ਪਰਮਾਰਥੀ ਦਿਵਸ ਦੇ ਰੂਪ ’ਚ ਦਿੱਤੀ ਸ਼ਰਧਾਂਜਲੀ, ਲਾਇਆ ਖੂਨਦਾਨ ਕੈਂਪ
ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪੂਜਨੀਕ ਪਿਤਾ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੀ ਪਵਿੱਤਰ ਯਾਦ (5 ਅਕਤੂਬਰ 2004) ਨੂੰ ਸਾਧ-ਸੰਗਤ ਨੇ ਪਰਮਾਰਥੀ ਦਿਵਸ ਦੇ ਰੂਪ ’ਚ ਮਨਾਇਆ ਇਸ ਮੌਕੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ਸਥਿਤ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਸੈਂਟਰ ’ਚ ਖੂਨਦਾਨ ਕੈਂਪ ਲਾਇਆ ਗਿਆ, ਜਿਸ ਦਾ ਸ਼ੁੱਭ ਆਰੰਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਨਲਾਈਨ ਰਿਬਨ ਜੋੜ ਕੇ ਕੀਤਾ।
ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਖੂਨਦਾਨ ਕਰਨ ਪਹੁੰਚੇ ਸੇਵਾਦਾਰਾਂ, ਹਸਪਤਾਲ ਅਤੇ ਬਲੱਡ ਸੈਂਟਰ ਦੇ ਡਾਕਟਰਾਂ ਅਤੇ ਸਟਾਫ ਮੈਂਬਰਾਂ ਨੂੰ ਆਪਣੇ ਪਵਿੱਤਰ ਅਸ਼ੀਰਵਾਦ ਨਾਲ ਨਿਹਾਲ ਕੀਤਾ ਉੱਧਰ ਕੈਂਪ ’ਚ ਖੂਨਦਾਨ ਨੂੰ ਲੈ ਕੇ ਖੂਨਦਾਨੀਆਂ ’ਚ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ ਬਲੱਡ ਬੈਂਕ ਦੇ ਬਾਹਰ ਦਿਨ ਭਰ ਖੂਨਦਾਨ ਕਰਨ ਵਾਲਿਆਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਰਹੀਆਂ ਖਾਸ ਗੱਲ ਇਹ ਵੀ ਰਹੀ ਕਿ ਖੂਨਦਾਨੀ ਔਰਤਾਂ ਅਤੇ ਪੁਰਸ਼ਾਂ ਲਈ ਅਲੱਗ-ਅਲੱਗ ਪ੍ਰਬੰਧ ਕੀਤੇ ਗਏ ਸਾਰੇ ਖੂਨਦਾਨੀਆਂ ਨੂੰ ਬਲੱਡ ਸੈਂਟਰ ਵੱਲੋਂ ਰਿਫਰੈੱਸ਼ਮੈਂਟ, ਮੈਡਲ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
Table of Contents
ਖੂਨਦਾਨੀਆਂ ਦਾ ਉਤਸ਼ਾਹ ਰਿਹਾ ਸ਼ਲਾਘਾਯੋਗ | Blood Donation Camp-Paramarthi Day
ਕੈਂਪ ’ਚ ਪਹੁੰਚੇ ਸ੍ਰੀ ਮੁਕਤਸਰ ਸਾਹਿਬ (ਪੰਜਾਬ) ਵਾਸੀ 40 ਸਾਲਾ ਕੁਲਦੀਪ ਸਿੰਘ ਇੰਸਾਂ ਨੇ 92ਵੀਂ ਵਾਰ ਖੂਨਦਾਨ ਕੀਤਾ ਉਨ੍ਹਾਂ ਦੱਸਿਆ ਕਿ ਸਾਲ 2004 ’ਚ ਸ੍ਰੀ ਗੁਰੂਸਰ ਮੋਡੀਆ ’ਚ ਪੂਜਨੀਕ ਬਾਪੂ ਜੀ ਦੀ ਯਾਦ ’ਚ ਲਾਏ ਪਹਿਲੇ ਖੂਨਦਾਨ ਕੈਂਪ ’ਚ ਪਹਿਲੀ ਵਾਰ ਖੂਨਦਾਨ ਕੀਤਾ ਸੀ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਉਸ ਤੋਂ ਬਾਅਦ ਹਰ ਤਿੰਨ ਮਹੀਨੇ ਬਾਅਦ ਉਹ ਖੂਨਦਾਨ ਕਰਦਾ ਆ ਰਿਹਾ ਹੈ ਉਸਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਖੂਨਦਾਨ ਜ਼ਰੂਰ ਕਰੋ, ਖੂਨਦਾਨ ਕਰਨ ਨਾਲ ਸਰੀਰ ’ਚ ਕੋਈ ਕਮੀ ਨਹੀਂ ਆਉਂਦੀ, ਸਗੋਂ ਸਰੀਰ ਪਹਿਲਾਂ ਤੋਂ ਤੰਦਰੁਸਤ ਹੁੰਦਾ ਹੈ।
ਦੂਜੇ ਪਾਸੇ ਫਤਿਆਬਾਦ ਤੋਂ ਨਵਵਿਆਹੇ ਜੋੜੇ ਦੀਕਸ਼ਾ ਇੰਸਾਂ ਅਤੇ ਹਰਸ਼ ਇੰਸਾਂ ਕੈਂਪ ’ਚ ਖੂਨਦਾਨ ਕਰਨ ਪਹੁੰਚੇ ਅਤੇ ਉਨ੍ਹਾਂ ਕਿਹਾ ਕਿ ਉਹ ਖੂਨਦਾਨ ਕਰਕੇ ਕਾਫੀ ਵਧੀਆ ਮਹਿਸੂਸ ਕਰ ਰਹੇ ਹਨ ਉਨ੍ਹਾਂ ਦੱਸਿਆ ਕਿ ਪੂਜਨੀਕ ਗੁਰੂ ਜੀ ਨੇ ਸਾਨੂੰ ਸਿਖਾਇਆ ਹੈ ਕਿ ਸਮੇਂ-ਸਮੇਂ ’ਤੇ ਖੂਨਦਾਨ ਕਰਨ ਤੋਂ ਇਲਾਵਾ ਜ਼ਰੂਰਤਮੰਦ ਲੋਕਾਂ ਦੀ ਮੱਦਦ ਕਰਦੇ ਰਹਿਣਾ ਚਾਹੀਦਾ ਹੈ। ਬਲਾਕ ਮੂਣਕ (ਪੰਜਾਬ) ਵਾਸੀ ਰੀਤ ਇੰਸਾਂ ਨੇ ਇਸ ਦੌਰਾਨ ਤੀਜੀ ਵਾਰ ਖੂਨਦਾਨ ਕੀਤਾ ਉਸਨੇ ਦੱਸਿਆ ਕਿ ਖੂਨਦਾਨ ਕਰਨ ਤੋਂ ਪਹਿਲਾਂ ਉਸਦਾ ਖੂਨ ਬਹੁਤ ਘੱਟ ਰਹਿੰਦਾ ਸੀ।
ਪਰ ਜਦੋਂ ਤੋਂ ਉਸਨੇ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਖੂਨਦਾਨ ਕਰਨਾ ਸ਼ੁਰੂ ਕੀਤਾ ਹੈ, ਤਾਂ ਉਸਦੇ ਸਰੀਰ ’ਚ ਖੂਨ ਦੀ ਮਾਤਰਾ ਵਧਣ ਲੱਗੀ ਹੈ ਖੂਨਦਾਨ ਕਰਕੇ ਉਸਨੂੰ ਬਹੁਤ ਖੁਸ਼ੀ ਹੋ ਰਹੀ ਹੈ ਇੱਧਰ ਬਲਾਕ ਕਲਿਆਣ ਨਗਰ ਵਾਸੀ ਰਮੇਸ਼ ਇੰਸਾਂ ਨੇ 71ਵੀਂ ਵਾਰ ਖੂਨਦਾਨ ਕਰਦੇ ਹੋਏ ਦੱਸਿਆ ਕਿ ਉਸਨੇ ਪਹਿਲੀ ਵਾਰ 7 ਦਸੰਬਰ 2003 ਨੂੰ ਖੂਨਦਾਨ ਕੀਤਾ ਸੀ ਉਸ ਤੋਂ ਬਾਅਦ ਉਹ ਲਗਾਤਾਰ ਖੂਨਦਾਨ ਕਰ ਰਹੇ ਹਨ ਰਮੇਸ਼ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਡੇਂਗੂ ਦੇ ਸੀਜ਼ਨ ’ਚ 10 ਤੋਂ ਜ਼ਿਆਦਾ ਵਾਰ ਉਨ੍ਹਾਂ ਨੇ ਮਰੀਜ਼ਾਂ ਲਈ ਸਿੰਗਲ ਡੋਨਰ ਪਲੇਟਲੈਟਸ ਭਾਵ ਐੱਸਡੀਪੀ ਵੀ ਡੋਨੇਟ ਕੀਤੇ ਹਨ।
ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ’ਚ ਦਰਜ ਹੈ ਖੂਨਦਾਨ ਕੈਂਪ | Blood Donation Camp-Paramarthi Day
ਜ਼ਿਕਰਯੋਗ ਹੈ ਕਿ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ 5 ਅਕਤੂਬਰ 2004 ਨੂੰ ਸਮਾਜ ਭਲਾਈ ਲਈ ਅਨੇਕਾਂ ਕਾਰਜ ਕਰਦੇ ਹੋਏ ਸੱਚਖੰਡ ਜਾ ਬਿਰਾਜੇ ਸਨ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਉਨ੍ਹਾਂ ਦੀ ਬਰਸੀ ਨੂੰ ਹਰ ਸਾਲ ਪਰਮਾਰਥੀ ਦਿਵਸ ਦੇ ਰੂਪ ’ਚ ਮਾਨਵਤਾ ਭਲਾਈ ਦੇ ਕਈ ਕਾਰਜ ਕਰਕੇ ਮਨਾਉਂਦੀ ਹੈ ਸਾਧ-ਸੰਗਤ ਇਸ ਦਿਨ ਖੂਨਦਾਨ ਕੈਂਪ ਵੀ ਲਾਉਂਦੀ ਹੈ, ਜਿਸ ’ਚ ਹੁਣ ਤੱਕ ਲੱਖਾਂ ਯੂਨਿਟ ਖੂਨਦਾਨ ਹੋ ਚੁੱਕਾ ਹੈ ਪੂਜਨੀਕ ਬਾਪੂ ਜੀ ਦੀ ਯਾਦ ’ਚ 10 ਅਕਤੂਬਰ 2004 ਨੂੰ ਪੂਜਨੀਕ ਗੁਰੂ ਜੀ ਦੇ ਪਵਿੱਤਰ ਪਿੰਡ ਸ੍ਰੀ ਗੁਰੂਸਰ ਮੋਡੀਆ ’ਚ ਵਿਸ਼ਾਲ ਖੂਨਦਾਨ ਕੈਂਪ ਲਾਇਆ ਗਿਆ, ਜਿਸ ’ਚ 17921 ਯੂਨਿਟ ਖੂਨਦਾਨ ਹੋਇਆ ਸੀ, ਜੋ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਅਤੇ ਲਿਮਕਾ ਬੁੱਕ ਆਫ ਰਿਕਾਰਡ ’ਚ ਦਰਜ਼ ਹੈ।
ਪਵਿੱਤਰ ਯਾਦ : ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਕੀਤਾ ਨਮਨ।