National Teacher Award

ਉਪਲੱਬਧੀ: ਖੰਡਰ ਹੋ ਚੁੱਕੇ ਸਰਕਾਰੀ ਸਕੂਲ ਨੂੰ ਪੰਜਾਬ ਦੇ ਟਾੱਪ ਸ਼੍ਰੇਣੀ ਸਕੂਲ ਤੱਕ ਪਹੁੰਚਾਇਆ ਮਾ. ਰਾਜਿੰਦਰ ਸਿੰਘ ਇੰਸਾਂ ਨੂੰ ਮਿਲਿਆ ਕੌਮੀ ਅਧਿਆਪਕ ਐਵਾਰਡ

‘ਐਵਾਰਡ ਪੂਜਨੀਕ ਗੁਰੂ ਜੀ ਨੂੰ ਸਮਰਪਿਤ ਹੈ’ National Teacher Award

ਮੇਰੇ ਸੱਚੇ ਸਤਿਗੁਰੂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਅਤੇ ਟੀਚਿੰਗ ਪ੍ਰੋਫੈਸ਼ਨ ਪ੍ਰਤੀ ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰਨ ਦੀਆਂ ਪ੍ਰੇਰਨਾਵਾਂ ਦੇ ਬਦੌਲਤ ਹੀ ਉਨ੍ਹਾਂ ਨੂੰ ਇਹ ਕੌਮੀ ਅਧਿਆਪਕ ਐਵਾਰਡ ਪ੍ਰਾਪਤ ਹੋਇਆ ਹੈ ਮੈਂ ਭਵਿੱਖ ’ਚ ਵੀ ਅਜਿਹੀ ਭਾਵਨਾ ਅਤੇ ਸਮੱਰਪਣ ਭਾਵ ਨਾਲ ਸਮਾਜ-ਸੇਵਾ ਲਈ ਹਮੇਸ਼ਾ ਸਮਰਪਿਤ ਰਹਾਂਗਾ
-ਰਾਜਿੰਦਰ ਸਿੰਘ ਇੰਸਾਂ

ਸਕੂਲ ਦੀਆਂ ਕੰਧਾਂ ਬੇਰੰਗ ਹੋ ਚੁੱਕੀਆਂ ਸਨ, ਹਰ ਥਾਂ ਤੋਂ ਪਲੱਸਤਰ ਉੱਖੜਿਆ ਹੋਇਆ ਸੀ, ਇਮਾਰਤ ਦੀ ਛੱਤ ਵੀ ਐਨੀ ਖਸਤਾਹਾਲ ਹੋ ਚੁੱਕੀ ਸੀ ਕਿ ਬੱਚੇ ਹੇਠਾਂ ਬੈਠਣ ਤੋਂ ਕਤਰਾ ਰਹੇ ਸਨ ਅਤੇ ਇਸ ਤੋਂ ਵੀ ਵੱਡੀ ਵਿਡੰਬਨਾ ਕਿ ਸਕੂਲ ’ਚ ਹਰ ਸਾਲ ਬੱਚਿਆਂ ਦੀ ਗਿਣਤੀ ਲਗਾਤਾਰ ਘਟ ਰਹੀ ਸੀ, ਜਿਵੇਂ ਕਿ ਸਕੂਲ ਬੰਦ ਹੋਣ ਦੀ ਕਗਾਰ ’ਤੇ ਹੋਵੇ ਕੁਝ ਅਜਿਹਾ ਹੀ ਭਿਆਨਕ ਮੰਜਰ ਸੀ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠੇ ਇੰਦਰ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਪਰ ਦਿਲ ’ਚ ਸਮਾਜ-ਸੇਵਾ ਦਾ ਜਜ਼ਬਾ ਸੰਜੋਈ ਮਾਸਟਰ ਰਾਜਿੰਦਰ ਸਿੰਘ ਇੰਸਾਂ ਨੇ 9 ਸਾਲ ਪਹਿਲਾਂ ਜਦੋਂ ਇਸ ਸਕੂਲ ’ਚ ਬਤੌਰ ਟੀਚਰ ਜੁਆਇਨ ਕੀਤਾ।

 

ਤਾਂ ਦੇਖਦੇ ਹੀ ਦੇਖਦੇ ਇੱਥੋਂ ਦੇ ਵਾਰੇ-ਨਿਆਰੇ ਹੋ ਗਏ ਉਨ੍ਹਾਂ ਦੀ ਸਖ਼ਤ ਮਿਹਨਤ ਨੇ ਉਦੋਂ ਸਭ ਨੂੰ ਹੈਰਾਨ ਕਰ ਦਿੱਤਾ। ਜਦੋਂ 16 ਪਿੰਡਾਂ ਦੇ ਮਾਪੇ ਪ੍ਰਾਈਵੇਟ ਸਕੂਲਾਂ ’ਚ ਪੜ੍ਹਦੇ ਆਪਣੇ ਬੱਚਿਆਂ ਨੂੰ ਹਟਾ ਕੇ ਇਸ ਸਕੂਲ ’ਚ ਦਾਖਲਾ ਕਰਵਾਉਣ ਲਈ ਪਹੁੰਚੇ ਇਹੀ ਕਾਰਨ ਹੈ ਕਿ ਇਸ ਸਕੂਲ ਨੇ ਕੁਝ ਹੀ ਸਾਲਾਂ ’ਚ 627 ਫੀਸਦੀ ਨਵੇਂ ਦਾਖਲੇ ਕਰਕੇ ਪੂਰੇ ਪੰਜਾਬ ਪੱਧਰ ’ਤੇ ਰਿਕਾਰਡ ਕਾਇਮ ਕੀਤਾ ਹੈ ਮਾਸਟਰ ਰਾਜਿੰਦਰ ਸਿੰਘ ਇੰਸਾਂ ਦੀ ਇਸ ਮਿਹਨਤ ਦਾ ਫ਼ਲ ਉਨ੍ਹਾਂ ਨੂੰ ‘ਕੌਮੀ ਅਧਿਆਪਕ ਐਵਾਰਡ’ ਦੇ ਰੂਪ ’ਚ ਮਿਲਿਆ ਇਨ੍ਹਾਂ ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ’ਚ ਦੇਸ਼ ਦੇ ਮਾਣਯੋਗ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਇਸ ਬਿਹਤਰੀਨ ਕਾਰਜ ਲਈ ਸਨਮਾਨਿਤ ਕੀਤਾ।

ਜਦੋਂ ਆੱਡੀਟੋਰੀਅਮ ’ਚ ਸਿੱਖਿਆ ਖੇਤਰ ’ਚ ਵਧੀਆ ਅਤੇ ਪ੍ਰਸੰਸਾਯੋਗ ਕਾਰਜ ਕਰਨ ਲਈ ਮਾਸਟਰ ਰਾਜਿੰਦਰ ਸਿੰਘ ਇੰਸਾਂ ਦਾ ਨਾਂਅ ਲਿਆ ਗਿਆ ਤਾਂ ਪੂਰਾ ਹਾਲ ਤਾੜੀਆਂ ਦੀ ਅਵਾਜ਼ ਨਾਲ ਗੂੰਜ ਉੱਠਿਆ ਇਹ ਪਲ ਡੇਰਾ ਸੱਚਾ ਸੌਦਾ ਦੇ ਨਜ਼ਰੀਏ ਤੋਂ ਵੀ ਬਹੁਤ ਵਿਲੱਖਣ ਸੀ, ਜੋ ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ ਦੀਆਂ ਪਵਿੱਤਰ ਪ੍ਰੇਰਨਾਵਾਂ ਦਾ ਅਨੁਸਰਨ ਕਰਦੇ ਹੋਏ ਮਾਸਟਰ ਰਾਜਿੰਦਰ ਸਿੰਘ ਇੰਸਾਂ ਨੇ ਇਸ ਮੁਕਾਮ ’ਤੇ ਪਹੁੰਚ ਕੇ ਪੰਜਾਬ ਸੂਬੇ ਦਾ ਨਾਂਅ ਦੇਸ਼-ਭਰ ’ਚ ਰੌਸ਼ਨ ਕਰਦਿਆਂ ਸਮਾਜ-ਸੇਵਾ ਦੀ ਅਨੋਖੀ ਉਦਾਹਰਨ ਪੇਸ਼ ਕੀਤੀ।

ਉਪਲੱਬਧੀਆਂ ਅਤੇ ਇਨਾਮ | National Teacher Award

ਮਾਸਟਰ ਰਾਜਿੰਦਰ ਸਿੰਘ ਇੰਸਾਂ ਮੂਲ ਰੂਪ ਤੋਂ ਗੋਨਿਆਣਾ ਮੰਡੀ ਜ਼ਿਲ੍ਹਾ ਬਠਿੰਡਾ (ਪੰਜਾਬ) ਦੇ ਰਹਿਣ ਵਾਲੇ ਹਨ ਉਹ ਆਪਣੇ 20 ਸਾਲ ਦੇ ਸੇਵਾ ਦੇ ਕਾਰਜਕਾਲ ਦੌਰਾਨ ਹੁਣ ਤੱਕ ਚਾਰ ਸਰਕਾਰੀ ਖਸਤਾ ਹਾਲ ਸਕੂਲਾਂ ਦੀ ਕਾਇਆਕਲਪ ਕਰ ਚੁੱਕੇ ਹਨ ਮੌਜੂਦਾ ਸਮੇਂ ’ਚ ਉਹ ਕੋਠੇ ਇੰਦਰ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਆਪਣੀਆਂ ਸੇਵਾਵਾਂ ਦੇ ਰਹੇ ਹਨ ਉਨ੍ਹਾਂ ਨੇ ਇਸ ਸਕੂਲ ’ਚ ਸਾਲ 2015 ’ਚ ਜੁਆਇਨ ਕੀਤਾ ਸੀ ਉਸ ਸਮੇਂ ਸਕੂਲ ਦੀ ਹਾਲਤ ਬਹੁਤ ਖਸਤਾ ਸੀ ਪਰ ਮਾਸਟਰ ਰਾਜਿੰਦਰ ਸਿੰਘ ਇੰਸਾਂ ਦੀ ਲਗਨ ਅਤੇ ਮਿਹਨਤ ਦੇ ਬਲਬੂਤੇ ਅੱਜ ਇਹ ਸਕੂਲ ਸਿੱਖਿਆ, ਸਿਹਤ, ਸੁੰਦਰਤਾ ਅਤੇ ਅਨੁਸ਼ਾਸਨ ਦੇ ਪੱਖੋਂ ਪੂਰੇ ਸੂਬੇ ’ਚ ਮੋਹਰੀ ਸਕੂਲਾਂ ’ਚ ਸ਼ੁਮਾਰ ਹੋ ਚੁੱਕਾ ਹੈ ਮਾਸਟਰ ਰਾਜਿੰਦਰ ਸਿੰਘ ਨੂੰ ਹੁਣ ਤੱਕ 9 ਸਟੇਟ ਐਵਾਰਡ ਮਿਲ ਚੁੱਕੇ ਹਨ।

ਇਹ ਸਨਮਾਨ ਬਿਨਾਂ ਸਰਕਾਰੀ ਗਰਾਂਟ ਦੇ ਖਸਤਾਹਾਲ ਸਕੂਲ ਨੂੰ ਸਮਾਰਟ ਬਣਾਉਣ, ਪੰਜਾਬ ਪੱਧਰ ’ਤੇ ਦੋ ਵਾਰ ਦਾਖਲਾ-ਰਿਕਾਰਡ ਕਾਇਮ ਕਰਨ, ਕੋਵਿਡ-19 ਦੌਰਾਨ ਆੱਨਲਾਈਨ ਸਿੱਖਿਆ ਪ੍ਰਸਾਰ ਦੇ ਤੌਰ ’ਤੇ ਦੂਰਦਰਸ਼ਨ ਲਈ ਟੀਵੀ ਪ੍ਰੋਗਰਾਮ ਤਿਆਰ ਕਰਨ, ਨੰਨ੍ਹੇ ਉਸਤਾਦ ਬਾਲ ਪ੍ਰੋਗਰਾਮ ਦੀ ਐਂਕਰਿੰਗ ਕਰਨ, ਆਪਣੇ ਬੱਚੇ ਸਰਕਾਰੀ ਸਕੂਲ ’ਚ ਪੜ੍ਹਾਉਣ, ਵਿਦਿਆਰਥੀਆਂ ਲਈ ਸਮਾਰਟ ਸਿੱਖਿਆ ਸ਼ੁਰੂ ਕਰਨ, ਵਿਦਿਆਰਥੀਆਂ ਨੂੰ ਪ੍ਰਾਇਮਰੀ ਪੱਧਰ ’ਤੇ ਇੰਗਲਿਸ਼ ਮੀਡੀਅਮ ਦੀ ਸਹੂਲਤ ਦੇਣੀ, ਛੁੱਟੀਆਂ ਦੌਰਾਨ ਸਮਰ ਕੈਂਪ ਲਗਾਉਣ ਅਤੇ ਸੂਬਾ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਹਿੱਸਾ ਲੈਣ ਲਈ ਦਿੱਤੇ ਗਏ ਹਨ ਸਾਲ 2020 ਵਿੱਚ ਰਾਜਿੰਦਰ ਸਿੰਘ ਨੂੰ ਬੇਮਿਸਾਲ ਅਧਿਆਪਨ ਸੇਵਾਵਾਂ ਦੇਣ ਦੇ ਚੱਲਦਿਆਂ ਪੂਰੇ ਪੰਜਾਬ ’ਚ ਪਹਿਲੇ ਰੈਂਕ ’ਤੇ ਆਉਣ ਲਈ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ (ਉਨ੍ਹਾਂ ਨੂੰ) ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!