ਕੋਰੋਨਾ ਕਾਲ ਗਰਭਵਤੀ ਮਹਿਲਾਵਾਂ ਲਈ ਦੋਹਰੀ ਚੁਣੌਤੀ coronas-double-challenge-for-pregnant-women
ਕੋਰੋਨਾ ਵਾਇਰਸ ਪ੍ਰੈਗਨੈਂਟ ਮਹਿਲਾਵਾਂ ਲਈ ਦੋਹਰੀ ਚੁਣੌਤੀ ਤੋਂ ਘੱਟ ਨਹੀਂ ਹੈ ਪ੍ਰੈਗਨੈਂਸੀ ਦੌਰਾਨ ਮਹਿਲਾਵਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦੌਰਾਨ ਬਲੱਡ ਫਲੋਅ, ਮੋਟਾਬੋਲਿਜ਼ਮ ਅਤੇ ਹਾਰਟ ਰੇਟ ਵਧ ਜਾਂਦਾ ਹੈ ਇਸ ਦੇ ਨਾਲ ਹੀ ਇਮਿਊਨ ਸਿਸਟਮ ਵੀ ਕਮਜ਼ੋਰ ਹੋ ਜਾਂਦਾ ਹੈ ਇਸ ਵਜ੍ਹਾ ਨਾਲ ਸਾਹ ਲੈਣ ‘ਚ ਤਕਲੀਫ, ਰੈਸਪੀਰੇਟਰੀ ਡਿਜੀਜ਼ ਅਤੇ ਇਨਫਲੂਏਂਜਾ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ ਇਸ ਵਜ੍ਹਾ ਨਾਲ ਮਹਿਲਾਵਾਂ ਨੂੰ ਇੰਨਟੈਂਸਿਵ ਕੇਅਰ ਦੀ ਜ਼ਰੂਰਤ ਹੁੰਦੀ ਹੈ
ਇੱਕ ਇੰਟਰਨੈਸ਼ਨਲ ਸਟਡੀਜ਼ ਮੁਤਾਬਕ 96 ਪ੍ਰਤੀਸ਼ਤ ਕੋਰੋਨਾ ਪਾਜ਼ੀਟਿਵ ਮਹਿਲਾਵਾਂ ‘ਚ ਨਿਮੋਨੀਆ ਦੇ ਲੱਛਣ ਪਾਏ ਗਏ ਜਨਮ ਸਮੇਂ ਜਾਂ ਉਸ ਤੋਂ ਬਾਅਦ ਮਾਂ ਦੇ ਸੰਪਰਕ ‘ਚ ਆਉਣ ਕਾਰਨ ਕਈ ਬੱਚੇ ਪੈਦਾ ਹੁੰਦੇ ਹੀ ਸੰਕਰਮਣ ਦਾ ਸ਼ਿਕਾਰ ਹੋ ਗਏ ਸੈਂਟਰ ਫਾਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ (ਸੀਡੀਸੀ) ਨੇ ਹਾਲ ਹੀ ‘ਚ ਅਮਰੀਕਾ ‘ਚ ਕੋਰੋਨਾ ਸੰਕਰਮਿਤ ਪ੍ਰੈਗਨੈਂਟ ਮਹਿਲਾਵਾਂ ‘ਤੇ ਇੱਕ ਰਿਸਰਚ ਕੀਤੀ ਹੈ
ਇਸ ਦੇ ਮੁਤਾਬਕ, 31 ਪ੍ਰਤੀਸ਼ਤ ਮਹਿਲਾਵਾਂ ਨੂੰ ਕੋਰੋਨਾ ਦੀ ਵਜ੍ਹਾ ਨਾਲ ਹਸਪਤਾਲ ‘ਚ ਭਰਤੀ ਹੋਣਾ ਪਿਆ ਇਨ੍ਹਾਂ ‘ਚੋਂ 1.5 ਪ੍ਰਤੀਸ਼ਤ ਆਈਸੀਯੂ ‘ਚ ਅਤੇ 0.5 ਫੀਸਦੀ ਮਹਿਲਾਵਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਦੂਜੇ ਪਾਸੇ ਇਸ ਦੇ ਮੁਕਾਬਲੇ ਸਿਰਫ਼ 6 ਫੀਸਦੀ ਨਾੱਨ ਪ੍ਰੈਗਨੈਂਟ ਮਹਿਲਾਵਾਂ ਹੀ ਹਸਪਤਾਲ ‘ਚ ਦਾਖਲ ਹੋਈਆਂ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਕਰੀਬ 11 ਫੀਸਦੀ ਪ੍ਰੈਗਨੈਂਟ ਮਹਿਲਾਵਾਂ ਨੂੰ ਆਈਸੀਯੂ ‘ਚ ਰਹਿਣਾ ਪਿਆ ਕੋਰੋਨਾ ਦੀ ਵਜ੍ਹਾ ਨਾਲ ਜ਼ਿਆਦਾਤਰ ਮਹਿਲਾਵਾਂ ਨੂੰ ਪ੍ਰੀਮੈਚਓਰ ਡਿਲੀਵਰੀ ਫੇਸ ਕਰਨੀ ਪਵੇਗੀ ਕੋਰੋਨਾ ਕਾਲ ਤੋਂ ਪਹਿਲਾਂ ਦੁਨੀਆਭਰ ‘ਚ ਕਰੀਬ 13.6 ਫੀਸਦੀ ਪ੍ਰੀਮੈਚਓਰ ਡਿਲੀਵਰੀ ਹੁੰਦੀ ਸੀ, ਪਰ ਹੁਣ ਇਹ ਅੰਕੜਾ ਦੋਗੁਣਾ ਭਾਵ 26 ਪ੍ਰਤੀਸ਼ਤ ਹੋ ਗਿਆ ਹੈ
Table of Contents
11.6 ਕਰੋੜ ਬੱਚਿਆਂ ਦਾ ਜਨਮ ਕੋਰੋਨਾ ਕਾਲ ‘ਚ ਹੋਇਆ
ਸੰਕਰਮਿਤ ਮਹਿਲਾਵਾਂ ਦੇ ਬੱਚਿਆਂ ‘ਤੇ ਵੀ ਕੋਰੋਨਾ ਦਾ ਅਸਰ ਦੇਖਣ ਨੂੰ ਮਿਲਿਆ ਹੈ ਜਨਮ ਸਮੇਂ ਜਾਂ ਉਸ ਤੋਂ ਬਾਅਦ ਮਾਂ ਨਾਲ ਸੰਪਰਕ ‘ਚ ਆਉਣ ਕਾਰਨ ਕਈ ਬੱਚੇ ਪੈਦਾ ਹੁੰਦੇ ਹੀ ਸੰਕਰਮਣ ਦਾ ਸ਼ਿਕਾਰ ਹੋ ਗਏ ਯੂਨੀਸੇਫ਼ ਦੀ ਰਿਪੋਰਟ ਮੁਤਾਬਕ 11.6 ਕਰੋੜ ਬੱਚਿਆਂ ਦਾ ਜਨਮ ਕੋਰੋਨਾ ਕਾਲ ‘ਚ ਹੋਇਆ ਹੈ ਇੱਕ ਰਿਪੋਰਟ ਮੁਤਾਬਕ, ਨਾਰਮਲ ਡਿਲੀਵਰੀ ਵਾਲੇ 2.7 ਫੀਸਦੀ ਬੱਚੇ ਕੋਰੋਨਾ ਪਾਜ਼ੀਟਿਵ ਪਾਏ ਗਏ, ਜਦਕਿ ਜਿਨ੍ਹਾਂ ਬੱਚਿਆਂ ਦਾ ਜਨਮ ਸਿਜੇਰੀਅਨ ਜ਼ਰੀਏ ਹੋਇਆ,
ਉਨ੍ਹਾਂ ‘ਚੋਂ 5 ਪ੍ਰਤੀਸ਼ਤ ਸੰਕਰਮਿਤ ਹੋਏ ਭਾਵ ਲਗਭਗ 8 ਫੀਸਦੀ ਬੱਚੇ ਆਪਣੀ ਮਾਂ ਦੀ ਵਜ੍ਹਾ ਨਾਲ ਕੋਰੋਨਾ ਦਾ ਸ਼ਿਕਾਰ ਹੋਏ ਕੋਰੋਨਾ ਦਾ ਅਸਰ ਬ੍ਰੈਸਟ ਫੀਡਿੰਗ ‘ਤੇ ਵੀ ਹੋਇਆ ਹੈ ਸੰਕਰਮਣ ਦੇ ਡਰ ਨਾਲ ਮਾਤਾਵਾਂ ਆਪਣੇ ਬੱਚਿਆਂ ਨੂੰ ਦੁੱਧ ਨਹੀਂ ਪਿਲਾ ਰਹੀਆਂ ਇਸ ਨਾਲ ਬੱਚਿਆਂ ਦੇ ਇਮਿਊਨ ਸਿਸਟਮ ‘ਤੇ ਅਸਰ ਪੈ ਸਕਦਾ ਹੈ ਹਾਲਾਂਕਿ, ਸੀਡੀਸੀ ਦੇ ਅਧਿਐਨ ਮੁਤਾਬਕ ਸੁਰੱਖਿਅ ਦੇ ਮਾਨਕਾਂ ਨੂੰ ਧਿਆਨ ‘ਚ ਰੱਖ ਕੇ ਬ੍ਰੈਸਟ ਫੀਡਿੰਗ ਕਰਾਈ ਜਾ ਸਕਦੀ ਹੈ ਮੀਡੀਆ ਰਿਪੋਰਟ ਦੇ ਮੁਤਾਬਕ ਕੋਰੋਨਾ ਕਾਲ ‘ਚ ਪੈਦਾ ਹੋਣ ਵਾਲੇ ਕਰੀਬ 8 ਪ੍ਰਤੀਸ਼ਤ ਬੱਚੇ ਰੈਸਪਰੇਟਰੀ ਡਿਜੀਜ਼ ਦਾ ਸ਼ਿਕਾਰ ਹੋਏ ਹਨ
ਆੱਨ-ਲਾਈਨ ਮੈਡੀਕਲ ਚੈਕਅੱਪ
ਕੋਰੋਨਾ ਦੀ ਵਜ੍ਹਾ ਨਾਲ ਜ਼ਿਆਦਾਤਰ ਗਰਭਵਤੀ ਮਹਿਲਾਵਾਂ ਆੱਨ-ਲਾਈਨ ਮੈਡੀਕਲ ਚੈਕਅੱਪ ਕਰਾ ਰਹੀਆਂ ਹਨ ਲਾੱਕ-ਡਾਊਨ ਦੌਰਾਨ ਵਾਹਨ ਨਾ ਮਿਲਣ ਨਾਲ ਕਈ ਪ੍ਰੈਗਨੈਂਟ ਮਹਿਲਾਵਾਂ ਰੈਗੂਲਰ ਚੈਕਅੱਪ ਲਈ ਹਸਪਤਾਲ ਨਹੀਂ ਪਹੁੰਚ ਸਕੀਆਂ ਉਨ੍ਹਾਂ ਨੇ ਆੱਨ-ਲਾਈਨ ਮੈਡੀਕਲ ਮੱਦਦ ਅਤੇ ਫੋਨ ਤੇ ਡਾਕਟਰਾਂ ਦੀ ਸਲਾਹ ਲਈ
ਗਰਭਵਤੀ ਮਹਿਲਾਵਾਂ ‘ਤੇ ਕੋਰੋਨਾ ਦਾ ਪ੍ਰਭਾਵ
ਸਿਹਤਮੰਦ ਨੌਜਵਾਨਾਂ ਦੀ ਤੁਲਨਾ ‘ਚ ਗਰਭਵਤੀ ਮਹਿਲਾਵਾਂ ਨੂੰ ਕੋਰੋਨਾ ਵਾਇਰਸ ਜ਼ਿਆਦਾ ਪ੍ਰਭਾਵਿਤ ਨਹੀਂ ਕਰ ਰਿਹਾ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ ਜ਼ਿਆਦਾਤਰ ਮਹਿਲਾਵਾਂ ‘ਚ ਜ਼ੁਕਾਮ ਜਾਂ ਫਲੂ ਦੇ ਸਿਰਫ਼ ਹਲਕੇ ਜਾਂ ਆਮ ਲੱਛਣ ਹੀ ਦਿਸਦੇ ਹਨ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਜਿਨ੍ਹਾਂ ਗਰਭਵਤੀ ਮਹਿਲਾਵਾਂ ਨੂੰ ਇਹ ਸੰਕਰਮਣ ਹੁੰਦਾ ਹੈ ਉਨ੍ਹਾਂ ‘ਚ ਹੋਰ ਲੋਕਾਂ ਦੀ ਤੁਲਨਾ ‘ਚ ਗੰਭੀਰ ਲੱਛਣ ਦਿਸਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ
ਸ਼ਿਸ਼ੂ ‘ਤੇ ਪ੍ਰਭਾਵ
ਇਸ ਗੱਲ ਦਾ ਕੋਈ ਪ੍ਰਮਾਣ ਨਹੀਂ ਮਿਲ ਸਕਿਆ ਹੈ ਕਿ ਕੋਰੋਨਾ ਵਾਇਰਸ ਤੋਂ ਪੀੜਤ ਮਹਿਲਾ ਜਾਂ ਡਿਲਵਰੀ ਸਮੇਂ ਸ਼ਿਸ਼ੂ ਨੂੰ ਵੀ ਆਪਣੀ ਮਾਂ ਤੋਂ ਵਾਇਰਸ ਮਿਲ ਸਕਦਾ ਹੈ, ਇਸ ਨੂੰ ਵਰਟੀਕਲ ਟਰਾਂਸਮਿਸ਼ਨ ਕਹਿੰਦੇ ਹਨ ਹਾਲਾਂਕਿ, ਦੋ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ‘ਚ ਵਾਇਰਸ ਦੇ ਸ਼ਿਸ਼ੂ ‘ਚ ਫੈਲਾਅ ਹਨ ਇਨ੍ਹਾਂ ਦੋਵਾਂ ਹੀ ਮਾਮਲਿਆਂ ‘ਚੋਂ ਇਹ ਪਤਾ ਨਹੀਂ ਚੱਲਿਆ ਕਿ ਵਾਇਰਸ ਜਨਮ ਤੋਂ ਪਹਿਲਾਂ ਫੈਲਿਆ ਸੀ ਜਾਂ ਜਨਮ ਤੋਂ ਬਾਅਦ ਦੂਜੇ ਪਾਸੇ ਚੀਨ ‘ਚ ਕੋਰੋਨਾ ਵਾਇਰਸ ਨਾਲ ਪੀੜਤ ਚਾਰ ਗਰਭਵਤੀ ਮਹਿਲਾਵਾਂ ਦੀ ਡਿਲੀਵਰੀ ਤੋਂ ਬਾਅਦ ਸ਼ਿਸ਼ੂਆਂ ‘ਚ ਇੰਨਫੈਕਸ਼ਨ ਦਾ ਖ਼ਤਰਾ ਨਹੀਂ ਦੇਖਿਆ ਗਿਆ ਮਾਹਿਰਾਂ ਦਾ ਮੰਨਣਾ ਹੈ
ਕਿ ਗਰਭ ਅਵਸਥਾ ਦੌਰਾਨ ਸ਼ਿਸ਼ੂ ਦੇ ਵਾਇਰਸ ਦੇ ਸੰਪਰਕ ‘ਚ ਆਉਣ ਦੀ ਸੰਭਾਵਨਾ ਘੱਟ ਹੁੰਦੀ ਹੈ ਅਜਿਹਾ ਕੋਈ ਵੀ ਮਾਮਲਾ ਹੁਣ ਤੱਕ ਸਾਹਮਣੇ ਨਹੀਂ ਆਇਆ ਹੈ ਜਿਸ ‘ਚ ਕੋਰੋਨਾ ਵਾਇਰਸ ਨਾਲ ਪੀੜਤ ਗਰਭਵਤੀ ਮਹਿਲਾ ਦੇ ਸ਼ਿਸ਼ੂ ਦੇ ਵਿਕਾਸ ‘ਤੇ ਕੋਈ ਅਸਰ ਪਿਆ ਹੋਵੇ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.