ਜ਼ਿੰਦਗੀ ਜਵਾਬ ਹੈ, ਜੰਗ (Change Your Lifestyle) ਨਹੀਂ ਤੁਹਾਡੇ ਅੰਦਰ ਕਿੰਨੀ ਵੀ ਪ੍ਰਤਿਭਾ ਅਤੇ ਲਗਨ ਹੋਵੇ, ਪਰ ਜਦੋਂ ਤੱਕ ਤੁਸੀਂ ਆਲਸ ਅਤੇ ਸੁਸਤੀ ਦੀ ਗ੍ਰਿਫਤ ’ਚ ਹੋ, ਤਾਂ ਉਦੋਂ ਤੱਕ ਤੁਹਾਨੂੰ ਮਨਚਾਹੀ ਕਾਮਯਾਬੀ ਹਾਸਲ ਨਹੀਂ ਹੋਵੇਗੀ। ਸਹੀ ਅਰਥਾਂ ’ਚ ਆਲਸ ਅਤੇ ਲਾਪ੍ਰਵਾਹੀ, ਇਹ ਦੋ ਸਾਡੇ ਅੰਦਰੂਨੀ ਦੁਸ਼ਮਣ ਹਨ ਜੋ ਬਿਨਾਂ ਦੁਸ਼ਮਣੀ ਦੇ ਹੀ ਸਾਡੇ ਨਾਲ ਦੁਸ਼ਮਣੀ ਨਿਭਾਉਂਦੇ ਰਹਿੰਦੇ ਹਨ ਇੱਕ ਪੁਰਾਣੀ ਕਹਾਵਤ ਹੈ ‘ਜਾਨ ਹੈ ਤਾਂ ਜਹਾਨ ਹੈ’ ਮਤਲਬ ਜੀਵਨ ’ਚ ਜੇਕਰ ਹਿੰਮਤ ਨਹੀਂ, ਹੌਂਸਲਾ ਨਹੀਂ ਤਾਂ ਜੀਵਨ ਨਹੀਂ ਜੀਵਨ ’ਚ ਇੱਕ ਚਮਕ, ਇੱਕ ਪਕੜ ਨਹੀਂ, ਉਦੋਂ ਤੱਕ ਜੀਵਨ ਨਹੀਂ ਜੀਵਨ ’ਚ ਰੌਸ਼ਨੀ ਹੋਵੇ, ਵਿਕਾਸ ਹੋਵੇ, ਉਦੋਂ ਜੀਵਨ ਹੈ, ਉਦੋਂ ਜ਼ਿੰਦਗੀ ਇੱਕ ਜਵਾਬ ਹੈ।
Table of Contents
ਜ਼ਿੰਦਗੀ ਇੱਕ ਜਵਾਬ ਹੋ ਜਾਵੇ, ਇਸ ਲਈ ਕੁਝ ਖਾਸ ਗੱਲਾਂ ’ਤੇ ਖਾਸ ਧਿਆਨ ਦਿੱਤਾ ਜਾਵੇ, ਤਾਂ ਜ਼ਿੰਦਗੀ ਜੰਗ ਬਣਨ ਤੋਂ ਬਚ ਜਾਵੇਗੀ
ਸਵੇਰੇ ਉੱਠਣ ਦੀ ਆਦਤ ਪਾਓ-ਸਵੇਰੇ ਉੱਠਣ ਦੇ ਕਈ ਫਾਇਦੇ ਹਨ ਪਹਿਲਾ ਤਾਂ ਇਹ ਕਿ ਸਵੇਰ ਦਾ ਸਮਾਂ ਦਿਲ-ਦਿਮਾਗ ਨੂੰ ਕੁਝ ਜ਼ਿਆਦਾ ਹੀ ਸ਼ਾਂਤੀ ਅਤੇ ਸਰਗਰਮੀ ਪ੍ਰਦਾਨ ਕਰਦਾ ਹੈ ਦੂਜਾ ਸਵੇਰ ਦੇ ਸਮੇਂ ਤੁਸੀਂ ਸ਼ਾਂਤ ਮਾਹੌਲ ’ਚ ਚਿੰਤਨ-ਮੰਥਨ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਸਵੇਰ ਦੇ ਸਮੇਂ ਵਾਤਾਵਰਨ ’ਚ ਆਕਸੀਜ਼ਨ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਤੁਸੀਂ ਜ਼ਿਆਦਾ ਸਿਹਤਮੰਦੀ ਮਹਿਸੂਸ ਕਰੋਗੇ, ਨਾਲ ਹੀ ਤੁਸੀਂ ਕਿਸੇ ਵਿਸ਼ੇ ’ਤੇ ਸਕਾਰਾਤਮਕ ਵਿਚਾਰ ਜ਼ਿਆਦਾ ਤੋਂ ਜ਼ਿਆਦਾ ਕਰ ਸਕਦੇ ਹੋ।
ਖਾਣ-ਪੀਣ ’ਤੇ ਧਿਆਨ ਦਿਓ:
ਭੋਜਨ ਹਮੇਸ਼ਾ ਭੁੱਖ ਤੋਂ ਘੱਟ ਲਓ ਚਾਹ, ਕੌਫੀ ਅਤੇ ਕੋਲਡ ਡਰਿੰਕ ਆਦਿ ਦੇ ਸੇਵਨ ’ਚ ਸਾਵਧਾਨੀ ਵਰਤੋ ਜੇਕਰ ਹੋ ਸਕੇ ਤਾਂ ਇਸ ਦੀ ਥਾਂ ਦੁੱਧ-ਦਹੀਂ ਦਾ ਹੀ ਸੇਵਨ ਕਰੋ ਇਸ ਨਾਲ ਪਾਚਣ ਸ਼ਕਤੀ ਵਧਣ ਦੇ ਨਾਲ-ਨਾਲ ਦਿਮਾਗ ’ਚ ਤਾਜ਼ਗੀ ਵੀ ਬਣੀ ਰਹਿੰਦੀ ਹੈ।
ਸਿਧਾਂਤ ਅਪਣਾਓ:
ਸਿਧਾਂਤਾਂ ਤੋਂ ਬਿਨਾਂ ਜ਼ਿੰਦਗੀ ਉਵੇਂ ਹੋ ਜਾਂਦੀ ਹੈ ਜਿਵੇਂ ਬਿਨਾਂ ਮਲਾਹ ਦੀ ਬੇੜੀ ਜੇਕਰ ਤੁਸੀਂ ਆਪਣੀ ਜ਼ਿੰਦਗੀ ’ਚ ਸਥਾਈ ਤੌਰ ’ਤੇ ਸਫ਼ਲਤਾ ਹਾਸਲ ਕਰਨਾ ਚਾਹੁੰਦੇ ਹੋ ਤਾਂ ਕੁਝ ਨੈਤਿਕ ਮੁੱਲਾਂ ਅਤੇ ਸਿਧਾਂਤਾਂ ਨੂੰ ਅਮਲ ’ਚ ਲਿਆਉਣਾ ਹੋਵੇਗਾ ਇਮਾਨਦਾਰੀ ਦਾ ਜੀਵਨ ’ਚ ਇੱਕ ਖਾਸ ਮੁੱਲ ਹੈ। ਇਸਦੇ ਨਾਲ ਹੀ ਸਾਹਮਣੇ ਆਏ ਹੋਏ ਕੰਮ ਨੂੰ ਖੁਸ਼ੀ ਨਾਲ ਸਵੀਕਾਰੋ, ਭਾਵੇਂ ਤੁਹਾਡੀ ਪਸੰਦ ਦਾ ਹੋਵੇ ਜਾਂ ਨਾ ਅਤੇ ਸਾਹਮਣੇ ਆਏ ਹੋਏ ਸਾਰੇ ਕੰਮਾਂ ਨੂੰ ਸਮੇਂ ’ਤੇ ਨਿਪਟਾਉਣ ਦਾ ਨਿਸ਼ਚਾ ਕਰੋ ਜੀਵਨ ’ਚ ਅਹਿਮ ਫੈਸਲੇ ਜ਼ਲਦਬਾਜ਼ੀ ’ਚ ਨਾ ਲਓ ਫੈਸਲਾ ਲੈਣ ਤੋਂ ਪਹਿਲਾਂ ਖੂਬ ਸੋਚ-ਵਿਚਾਰ ਕਰੋ ਅਤੇ ਫੈਸਲਾ ਇੱਕ ਵਾਰ ਲਓ ਵਾਰ-ਵਾਰ ਫੈਸਲਾ ਬਦਲਣ ਨਾਲ ਤੁਹਾਡੇ ਵਿਅਕਤੀਤਵ ’ਤੇ ਮਾੜਾ ਅਸਰ ਪੈ ਸਕਦਾ ਹੈ।
ਯੋਗ-ਕਸਰਤ ਕਰੋ:
ਸਵੇਰ ਦੇ ਸਮੇਂ ਯੋਗ ਆਸਣ ਜਾਂ ਕਸਰਤ ਕਰਨ ਨਾਲ ਦਿਨ ਭਰ ਚੁਸਤੀ ਅਤੇ ਫੁਰਤੀ ਬਣੀ ਰਹਿੰਦੀ ਹੈ ਸਵੇਰ ਦੇ ਸਮੇਂ ਟਹਿਲੋ ਜ਼ਰੂਰ ਅਤੇ ਟਹਿਲਦੇ ਸਮੇਂ ਲੰਮੇ ਸਾਹ ਲੈ ਕੇ ਹੌਲੀ-ਹੌਲੀ ਛੱਡੋ।
ਖੁਦ ’ਤੇ ਭਰੋਸਾ:
ਜੀਵਨ ’ਚ ਪਹਿਲਾਂ ਖੁਦ ’ਤੇ ਭਰੋਸਾ ਰੱਖੋ ਕਿਉਂਕਿ ਰੱਬੀ ਤਾਕਤ ਉਸੇ ਦੀ ਮੱਦਦ ਪਹਿਲਾਂ ਕਰਦੀ ਹੈ ਜਿਸ ਨੂੰ ਖੁਦ ’ਤੇ ਪੂਰਾ ਵਿਸ਼ਵਾਸ ਹੁੰਦਾ ਹੈ ਜਾਂ ਖੁਦ ਦੀ ਮੱਦਦ ਕਰਦਾ ਹੈ ਜੀਵਨ ’ਚ ਵੱਖ-ਵੱਖ ਲੋਕਾਂ ਨਾਲ ਸੱਜੀ ਦੁਨੀਆਂ ਹੈ ਇਸੇ ’ਚ ਕੁਝ ਅਜਿਹੇ ਲੋਕ ਹੁੰਦੇ ਹਨ ਜੋ ਈਰਖਾ ਨਾਲ ਨਿਰਾਸ਼ ਕਰਦੇ ਰਹਿੰਦੇ ਹਨ ਅਜਿਹੇ ’ਚ ਆਤਮ-ਵਿਸ਼ਵਾਸੀ ਬਣੋ ਅਤੇ ਆਪਣੇ ਲਈ ਸਮਾਂ ਕੱਢਣ ਦੀ ਆਦਤ ਪਾਓ। ਜਦੋਂ ਤੁਸੀਂ ਖਾਣਾ-ਪੀਣਾ, ਘੁੰਮਣਾ-ਫਿਰਨਾ ਰੋਜ਼ ਕਰ ਸਕਦੇ ਹੋ ਤਾਂ ਖੁਦ ਲਈ ਸਮਾਂ ਵੀ ਕੱਢਣਾ ਜ਼ਰੂਰੀ ਹੈ।
ਇਸ ਲਈ 5 ਮਿੰਟਾਂ ਲਈ ਇਕਾਂਤ ’ਚ ਬੈਠਣਾ ਸਿੱਖੋ ਅਤੇ ਇਸ ਸਮੇਂ ਤੁਸੀਂ ਕੁਝ ਵੀ ਨਾ ਸੋਚੋ ਹੋ ਸਕੇ ਤਾਂ ਅੱਖਾਂ ਬੰਦ ਕਰਕੇ ਬੈਠਣ ਤੋਂ ਬਾਅਦ ਤੁਸੀਂ ਆਪਣੇ-ਆਪ ਨੂੰ ਵੀ ਭੁੱਲ ਜਾਓ ਕਿ ਤੁਸੀਂ ਕੁਝ ਹੋ ਬੱਸ ਇੰਝ ਸਮਝੋ ਉਨ੍ਹਾਂ 5 ਮਿੰਟਾਂ ਲਈ ਤੁਸੀਂ ਕੋਈ ਅਧਿਕਾਰੀ, ਕੋਈ ਸੇਠ, ਕੋਈ ਨੌਕਰ ਜਾਂ ਇੰਝ ਕਹਿ ਲਓ ਕਿ ਤੁਸੀਂ ਮਨੁੱਖ ਵੀ ਨਹੀਂ, ਕੁਝ ਵੀ ਨਹੀਂ ਹੋ ਜੇਕਰ ਇਸ ਤਰੀਕੇੇ ਨੂੰ ਅਪਣਾਇਆ ਗਿਆ ਤਾਂ ਉੱਠਣ ਤੋਂ ਬਾਅਦ ਤੁਸੀਂ ਆਪਣੇ-ਆਪ ਨੂੰ ਇੱਕਦਮ ਤਰੋਤਾਜ਼ਾ ਮਹਿਸੂਸ ਕਰੋਗੇ ਇਸ ਕਿਰਿਆ ਨਾਲ ਤੁਹਾਨੂੰ ਕੋਈ ਵੀ ਫੈਸਲਾ ਲੈਣ ’ਚ ਘੱਟ ਸਮਾਂ ਲੱਗੇਗਾ ਅਤੇ ਸਟੀਕ ਕੰਮ ਹੋਣਾ ਸ਼ੁਰੂ ਹੋ ਜਾਵੇਗਾ।
ਸਾਹਮਣਾ ਕਰੋ, ਟਾਲ਼ੋ ਨਾ:
ਕਿਸੇ ਵੀ ਸਮੱਸਿਆ ਨੂੰ ਟਾਲੋ ਨਾ ਸਗੋਂ ਆਤਮ-ਵਿਸ਼ਵਾਸ ਨਾਲ ਸਮੱਸਿਆ ਦਾ ਸਾਹਮਣਾ ਕਰੋ ਜੀਅ ਨਾ ਚੁਰਾਓ ਅਜਿਹਾ ਕਰਨ ਨਾਲ ਸਮੱਸਿਆ ਦਾ ਹੱਲ ਨਹੀਂ ਮਿਲਦਾ ਸਗੋਂ ਸਮੱਸਿਆ ਹੋਰ ਉਲਝ ਕੇ ਵੱਡੀ ਹੋ ਜਾਂਦੀ ਹੈ ਕਿਸੇ ਸਮੱਸਿਆ ਦੇ ਹੱਲ ਦੇ ਤਰੀਕਿਆਂ ’ਤੇ ਜਿੰਨਾ ਬਿਹਤਰ ਚਿੰਤਨ ਤੁਸੀਂ ਏਕਾਂਤ ’ਚ ਰਹਿ ਕੇ ਕਰ ਸਕਦੇ ਹੋ ਓਨਾ ਦੂਜੀ ਜਗ੍ਹਾ ਨਹੀਂ, ਇਸ ਲਈ ਏਕਾਂਤ ’ਚ ਰਹਿਣ ਦੀ ਆਦਤ ਪਾਓ। ਏਕਾਂਤ ’ਚ ਸਮੱਸਿਆ ਦੇ ਮੂਲ ਬਿੰਦੂ ’ਤੇ ਧਿਆਨ ਇਕਾਗਰ ਕਰਨ ’ਤੇ ਉਨ੍ਹਾਂ ਸਮੱਸਿਆਵਾਂ ਦਾ ਵੀ ਹੱਲ ਨਿੱਕਲਦਾ ਨਜ਼ਰ ਆਵੇਗਾ, ਜੋ ਗੁੰਝਲਦਾਰ ਸਮੱਸਿਆਵਾਂ ਹਨ ਅਤੇ ਜਿਨ੍ਹਾਂ ਸਮੱਸਿਆਵਾਂ ਦਾ ਹੱਲ ਕੱਢਣਾ ਅਸੰਭਵ ਜਿਹਾ ਲੱਗਦਾ ਸੀ।
ਉਮੀਦ ਹੈ ਉਪਰੋਕਤ ਗੱਲਾਂ ਤੁਹਾਡੇ ਜੀਵਨ ਦੀ ਜੰਗ ’ਚ ਸਹਾਇਕ ਹੋਣਗੀਆਂ ਅਤੇ ਜ਼ਿੰਦਗੀ ਜਵਾਬ ਸਾਬਤ ਹੋਵੇਗੀ ਜਿਸ ’ਚ ਸਮੱਸਿਆ ਨਾਂਅ ਦੀ ਕੋਈ ਚੀਜ਼ ਨਹੀਂ ਹੋਵੇਗੀ।
-ਰਾਧੇ ਗੋਪਾਲ ਸਵਰੂਪ