ਕਮਰ ਦਰਦ ’ਚ ਚਾਹੀਦੀ ਹੈ ਰਾਹਤ, ਤਾਂ ਕਰੋ ਭੁਜੰਗ ਆਸਣ (Bhujangasana) ਅੱਜ-ਕੱਲ੍ਹ ਦੀਆਂ ਵਧਦੀਆਂ ਬਿਮਾਰੀਆਂ ਨੂੰ ਦੇਖਦੇ ਹੋਏ ਸਾਡੇ ਰੂਟੀਨ ’ਚ ਯੋਗ ਨੂੰ ਸ਼ਾਮਲ ਕਰਨਾ ਇੱਕ ਜ਼ਰੂਰਤ ਬਣ ਗਿਆ ਹੈ ਯੋਗ ਸਾਡਾ ਪ੍ਰਾਚੀਨ ਸੱਭਿਆਚਾਰ ਹੈ ਇਸਦਾ ਇਹ ਮਤਲਬ ਨਹੀਂ ਕਿ ਅਸੀਂ ਆਪਣੇ ਪੁਰਾਣੇ ਸੱਭਿਆਚਾਰ ਨਾਲ ਜੁੜ ਕੇ ਭੌਤਿਕ ਸਮਾਜ ਤੋਂ ਅਲੱਗ ਹੋ ਜਾਵਾਂਗੇ, ਸਗੋਂ ਇਸ ਨਾਲ ਸਾਡੀ ਆਧੁਨਿਕ ਜ਼ਿੰਦਗੀ ਦੇ ਰਸਤੇ ਖੁੱਲ੍ਹ ਜਾਣਗੇ ਅਜਿਹਾ ਵੀ ਕਹਿ ਸਕਦੇ ਹਾਂ ਕਿ ਜਦੋਂ ਸੱਭਿਆਚਾਰ ਨੂੰ ਸੱਭਿਅਤਾ ਦੇ ਨਾਲ ਲੈ ਕੇ ਚੱਲਾਂਗੇ।
ਤਾਂ ਅਸੀਂ ਸਰੀਰਕ ਸਿਹਤ ਦੇ ਨਾਲ-ਨਾਲ ਸਮਾਜਿਕ ਅਤੇ ਆਰਥਿਕ ਵਿਕਾਸ ਨੂੰ ਵਧਾਉਣ ’ਚ ਸਮਰੱਥ ਹੋਵਾਂਗੇ। ਸਰੀਰ ਸਿਹਤਮੰਦ ਤਾਂ ਜਹਾਨ ਸਿਹਤਮੰਦ ਜੇਕਰ ਸਾਡਾ ਸਰੀਰ ਹੀ ਸਿਹਤਮੰਦ ਨਹੀਂ ਹੈ, ਅਸੀਂ ਐਕਟੀਵਲੀ ਕੁਝ ਵੀ ਕਰ ਸਕਣ ’ਚ ਸਮਰੱਥ ਨਹੀਂ ਹਾਂ, ਤਾਂ ਸਭ ਕੁਝ ਹੁੰਦੇ ਹੋਏ ਵੀ ਬੇਕਾਰ ਲੱਗਦਾ ਹੈ ਇਸ ਲਈ ਅੱਜ ਸਭ ਤੋਂ ਅਹਿਮ ਲੋੜ ਸਾਡੀ ਸਿਹਤ ਹੈ ਸਾਡੇ ਸਰੀਰ ਨੂੰ ਸਿਹਤਮੰਦ ਅਤੇ ਸਟਰਾਂਗ ਰੱਖਣ ’ਚ ਜੋ ਸਭ ਤੋਂ ਜ਼ਿਆਦਾ ਭੂਮਿਕਾ ਨਿਭਾਉਂਦੀ ਹੈ, ਉਹ ਹੈ ਸਾਡੀ ‘ਬੈਕ ਬੋਨ’ ਭਾਵ ‘ਰੀੜ੍ਹ ਦੀ ਹੱਡੀ’ ਬੈਕ ਬੋਨ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ, ਜਿਸ ’ਤੇ ਸਾਰਾ ਸਰੀਰ ਖੜ੍ਹਾ ਹੈ।
ਯੋਗ ’ਚ ਇਹ ਮਾਨਤਾ ਹੈ ਕਿ ਜਦੋਂ ਤੱਕ ਤੁਹਾਡੀ ਕਮਰ ’ਚ ਲੱਚਕ ਹੈ, ਤਾਂ ਤੁਸੀਂ ਜਵਾਨ ਹੋ ਆਮ ਤੌਰ ’ਤੇ ਤੁਸੀਂ ਬੈਕ ਪੇਨ ਤੋਂ ਪੀੜਤ ਹੋ, ਤਾਂ ਕਿਸੇ ਵੀ ਤਰ੍ਹਾਂ ਦਾ ਕੰਮ ਹੋਵੇ, ਤੁਸੀਂ ਉਸ ’ਚ ਛੇਤੀ ਥੱਕ ਜਾਓਗੇ ਫਿਰ ਉਹ ਕੰਮ ਭਾਵੇਂ ਤੁਰਨ, ਬੈਠਣ ਜਾਂ ਖੜ੍ਹੇ ਰਹਿਣ ਵਾਲਾ ਹੀ ਕਿਉਂ ਨਾ ਹੋਵੇ ਪਰ ਜੇਕਰ ਤੁਹਾਡੀ ਬੈਕ ਸਟ੍ਰਾਂਗ ਹੈ, ਤਾਂ ਘੰਟਿਆਂ ਕੰਮ ਕਰਨ ਤੋਂ ਬਾਅਦ ਵੀ ਤੁਹਾਨੂੰ ਥਕੇਵਾਂ ਨਹੀਂ ਹੋਵੇਗਾ ਇਸ ਲਈ ਆਪਣੇ ਸਰੀਰ ਦੀ ਕਾਰਜ-ਸਮਰੱਥਾ ਨੂੰ ਵਧਾਉਣ ਅਤੇ ਆਤਮ-ਨਿਰਭਰ ਹੋ ਕੇ ਕੰਮ ਕਰਨ ਲਈ ਨਿਯਮਿਤ ਤੌਰ ’ਤੇ ‘ਭੁਜੰਗ ਆਸਣ’ ਨੂੰ ਰੂਟੀਨ ’ਚ ਸ਼ਾਮਲ ਕਰੋ।
Table of Contents
ਭੁਜੰਗ ਆਸਣ- (ਕੋਬਰਾ ਪੋਜ਼): | Bhujangasana
- ਭੁਜੰਗ ਆਸਣ ਜਦੋਂ ਅਸੀਂ ਕਰਦੇ ਹਾਂ ਤਾਂ ਸਾਡਾ ਬਾਡੀ ਪੋਸ਼ਚਰ ਸੱਪ ਵਰਗਾ ਬਣ ਜਾਂਦਾ ਹੈ, (ਜਿਵੇਂ ਸੱਪ ਕੁੰਡਲੀ ਮਾਰ ਕੇ ਬੈਠਦਾ ਹੈ) ਇਸ ਲਈ ਇਸਨੂੰ ਭੁਜੰਗ ਆਸਣ ਕਹਿੰਦੇ ਹਨ ਭੁਜੰਗ ਆਸਣ ਕਰਨ ਨਾਲ ਕਮਰ ਦਰਦ ’ਚ ਤਾਂ ਆਰਾਮ ਮਿਲਦਾ ਹੈ, ਨਾਲ ਹੀ ਬੈਕ ਦੀ ਸਟ੍ਰੈਂਥ ਕਈ ਗੁਣਾ ਵਧ ਸਕਦੀ ਹੈ ਸਾਡੇ ਸੁਪਰ ਹਿਊਮਨ ਗੁਰੂ ਸੰਤ ਡਾ. ਐੱਮਐੱਸਜੀ ਨੇ ਕਮਰ ਦਰਦ ਤੋਂ ਪ੍ਰੇਸ਼ਾਨ ਲੋਕਾਂ ਨੂੰ ਭੁਜੰਗ ਆਸਣ ਦਾ ਤਰੀਕਾ ਦੱਸਿਆ, ਜਿਸ ਨਾਲ ਉਨ੍ਹਾਂ ਦਾ ਸਾਲਾਂ ਪੁਰਾਣਾ ਬੈਕ ਪੇਨ ਕੁਝ ਦਿਨਾਂ ’ਚ ਹੀ ਹੌਲੀ-ਹੌਲੀ ਖ਼ਤਮ ਹੁੰਦਾ ਚਲਾ ਗਿਆ।
- ਲੋਅਰ ਬੈਕ ’ਚ ਕਈ ਵਾਰ ਤਾਂ ਦਰਦ ਲੱਤ ’ਚੋਂ ਹੁੰਦਾ ਹੋਇਆ ਪੈਰ ਤੱਕ ਵੀ ਪਹੁੰਚ ਜਾਂਦਾ ਹੈ ਕਰਵਟ ਲੈਣਾ ਮੁਸ਼ਕਿਲ ਹੋ ਜਾਂਦਾ ਹੈ ਇੱਥੋਂ ਤੱਕ ਕਿ ਹਰ ਕਦਮ ਡਰ-ਡਰ ਕੇ ਰੱਖਣਾ ਪੈਂਦਾ ਹੈ, ਜਿਸ ਨੂੰ ਡਾਕਟਰ ਸਲਿੱਪ ਡਿਸਕ ਜਾਂ ਡਿਸਕ ਪ੍ਰੌਬਲਮ ਕਹਿੰਦੇ ਹਨ ਅਜਿਹੀ ਸਥਿਤੀ ’ਚ ਭੁਜੰਗ ਆਸਣ ਨਿਯਮਿਤ ਤੌਰ ’ਤੇ ਅਤੇ ਸੀਰੀਅਸਲੀ ਕਰਕੇ ਬੈਕ ਪੇਨ ਤੋਂ ਆਸਾਨੀ ਨਾਲ ਰਾਹਤ ਪਾ ਸਕਦੇ ਹਾਂ।
ਭੁਜੰਗ ਆਸਣ ਦਾ ਮੈਥਡ | Bhujangasana
- ਯੋਗਾ ਮੈਟ ’ਤੇ ਜਾਂ ਫਿਰ ਕਿਸੇ ਦਰੀ ’ਤੇ ਪੇਟ ਦੇ ਭਾਰ ਲੇਟ ਜਾਓ।
- ਦੋਵੇਂ ਹੱਥ ਆਪਣੇ ਦੋਵਾਂ ਮੋਢਿਆਂ ਦੇ ਬਰਾਬਰ ਰੱਖੋ।
- ਹੁਣ ਸਾਹ ਲੈਂਦੇ ਹੋਏ ਆਪਣੀ ਅਪਰ ਬਾਡੀ ਨੂੰ ਜਿੰਨਾ ਚੁੱਕ ਸਕਦੇ ਹੋ, ਚੁੱਕੋ ਆਪਣੀ ਕੈਪੇਸਿਟੀ (ਸਮਰੱਥਾ) ਤੋਂ ਜ਼ਿਆਦਾ ਚੁੱਕਣ ਦੀ ਜ਼ਲਦਬਾਜ਼ੀ ਅਤੇ ਜ਼ਬਰਦਸਤੀ ਨਾ ਕਰੋ।
- ਧੌਣ ਨੂੰ ਉੱਪਰ ਕਰਕੇ ਛੱਤ ਨੂੰ ਦੇਖਣ ਦੀ ਕੋਸ਼ਿਸ਼ ਕਰੋ।
- 5-7 ਸੈਕਿੰਡ ਇਸੇ ਪੁਜੀਸ਼ਨ ’ਚ ਹੋਲਡ ਕਰਨ ਤੋਂ ਬਾਅਦ ਸਾਹ ਛੱਡਦੇ ਹੋਏ ਵਾਪਸ ਹੇਠਾਂ ਆ ਕੇ 5 ਸੈਕਿੰਡ ਆਰਾਮ ਕਰੋ।
- ਇਸ ਤਰ੍ਹਾਂ 15 ਵਾਰ ਭੁਜੰਗ ਆਸਣ ਕਰਨਾ ਹੈ ਜੇਕਰ ਜ਼ਰੂਰਤ ਪਵੇ ਤਾਂ ਵਿੱਚ ਦੀ 5-10 ਸੈਕਿੰਡ ਆਰਾਮ ਕਰ ਸਕਦੇ ਹੋ।
- ਦਿਨ ’ਚ 15-15-15 ਵਾਰ ਇਹ ਆਸਣ ਸਵੇਰੇ, ਦੁਪਹਿਰ ਤੇ ਸ਼ਾਮ ਨੂੰ ਕਰੋ।
- ਜੇਕਰ ਤੁਹਾਨੂੰ ਇਸ ਤਰੀਕੇ ਨਾਲ ਭੁਜੰਗ ਆਸਣ ਕਰਨ ਨਾਲ ਫਾਇਦਾ ਹੋਇਆ ਹੋਵੇ, ਤਾਂ ਕਿਰਪਾ ਕਰਕੇ ਸੱਚੀ ਸਿਕਸ਼ਾ ’ਚ ਆਪਣਾ ਨਾਂਅ ਅਤੇ ਫੋਟੋ ਜ਼ਰੂਰ ਭੇਜੋ, ਤਾਂ ਕਿ ਹੋਰ ਲੋਕ ਜੋ ਵੀ ਇਸ ਦਰਦ ਤੋਂ ਪ੍ਰੇਸ਼ਾਨ ਹਨ, ਉਹ ਵੀ ਇਸਦਾ ਫਾਇਦਾ ਲੈ ਸਕਣ।
ਸਾਵਧਾਨੀਆਂ:
- ਪੇਟ ਦੇ ਕਿਸੇ ਰੋਗ ਦੇ ਚੱਲਦਿਆਂ ਇਸ ਆਸਣ ਨੂੰ ਨਾ ਕਰੋ।
- ਹਰਨੀਆਂ ਅਤੇ ਅਲਸਰ ’ਚ ਪਰਹੇਜ਼ ਕਰੋ।
- ਗਰਭਵਤੀ ਔਰਤ ਨੂੰ ਭੁਜੰਗ ਆਸਣ ਨਹੀਂ ਕਰਨਾ ਚਾਹੀਦਾ।
- ਇਹ ਆਸਣ ਥੋੜ੍ਹਾ ਮੁਸ਼ਕਿਲ ਹੁੰਦਾ ਹੈ, ਇਸ ਲਈ ਇਹ ਆਸਣ ਕਰਦੇ ਸਮੇਂ ਜ਼ਲਦਬਾਜ਼ੀ ਅਤੇ ਲਾਪਰਵਾਹੀ ਨਾ ਕਰੋ।
- ਇਸ ਆਸਣ ਨੂੰ ਖਾਲੀ ਪੇਟ ਕਰੋ ਜਾਂ ਖਾਣਾ ਖਾਣ ਤੋਂ 2 ਘੰਟੇ ਬਾਅਦ ਕਰੋ।
ਫਾਇਦੇ: | Bhujangasana Benefits
ਭੁਜੰਗ ਆਸਣ ਦੇ ਬੈਕ ਪੇਨ ਦੇ ਨਾਲ-ਨਾਲ ਹੋਰ ਵੀ ਕਈ ਫਾਇਦੇ ਹਨ ਜਿਵੇਂ:-
- ਤਣਾਅ ਅਤੇ ਥਕਾਵਟ ਨੂੰ ਦੂਰ ਕਰਦਾ ਹੈ।
- ਅਸਥਮਾ ਦੇ ਲੱਛਣਾਂ ਨੂੰ ਦੂਰ ਕਰਦਾ ਹੈ।
- ਪ੍ਰਜਣਨ ਪ੍ਰਣਾਲੀ ’ਚ ਸੁਧਾਰ ਕਰਦਾ ਹੈ।
- ਸੂਰਜ ਨਮਸਕਾਰ ਦਾ 7ਵਾਂ ਸਟੈੱਪ ਹੋਣ ਵੀ ਵਜ੍ਹਾ ਨਾਲ ਸਰੀਰ ਨੂੰ ਐਨਰਜ਼ੀ ਦਿੰਦਾ ਹੈ।
- ਬਲੱਡ ਸਰਕੁਲੇਸ਼ਨ ਨੂੰ ਵਧਾਉਂਦਾ ਹੈ, ਜਿਸ ਨਾਲ ਚਿਹਰੇ ’ਤੇ ਨਿਖਾਰ ਆਉਂਦਾ ਹੈ।
- ਥਾਇਰਾਇਡ ਦੀ ਸਮੱਸਿਆ ਨੂੰ ਘੱਟ ਕਰਦਾ ਹੈ।
- ਮੋਟਾਪਾ ਘੱਟ ਕਰਨ ’ਚ ਮੱਦਦ ਕਰਦਾ ਹੈ।
- ਲੀਵਰ ਅਤੇ ਕਿਡਨੀ ਦੇ ਕੰਮਾਂ ’ਚ ਸੁਧਾਰ ਕਰਦਾ ਹੈ।
- ਅਨਿਯਮਿਤ ਮਾਸਿਕ ਧਰਮ ਦੀ ਸਮੱਸਿਆ ਨੂੰ ਘੱਟ ਕਰਦਾ ਹੈ।
- ਅੰਤੜੀਆਂ ’ਚ ਚਿਪਕਿਆ ਮਲ ਖੁਦ ਹੀ ਬਾਹਰ ਨਿੱਕਲ ਆਉਂਦਾ ਹੈ।
- ਮਾਈਗੇ੍ਰਨ ਨੂੰ ਘੱਟ ਕਰਦਾ ਹੈ।
- ਗਲਾ ਦਰਦ, ਪੁਰਾਣੀ ਖੰੰਘ ਅਤੇ ਫੇਫੜਿਆਂ ਸਬੰਧੀ ਬਿਮਾਰੀ ਹੋਵੇ, ਤਾਂ ਵੀ ਭੁਜੰਗ ਆਸਣ ਨਾਲ ਆਰਾਮ ਮਿਲ ਸਕਦਾ ਹੈ।
- ਗਾਲ ਬਲੈਡਰ ਦੀ ਸਰਗਰਮੀ ਨੂੰ ਵਧਾਉਂਦਾ ਹੈ।
- ਨਿਯਮਿਤ ਤੌਰ ’ਤੇ ਭੁਜੰਗ ਆਸਣ ਕਰਨ ਨਾਲ ਕਮਰ ਦੀ ਲੱਚਕ ਵਧਦੀ ਹੈ।
- ਕਮਰ ਨੂੰ ਸਟ੍ਰੈਂਥ ਦੇ ਕੇ ਬਾਡੀ ਦੀ ਕਾਰਜ-ਸਮਰੱਥਾ ਨੂੰ ਵਧਾਉਂਦਾ ਹੈ।
ਨੀਲਮ ਇੰਸਾਂ, ਯੋਗਾ ਵਰਲਡ ਚੈਂਪੀਅਨ