Rivers

ਜੀਵਨਦਾਨੀ ਨਦੀਆਂ

life giving rivers: ਨਦੀਆਂ, ਪ੍ਰਾਚੀਨ ਕਾਲ ਤੋਂ ਹੀ ਮਾਂ ਵਾਂਗ ਇਨਸਾਨ ਹੀ ਨਹੀਂ, ਸਗੋਂ ਕੁਦਰਤ ਦੇ ਹਰ ਜੀਵ-ਜੰਤੂ ਦਾ ਪਾਲਣ-ਪੋਸ਼ਣ ਕਰਦੀਆਂ ਆ ਰਹੀਆਂ ਹਨ ਇਹ ਨਦੀਆਂ ਹੀ ਹਨ ਜਿਨ੍ਹਾਂ ਦੀ ਬਦੌਲਤ ਸੱਭਿਆਤਾਵਾਂ ਵਧਦੀਆਂ-ਫੁੱਲਦੀਆਂ ਹਨ ਅਤੇ ਬਸਤੀਆਂ ਵੱਸਦੀਆਂ ਹਨ ਨਦੀਆਂ ਮਨ ਦੀ ਸਕਾਰਾਤਮਕਤਾ ’ਚ ਵਾਧਾ ਕਰਦੀਆਂ ਹਨ, ਸਾਡੇ ਰਿਸ਼ੀ-ਮੁਨੀਆਂ ਨੇ ਨਦੀਆਂ ਦੇ ਕੰਢੇ ਏਕਾਂਤ ’ਚ ਬੈਠ ਕੇ ਸਾਲਾਂ ਤੱਕ ਤਪੱਸਿਆ ਕੀਤੀ ਹੈ ਅੱਜ ਵੀ ਅਸੀਂ ਕਈ ਉਤਸਵ ਅਤੇ ਤਿਉਹਾਰ ਆਪਣੇ ਵਿਸ਼ਾਲ ਹਿਰਦੇ ’ਚ ਸਭ ਨੂੰ ਸਮੇਟਣ ਵਾਲੀਆਂ, ਸਾਰਿਆਂ ਨੂੰ ਆਪਣੀ ਧਨ-ਸੰਪਦਾ ਸਮਾਨ ਰੂਪ ਨਾਲ ਵੰਡਣ ਵਾਲੀਆਂ ਜੀਵਨਦਾਤਾ ਨਦੀਆਂ ਨਾਲ ਮਨਾਉਂਦੇ ਹਾਂ ਸੰਪੂਰਨ ਮਨੁੱਖੀ ਇਤਿਹਾਸ ’ਚ ਸ਼ੁਰੂ ਤੋਂ ਹੀ ਨਦੀਆਂ ਦਾ ਵਧੇਰੇ ਮਹੱਤਵ ਰਿਹਾ ਹੈ ਨਦੀਆਂ ਦਾ ਪਾਣੀ ਮੂਲ ਕੁਦਰਤੀ ਵਸੀਲਾ ਹੈ।

ਕਈ ਮਨੁੱਖੀ ਕਿਰਿਆਕਲਾਪਾਂ ਲਈ ਬੇਹੱਦ ਜ਼ਰੂਰੀ ਹੈ ਭਾਰਤ ਵਰਗੇ ਦੇਸ਼ ’ਚ ਜਿੱਥੇ ਕਿ ਜ਼ਿਆਦਾਤਰ ਅਬਾਦੀ ਆਮਦਨ ਲਈ ਖੇਤੀ ’ਤੇ ਨਿਰਭਰ ਹੈ, ਉੱਥੇ ਸਿੰਚਾਈ, ਸਮੁੰਦਰੀ ਆਵਾਜਾਈ ਅਤੇ ਬਿਜਲੀ ਉਤਪਾਦਨ ਲਈ ਨਦੀਆਂ ਨੂੰ ਸੁਰੱਖਿਅਤ ਰੱਖਣਾ ਸਾਡੀ ਸਭ ਦੀ ਜਿੰਮੇਵਾਰੀ ਹੈ ਪਰ ਕੀ ਕਦੇ ਸੋਚਿਆ ਹੈ ਕਿ ਮਨੁੱਖੀ ਜਾਤੀ ਨੂੰ ਆਪਣਾ ਸਭ ਕੁਝ ਕੁਰਬਾਨ ਕਰ ਦੇਣ ਵਾਲੀਆਂ ਇਨ੍ਹਾਂ ਨਦੀਆਂ ਨੂੰ ਅਸੀਂ ਪਲਾਸਟਿਕ ਕਚਰਾ ਅਤੇ ਗੰਦਗੀ ਗਿਫਟ ’ਚ ਦੇ ਕੇ ਉਸਦਾ ਸਵਰੂਪ ਅਤੇ ਹੋਂਦ ਵਿਗਾੜਨ ’ਚ ਜੁਟੇ ਹੋਏ ਹਾਂ ਨਦੀਆਂ ਨੂੰ ਸਾਫ ਰੱਖਣ ਲਈ ਸਰਕਾਰ ਵੱਲੋਂ ਭਲੇ ਹੀ ਕਿੰਨੇ ਹੀ ਕਦਮ ਚੁੱਕੇ ਜਾਣ, ਪਰ ਜੇਕਰ ਅਸੀਂ ਜਾਗਰੂਕ ਨਹੀਂ ਹੋਵਾਂਗੇ ਅਤੇ ਆਪਣੇ ਪੱਧਰ ’ਤੇ ਉਨ੍ਹਾਂ ਨੂੰ ਸਾਫ ਰੱਖਣ ’ਚ ਕੋਈ ਪਹਿਲ ਨਹੀਂ ਕਰਾਂਗੇੇ ਉਦੋਂ ਤੱਕ ਨਦੀਆਂ ਕਦੇ ਵੀ ਪੂਰੀ ਤਰ੍ਹਾਂ ਸਾਫ ਨਹੀਂ ਹੋ ਸਕਣਗੀਆਂ।

ਸੰਸਾਰ ਦੀਆਂ ਸੱਤ ਮੁੱਖ ਨਦੀਆਂ ਹਨ

ਦੁਨੀਆਂ ਦੀ ਸਭ ਤੋਂ ਲੰਮੀ ਨਦੀ ਅਫਰੀਕਾ ’ਚ ਨੀਲ ਨਦੀ ਹੈ ਇਹ 6700 ਕਿਲੋਮੀਟਰ ਲੰਮੀ ਹੈ ਬ੍ਰਿਟੇਨ ਦੀ ਸਭ ਤੋਂ ਲੰਮੀ ਨਦੀ ਸੇਵਰਨ ਨਦੀ ਹੈ, ਜੋ 354 ਕਿਲੋਮੀਟਰ ਲੰਮੀ ਹੈ ਨੀਲ ਨਦੀ ਪੂਰਵ ਉੱਤਰੀ ਅਫਰੀਕਾ ’ਚ ਸਥਿਤ ਹੈ ਅਤੇ ਇਹ ਇੱਕੋ-ਇੱਕ ਨਦੀ ਹੈ ਜੋ ਦੱਖਣ ਤੋਂ ਉੱਤਰ ਵੱਲ ਵਗਦੀ ਹੈ ਇਸ ਨੂੰ ਅਕਸਰ ਮਿਸਰ ਨਾਲ ਜੋੜਿਆ ਜਾਂਦਾ ਹੈ, ਪਰ ਇਹ ਗਿਆਰਾਂ ਦੇਸ਼ਾਂ ’ਚੋਂ ਹੋ ਕੇ ਵਗਦੀ ਹੈ। ਦੁਨੀਆਂ ਦੀਆਂ ਸੱਤ ਮੁੱਖ ਨਦੀਆਂ ’ਚ ਨੀਲ ਨਦੀ, ਅਮੇਜਨ ਨਦੀ, ਯਾਂਗਤਜੀ ਨਦੀ, ਮਿਸੌਰੀ ਨਦੀ, ਮਿਸੀਸਿਪੀ ਨਦੀ, ਰਿਓ ਗਰਾਂਡੇ ਨਦੀ ਅਤੇ ਮੇਕਾਂਗ ਨਦੀ ਸ਼ਾਮਲ ਹਨ।

ਉਂਜ ਤਾਂ ਭਾਰਤ ’ਚ ਛੋਟੀਆਂ-ਵੱਡੀਆਂ ਮਿਲਾ ਕੇ ਕਰੀਬ 200 ਤੋਂ ਜ਼ਿਆਦਾ ਨਦੀਆਂ ਹਨ ਪਰ ਭਾਰਤ ਦੀਆਂ 12 ਮੁੱਖ ਨਦੀਆਂ ਗੰਗਾ, ਬ੍ਰਹਮਪੁਤਰ, ਸਿੰਧੂ, ਗੋਦਾਵਰੀ, ਕ੍ਰਿਸ਼ਨਾ, ਯਮੁਨਾ, ਨਰਮਦਾ, ਤਾਪਤੀ, ਮਹਾਂਨਦੀ, ਕਾਵੇਰੀ, ਚਿਨਾਬ ਅਤੇ ਵਿਆਸ ਹਨ।

  • ਗੰਗਾ, ਜਿਸ ਨੂੰ ਹਿੰਦੂਆਂ ਵੱਲੋਂ ਪਵਿੱਤਰ ਮੰਨਿਆ ਜਾਂਦਾ ਹੈ, ਭਾਰਤ ਦੀ ਸਭ ਤੋਂ ਲੰਮੀ ਨਦੀ ਹੈ ਇਹ ਉੱਤਰਾਖੰਡ ਦੇ ਗੰਗੋਤਰੀ ਹਿਮਨਦ ਤੋਂ ਉੱਗਦੀ ਹੈ ਅਤੇ ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਸਮੇਤ ਕਈ ਸੂਬਿਆਂ ’ਚੋਂ ਹੋ ਕੇ ਵਗਦੀ ਹੈ ਅਤੇ ਅਖੀਰ ਬੰਗਾਲ ਦੀ ਖਾੜੀ ’ਚ ਮਿਲਦੀ ਹੈ।
  • ਬ੍ਰਹਮਪੁੱਤਰ ਨਦੀ ਤਿੱਬਤ ਦੇ ਅੰਗਸੀ ਹਿਮਨਦ ਤੋਂ ਉੱਗਦੀ ਹੈ ਅਤੇ ਅਸਾਮ ਅਤੇ ਬੰਗਲਾਦੇਸ਼ ਤੋਂ ਹੋ ਕੇ ਵਗਦੀ ਹੈ ਇਹ ਮਾਨਸੂਨ ਦੌਰਾਨ ਵਧੇਰੇ ਹੜ੍ਹਾਂ ਲਈ ਜਾਣੀ ਜਾਂਦੀ ਹੈ।
  • ਯਮੁਨਾ, ਗੰਗਾ ਦੀ ਮੁੱਖ ਸਹਾਇਕ ਨਦੀ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਸਮੇਤ ਵੱਖ-ਵੱਖ ਸੂਬਿਆਂ ’ਚ ਵਗਦੀ ਹੈ।
  • ਦੱਖਣ ਗੰਗਾ ਦੇ ਰੂਪ ’ਚ ਜਾਣੀ ਜਾਣ ਵਾਲੀ ਗੋਦਾਵਰੀ, ਭਾਰਤ ਦੀ ਦੂਜੀ ਸਭ ਤੋਂ ਲੰਮੀ ਨਦੀ ਹੈ, ਜੋ ਮੁੱਖ ਤੌਰ ’ਤੇ ਮਹਾਂਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ’ਚ ਵਗਦੀ ਹੈ।
  • ਕ੍ਰਿਸ਼ਨਾ ਨਦੀ ਮਹਾਂਰਾਸ਼ਟਰ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਨੂੰ ਪਾਰ ਕਰਦੀ ਹੈ।
  • ਨਰਮਦਾ ਅਤੇ ਤਾਪਤੀ ਭਾਰਤ ਦੀਆਂ ਸਿਰਫ ਅਜਿਹੀਆਂ ਨਦੀਆਂ ਹਨ ਜੋ ਪੱਛਮ ਵੱਲ ਵਗਦੀਆਂ ਹਨ ਅਤੇ ਅਰਬ ਸਾਗਰ ’ਚ ਮਿਲਦੀਆਂ ਹਨ ਨਰਮਦਾ ’ਚ ਭੇੜਾਘਾਟ ਦੇ ਮਾਰਬਲ ਰਾੱਕਸ ਹਨ ਜਿੱਥੇ ਇਹ ਇੱਕ ਡੂੰਘੀ ਘਾਟੀ ਤੋਂ ਹੋ ਕੇ ਵਗਦੀ ਹੈ, ਇੱਕ ਸੁੰਦਰ ਦ੍ਰਿਸ਼ ਬਣਾਉਂਦੀ ਹੈ।
  • ਕਾਵੇਰੀ ਨਦੀ ਕਰਨਾਟਕ ਅਤੇ ਤਮਿਲਨਾਡੂ ਦੇ ਪਾਰ ਵਗਦੀ ਹੈ ਅਤੇ ਇਸਦੇ ਵਿਆਪਕ ਬੰਨ੍ਹ ਅਤੇ ਸਿੰਚਾਈ ਨਹਿਰਾਂ ਦੇ ਨੈੱਟਵਰਕ ਲਈ ਮਹੱਤਵਪੂਰਨ ਹੈ।

Rivers ਭਾਰਤ ’ਚ ਨਦੀਆਂ ਦਾ ਵਰਗੀਕਰਨ

ਹਿਮਾਲੀਅਨ ਨਦੀਆਂ

ਇਹ ਨਦੀਆਂ ਹਿਮਾਲਈ ਪਰਬਤ ਲੜੀ ਤੋਂ ਪੈਦਾ ਹੁੰਦੀਆਂ ਹਨ ਇਨ੍ਹਾਂ ’ਚ ਲਗਾਤਾਰ ਪ੍ਰਵਾਹ ਹੁੰਦਾ ਹੈ, ਜੋ ਮੀਂਹ ਅਤੇ ਪਿਘਲਦੀ ਹੋਈ ਬਰਫ ਤੋਂ ਪ੍ਰਾਪਤ ਹੁੰਦਾ ਹੈ ਮੁੱਖ ਹਿਮਾਲੀਅਨ ਨਦੀਆਂ ’ਚ ਸਿੰਧੂ, ਗੰਗਾ ਅਤੇ ਬ੍ਰਹਮਪੁੱਤਰ ਸ਼ਾਮਲ ਹਨ ਹਰੇਕ ਨਦੀ ਕੋਲ ਵੱਡਾ ਨਾਲੀ ਤੰਤਰ ਹੁੰਦਾ ਹੈ ਅਤੇ ਕਈ ਮਹੱਤਵਪੂਰਨ ਸਹਾਇਕ ਨਦੀਆਂ ਹੁੰਦੀਆਂ ਹਨ।

ਪ੍ਰਾਇਦੀਪੀ ਨਦੀਆਂ :

ਭਾਰਤੀ ਪ੍ਰਾਇਦੀਪੀ ਨਦੀਆਂ ਮੀਂਹ ’ਤੇ ਨਿਰਭਰ ਕਰਦੀਆਂ ਹਨ ਇਹ ਨਦੀਆਂ ਮੁੱਖ ਤੌਰ ’ਤੇ ਦੇੱਕਨ ’ਚ ਸਥਿਤ ਉੱਚ ਪਠਾਰ ਤੋਂ ਉੱਗਦੀਆਂ ਹਨ ਮੁੱਖ ਪ੍ਰਾਇਦੀਪੀ ਨਦੀਆਂ ’ਚ ਗੋਦਾਵਰੀ, ਕ੍ਰਿਸ਼ਨਾ, ਕਾਵੇਰੀ, ਤਾਪੀ ਅਤੇ ਨਰਮਦਾ ਸ਼ਾਮਲ ਹਨ।

ਕੰਢੀ ਨਦੀਆਂ:

ਇਹ ਨਦੀਆਂ ਤੁਲਨਾਤਮਕ ਛੋਟੀਆਂ ਹੁੰਦੀਆਂ ਹਨ ਅਤੇ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ’ਚ ਮਿਲਦੀਆਂ ਹਨ ਇਨ੍ਹਾਂ ਦੀ ਲੰਬਾਈ ਘੱਟ ਹੁੰਦੀ ਹੈ ਅਤੇ ਇਨ੍ਹਾਂ ਦੇ ਪਾਠ ਪਤਲੇ ਅਤੇ ਲੰਬਵਤ ਹੁੰਦੇ ਹਨ ਕੰਢੀ ਨਦੀਆਂ ਮੁੱਖ ਤੌਰ ’ਤੇ ਮੀਂਹ ’ਤੇ ਨਿਰਭਰ ਹੁੰਦੀਆਂ ਹਨ ਅਤੇ ਇਸ ਲਈ ਇਨ੍ਹਾਂ ਦੀ ਮਾਤਰਾ ’ਚ ਬਦਲਾਅ ਹੁੰਦਾ ਹੈ।

ਅੰਤ ਸਥਲੀ ਨਦੀ-ਬੇਸਿਨ ਦੀਆਂ ਨਦੀਆਂ:

ਇਹ ਨਦੀਆਂ ਸਮੁੰਦਰ ’ਚ ਨਹੀਂ ਵਗਦੀਆਂ ਹਨ ਇਨ੍ਹਾਂ ਦੀਆਂ ਧਾਰਾ ਅੰਤਰਿਕ ਝੀਲਾਂ ’ਚ ਮਿਲਦੀਆਂ ਹਨ ਜਾਂ ਮਾਰੂਥਲ ’ਚ ਅਲੋਪ ਹੋ ਜਾਂਦੀਆਂ ਹਨ ਭਾਰਤ ’ਚ ਅੰਤ ਸਥਲੀ ਪਾਣੀ ਦਾ ਮੁੱਖ ਸਰੋਤ ਰਾਜਸਥਾਨ ਹੈ, ਜਿੱਥੇ ਲੂਣੀ, ਰੁਪੇਣ ਅਤੇ ਸੂਕਰੀ ਵਰਗੀਆਂ ਨਦੀਆਂ ਵਗਦੀਆਂ ਹਨ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!