਾ ਦਿਮਾਗ ਸਿਰਫ ਇੱਕ ਭਾਸ਼ਾ ਜਾਣਨ ਵਾਲੇ ਵਿਅਕਤੀ ਦੀ ਤੁਲਨਾ ’ਚ ਬਜ਼ੁਰਗ ਅਵਸਥਾ ’ਚ ਵੀ ਤੁਲਨਾਤਮਕ ਤੌਰ ’ਤੇ ਜ਼ਿਆਦਾ ਸਰਗਰਮ ਰਹਿੰਦਾ ਹੈ ਜ਼ਿਆਦਾ ਭਾਸ਼ਾਵਾਂ ਦੀ ਜਾਣਕਾਰੀ ਵਿਅਕਤੀ ਦੇ ਦਿਮਾਗ ਦੇ ਅੰਦਰ ਅਜਿਹੇ Çਲੰਕਸ ਤਿਆਰ ਕਰ ਦਿੰਦੀ ਹੈ ਜਿਸ ਨਾਲ ਵਿਅਕਤੀ ਦੀ ਮਾਨਸਿਕ ਸਰਗਰਮੀ ਬਣੀ ਰਹਿੰਦੀ ਹੈ ਜੇਕਰ ਤੁਸੀਂ ਬਚਪਨ ’ਚ ਜ਼ਿਆਦਾ ਭਾਸ਼ਾਵਾਂ ਨਹੀਂ ਸਿੱਖ ਸਕੇ ਹੋ ਤਾਂ ਕੋਈ ਗੱਲ ਨਹੀਂ, ਅੱਜ ਹੀ ਕਿਸੇ ਭਾਸ਼ਾ ਨੂੰ ਸਿੱਖਣਾ ਸ਼ੁਰੂ ਕਰ ਦਿਓ।
ਗਾਉਣਾ, ਨੱਚਣਾ, ਅਭਿਨੈ ਅਤੇ ਹੋਰ ਕਲਾਵਾਂ ਜਿਵੇਂ ਮੂਰਤੀ ਕਲਾ ਅਤੇ ਸ਼ਿਲਪ ਆਦਿ ਕਲਾਵਾਂ ਰਾਹੀਂ ਇਕਾਗਰਤਾ ਦਾ ਵਿਕਾਸ ਹੁੰਦਾ ਹੈ ਇਸ ਲਈ ਤਣਾਅ ਦੂਰ ਕਰਨ ਅਤੇ ਆਪਣੀ ਯਾਦਾਸ਼ਤ ਨੂੰ ਚੁਸਤ-ਦਰੁਸਤ ਬਣਾਈ ਰੱਖਣ ਲਈ ਇਨ੍ਹਾਂ ਕਲਾਵਾਂ ਦਾ ਸਹਾਰਾ ਲਿਆ ਜਾ ਸਕਦਾ ਹੈ ਇਸ ਲਈ ਵੱਡਾ ਚਿੱਤਰਕਾਰ ਜਾਂ ਕਲਾਕਾਰ ਹੋਣ ਦੀ ਵੀ ਲੋੜ ਨਹੀਂ ਮਨਮਾਫਿਕ ਰੰਗਾਂ, ਵਿੰਗੀਆਂ-ਟੇਢੀਆਂ ਲਾਈਨਾਂ ਵਾਹ ਕੇ ਅਤੇ ਗਿੱਲੀ ਮਿੱਟੀ ਨਾਲ ਵੱਖ-ਵੱਖ ਆਕ੍ਰਿਤੀਆਂ ਬਣਾ ਕੇ ਅਸੀਂ ਅਸਾਨੀ ਨਾਲ ਆਪਣੀ ਯਾਦਾਸ਼ਤ ਨੂੰ ਚੁਸਤ-ਦਰੁਸਤ ਬਣਾਈ ਰੱਖ ਸਕਦੇ ਹਾਂ। ਯਾਦਾਸ਼ਤ ਚੰਗੀ ਬਣੀ ਰਹੇ, ਇਸ ਲਈ ਕੁਝ ਨਵਾਂ ਯਾਦ ਕਰਦੇ ਰਹੋ, ਕੁਝ ਨਵਾਂ ਸਿੱਖਦੇ ਰਹੋ ਆਪਣੀ ਯਾਦਾਸ਼ਤ ਨੂੰ ਚੁਸਤ-ਦਰੁਸਤ ਬਣਾਈ ਰੱਖਣ ਲਈ ਨਾ ਸਿਰਫ ਖੁਦ ਸਿੱਖਦੇ ਰਹੋ ਸਗੋਂ ਦੂਜਿਆਂ ਨੂੰ ਵੀ ਸਿਖਾਉਣ ’ਚ ਵੀ ਕੁਝ ਨਾ ਕੁਝ ਸਮਾਂ ਲਾਓ ਜੋ ਲੋਕ ਦੂਜਿਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣ ਕੇ ਅਸਲ ’ਚ ਉਨ੍ਹਾਂ ਦਾ ਹੱਲ ਕੱਢਣ ’ਚ ਰੁਚੀ ਲੈਂਦੇ ਹਨ, ਉਨ੍ਹਾਂ ਦੀ ਯਾਦਾਸ਼ਤ ਦੂਜਿਆਂ ਦੀ ਤੁਲਨਾ ’ਚ ਚੰਗੀ ਬਣੀ ਰਹਿੰਦੀ ਹੈ।
-ਸੀਤਾਰਾਮ ਗੁਪਤਾ