ਪਰਮ ਪਰਉਪਕਾਰੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ -ਸੰਪਾਦਕੀ (Editorial) ਪੂਜਨੀਕ ਸਤਿਗੁਰੂ ਜੀ ਦੇ ਪਰਉਪਕਾਰ ਗਿਣਾਏ ਨਹੀਂ ਜਾ ਸਕਦੇ ਪਿਆਰੇ ਸਤਿਗੁਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪੂਰਾ ਪਵਿੱਤਰ ਜੀਵਨ ਪਰਉਪਕਾਰਾਂ ਦੀ ਮਿਸਾਲ ਹੈ ਸਮਾਜ ਅਤੇ ਇਨਸਾਨੀਅਤ ਭਲਾਈ ਲਈ ਆਪ ਜੀ ਬਚਪਨ ਤੋਂ ਲੈ ਕੇ ਪੂਰੀ ਜ਼ਿੰਦਗੀ ਦਿਨ-ਰਾਤ ਯਤਨਸ਼ੀਲ ਰਹੇ ਨੂਰੀ ਬਚਪਨ ’ਤੇ ਗੱਲ ਕਰੀਏ ਤਾਂ ਆਪ ਜੀ ਦਾ ਹਰ ਅੰਦਾਜ਼ ਉਦਾਹਰਣ ਬਣਿਆ ਕੋਈ ਵੀ ਦਰ ’ਤੇ ਆਇਆ, ਪ੍ਰਾਰਥਨਾ, ਇੱਛਾ ਪ੍ਰਗਟ ਕੀਤੀ ਕਿ ਮੈਂ ਭੁੱਖਾ ਹਾਂ, ਕੁਝ ਖਾਣ ਨੂੰ ਮਿਲ ਜਾਵੇ ਤਾਂ ਆਪ ਜੀ ਨੇ ਆਪਣੀ ਪੂਜਨੀਕ ਮਾਤਾ ਜੀ ਦੇ ਦਿੱਤੇ ਪਵਿੱਤਰ ਸੰਸਕਾਰਾਂ ਕਰਕੇ ਉਸਨੂੰ ਪੇਟ ਭਰ ਭੋਜਨ ਕਰਵਾਇਆ ਕੋਈ ਆਪਣੇ ਭੁੱਖ ਨਾਲ ਤੜਫ ਰਹੇ।
ਪਸ਼ੂਆਂ ਲਈ ਤੂੜੀ-ਚਾਰਾ ਲੈਣ ਆਇਆ, ਤਾਂ ਆਪ ਜੀ ਨੇ ਉਸਦੀ ਇੱਛਾ ਤੋਂ ਵੀ ਵਧ ਕੇ ਮੱਦਦ ਕੀਤੀ ਕੋਈ ਆਪਣੀ ਬੇਟੀ ਦੇ ਵਿਆਹ ’ਚ ਕੁਝ ਰੁਪਇਆਂ ਦੀ ਲੋੜ ਦੀ ਇੱਛਾ ਲੈ ਕੇ ਆਇਆ, ਤਾਂ ਆਪ ਜੀ ਨੇ ਆਪਣੀ ਪੂਜਨੀਕ ਮਾਤਾ ਜੀ ਨੂੰ ਉਨ੍ਹਾਂ ਦੀ ਜ਼ਰੂਰਤ ਨੂੰ ਹੱਲ ਕਰਨ ਲਈ ਬੇਨਤੀ ਕੀਤੀ ਕਿ ਮਾਤਾ ਜੀ, ਇਹ ਸਮਝ ਲੈਣਾ ਕਿ ਮੇਰੀ ਆਪਣੀ ਭੈਣ ਦਾ ਵਿਆਹ ਹੈ, ਇਨ੍ਹਾਂ ਨੂੰ ਨਿਰਾਸ਼ ਨਹੀਂ ਕਰਨਾ ਜੀ! ਕੋਈ ਪਰਮ ਪਿਤਾ ਪਰਮਾਤਮਾ ਦਾ ਦੂਤ, ਰੱਬੀ ਰੂਪ ਹੀ ਕੁੱਲ ਮਾਲਕ ਦੀ ਸਾਜੀ ਸ੍ਰਿਸ਼ਟੀ ਦੀ ਭਲਾਈ ਦੇ ਅਜਿਹੇ ਸ਼ੁੱਭ ਵਿਚਾਰ ਰੱਖਦਾ ਹੈ ਆਪ ਜੀ ਬਾਰੇ ਉਸ ਫਕੀਰ ਬਾਬਾ ਨੇ ਆਪ ਜੀ ਦੇ ਜਨਮ ਤੋਂ ਪਹਿਲਾਂ ਹੀ ਪੂਜਨੀਕ ਮਾਤਾ-ਪਿਤਾ ਜੀ ਨੂੰ ਦੱਸ ਦਿੱਤਾ ਸੀ ਕਿ ਤੁਹਾਡੇ ਘਰ ਖੁਦ ਰੱਬੀ ਰੂਪ, ਖੁਦ ਈਸ਼ਵਰ ਦਾ ਅਵਤਾਰ ਆਵੇਗਾ।
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਆਪਣੇ ਪੂਜਨੀਕ ਮਾਤਾ-ਪਿਤਾ ਜੀ ਦੀ ਇਕਲੌਤੀ ਸੰਤਾਨ ਸਨ ਆਪ ਜੀ ਨੇ ਸ੍ਰੀ ਜਲਾਲਆਣਾ ਸਾਹਿਬ ਜ਼ਿਲ੍ਹਾ ਸਰਸਾ ’ਚ ਪੂਜਨੀਕ ਪਿਤਾ ਜੈਲਦਾਰ ਸਰਦਾਰ ਵਰਿਆਮ ਸਿੰਘ ਜੀ ਦੇ ਘਰ ਪਰਮ ਪੂਜਨੀਕ ਮਾਤਾ ਆਸ ਕੌਰ ਜੀ ਦੀ ਪਵਿੱਤਰ ਕੁੱਖੋਂ 25 ਜਨਵਰੀ 1919 ਨੂੰ ਪਵਿੱਤਰ ਅਵਤਾਰ ਧਾਰਨ ਕੀਤਾ ਇਹ ਪਰਮ ਪਿਤਾ ਪਰਮੇਸ਼ਵਰ ਦੀ ਇੱਛਾ ਕਹੀਏ, ਉਸ ਸੱਚੇ ਫਕੀਰ ਸਾਈਂ ਦੀਆਂ ਦੁਆਵਾਂ ਕਹੀਏ, ਪੂਜਨੀਕ ਮਾਤਾ-ਪਿਤਾ ਜੀ ਦੀ ਸੱਚੀ ਭਗਤੀ ਅਤੇ ਸਾਧੂ-ਮਹਾਤਮਾਵਾਂ ਦੀ ਸੱਚੀ ਸੇਵਾ ਦਾ ਫਲ ਕਹੀਏ ਜੋ ਆਪ ਜੀ ਨੇੇ ਪਵਿੱਤਰ ਅਵਤਾਰ ਧਾਰਨ ਕਰਕੇ ਪੂਜਨੀਕ ਮਾਤਾ-ਪਿਤਾ ਜੀ ਦੀ 18 ਸਾਲ ਦੀ ਲੰਮੇ ਸਮੇਂ ਦੀ ਤੜ੍ਹਫ ਨੂੰ ਪੂਰਾ ਕੀਤਾ ਆਪ ਜੀ ਦੇ ਅੰਦਰ ਅਦਭੁੱਤ ਰੱਬੀ ਗੁਣ ਬਚਪਨ ਤੋਂ ਹੀ ਮੌਜੂਦ ਸਨ।
ਇਨਸਾਨ ਤਾਂ ਇਨਸਾਨ, ਪਸ਼ੂ-ਪੰਛੀ ਵੀ ਆਪ ਜੀ ਦੇ ਰਹਿਮੋ-ਕਰਮ ਦੇ ਕਾਇਲ ਸਨ ‘ਜਾ ਭਾਈ ਭਗਤਾ ਹੁਣ ਤੂੰ ਤੁਰ-ਫਿਰ ਕੇ ਚਰ ਲਿਆ ਕਰ ਹੁਣ ਤਾਂ ਆਪਣੀ ਸ਼ਿਕਾਇਤ ਹੋ ਗਈ ਹੈ’ ਉਹ ਪਸ਼ੂ (ਝੋਟਾ) ਆਪ ਜੀ ਦੀ ਹਾਜ਼ਰੀ ’ਚ ਵੀ ਆਪ ਜੀ ਦੇ ਖੇਤਾਂ ਵਿੱਚ ਚਰਿਆ ਕਰਦਾ ਸੀ ਆਪ ਜੀ ਉਸਨੂੰ ਨਾ ਹਟਾਉਂਦੇ ਕਿ ਪਸ਼ੂ ਹੈ, ਢਿੱਡ ਤਾਂ ਇਸਨੇ ਵੀ ਭਰਨਾ ਹੀ ਹੈ ਅਤੇ ਉਹ ਪਸ਼ੂ ਵੀ ਅਜਿਹਾ ਆਗਿਆਕਾਰੀ ਦੇਖਿਆ ਕਿ ਆਪ ਜੀ ਦੇ ਉਪਰੋਕਤ ਬਚਨਾਂ ਨੂੰ ਸਿਰ ਹਿਲਾ ਕੇ ਮੰਨੋ ਕਹਿ ਰਿਹਾ ਹੋਵੇ ਕਿ ਜੀ ਸਤਿਬਚਨ! ਸੱਚਮੁੱਚ ਹੀ ਉਸੇ ਦਿਨ ਤੋਂ ਹੀ ਉਸਨੇ ਆਪਣੇ ਸੱਚੇ ਰਹਿਬਰ ਦੇ ਬਚਨਾਂ ਨੂੰ ਆਪਣਾ ਰੂਟੀਨ ਬਣਾ ਲਿਆ ਅਤੇ ਜਦੋਂ ਤੱਕ ਉਹ ਜਿਉਂਦਾ ਰਿਹਾ, ਪਿੰਡ ਵਾਲੇ (ਉਸ ਸਮੇਂ ਦੇ ਪੁਰਾਣੇ ਬਜ਼ੁਰਗ) ਵੀ ਗਵਾਹ ਹਨ ਕਿ ਉਸਨੇ ਫਿਰ ਕਦੇ ਵੀ ਕਿਸੇ ਵੀ ਇੱਕ ਖੇਤ ’ਚ ਖੜ੍ਹੇ ਹੋ ਕੇ ਨਹੀਂ ਚਰਿਆ ਸੀ।
ਆਪ ਜੀ ਨੇ ਇੱਕ ਬਹੁਤ ਡੂੰਘੀ ਪੱਕੀ ਨਹਿਰ ’ਚ ਡਿੱਗੇ ਕੁੱਤੇ ਨੂੰ, ਜੋ ਠੰਢ ’ਚ ਬੁਰੀ ਤਰ੍ਹਾਂ ਕੰਬ ਰਿਹਾ ਸੀ, ਆਪਣੇ ਰਹਿਮੋ-ਕਰਮ ਨਾਲ ਬਾਹਰ ਕਢਵਾ ਕੇ ਉਸਦੀ ਜਾਨ ਬਚਾਈ ਅਤੇ ਇਸੇ ਤਰ੍ਹਾਂ ਇੱਕ ਨੀਲਗਊ ਡੂੰਘੇ ਪਾਣੀ ਦੀ ਘੁੰਮਣਘੇਰੀ ’ਚ ਫਸੀ ਨੂੰ ਵੀ ਬਾਹਰ ਕਢਵਾਇਆ, ਉਸ ਨੂੰ ਬਚਾਇਆ। ਆਪ ਜੀ ਨੇ 28 ਫਰਵਰੀ 1960 ਨੂੰ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਹੁਕਮ ਅਨੁਸਾਰ ਡੇਰਾ ਸੱਚਾ ਸੌਦਾ ’ਚ ਬਤੌਰ ਦੂਜੇ ਪਾਤਸ਼ਾਹ ਗੱਦੀਨਸ਼ੀਨ ਹੋ ਕੇ ਡੇਰਾ ਸੱਚਾ ਸੌਦਾ ਨੂੰ ਬੁਲੰਦੀਆਂ ’ਤੇ ਪਹੁੰਚਾਇਆ ਆਪ ਜੀ ਦੇ ਮਾਨਵਤਾ ਹਿੱਤ ’ਚ ਪਰਉਪਕਾਰਾਂ ਦਾ ਕਾਰਵਾਂ ਹਰਿਆਣਾ ਤੋਂ ਇਲਾਵਾ ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਆਦਿ ਸੂਬਿਆਂ ਦੇ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਫੈਲਦਾ ਹੀ ਗਿਆ।
ਆਪ ਜੀ ਨੇ ਸੰਨ 1991 ਤੱਕ ਕਰੀਬ 30-31 ਸਾਲਾਂ ’ਚ ਲੱਖਾਂ ਲੋਕਾਂ ਦਾ ਰਾਮ-ਨਾਮ ਦੁਆਰਾ ਨਸ਼ੇ, ਮਾਸ, ਸ਼ਰਾਬ ਅਤੇ ਵੇਸਵਾਬ੍ਰਿਤੀ ਅਜਿਹੀਆਂ ਬੁਰਾਈਆਂ ਤੋਂ ਛੁਟਕਾਰਾ ਕਰਵਾ ਕੇ ਉੱਧਾਰ ਕੀਤਾ ਅਤੇ ਅੱਜ ਦੇਸ਼-ਵਿਦੇਸ਼ ਦੇ ਕਰੋੜਾਂ ਲੋਕ ਹਨ, ਜਿਨ੍ਹਾਂ ਨੇ ਆਪ ਜੀ ਦੀਆਂ ਪਵਿੱਤਰ ਸਿੱਖਿਆਵਾਂ ਨੂੰ ਧਾਰਨ ਕੀਤਾ ਹੋਇਆ ਹੈ ਮਾਨਵਤਾ, ਜੀਵ-ਸ੍ਰਿਸ਼ਟੀ ’ਤੇ ਆਪ ਜੀ ਦੇ ਅਣਗਿਣਤ ਪਰਉਪਕਾਰ ਹਨ ਜੋ ਕਦੇ ਭੁਲਾਏ ਨਹੀਂ ਜਾ ਸਕਦੇ ਆਪ ਜੀ ਨੇ ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ 23 ਸਤੰਬਰ 1990 ਨੂੰ ਡੇਰਾ ਸੱਚਾ ਸੌਦਾ ਗੁਰਗੱਦੀ ’ਤੇ ਤੀਜੇ ਗੁਰੂ ਦੇ ਰੂਪ ’ਚ ਬਿਰਾਜਮਾਨ ਕਰਕੇ ਸਾਧ-ਸੰਗਤ ’ਤੇ ਆਪਣਾ ਮਹਾਨ ਰਹਿਮੋ-ਕਰਮ ਕੀਤਾ ਆਪ ਜੀ ਦੇ ਬਚਨਾਂ ਅਨੁਸਾਰ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਪ੍ਰੇਰਨਾਵਾਂ ਅਤੇ ਪਾਵਨ ਮਾਰਗਦਰਸ਼ਨ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਅੱਜ ਵੀ ਮਾਨਵਤਾ ਅਤੇ ਸਮਾਜ ਭਲਾਈ ਦੇ ਕੰਮਾਂ ਲਈ ਹਰ ਸਮੇਂ ਯਤਨਸ਼ੀਲ ਹੈ ਪੂਜਨੀਕ ਪਰਮ ਪਿਤਾ ਜੀ ਦੇ ਪਰਉਪਕਾਰਾਂ ਦੀ ਕਿਤੇ ਵੀ ਮਿਸਾਲ ਨਹੀਂ ਹੈ।
ਖੰਡ-ਬ੍ਰਹਿਮੰਡ ਹੈਂ ਜਿਨਕੇ ਸਹਾਰੇ,
ਵੋ ਤੂ ਹੀ ਸ਼ਾਹ ਸਤਿਨਾਮ, ਸ਼ਾਹ ਸਤਿਨਾਮ
ਖੰਡੋਂ-ਬ੍ਰਹਿਮੰਡੋਂ ਮੇਂ ਗੂੰਜ ਰਹਾ ਹੈ,
ਸ਼ਾਹ ਸਤਿਨਾਮ! ਸ਼ਾਹ ਸਤਿਨਾਮ!!